1. Home
  2. ਖਬਰਾਂ

ਇਸ ਦਿਨ ਆਏਗੀ PM KISAN ਦੀ 14ਵੀਂ ਕਿਸ਼ਤ, ਕਿਸਾਨਾਂ ਨੂੰ ਮਿਲਣਗੇ 4000 ਰੁਪਏ!

PM Kisan 14th Installment ਦੀ ਉਡੀਕ ਕਰ ਰਹੇ ਕਿਸਾਨਾਂ ਲਈ ਦੋਹਰੀ ਖੁਸ਼ਖਬਰੀ ਹੈ। ਆਓ ਜਾਣਦੇ ਹਾਂ ਪੂਰੀ Update...

Gurpreet Kaur Virk
Gurpreet Kaur Virk
ਪੀਐਮ ਕਿਸਾਨ ਦੀ 14ਵੀਂ ਕਿਸਤ ਲਈ ਮਿਲਣਗੇ 4000 ਰੁਪਏ

ਪੀਐਮ ਕਿਸਾਨ ਦੀ 14ਵੀਂ ਕਿਸਤ ਲਈ ਮਿਲਣਗੇ 4000 ਰੁਪਏ

PM Kisan: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (Pradhan Mantri Kisan Samman Nidhi Yojana) ਭਾਰਤ ਸਰਕਾਰ ਦੀ ਸਭ ਤੋਂ ਸਫਲ ਯੋਜਨਾਵਾਂ ਵਿੱਚੋਂ ਇੱਕ ਹੈ। ਇਹ ਸਕੀਮ (Scheme) ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਉੱਚਾ ਚੁੱਕਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਸੀ, ਜੋ ਕਿਸਾਨਾਂ ਲਈ ਕਾਫੀ ਸਹਾਈ ਸਿੱਧ ਹੋ ਰਹੀ ਹੈ। ਦੱਸ ਦੇਈਏ ਕਿ 13 ਕਿਸ਼ਤਾਂ ਮਿਲਣ ਤੋਂ ਬਾਅਦ ਹੁਣ ਕਿਸਾਨ 14ਵੀਂ ਕਿਸਤ ਦੀ ਉਡੀਕ ਕਰ ਰਹੇ ਹਨ, ਅਜਿਹੇ 'ਚ ਲਾਭਪਾਤਰੀ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਆਈ ਹੈ।

ਜਾਣਕਾਰੀ ਲਈ ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਫਰਵਰੀ 'ਚ ਪ੍ਰਧਾਨ ਮੰਤਰੀ ਕਿਸਾਨ ਦੀ 13ਵੀਂ ਕਿਸ਼ਤ ਦਾ ਪੈਸਾ ਕਿਸਾਨਾਂ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤਾ ਸੀ। ਹੁਣ ਦੇਸ਼ ਦੇ ਕਰੋੜਾਂ ਕਿਸਾਨ 14ਵੀਂ ਕਿਸ਼ਤ ਦੀ ਉਡੀਕ ਕਰ ਰਹੇ ਹਨ। ਮੀਡੀਆ 'ਚ ਚੱਲ ਰਹੀਆਂ ਖਬਰਾਂ ਮੁਤਾਬਕ ਜਲਦ ਹੀ ਪੀ.ਐੱਮ ਕਿਸਾਨ (PM Kisan) ਦੀ 14ਵੀਂ ਕਿਸ਼ਤ ਜਾਰੀ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ (PM Kisan Yojana) ਦੀਆਂ ਕਿਸ਼ਤਾਂ ਹਰ ਚਾਰ ਮਹੀਨਿਆਂ ਬਾਅਦ ਡੀਬੀਟੀ (DBT) ਰਾਹੀਂ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਤੌਰ 'ਤੇ ਵੰਡੀਆਂ ਜਾਂਦੀਆਂ ਹਨ। 13ਵੀਂ ਕਿਸ਼ਤ 27 ਫਰਵਰੀ, 2023 ਨੂੰ ਜਾਰੀ ਕੀਤੀ ਗਈ ਸੀ। ਨਤੀਜੇ ਵਜੋਂ, ਮਈ ਅਤੇ ਜੂਨ ਦੇ ਵਿਚਕਾਰ 14ਵੀਂ ਕਿਸ਼ਤ ਜਾਰੀ ਕੀਤੀ ਜਾ ਸਕਦੀ ਹੈ। ਹਾਲਾਂਕਿ, ਸਰਕਾਰ ਨੇ ਹਾਲੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਕਿਸਾਨ ਯੋਜਨਾ ਵਿੱਚ Waiting for approval by state ਸੁਨੇਹਾ ਵਖਾਈ ਦੇ ਰਿਹਾ ਹੈ! ਤਾਂ ਜਾਣੋ ਇਸਦਾ ਕੀ ਅਰਥ ਹੈ ?

ਪ੍ਰਧਾਨ ਮੰਤਰੀ ਕਿਸਾਨ ਤਹਿਤ ਮਿਲਣਗੇ 4 ਹਜ਼ਾਰ ਰੁਪਏ!

ਇੱਕ ਪਾਸੇ ਜਿੱਥੇ ਕਿਸਾਨ ਇਸ ਗੱਲੋਂ ਖੁਸ਼ ਹਨ ਕਿ ਜਲਦੀ ਹੀ ਉਨ੍ਹਾਂ ਨੂੰ ਇਸ ਸਕੀਮ ਦੀ ਅਗਲੀ ਕਿਸ਼ਤ ਦੇ ਪੈਸੇ ਮਿਲਣ ਵਾਲੇ ਹਨ, ਉੱਥੇ ਹੀ ਦੂਜੇ ਪਾਸੇ ਕੁਝ ਕਿਸਾਨਾਂ ਨੂੰ 4000 ਰੁਪਏ ਵੀ ਮਿਲ ਸਕਦੇ ਹਨ। ਦਰਅਸਲ, ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਕੁਝ ਲਾਭਪਾਤਰੀ ਕਿਸਾਨ 13ਵੀਂ ਕਿਸ਼ਤ ਦੇ ਪੈਸੇ ਤੋਂ ਵਾਂਝੇ ਰਹਿ ਗਏ ਸਨ, ਉਨ੍ਹਾਂ ਕਿਸਾਨਾਂ ਨੇ 13ਵੀਂ ਕਿਸ਼ਤ ਦੇ ਪੈਸੇ ਟ੍ਰਾਂਸਫਰ ਕਰਨ ਤੋਂ ਪਹਿਲਾਂ ਤਸਦੀਕ ਪ੍ਰਕਿਰਿਆ ਵਰਗੀਆਂ ਕਈ ਮਹੱਤਵਪੂਰਨ ਚੀਜ਼ਾਂ ਨੂੰ ਪੂਰਾ ਨਹੀਂ ਕੀਤਾ ਸੀ।

ਅਜਿਹੇ 'ਚ ਉਨ੍ਹਾਂ ਕਿਸਾਨਾਂ ਨੂੰ 13ਵੀਂ ਕਿਸ਼ਤ ਦੇ ਪੈਸੇ ਨਹੀਂ ਮਿਲੇ। ਇਸ ਲਈ ਹੁਣ ਜਦੋਂ ਪ੍ਰਧਾਨ ਮੰਤਰੀ ਕਿਸਾਨ ਦੀ 14ਵੀਂ ਕਿਸ਼ਤ ਜਾਰੀ ਕੀਤੀ ਜਾਵੇਗੀ ਤਾਂ ਉਨ੍ਹਾਂ ਕਿਸਾਨਾਂ ਨੂੰ ਦੋਵੇਂ ਕਿਸ਼ਤਾਂ ਦੇ ਪੈਸੇ ਦਿੱਤੇ ਜਾਣਗੇ, ਇਸ ਦਾ ਮਤਲਬ ਹੈ ਕਿ ਹੁਣ ਪ੍ਰਧਾਨ ਮੰਤਰੀ ਕਿਸਾਨ ਦੀ 14ਵੀਂ ਕਿਸ਼ਤ ਮਿਲਣ ਤੋਂ ਬਾਅਦ ਉਨ੍ਹਾਂ ਕਿਸਾਨਾਂ ਨੂੰ 13ਵੀਂ ਕਿਸ਼ਤ ਦੇ 2000 ਰੁਪਏ ਅਤੇ 14ਵੀਂ ਕਿਸ਼ਤ ਲਈ 2000 ਰੁਪਏ, ਕੁੱਲ 4000 ਰੁਪਏ ਮਿਲਣਗੇ। ਅਜਿਹੇ 'ਚ ਹੁਣ ਕੁਝ ਕਿਸਾਨਾਂ ਦੇ ਚਿਹਰਿਆਂ 'ਤੇ ਦੋਹਰੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ।

ਇਹ ਵੀ ਪੜ੍ਹੋ : e-KYC ਦੇ ਨਿਯਮਾਂ 'ਚ ਬਦਲਾਅ ! ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਕਦੋਂ ਮਿਲਣਗੇ 14ਵੀਂ ਕਿਸ਼ਤ ਦੇ ਪੈਸੇ?

ਮੀਡੀਆ ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਯੋਜਨਾ ਦੀ 14ਵੀਂ ਕਿਸ਼ਤ ਦੇ 2000 ਰੁਪਏ ਮਈ ਜਾਂ ਜੂਨ ਮਹੀਨੇ ਵਿੱਚ ਕਿਸਾਨਾਂ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਜਾਣਗੇ। ਦਰਅਸਲ, ਪਿਛਲੇ ਸਾਲ 31 ਮਈ 2022 ਨੂੰ ਕਿਸਾਨਾਂ ਦੇ ਖਾਤੇ ਵਿੱਚ 11ਵੀਂ ਕਿਸ਼ਤ ਟਰਾਂਸਫਰ ਕੀਤੀ ਗਈ ਸੀ। ਅਜਿਹੇ 'ਚ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 14ਵੀਂ ਕਿਸ਼ਤ ਦੇ ਪੈਸੇ ਵੀ ਪਿਛਲੇ ਸਾਲ ਦੀ ਤਰ੍ਹਾਂ ਮਈ ਦੇ ਆਖਰੀ ਹਫਤੇ ਜਾਂ ਜੂਨ ਦੇ ਪਹਿਲੇ ਹਫਤੇ 'ਚ ਕਿਸਾਨਾਂ ਦੇ ਖਾਤਿਆਂ 'ਚ ਟਰਾਂਸਫਰ ਕਰ ਦਿੱਤੇ ਜਾਣਗੇ।

ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕਿਉਂਕਿ ਮਾਰਚ ਮਹੀਨੇ ਵਿੱਚ ਹੋਈ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੀਆਂ ਫਸਲਾਂ ਦਾ ਕਾਫੀ ਨੁਕਸਾਨ ਕੀਤਾ ਹੈ। ਅਜਿਹੇ 'ਚ ਇਸ ਨੁਕਸਾਨ ਨੂੰ ਦੇਖਦੇ ਹੋਏ ਸਰਕਾਰ ਜਲਦ ਤੋਂ ਜਲਦ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਰਾਸ਼ੀ ਕਿਸਾਨਾਂ ਦੇ ਖਾਤੇ 'ਚ ਟਰਾਂਸਫਰ ਕਰ ਸਕਦੀ ਹੈ। ਹਾਲਾਂਕਿ, ਇਸ ਬਾਰੇ ਸਰਕਾਰ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : PM Kisan Yojana : ਕਿਸਾਨਾਂ ਨੂੰ ਮਿਲੇਗੀ ਦੁੱਗਣੀ ਰਕਮ

ਪੀਐਮ ਕਿਸਾਨ ਦੀ 14ਵੀਂ ਕਿਸਤ ਲਈ ਮਿਲਣਗੇ 4000 ਰੁਪਏ

ਪੀਐਮ ਕਿਸਾਨ ਦੀ 14ਵੀਂ ਕਿਸਤ ਲਈ ਮਿਲਣਗੇ 4000 ਰੁਪਏ

ਇਨ੍ਹਾਂ ਕਿਸਾਨਾਂ ਨੂੰ ਮਿਲੇਗੀ 14ਵੀਂ ਕਿਸ਼ਤ

ਪ੍ਰਧਾਨ ਮੰਤਰੀ ਕਿਸਾਨ ਯੋਜਨਾ (PM Kisan Yojana) ਤੋਂ ਲਾਭ ਲੈ ਰਹੇ ਕਿਸਾਨਾਂ ਦੀ ਪਛਾਣ ਕਰਨ ਲਈ ਤਸਦੀਕ ਪ੍ਰਕਿਰਿਆ ਜਾਂ ਈ-ਕੇਵਾਈਸੀ ਨੂੰ ਜ਼ਰੂਰੀ ਬਣਾਇਆ ਗਿਆ ਹੈ। ਸਿਰਫ਼ ਉਹ ਕਿਸਾਨ ਹੀ ਅਗਲੀ ਕਿਸ਼ਤ ਲਈ ਯੋਗ ਹੋਣਗੇ, ਜਿਨ੍ਹਾਂ ਦਾ ਈ-ਕੇਵਾਈਸੀ, ਆਧਾਰ ਸੀਡਿੰਗ, ਲੈਂਡ ਸੀਡਿੰਗ ਅਤੇ ਹੋਰ ਵੇਰਵੇ ਅੱਪਡੇਟ ਕੀਤੇ ਗਏ ਹਨ।

ਇਸ ਤੋਂ ਇਲਾਵਾ, ਲਾਭਪਾਤਰੀ ਨੂੰ ਆਪਣਾ ਨਾਮ, ਆਧਾਰ ਕਾਰਡ, ਬੈਂਕ ਵੇਰਵੇ ਅਤੇ ਹੋਰ ਦਸਤਾਵੇਜ਼ਾਂ ਨੂੰ ਠੀਕ ਕਰਨਾ ਚਾਹੀਦਾ ਹੈ। ਜੇਕਰ ਕਿਸੇ ਵੀ ਜਾਣਕਾਰੀ ਨੂੰ ਅੱਪਡੇਟ ਕਰਨ ਦੀ ਲੋੜ ਹੈ, ਤਾਂ ਕਿਰਪਾ ਕਰਕੇ pmkisan.gov.in 'ਤੇ ਜਾਓ।

ਪ੍ਰਧਾਨ ਮੰਤਰੀ ਕਿਸਾਨ ਯੋਜਨਾ (PM Kisan Yojana) ਦੇ ਅਧਿਕਾਰਤ ਵੈੱਬਪੇਜ 'ਤੇ 12 ਕਰੋੜ ਤੋਂ ਵੱਧ ਕਿਸਾਨਾਂ ਨੇ ਨਾਮ ਦਰਜ ਕਰਵਾਇਆ ਹੈ, ਪਰ ਸਿਰਫ 8.69 ਕਿਸਾਨਾਂ ਨੂੰ 13ਵੀਂ ਕਿਸ਼ਤ ਦੇ ਤਹਿਤ 2,000 ਰੁਪਏ ਮਿਲੇ ਹਨ। ਬਾਕੀ ਰਹਿੰਦੇ 3.30 ਰਜਿਸਟਰਡ ਕਿਸਾਨਾਂ ਨੂੰ ਕਈ ਕਾਰਨਾਂ ਕਰਕੇ ਵਿੱਤੀ ਸਹਾਇਤਾ ਨਹੀਂ ਮਿਲ ਸਕੀ, ਜਿਨ੍ਹਾਂ ਵਿੱਚੋਂ ਕੁਝ ਦਾ ਅਸੀਂ ਉੱਪਰ ਜ਼ਿਕਰ ਕੀਤਾ ਹੈ।

ਇਨ੍ਹਾਂ ਵਿੱਚੋਂ ਕੁਝ ਗੈਰ-ਲਾਭਪਾਤਰੀ ਹਨ, ਜਦੋਂਕਿ ਬਾਕੀਆਂ ਨੇ ਤਸਦੀਕ ਮੁਕੰਮਲ ਨਹੀਂ ਕੀਤੀ ਹੈ, ਜਿਸ ਕਾਰਨ ਉਨ੍ਹਾਂ ਨੂੰ ਨਵੀਆਂ ਕਿਸ਼ਤਾਂ ਦਾ ਲਾਭ ਪ੍ਰਾਪਤ ਕਰਨ ਤੋਂ ਰੋਕਿਆ ਜਾ ਰਿਹਾ ਹੈ।

Summary in English: The 14th installment of PM KISAN will come on this day, farmers will get 4000 rupees!

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters