Fertilizer: ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਕੱਲ੍ਹ ਯਾਨੀ ਬੁੱਧਵਾਰ ਨੂੰ ਕਿਸਾਨ ਭਰਾਵਾਂ ਲਈ ਵੱਡੀ ਰਿਆਇਤ ਦਿੱਤੀ ਗਈ ਹੈ। ਦਰਅਸਲ, ਹਾੜੀ ਦੇ ਸੀਜ਼ਨ 2022-23 ਦੀ ਖੇਤੀ ਲਈ, ਭਾਰਤ ਸਰਕਾਰ ਨੇ ਵੱਖ-ਵੱਖ ਪੌਸ਼ਟਿਕ ਤੱਤਾਂ ਜਿਵੇਂ ਕਿ ਨਾਈਟ੍ਰੋਜਨ (N), ਫਾਸਫੋਰਸ (P), ਪੋਟਾਸ਼ (K) ਅਤੇ ਸਲਫਰ (S) ਖਾਦਾਂ ਲਈ ਪੌਸ਼ਟਿਕ ਆਧਾਰਿਤ ਸਬਸਿਡੀ (NBS) ਦਰਾਂ ਵਿੱਚ ਤਬਦੀਲੀ ਕਰਕੇ ਖਾਦ ਵਿਭਾਗ (Department of Fertilizers) ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ, ਸਰਕਾਰ ਨੇ ਸਾਉਣੀ ਸੀਜ਼ਨ 2023 ਲਈ ਫਾਸਫੇਟ ਅਤੇ ਪੋਟਾਸ਼ (P&K) ਖਾਦਾਂ ਦੀਆਂ ਐਨਬੀਐਸ (NBS of fertilizers) ਦਰਾਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।
38 ਹਜ਼ਾਰ ਕਰੋੜ ਦੀ ਸਬਸਿਡੀ ਨੂੰ ਮਨਜ਼ੂਰੀ
ਤੁਹਾਡੀ ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ ਸਰਕਾਰ ਨੇ ਕਿਸਾਨਾਂ ਨੂੰ ਗੁਣਵੱਤਾ ਅਤੇ ਸਬਸਿਡੀ ਵਾਲੀ ਫਾਸਫੇਟ ਅਤੇ ਪੋਟਾਸ਼ (P&K) ਖਾਦ ਪ੍ਰਦਾਨ ਕਰਨ ਲਈ ਸਾਉਣੀ 2023 ਲਈ 38,000 ਕਰੋੜ ਰੁਪਏ ਦੀ ਸਬਸਿਡੀ ਸਹੂਲਤ ਦਾ ਐਲਾਨ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਦੇ ਕਿਸਾਨਾਂ ਨੂੰ ਮਿੱਟੀ ਦੇ ਪੌਸ਼ਟਿਕ ਤੱਤ ਬਰਕਰਾਰ ਰੱਖਣ ਲਈ ਖਾਦ ਸਬਸਿਡੀ ਨੂੰ ਵਧਾ ਕੇ 1.08 ਲੱਖ ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ 'ਚ ਕੇਂਦਰੀ ਬਜਟ 2023-24 ਦੀ ਯੂਰੀਆ 'ਤੇ ਲਗਭਗ 70 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ: Apple Cider Vinegar ਦੀ ਤਕਨਾਲੋਜੀ ਦੇ ਪਸਾਰ ਲਈ ਸੰਧੀ
ਇਨ੍ਹਾਂ ਖਾਦਾਂ 'ਤੇ ਸਬਸਿਡੀ
ਇਸ ਦੌਰਾਨ ਖਾਦ ਮੰਤਰੀ ਮਨਸੁਖ ਮੰਡਾਵੀਆ ਨੇ ਕਿਹਾ ਕਿ ਕੈਬਨਿਟ ਨੇ ਸਾਉਣੀ ਦੇ ਸੀਜ਼ਨ (Kharif Season) 'ਚ ਕਿਸਾਨਾਂ ਲਈ ਵੱਡੀ ਰਾਹਤ ਦੀ ਖਬਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਫਾਸਫੇਟ ਅਤੇ ਪੋਟਾਸ਼ ਖਾਦਾਂ (Phosphate and Potash Fertilizers) ਲਈ ਪੌਸ਼ਟਿਕ ਤੱਤ ਆਧਾਰਿਤ ਸਬਸਿਡੀ NBS) ਦਰਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਜਿਸ ਤਹਿਤ ਹੁਣ ਕਿਸਾਨਾਂ ਨੂੰ ਖਾਦਾਂ 'ਤੇ ਹੇਠ ਲਿਖੀ ਸਬਸਿਡੀ ਦਿੱਤੀ ਜਾਵੇਗੀ।
● ਨਾਈਟ੍ਰੋਜਨ (N) 76 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਸਬਸਿਡੀ
● ਫਾਸਫੋਰਸ (P) 41 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਸਬਸਿਡੀ
● ਪੋਟਾਸ਼ (K) 15 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਸਬਸਿਡੀ
● ਸਲਫਰ (S) 'ਤੇ 2.8 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਸਬਸਿਡੀ
ਇਹ ਵੀ ਪੜ੍ਹੋ: ਪੀ.ਏ.ਯੂ. ਵੱਲੋਂ ਲਾਖ ਦੇ ਕੀੜੇ ਦੀ ਕੁਦਰਤੀ ਸੰਭਾਲ ਲਈ 15 ਪੌਦਿਆਂ ਦੀ ਪਛਾਣ
ਇੰਨੇ ਮਹੀਨਿਆਂ ਤੱਕ ਮਿਲੇਗੀ ਸਬਸਿਡੀ
ਐੱਨ.ਬੀ.ਐੱਸ. ਸਕੀਮ (NBS Scheme) ਰਾਹੀਂ ਭਾਰਤ ਸਰਕਾਰ ਨੇ ਸਾਉਣੀ ਸੀਜ਼ਨ-2023 ਲਈ 1 ਅਪ੍ਰੈਲ, 2023 ਤੋਂ 30 ਸਤੰਬਰ, 2023 ਤੱਕ ਦੇ ਐੱਨ.ਬੀ.ਐੱਸ. ਰੇਟਾਂ ਨੂੰ ਮਨਜ਼ੂਰੀ ਦਿੱਤੀ ਹੈ, ਤਾਂ ਜੋ ਗਰੀਬ ਕਿਸਾਨ ਭਰਾਵਾਂ ਨੂੰ ਘੱਟ ਕੀਮਤ 'ਤੇ ਫਾਸਫੇਟਿਕ ਅਤੇ ਪੋਟਾਸ਼ ਦੇ 25 ਗ੍ਰੇਡ (P&K) ਖਾਦ ਭਾਰਤ ਵਿੱਚ ਉਪਲਬਧ ਹੋ ਸਕੇ।
ਮੰਤਰੀ ਮੰਡਲ ਦੇ ਇਸ ਫੈਸਲੇ ਨਾਲ ਕਿਸਾਨਾਂ ਨੂੰ ਸਾਉਣੀ ਦੇ ਸੀਜ਼ਨ ਦੌਰਾਨ ਸਬਸਿਡੀ, ਕਿਫਾਇਤੀ ਅਤੇ ਵਾਜਬ ਕੀਮਤਾਂ 'ਤੇ ਡੀਏਪੀ (DAP) ਅਤੇ ਹੋਰ ਪੀਐਂਡਕੇ ਖਾਦਾਂ (P&K Fertilizer) ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦਾ ਦੋਹਰਾ ਲਾਭ ਹੋਵੇਗਾ।
Summary in English: Subsidy on Fertilizers: 38 thousand crore rupees subsidy approved for fertilizers