ਪੰਜਾਬ `ਚ ਪਰਾਲੀ ਸਾੜਨ ਦੀ ਰੀਤ ਸਾਲਾਂ ਤੋਂ ਹੀ ਚਲਦੀ ਆ ਰਹੀ ਹੈ। ਇਹ ਆਮ ਤੌਰ 'ਤੇ ਉਨ੍ਹਾਂ ਖੇਤਰਾਂ `ਚ ਕੀਤੀ ਜਾਂਦੀ ਹੈ ਜਿੱਥੇ ਸੰਯੁਕਤ ਵਾਢੀ (Combine Harvest) ਦੇ ਤਰੀਕੇ ਵਰਤੇ ਜਾਂਦੇ ਹਨ। ਪਰਾਲੀ ਸਾੜਨ ਨਾਲ ਕਈ ਨੁਕਸਾਨ ਹੁੰਦੇ ਹਨ, ਜਿਸ ਵਿੱਚੋ ਸਭ ਤੋਂ ਮੁੱਖ ਪ੍ਰਦੂਸ਼ਣ ਹੈ। ਇਸ ਵੱਧ ਰਹੇ ਪ੍ਰਦੂਸ਼ਣ ਨੂੰ ਘਟਾਉਣ ਦੇ ਲਈ ਪਰਾਲੀ ਸਾੜਨ ਦੀ ਪ੍ਰਕਿਰਿਆ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਸਰਕਾਰ ਪਰਾਲੀ ਸਾੜਨ ਨੂੰ ਰੋਕਣ ਲਈ ਕਈ ਕੋਸ਼ਿਸ਼ਾਂ ਕਰਦੀ ਹੈ, ਪਰ ਫਿਰ ਵੀ ਇਸ ਨੂੰ ਰੋਕਣ `ਚ ਅਸਫਲ ਰਹਿੰਦੀ ਹੈ।
ਇਸ ਵਾਰ ਝੋਨੇ ਦੀ ਫ਼ਸਲ ਸਮੇਂ ਤੋਂ ਪਹਿਲਾਂ ਬੀਜੀ ਗਈ ਸੀ, ਇਸ ਕਰਕੇ ਫ਼ਸਲ ਦੀ ਵਾਢੀ ਸਤੰਬਰ ਦੇ ਅਖ਼ੀਰ ਦੀ ਬਜਾਏ ਸਤੰਬਰ ਦੇ ਅੱਧ `ਚ ਕੀਤੀ ਜਾਵੇਗੀ। ਪੰਜਾਬ `ਚ ਝੋਨੇ ਦੀ ਫ਼ਸਲ 30 ਲੱਖ ਹੈਕਟੇਅਰ ਤੋਂ ਵੱਧ ਦੇ ਖੇਤਰ `ਚ ਕੀਤੀ ਗਈ ਸੀ, ਜਿਸ ਨਾਲ ਕਰੀਬਨ 2 ਕਰੋੜ ਟਨ ਪਰਾਲੀ ਹੋ ਸਕਦੀ ਹੈ। ਇਸ ਪਰਾਲੀ ਨੂੰ ਸੜਨ ਤੋਂ ਰੋਕਣ ਲਈ ਸਰਕਾਰ ਨੇ ਇਹ ਜ਼ਰੂਰੀ ਪ੍ਰਬੰਧ ਕੀਤੇ ਹਨ।
ਸਰਕਾਰ ਨੇ ਇਸ ਵਾਰ ਪਰਾਲੀ ਸਾੜਨ ਦੀ ਪ੍ਰਕਿਰਿਆ ਨੂੰ ਰੋਕਣ ਲਈ ਸਖ਼ਤ ਪ੍ਰਬੰਧ ਕੀਤੇ ਹਨ, ਜਿਸਦੀ ਸ਼ੁਰੂਆਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਨੇ ਪਹਿਲਾਂ ਤੋਂ ਹੀ ਕਰ ਦਿੱਤੀ ਹੈ। ਇਸ ਪ੍ਰਬੰਧ ਦੇ ਤਹਿਤ ਸਰਕਾਰ ਨੇ ਕੁਝ ਅਹਿਮ ਫੈਸਲੇ ਕੀਤੇ ਹਨ। ਆਓ ਜਾਣਦੇ ਹਾਂ ਸਰਕਾਰ ਦੇ ਇਸ ਪ੍ਰਬੰਧ ਦੇ ਮੁੱਖ ਪਹਿਲੂ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਵੱਡਾ ਤੋਹਫ਼ਾ, ਸਰਕਾਰ ਵੱਲੋਂ 32 ਕਰੋੜ ਦਾ ਮੁਆਵਜ਼ਾ ਜਾਰੀ ਕਰਨ ਦਾ ਐਲਾਨ
ਸਰਕਾਰ ਵੱਲੋਂ ਇਸ ਉਪਰਾਲੇ ਬਾਰੇ ਜਾਣਕਾਰੀ:
● ਪੀ.ਪੀ.ਸੀ.ਬੀ ਨੇ ਪਰਾਲੀ ਨੂੰ ਸਾੜਨ ਤੋਂ ਰੋਕਣ ਦੇ ਲਈ 10 ਹਜ਼ਾਰ ਅਧਿਕਾਰੀਆਂ ਨੂੰ ਜਿੰਮੇਵਾਰੀ ਦਿੱਤੀ ਹੈ। ਇਹ ਅਧਿਕਾਰੀ ਸਤੰਬਰ ਦੇ ਅੱਧ `ਚ ਹੀ ਇਸ ਕੰਮ ਨੂੰ ਸ਼ੁਰੂ ਕਰ ਦੇਣਗੇ।
● ਇਸ ਪ੍ਰਬੰਧ ਦੇ ਚਲਦਿਆਂ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਲਈ ਪਿੰਡਾਂ `ਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ।
● ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
● ਇਸਦੇ ਨਾਲ ਹੀ ਸਰਕਾਰ ਵਾਢੀ ਤੋਂ ਪਹਿਲਾਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਮਸ਼ੀਨਾਂ (Straw Handling Machines) ਮੁਹੱਈਆ ਕਰਵਾਏਗੀ, ਤਾਂ ਜੋ ਉਹ ਪਰਾਲੀ ਨੂੰ ਨਾ ਸਾੜਨ।
Summary in English: Strict action will be taken against the farmer who burns stubble in the fields of Punjab!