1. Home
  2. ਖਬਰਾਂ

Wheat Procurement: ਕੇਂਦਰ ਸਰਕਾਰ ਵੱਲੋਂ 15 ਮਾਰਚ ਤੋਂ ਕਣਕ ਦੀ ਖਰੀਦ ਸ਼ੁਰੂ

ਕਣਕ ਦੀ ਪੈਦਾਵਾਰ ਪਿਛਲੇ ਸਾਲ ਨਾਲੋਂ ਵੱਧ ਹੋਣ ਦਾ ਅਨੁਮਾਨ ਹੈ। ਇਸ ਦੇ ਨਾਲ ਹੀ ਹੁਣ ਸਰਕਾਰ 15 ਮਾਰਚ ਤੋਂ ਕਣਕ ਦੀ ਖਰੀਦ ਸ਼ੁਰੂ ਕਰਨ ਜਾ ਰਹੀ ਹੈ।

Gurpreet Kaur Virk
Gurpreet Kaur Virk
15 ਮਾਰਚ ਤੋਂ ਕਣਕ ਦੀ ਖਰੀਦ

15 ਮਾਰਚ ਤੋਂ ਕਣਕ ਦੀ ਖਰੀਦ

ਕਣਕ ਹਾੜੀ ਦੇ ਸੀਜ਼ਨ ਦੀ ਮੁੱਖ ਫ਼ਸਲ ਹੈ, ਇਸ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਸਾਲ 2021-2022 ਦੌਰਾਨ ਭਾਰਤ ਵਿੱਚ ਕਣਕ ਦੀ ਪੈਦਾਵਾਰ 10 ਕਰੋੜ 68.4 ਲੱਖ ਟਨ ਹੋਈ ਸੀ, ਹਾਲਾਂਕਿ ਮੌਸਮ ਦੀ ਮਾਰ ਕਾਰਨ ਫਸਲ ਉਤਪਾਦਨ ਵਿੱਚ ਕਮੀ ਦੇਖੀ ਗਈ ਸੀ। ਹੁਣ ਕਣਕ ਦੇ ਭਾਅ ਬਹੁਤ ਵਧ ਗਏ ਹਨ, ਜਿਸ ਦਾ ਅਸਰ ਆਟੇ ਦੀਆਂ ਕੀਮਤਾਂ 'ਤੇ ਪੈ ਰਿਹਾ ਹੈ।

ਵਧੀਆਂ ਕੀਮਤਾਂ ਦਾ ਅਸਰ ਰਸੋਈ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਵਧੀਆਂ ਕੀਮਤਾਂ ਨੂੰ ਘੱਟ ਕਰਨ ਲਈ ਕੇਂਦਰ ਸਰਕਾਰ ਨੇ ਕਵਾਇਦ ਤੇਜ਼ ਕਰ ਦਿੱਤੀ ਹੈ। ਕਿਆਸ ਲਗਾਇਆ ਜਾ ਰਿਹਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਕਣਕ ਦੀ ਪੈਦਾਵਾਰ ਜ਼ਿਆਦਾ ਹੋਵੇਗੀ। ਇਸ ਦੇ ਨਾਲ ਹੀ ਹੁਣ ਸਰਕਾਰ 15 ਮਾਰਚ ਤੋਂ ਕਣਕ ਦੀ ਖਰੀਦ ਦਾ ਕੰਮ ਸ਼ੁਰੂ ਕਰਨ ਜਾ ਰਹੀ ਹੈ।

ਇਹ ਵੀ ਪੜ੍ਹੋ : ਕਣਕ ਦੇ ਰਕਬੇ ਵਿੱਚ ਵਾਧਾ, ਇਨ੍ਹਾਂ ਸੂਬਿਆਂ ਵਿੱਚ ਕਣਕ ਦੀ ਬਿਜਾਈ ਵਧੀ

15 ਮਾਰਚ ਤੋਂ ਸ਼ੁਰੂ ਹੋਵੇਗੀ ਕਣਕ ਦੀ ਖਰੀਦ

ਹਾੜ੍ਹੀ ਦੇ ਸੀਜ਼ਨ ਵਿੱਚ ਇਸ ਵਾਰ ਕਣਕ ਦੀ ਬਿਜਾਈ ਵੱਡੇ ਪੱਧਰ ’ਤੇ ਹੋਈ ਹੈ। ਦੇਸ਼ ਦੇ ਲਗਭਗ ਬਹੁਤੇ ਹਿੱਸਿਆਂ ਵਿੱਚ ਕਣਕ ਦੀ ਬਿਜਾਈ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਕਣਕ ਦੇ ਅੰਬਾਰ ਵੀ ਲੱਗਣ ਲੱਗ ਪਏ ਹਨ। ਇਸ ਦੇ ਨਾਲ ਹੀ ਕੁਝ ਹਿੱਸਿਆਂ ਵਿੱਚ ਬਿਜਾਈ ਦਾ ਕੰਮ ਵੀ ਜਾਰੀ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ 15 ਮਾਰਚ ਤੋਂ ਕਣਕ ਦੀ ਖਰੀਦ ਸ਼ੁਰੂ ਕਰ ਦਿੱਤੀ ਜਾਵੇਗੀ।

ਪਿਛਲੇ ਸਾਲ 10 ਕਰੋੜ 68.4 ਲੱਖ ਟਨ

ਖੇਤੀਬਾੜੀ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਸਾਲ 2020-2021 ਵਿੱਚ ਕਣਕ ਦਾ ਉਤਪਾਦਨ 10 ਕਰੋੜ 68.4 ਲੱਖ ਟਨ ਸੀ, ਜਦੋਂਕਿ ਸਾਲ 2021-2022 ਵਿੱਚ ਕਣਕ ਦਾ ਉਤਪਾਦਨ ਘਟ ਕੇ 10 ਕਰੋੜ 68.4 ਲੱਖ ਟਨ ਰਹਿ ਗਿਆ। ਜਿਸ ਦਾ ਕਾਰਨ ਕੁਝ ਸੂਬਿਆਂ ਵਿੱਚ ਅਚਾਨਕ ਗਰਮੀ ਦੀ ਲਹਿਰ ਨੂੰ ਦੱਸਿਆ ਗਿਆ ਹੈ। ਪਰ ਇਸ ਵਾਰ ਕਣਕ ਦੀ ਪੈਦਾਵਾਰ ਵਧਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਹਨ।

ਇਹ ਵੀ ਪੜ੍ਹੋ : ਦੇਸ਼ ਦੇ ਅਨਾਜ ਭੰਡਾਰ `ਚ ਪੰਜਾਬ ਵੱਲੋਂ 31 ਫ਼ੀਸਦੀ ਕਣਕ ਤੇ 21 ਫ਼ੀਸਦੀ ਚਾਵਲਾਂ ਦਾ ਯੋਗਦਾਨ

ਕਣਕ 'ਤੇ ਐਮ.ਐਸ.ਪੀ

ਸਰਕਾਰ ਨੇ ਸਾਲ 2022-23 ਲਈ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 2,125 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ। ਇਸ ਲਈ ਪਿਛਲੇ ਸਾਲ 2021-22 ਵਿੱਚ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 2015 ਰੁਪਏ ਤੈਅ ਕੀਤਾ ਗਿਆ ਸੀ। ਇਸ ਵਾਰ 110 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇੱਕ ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਣਕ ਦੀ ਉਤਪਾਦਨ ਲਾਗਤ 1,065 ਰੁਪਏ ਪ੍ਰਤੀ ਕੁਇੰਟਲ ਹੋਣ ਦਾ ਅਨੁਮਾਨ ਹੈ।

Summary in English: The central government started procurement of wheat from March 15

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters