ਭਾਰਤ ਵਿੱਚ ਬਹੁਤ ਸਾਰੇ ਦੁਧਾਰੂ ਪਸ਼ੂਆਂ ਨੂੰ ਪਾਲਿਆ ਜਾਂਦਾ ਹੈ। ਇਸ ਵਿੱਚ ਗਾਂ, ਮੱਝ ਜਾਂ ਬੱਕਰੀ ਸ਼ਾਮਲ ਹਨ। ਹੁਣ ਤੱਕ ਤੁਸੀਂ ਗਾਂ, ਮੱਝ, ਬੱਕਰੀ ਜਾਂ ਊਠਣੀ ਦੇ ਦੁੱਧ ਦਾ ਸੇਵਨ ਕੀਤਾ ਹੋਵੇਗਾ ਜਾਂ ਸੁਣਿਆ ਹੋਵੇਗਾ। ਪਰ ਦੇਸ਼ ਵਿਚ ਪਹਿਲੀ ਵਾਰ ਕੁਝ ਅਜਿਹਾ ਹੋਣ ਜਾ ਰਿਹਾ ਹੈ, ਜੋ ਤੁਹਾਨੂੰ ਹੈਰਾਨ ਕਰ ਦੇਵੇਗਾ। ਅੱਜ ਤੱਕ ਤੁਸੀਂ ਸਿਰਫ ਗਾਂ ਜਾਂ ਮੱਝ ਦੀ ਡੇਅਰੀ ਦੇਖੀ ਹੋਵੇਗੀ, ਹੁਣ ਬਹੁਤ ਜਲਦ ਖੋਤੀ ਦੇ ਦੁੱਧ ਦੀ ਡੇਅਰੀ ਵੀ ਖੁੱਲਣ ਵਾਲੀ ਹੈ। ਦੱਸ ਦਈਏ ਕਿ ਨੈਸ਼ਨਲ ਹਾਰਸ ਰਿਸਰਚ ਸੈਂਟਰ (ਐਨਆਰਸੀਈ) ਹਿਸਾਰ ਵਿੱਚ ਖੋਤੀ ਦੇ ਦੁੱਧ ਦੀ ਡੇਅਰੀ ਸ਼ੁਰੂ ਹੁਣ ਜਾ ਰਹੀ ਹੈ। ਖੋਤੇ ਨੂੰ ਤੁਸੀਂ ਅਕਸਰ ਮਜ਼ਾਕ ਦਾ ਪਾਤਰ ਸਮਝ ਦੇ ਸੀ ਤਾਂ ਤੁਹਾਨੂੰ ਆਪਣੀ ਸੋਚ ਬਦਲਣ ਦੀ ਜ਼ਰੂਰਤ ਹੈ,ਕਿਉਂਕਿ ਖੋਤੀ ਦਾ ਦੁੱਧ ਇਨਸਾਨਾਂ ਦੇ ਲਈ ਨਹੀਂ ਸਿਰਫ਼ ਫ਼ਾਇਦੇਮੰਦ ਹੈ ਬਲਕਿ ਸਰੀਰ ਦੀ ਇਮਯੂਨਿਟੀ ਸਿਸਟਮ ਠੀਕ ਕਰਨ ਵਿੱਚ ਕਾਫ਼ੀ ਅਹਿਮ ਭੂਮਿਕਾ ਨਿਭਾਉਂਦਾ ਹੈ
ਖੋਤੀ ਦੇ ਦੁੱਧ ਦੀ ਡੇਅਰੀ ਹੋਵੇਗੀ ਸ਼ੁਰੂ
ਹਿਸਾਰ ਵਿੱਚ ਹਲਾਰੀ ਨਸਲ ਦੀ ਖੋਤੀ ਦੇ ਦੁੱਧ ਦੀ ਡੇਅਰੀ ਸ਼ੁਰੂ ਹੁਣ ਜਾ ਰਹੀ ਹੈ। ਇਸਦੇ ਲਈ ਐਨਆਰਸੀਈ ਨੇ 10 ਹਲਾਰੀ ਨਸਲ ਦੀਆਂ ਖੋਤੀਆਂ ਨੂੰ ਪਹਿਲਾਂ ਹੀ ਮੰਗਾ ਲਿਆ ਹਨ । ਮੌਜੂਦਾ ਸਮੇਂ ਵਿੱਚ ਇਸਦੀ ਪ੍ਰਜਨਨ ਦਾ ਕੰਮ ਜਾਰੀ ਹੈ। ਇਸ ਤੋਂ ਬਾਅਦ ਹੀ ਡੇਅਰੀ ਦਾ ਕੰਮ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ। ਖਾਸ ਗੱਲ ਇਹ ਹੈ ਕਿ ਖੋਤੀ ਦਾ ਦੁੱਧ ਸਿਸਟਮ ਨੂੰ ਕਾਇਮ ਰੱਖਣ ਵਿਚ ਮੁੱਖ ਰੋਲ ਅਦਾ ਕਰਦਾ ਹੈ
ਹਲਾਰੀ ਨਸਲ ਦੀ ਖਾਸੀਅਤ
ਇਹ ਨਸਲ ਗੁਜਰਾਤ ਵਿੱਚ ਪਾਈ ਜਾਂਦੀ ਹੈ, ਜਿਸਦੇ ਦੁੱਧ ਨੂੰ ਦਵਾਈਆਂ ਦਾ ਖਜ਼ਾਨਾ ਮੰਨਿਆ ਜਾਂਦਾ ਹੈ। ਇਹ ਕੈਂਸਰ, ਮੋਟਾਪਾ, ਐਲਰਜੀ ਵਰਗੀਆਂ ਬਿਮਾਰੀਆਂ ਨਾਲ ਲੜਨ ਦੀ ਯੋਗਤਾ ਪ੍ਰਦਾਨ ਕਰਦਾ ਹੈ। ਇਸ ਤੋਂ ਬਿਊਟੀ ਪ੍ਰੋਡਕਟਸ ਵੀ ਬਣਾਏ ਜਾਂਦੇ ਹਨ, ਜੋ ਕਾਫ਼ੀ ਮਹਿੰਗੇ ਹੁੰਦੇ ਹਨ।
7 ਹਜ਼ਾਰ ਰੁਪਏ ਲੀਟਰ ਵਿਕੇਗਾ ਦੁੱਧ
ਬਜਾਰ ਵਿੱਚ ਖੋਤੀ ਦੀ ਇਸ ਨਸਲ ਦਾ ਦੁੱਧ 2 ਤੋਂ 7 ਹਜ਼ਾਰ ਰੁਪਏ ਲੀਟਰ ਤੱਕ ਵਿਕਦਾ ਹੈ। ਇਸਦੀ ਡੇਅਰੀ ਸ਼ੁਰੂ ਕਰਨ ਲਈ ਐਨਆਰਸੀਈ ਹਿਸਾਰ ਦੇ ਸੈਂਟਰਲ ਬਫੇਲੋ ਰਿਸਰਚ ਸੈਂਟਰ ਅਤੇ ਕਰਨਾਲ ਦੇ ਨੈਸ਼ਨਲ ਡੇਅਰੀ ਰਿਸਰਚ ਇੰਸਟੀਚਿਊਟ ਦੇ ਵਿਗਿਆਨੀਆਂ ਦੀ ਮਦਦ ਲਈ ਜਾ ਰਹੀ ਹੈ।
ਬੱਚਿਆਂ ਲਈ ਲਾਭਕਾਰੀ ਹੈ ਖੋਤੀ ਦਾ ਦੁੱਧ
ਵਿਗਿਆਨੀਆਂ ਦਾ ਕਹਿਣਾ ਹੈ ਕਿ ਕਈ ਵਾਰ ਛੋਟੇ ਬੱਚਿਆਂ ਲਈ ਗਾਂ ਜਾ ਮੱਝ ਦਾ ਦੁੱਧ ਪਿਲਾਉਣ ਨਾਲ ਐਲਰਜੀ ਹੋ ਜਾਂਦੀ ਹੈ, ਪਰ ਹਲਾਰੀ ਨਸਲ ਦੀ ਖੋਤੀ ਦੇ ਦੁੱਧ ਨਾਲ ਐਲਰਜੀ ਨਹੀਂ ਹੁੰਦੀ ਹੈ। ਇਸਦੇ ਦੁੱਧ ਵਿੱਚ ਐਂਟੀ-ਆਕਸੀਡੈਂਟ, ਐਂਟੀ-ਏਜੈਨਿਕ ਤੱਤ ਹੁੰਦੇ ਹਨ, ਜੋ ਸਰੀਰ ਨੂੰ ਕਈ ਗੰਭੀਰ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਪ੍ਰਦਾਨ ਕਰਦੇ ਹਨ।
ਦੱਸਿਆ ਜਾ ਰਿਹਾ ਹੈ ਕਿ ਖੋਤੀ ਦੇ ਦੁੱਧ ਨਾਲ ਬਿਊਟੀ ਪ੍ਰੋਡਕਟ ਵੀ ਬਣਾਏ ਜਾਣਗੇ। ਫਿਲਹਾਲ ਇਸ 'ਤੇ ਕੰਮ ਕੀਤਾ ਜਾ ਰਿਹਾ ਹੈ। ਕੇਰਲ ਦੀ ਕੰਪਨੀ ਨੇ ਕੁਝ ਸਮਾਂ ਪਹਿਲਾਂ ਹੀ ਉਹਨਾਂ ਦੀ ਈਜਾਦ ਤਕਨੀਕ ਨੂੰ ਖਰੀਦਿਆ ਹੈ, ਜਿਸਦੇ ਦੁਆਰਾ ਬਿਊਟੀ ਪ੍ਰੋਡਕਟ ਤਿਆਰ ਕੀਤੇ ਜਾ ਰਹੇ ਹਨ। ਇਸ ਵਿੱਚ ਖੋਤੀ ਦੇ ਦੁੱਧ ਨਾਲ ਬਣੇ ਸਾਬਣ, ਲਿਪ ਬਾਮ ਅਤੇ ਬਾਡੀ ਲੋਸ਼ਨ ਸ਼ਾਮਿਲ ਹਨ।
Summary in English: The cost of she donkey milk is Rs 7000 per litre, soon country will have first dairy.