1. Home
  2. ਖਬਰਾਂ

ਸਰਕਾਰ ਦਾ ਵੱਡਾ ਫੈਸਲਾ, ਮਜ਼ਦੂਰਾਂ ਦੇ ਜੀਵਨ ਪੱਧਰ `ਚ ਹੋਵੇਗਾ ਸੁਧਾਰ

ਸਰਕਾਰ ਨੇ ਖੇਤ ਮਜ਼ਦੂਰਾਂ ਦੇ ਭਵਿੱਖ ਨੂੰ ਇੱਕ ਨਵੀਂ ਦਿਸ਼ਾ ਦੇਣ ਲਈ ਦਿਹਾੜੀ ਤੈਅ ਕੀਤੀ ਹੈ, ਜਾਣੋ ਕਿ ਹਨ ਰੇਟ...

 Simranjeet Kaur
Simranjeet Kaur
ਮਜ਼ਦੂਰਾਂ ਦੀ ਦਿਹਾੜੀ ਤੈਅ ਕੀਤੀ

ਮਜ਼ਦੂਰਾਂ ਦੀ ਦਿਹਾੜੀ ਤੈਅ ਕੀਤੀ

ਸਾਡੇ ਦੇਸ਼ `ਚ ਖੇਤੀਬਾੜੀ ਤਾਂ ਚੰਗੀ ਤਰ੍ਹਾਂ ਕੀਤੀ ਜਾਂਦੀ ਹੈ, ਪਰ ਖੇਤੀ ਕਰਨ ਵਾਲੇ ਮਜ਼ਦੂਰਾਂ ਦੀ ਹਾਲਤ ਕੁਝ ਖਾਸ ਨਹੀਂ ਹੈ। ਮਜ਼ਦੂਰਾਂ ਨੂੰ ਉਨ੍ਹਾਂ ਦੀ ਮਿਹਨਤ ਦੀ ਪੂਰੀ ਦਿਹਾੜੀ ਵੀ ਨਹੀਂ ਦਿੱਤੀ ਜਾਂਦੀ। ਜਿਸ ਤੋਂ ਪਰੇਸ਼ਾਨ ਹੋ ਕੇ ਕਈ ਮਜ਼ਦੂਰ ਤਾਂ ਖੁਦਕੁਸ਼ੀ ਕਰਨ ਲਈ ਮਜ਼ਬੂਰ ਜੋ ਜਾਂਦੇ ਹਨ। ਪਰ ਹੁਣ ਸਰਕਾਰ ਨੇ ਖੇਤ ਮਜ਼ਦੂਰਾਂ ਦੀ ਦਿਹਾੜੀ ਸਬੰਧੀ ਸੱਮਸਿਆਵਾਂ ਨੂੰ ਦੂਰ ਕਰਨ ਲਈ ਤੇ ਉਨ੍ਹਾਂ ਦੀ ਆਰਥਿਕ ਹਾਲਤ `ਚ ਸੁਧਾਰ ਕਰਨ ਦਾ ਜਿੰਮਾ ਲੈ ਲਿਆ ਹੈ। ਜਿਸ ਦੇ ਚੱਲਦਿਆਂ ਉੱਤਰ ਪ੍ਰਦੇਸ਼ ਸਰਕਾਰ ਨੇ ਖੇਤ ਮਜ਼ਦੂਰਾਂ ਦੀ ਨਵੀਂ ਦਿਹਾੜੀ ਤੈਅ ਕੀਤੀ ਹੈ। 

ਮਜ਼ਦੂਰਾਂ ਵੱਲੋਂ ਸ਼ਿਕਾਇਤਾਂ ਦਰਜ਼ ਕਰਵਾਈਆਂ ਜਾਂਦੀਆਂ ਹਨ ਕਿ ਉਨ੍ਹਾਂ ਨੂੰ ਕੰਮ ਦੇ ਹਿਸਾਬ ਨਾਲ ਪੈਸੇ ਨਹੀਂ ਮਿਲਦੇ। ਇੰਨਾ ਹੀ ਨਹੀਂ ਕਈ ਵਾਰ ਮਜ਼ਦੂਰਾਂ ਨੂੰ ਬਿਨਾਂ ਅਦਾਇਗੀ ਤੋਂ ਘਰ ਭੇਜ ਦਿੱਤਾ ਜਾਂਦਾ ਹੈ। ਇਸ ਲਈ ਹੁਣ ਉੱਤਰ ਪ੍ਰਦੇਸ਼ ਕਿਰਤ ਵਿਭਾਗ ਵੱਲੋਂ ਕਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਸ `ਚ ਸਰਕਾਰ ਨੇ ਇਸ ਗੱਲ `ਤੇ ਗੌਰ ਕੀਤਾ ਹੈ ਕਿ ਵੱਡੇ ਕਿਸਾਨਾਂ ਅਤੇ ਖੇਤੀ ਫਰਮਾਂ ਮਜ਼ਦੂਰਾਂ ਦੀ ਅਦਾਇਗੀ ਉਨ੍ਹਾਂ ਦੀ ਸਹਿਮਤੀ ਨਾਲ ਦਿੱਤੀ ਜਾਵੇ। ਮਜ਼ਦੂਰਾਂ ਲਈ ਜਿੰਨੀ ਦਿਹਾੜੀ ਦੀ ਰਕਮ ਤੈਅ ਹੋਵੇ, ਉਸ ਤੋਂ ਵੱਧ ਦਾ ਭੁਗਤਾਨ ਕੀਤਾ ਜਾਏ।

ਨਵੀਂ ਦਿਹਾੜੀ ਦੀ ਰਕਮ:

ਤੁਹਾਨੂੰ ਦੱਸ ਦੇਈਏ ਕਿ ਸਰਕਾਰ ਨੇ ਖੇਤ ਮਜ਼ਦੂਰਾਂ ਦੀ ਨਵੀਂ ਦਿਹਾੜੀ ਤੈਅ ਕਰ ਦਿੱਤੀ ਹੈ। ਹੁਣ ਮਜ਼ਦੂਰਾਂ ਨੂੰ ਆਪਣੇ ਕੰਮ ਲਈ ਘੱਟੋ-ਘੱਟ 213 ਰੁਪਏ ਪ੍ਰਤੀ ਦਿਨ ਮਿਲਣਗੇ। ਹਾਲਾਂਕਿ ਇਸ ਤੋਂ ਵੱਧ ਪੈਸੇ ਦਿੱਤੇ ਜਾ ਸਕਦੇ ਹਨ ਪਰ ਇਸ ਤੋਂ ਘੱਟ ਨਹੀਂ। ਇਸ ਸਬੰਧੀ ਸੂਬਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਹੁਣ ਤਾਂ ਖੇਤ ਮਜ਼ਦੂਰਾਂ ਨੂੰ ਮਹੀਨੇ `ਚ 30 ਦਿਨ ਕੰਮ ਕਰਨ ਲਈ 6390 ਰੁਪਏ ਮਿਲਣਗੇ।

ਇਹ ਵੀ ਪੜ੍ਹੋ:  Swachh Survekshan Award: ਪੰਜਾਬ ਨੇ ਦੇਸ਼ ਦੇ ਉੱਤਰੀ ਜ਼ੋਨ `ਚ ਕੀਤਾ ਪਹਿਲਾ ਸਥਾਨ ਹਾਸਲ

ਮਜ਼ਦੂਰਾਂ ਦੀ ਲੋੜ:

ਖੇਤੀਬਾੜੀ ਇੱਕ ਵਿਸ਼ਾਲ ਖੇਤਰ ਹੈ, ਜਿੱਥੇ ਹਰ ਕੰਮ ਲਈ ਮਜ਼ਦੂਰਾਂ ਦੀ ਲੋੜ ਹੁੰਦੀ ਹੈ। ਦੇਖਿਆ ਜਾਏ ਤਾਂ ਹੁਣ ਮਸ਼ੀਨਾਂ ਦੇ ਆਉਣ ਨਾਲ ਮਜ਼ਦੂਰਾਂ ਦਾ ਕੰਮ ਘੱਟ ਗਿਆ ਹੈ। ਪਰ ਫਿਰ ਵੀ ਖੇਤ `ਚ ਹਰ ਜਗ੍ਹਾ ਮਸ਼ੀਨਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਜਿਸ `ਚ ਖੇਤ `ਚ ਫ਼ਸਲ ਉਗਾਉਣ, ਫ਼ਸਲ ਦੀ ਦੇਖਭਾਲ, ਫ਼ਸਲ ਦੀ ਵਾਢੀ, ਸਿੰਚਾਈ ਆਦਿ ਸ਼ਾਮਲ ਹਨ। ਅਜਿਹੇ ਕੰਮਾਂ ਲਈ ਮਜ਼ਦੂਰਾਂ ਦੀ ਲੋੜ ਜ਼ਰੂਰ ਪੈਂਦੀ ਹੈ।

Summary in English: The big decision of the government, the standard of living of the workers will improve

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters