1. Home
  2. ਖਬਰਾਂ

ਦੇਸ਼ ਦੇ ਅਨਾਜ ਭੰਡਾਰ `ਚ ਪੰਜਾਬ ਵੱਲੋਂ 31 ਫ਼ੀਸਦੀ ਕਣਕ ਤੇ 21 ਫ਼ੀਸਦੀ ਚਾਵਲਾਂ ਦਾ ਯੋਗਦਾਨ

2022 ਕਿਸਾਨ-ਪੱਖੀ ਫੈਸਲਿਆਂ ਨਾਲ ਭਰਪੂਰ ਸਾਲ ਰਿਹਾ, ਖੇਤੀ ਨੂੰ ਲੈ ਕੇ ਲਏ ਗਏ ਕਈ ਅਹਿਮ ਫੈਸਲੇ...

Priya Shukla
Priya Shukla
ਧਾਲੀਵਾਲ ਨੇ ਖੇਤੀ ਨੂੰ ਲੈ ਕੇ 2022 `ਚ ਲਏ ਗਏ ਕੁਝ ਅਹਿਮ ਫੈਸਲਿਆਂ `ਤੇ ਚਾਨਣਾ ਪਾਇਆ

ਧਾਲੀਵਾਲ ਨੇ ਖੇਤੀ ਨੂੰ ਲੈ ਕੇ 2022 `ਚ ਲਏ ਗਏ ਕੁਝ ਅਹਿਮ ਫੈਸਲਿਆਂ `ਤੇ ਚਾਨਣਾ ਪਾਇਆ

ਆਪਣੇ ਇੱਕ ਇੰਟਰਵਿਊ ਦੌਰਾਨ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਖੇਤੀ ਨੂੰ ਲੈ ਕੇ 2022 `ਚ ਲਏ ਗਏ ਕੁਝ ਅਹਿਮ ਫੈਸਲਿਆਂ `ਤੇ ਚਾਨਣਾ ਪਾਇਆ। ਉਨ੍ਹਾਂ ਨੇ ਖੇਤੀਬਾੜੀ ਵਿਭਾਗ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ 2022 ਕਿਸਾਨ-ਪੱਖੀ ਫੈਸਲਿਆਂ ਨਾਲ ਭਰਪੂਰ ਸਾਲ ਸੀ। ਇਸੇ ਸਾਲ ਦੌਰਾਨ ਪੰਜਾਬ ਨੇ ਦੇਸ਼ ਦੇ ਅਨਾਜ ਭੰਡਾਰ `ਚ 31% ਕਣਕ ਤੇ 21% ਚੌਲਾਂ ਦਾ ਯੋਗਦਾਨ ਪਾ ਕੇ ਦੇਸ਼ ਦੇ ਅਨਾਜ ਭੰਡਾਰ `ਚ ਪੰਜਾਬ ਦਾ ਨਾਮ ਦਰਜ ਕਰਾਇਆ ਹੈ।

ਮੰਤਰੀ ਨੇ ਦੱਸਿਆ ਕਿ ਭੂਗੋਲਿਕ ਤੌਰ 'ਤੇ ਪੰਜਾਬ ਦਾ ਰਕਬਾ 50.33 ਲੱਖ ਹੈਕਟੇਅਰ ਹੈ, ਜਿਸ ਵਿੱਚੋਂ ਲਗਭਗ 41.27 ਲੱਖ ਹੈਕਟੇਅਰ ਖੇਤੀ ਲਈ ਵਰਤਿਆ ਜਾਂਦਾ ਹੈ। 40.74 ਲੱਖ ਹੈਕਟੇਅਰ (98.9%) `ਚ ਸਿੰਚਾਈ ਕੀਤੀ ਜਾਂਦੀ ਹੈ, ਜਦੋਂਕਿ ਸੂਬੇ `ਚ ਫਸਲ ਦੀ ਤੀਬਰਤਾ 189% ਤੋਂ ਵੱਧ ਹੈ। ਪੰਜਾਬ ਦੇਸ਼ `ਚ ਲਗਭਗ 18% ਕਣਕ, 11% ਚਾਵਲ, 4% ਕਪਾਹ, 10% ਦੁੱਧ, 20% ਸ਼ਹਿਦ ਤੇ 48% ਮਸ਼ਰੂਮ ਪੈਦਾ ਕਰਦਾ ਹੈ।

ਧਾਲੀਵਾਲ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦੌਰਾਨ ਜਾਨਾਂ ਗਵਾਉਣ ਵਾਲੇ 634 ਕਿਸਾਨਾਂ ਦੇ ਵਾਰਸਾਂ ਨੂੰ ਹੁਣ ਤੱਕ 31.70 ਕਰੋੜ ਰੁਪਏ ਪ੍ਰਤੀ ਪਰਿਵਾਰ 5 ਲੱਖ ਰੁਪਏ ਜਾਰੀ ਕੀਤੇ ਹਨ। ਇਸੇ ਤਰ੍ਹਾਂ 326 ਪਰਿਵਾਰਕ ਮੈਂਬਰਾਂ ਨੂੰ ਵੱਖ-ਵੱਖ ਵਿਭਾਗਾਂ `ਚ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ। ਇਸ ਵਿਚੋਂ 98 ਮੈਂਬਰਾਂ ਨੂੰ ਨੌਕਰੀਆਂ ਦੇਣ ਦੀ ਤਸਦੀਕ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਤੇ 210 ਹੋਰਾਂ ਨੂੰ ਸਰਕਾਰੀ ਨੌਕਰੀ ਦੇਣ ਦੀ ਪ੍ਰਕਿਰਿਆ ਚੱਲ ਰਹੀ ਹੈ।

ਇਹ ਵੀ ਪੜ੍ਹੋਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ‘ਤੇ ਲਿਆਉਣ ਲਈ ਨੀਤੀ ਆਯੋਗ ਦਾ ਸਹਿਯੋਗ ਜ਼ਰੂਰੀ: ਧਾਲੀਵਾਲ

ਉਨ੍ਹਾਂ ਇਹ ਵੀ ਕਿਹਾ ਕਿ ਸੂਬਾ ਸਰਕਾਰ ਨੇ ਮੂੰਗੀ ਦੀ ਫ਼ਸਲ ਦਾ ਪ੍ਰਤੀ ਕੁਇੰਟਲ ਘੱਟੋ-ਘੱਟ ਸਮਰਥਨ ਮੁੱਲ 7,275 ਰੁਪਏ ਵੀ ਨਿਰਧਾਰਤ ਕੀਤਾ ਹੈ, ਜਿਸ ਤਹਿਤ 15,737 ਕਿਸਾਨਾਂ ਦੇ ਬੈਂਕ ਖਾਤਿਆਂ `ਚ 61.85 ਕਰੋੜ ਰੁਪਏ ਸਿੱਧੇ ਟਰਾਂਸਫਰ ਕੀਤੇ ਗਏ ਹਨ। ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ 2022 `ਚ ਝੋਨੇ ਦੀ ਸਿੱਧੀ ਬਿਜਾਈ ਨੂੰ ਹੁਲਾਰਾ ਦੇਣ ਲਈ ਕਿਸਾਨਾਂ ਨੂੰ 1500 ਰੁਪਏ/ਏਕੜ ਤੇ 25 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ। ਗੰਨੇ ਦੀ ਕੀਮਤ `ਚ 20 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਤੇ ਸਹਿਕਾਰੀ ਤੇ ਪ੍ਰਾਈਵੇਟ ਮਿੱਲਾਂ ਨੂੰ 492 ਕਰੋੜ ਰੁਪਏ ਜਾਰੀ ਕੀਤੇ ਗਏ। ਇਸ ਦੇ ਨਾਲ ਹੀ ਫ਼ਸਲੀ ਵਿਭਿੰਨਤਾ ਦੀ ਪਹਿਲਕਦਮੀ ਨੂੰ ਉਤਸ਼ਾਹਜਨਕ ਹੁੰਗਾਰਾ ਮਿਲਿਆ।

Summary in English: Punjab has contributed wheat and rice to the country's grain storage

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters