1. Home
  2. ਖਬਰਾਂ

ਪੀ.ਏ.ਯੂ. ਵੱਲੋਂ ਲਾਖ ਦੇ ਕੀੜੇ ਦੀ ਕੁਦਰਤੀ ਸੰਭਾਲ ਲਈ 15 ਪੌਦਿਆਂ ਦੀ ਪਛਾਣ

ਪੀ.ਏ.ਯੂ. ਵੱਲੋਂ ਲਾਖ ਦੇ ਕੀੜੇ ਦੀ ਕੁਦਰਤੀ ਸੰਭਾਲ ਲਈ ਪੰਜਾਬ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ 15 ਪੌਦਿਆਂ ਦੀ ਪਛਾਣ ਕੀਤੀ ਗਈ ਹੈ। ਇਸਦੇ ਨਾਲ ਹੀ ਲਾਖ ਦੇ ਕੀੜੇ ਦਾ ਅਜਾਇਬ ਘਰ ਅਤੇ ਜੀਨ ਬੈਂਕ ਵੀ ਤਿਆਰ ਕੀਤਾ ਗਿਆ ਹੈ।

Gurpreet Kaur Virk
Gurpreet Kaur Virk
ਲਾਖ ਦੇ ਕੀੜੇ ਦਾ ਅਜਾਇਬ ਘਰ ਅਤੇ ਜੀਨ ਬੈਂਕ ਤਿਆਰ

ਲਾਖ ਦੇ ਕੀੜੇ ਦਾ ਅਜਾਇਬ ਘਰ ਅਤੇ ਜੀਨ ਬੈਂਕ ਤਿਆਰ

ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਨੇ ਲਾਖ ਦੇ ਕੀੜੇ ਸੰਬੰਧੀ ਦੂਜਾ ਰਾਸ਼ਟਰੀ ਦਿਹਾੜਾ ਮਨਾਇਆ। ਇਸ ਸਮਾਗਮ ਦਾ ਉਦੇਸ਼ ਲਾਖ ਦੇ ਕੀੜੇ ਸੰਬੰਧੀ ਜਾਣਕਾਰੀ ਦੇ ਕੇ ਇਸ ਦੀ ਸਮਾਜ-ਆਰਥਕ ਮਹੱਤਤਾ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਾਉਣਾ ਸੀ।

ਤੁਹਾਨੂੰ ਦੱਸ ਦੇਈਏ ਕਿ ਇਹ ਸਮਾਗਮ ਆਈਸੀਏਆਰ (ICAR) ਦੇ ਨੈਸ਼ਨਲ ਇੰਸਟੀਚਿਊਟ ਆਫ਼ ਸੈਕੰਡਰੀ ਐਗਰੀਕਲਚਰ (ਰਾਂਚੀ) ਦੀ ਸਹਾਇਤਾ ਨਾਲ ਲਾਖ ਦੇ ਕੀੜੇ ਦੇ ਜੀਨ ਸਰੋਤਾਂ ਦੀ ਸੰਭਾਲ ਦੇ ਪ੍ਰੋਜੈਕਟ ਵਜੋਂ ਕਰਵਾਇਆ ਗਿਆ। ਇਸ ਸਮਾਗਮ ਵਿੱਚ ਅੰਡਰ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਦੇ 83 ਵਿਦਿਆਰਥੀ ਸ਼ਾਮਲ ਹੋਏ।

ਇਸ ਪ੍ਰੋਜੈਕਟ ਦੇ ਨਿਗਰਾਨ ਤੇ ਸੀਨੀਅਰ ਕੀਟ ਵਿਗਿਆਨੀ ਡਾ. ਪੀ ਐੱਸ ਸ਼ੇਰਾ ਨੇ ਦੱਸਿਆ ਕਿ ਲਾਖ ਕੁਦਰਤੀ, ਨਵਿਆਉਣਯੋਗ, ਜੈਵਿਕ ਤੇ ਵਾਤਾਵਰਣ ਪੱਖੀ ਇਕਾਈ ਹੈ। ਉਹਨਾਂ ਕਿਹਾ ਕਿ ਲਾਖ ਜੀਵਨ ਦੇ ਵੱਖੋ-ਵੱਖ ਖੇਤਰਾਂ ਵਿੱਚ ਵਰਤੇ ਜਾਣ ਦੀ ਯੋਗਤਾ ਕਾਰਨ ਇਸ ਕੀੜੇ ਨੂੰ ਬੇਹੱਦ ਲਾਭਕਾਰੀ ਗਿਣਿਆ ਗਿਆ ਹੈ।

ਇਹ ਵੀ ਪੜ੍ਹੋ: ਕਿਸਾਨ ਵੀਰੋ ਅਗਲੇ ਸਾਲ ਲਈ ਕਣਕ ਦਾ ਕਰਨਾਲ ਬੰਟ ਰਹਿਤ ਬੀਜ ਸੰਭਾਲੋ: PAU

ਉਹਨਾਂ ਦੱਸਿਆ ਕਿ ਪੀ.ਏ.ਯੂ. ਨੇ ਲਾਖ ਦੇ ਕੀੜੇ ਦੀ ਕੁਦਰਤੀ ਸੰਭਾਲ ਲਈ ਪੰਜਾਬ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ 15 ਪੌਦਿਆਂ ਦੀ ਪਛਾਣ ਕੀਤੀ ਹੈ ਅਤੇ ਖੇਤਰੀ ਪੱਧਰ ਤੇ ਲਾਖ ਦੇ ਕੀੜੇ ਦਾ ਅਜਾਇਬ ਘਰ ਅਤੇ ਜੀਨ ਬੈਂਕ ਤਿਆਰ ਕੀਤਾ ਹੈ।

ਪ੍ਰਮੁੱਖ ਕੀਟ ਵਿਗਿਆਨ ਡਾ. ਕਮਲਦੀਪ ਸਿੰਘ ਸਾਂਘਾ ਨੇ ਕਿਹਾ ਕਿ ਲਾਖ ਦਾ ਕੀੜਾ ਕੁਦਰਤ ਵੱਲੋਂ ਮਨੁੱਖ ਲਈ ਬਹੁਤ ਕੀਮਤੀ ਤੋਹਫਾ ਹੈ ਅਤੇ ਇਸਦੀ ਵਰਤੋਂ ਸਰਫੇਸ ਕੋਟਿੰਗ ਅਤੇ ਫ਼ਲਾਂ ਉੱਪਰ ਲੇਪ ਲਾਉਣ ਲਈ ਕੀਤੀ ਜਾ ਸਕਦੀ ਹੈ। ਇਸ ਤੋਂ ਬਿਨਾਂ ਦਵਾਈਆਂ ਅਤੇ ਸ਼ਿੰਗਾਰ ਉਦਯੋਗ ਤੋਂ ਇਲਾਵਾ ਭੋਜਨ, ਚਮੜੇ ਅਤੇ ਬਿਜਲਈ ਸਮਾਨ ਵਿੱਚ ਇਸ ਦੀ ਵਰਤੋਂ ਹੁੰਦੀ ਹੈ।

ਇਹ ਵੀ ਪੜ੍ਹੋ: ਕਿਸਾਨਾਂ ਨੂੰ ਸੁਨੇਹਾ, ਕਣਕ ਦੇ ਨਾੜ ਨੂੰ ਅੱਗ ਲਾਉਣ ਦੀ ਬਜਾਏ ਖੇਤ ਵਿੱਚ ਸੰਭਾਲੋ, ਅਪਣਾਓ ਇਹ ਤਰੀਕੇ

ਅੱਗੇ ਬੋਲਦਿਆਂ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਕੀੜੇ ਦੀ ਪੈਦਾਵਾਰ ਬਾਗਬਾਨੀ ਫਸਲਾਂ ਅਤੇ ਹੋਰ ਕਈ ਖੇਤੀ ਕਿਸਮਾਂ 'ਤੇ ਹੋ ਸਕਦੀ ਹੈ ਅਤੇ ਇਸਦੀ ਵਰਤੋਂ ਅਤੇ ਪੈਦਾਵਾਰ ਲਈ ਢੁੱਕਵੇਂ ਯਤਨ ਕੀਤੇ ਜਾ ਰਹੇ ਹਨ।

ਵਿਭਾਗ ਦੇ ਮੁਖੀ ਡਾ. ਡੀ ਕੇ ਸ਼ਰਮਾ ਨੇ ਲਾਖ ਦੇ ਕੀੜੇ ਦੀ ਸੰਭਾਲ ਨੂੰ ਅਜੋਕੇ ਸਮੇਂ ਦੀ ਲੋੜ ਕਿਹਾ ਤੇ ਇਸਦੀ ਸੰਭਾਲ ਲਈ ਯਤਨਾਂ ਦੀ ਹਮਾਇਤ ਕੀਤੀ। ਇਸ ਮੌਕੇ ਕੀਟ ਵਿਗਿਆਨੀ ਸੁਧੇਂਦੂ ਸ਼ਰਮਾ ਨੇ ਲਾਖ ਦੇ ਕੀੜੇ ਦੀ ਵਪਾਰਕ ਪੈਦਾਵਾਰ ਬਾਰੇ ਵਿਸ਼ੇਸ਼ ਭਾਸ਼ਣ ਵੀ ਦਿੱਤਾ।

ਵਿਦਿਆਰਥੀਆਂ ਨੂੰ ਇਸ ਵਿਸ਼ੇ ਬਾਰੇ ਹੋਰ ਜਾਣਕਾਰੀ ਦੇਣ ਲਈ ‘ਲਾਖ ਦੇ ਕੀੜੇ ਦੇ ਪਾਰਕ’ ਦਾ ਦੌਰਾ ਵੀ ਕਰਵਾਇਆ ਗਿਆ। ਇਸ ਦੌਰਾਨ ਲਾਖ ਦੇ ਕੀੜੇ ਦੇ ਜੀਵਨ ਚੱਕਰ ਦੇ ਨਾਲ-ਨਾਲ ਉਨ੍ਹਾਂ ਪੌਦਿਆਂ ਬਾਰੇ ਵੀ ਦੱਸਿਆ ਗਿਆ ਜਿਨ੍ਹਾਂ ’ਤੇ ਇਹ ਕੀੜਾ ਵਧੇਰੇ ਪਲਦਾ ਹੈ।

ਡਾ. ਰਾਬਿੰਦਰ ਕੌਰ ਨੇ ਡਾ. ਅੰਕਿਤਾ ਠਾਕੁਰ ਨੇ ਲਾਖ ਤੋਂ ਬਣੇ ਕੀੜੇ ਤੋਂ ਬਣੇ ਵੱਖ-ਵੱਖ ਉਤਪਾਦਾਂ ਦੀ ਪ੍ਰਦਰਸ਼ਨੀ ਦਾ ਪ੍ਰਬੰਧ ਕੀਤਾ। ਇਹ ਪ੍ਰਦਰਸ਼ਨੀ ਡਾ. ਜੀ ਐੱਸ ਕਾਲਕਟ ਲੈਬਾਰਟਰੀਜ਼ ਵਿੱਚ ਲਾਈ ਗਈ ਸੀ। ਵਿਦਿਆਰਥੀਆਂ ਨੂੰ ਇਸ ਵਿਸ਼ੇ ਨਾਲ ਸੰਬੰਧਿਤ ਸਾਹਿਤ ਵੀ ਵੰਡਿਆ ਗਿਆ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)

Summary in English: PAU Identification of 15 plants for natural control of lac insect

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters