ਕੇਂਦਰ ਸਰਕਾਰ (Government of India) ਕਿਸਾਨਾਂ (Farmers) ਦੀ ਮਦਦ ਲਈ ਹਰ ਸੰਭਵ ਕਦਮ ਉਠਾ ਰਹੀ ਹੈ।ਕੇਂਦਰੀ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ (Kailash Choudhary) ਨੇ ਦੱਸਿਆ ਕਿ ਦੇਸ਼ ਵਿੱਚ ਹੁਣ ਤੱਕ 1 ਕਰੋੜ ਤੋਂ ਜ਼ਿਆਦਾ ਕਿਸਾਨਾਂ ਨੂੰ ਕੇ ਸੀ ਸੀ ਭਾਵ ਕਿਸਾਨ ਕਰੈਡਿਟ ਕਾਰਡ (Kisan Credit Card ) ਜਾਰੀ ਕੀਤੇ ਗਏ। ਇਸ ਦੇ ਅਨੁਸਾਰ 89810 ਕਰੋੜ ਰੁਪਏ ਉਨ੍ਹਾਂ ਦੇ ਖਾਤਿਆ ਵਿਚ ਪਾ ਦਿੱਤੇ ਹਨ। ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਲਾਭਾਰਥੀਆਂ ਨੂੰ ਕਿਸਾਨ ਕਰੈਡਿਟ ਕਾਰਡ ਉਪਲੱਬਧ ਕੀਤੇ ਜਾਂਦੇ ਹਨ।ਇਸ ਕਾਰਡ ਦੇ ਜਰੀਏ ਕਿਸਾਨ ਘੱਟ ਦਰ ਉੱਤੇ ਕਰਜ ਲੈ ਸਕਦੇ ਹਨ।
KCC ਉੱਤੇ ਕਿਵੇਂ ਘੱਟ ਲੱਗਦਾ ਹੈ ਵਿਆਜ ?
ਖੇਤੀ-ਕਿਸਾਨੀ ਲਈ ਕੇ ਸੀ ਸੀ ਉੱਤੇ ਲਏ ਗਏ ਤਿੰਨ ਲੱਖ ਰੁਪਏ ਤੱਕ ਦੇ ਲੋਨ ਦੀ ਬਿਆਜ ਦਰ ਉਂਜ ਤਾਂ 9 ਫੀਸਦੀ ਹੈ।ਸਰਕਾਰ ਇਸ ਵਿੱਚ 2 ਪਰਸੈਂਟ ਦੀ ਸਬਸਿਡੀ ਦਿੰਦੀ ਹੈ।ਇਸ ਤਰ੍ਹਾਂ ਇਹ 7 ਫੀਸਦੀ ਪੈਂਦਾ ਹੈ ਪਰ ਵਾਪਸ ਕਰਦੇ ਸਮੇ 3 ਫੀਸਦੀ ਹੋਰ ਛੋਟ ਮਿਲ ਜਾਂਦੀ ਹੈ।ਇਸ ਤਰ੍ਹਾਂ ਇਸ ਦੀ ਦਰ ਜਾਗਰੂਕ ਕਿਸਾਨਾਂ ਲਈ ਸਿਰਫ 4 ਫੀਸਦੀ ਰਹਿ ਜਾਂਦੀ ਹੈ। ਕੇਂਦਰੀ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਦੇ ਮੁਤਾਬਕ ਢਾਈ ਕਰੋੜ ਕਿਸਾਨਾਂ ਨੂੰ 2 ਲੱਖ ਕਰੋੜ ਰੁਪਏ ਦਾ ਆਸਾਨ ਅਤੇ ਰਿਆਇਤੀ ਕਰੈਡਿਟ ਉਪਲੱਬਧ ਕਰਾਇਆ ਜਾਵੇਗਾ।ਸਰਕਾਰ ਦੀ ਕੋਸ਼ਿਸ਼ ਹੈ ਕਿ ਕੋਈ ਵੀ ਕਿਸਾਨ ਸਾਹੂਕਾਰਾਂ ਤੋਂ ਲੋਨ ਨਾ ਲਵੇ ਕਿਉਂਕਿ ਉਸਦੀ ਦਰ ਕਾਫੀ ਜਿਆਦਾ ਹੁੰਦੀ ਹੈ ਅਤੇ ਫਿਰ ਉਸ ਦਾ ਵਿਆਜ ਹੀ ਦੇਣਾ ਔਖਾ ਹੋ ਜਾਂਦਾ ਹੈ ਅਤੇ ਕਿਸਾਨ ਕਰਜੇ ਦੀ ਮਾਰ ਹੇਠਾ ਆ ਜਾਂਦਾ ਹੈ।
KCC ਦੇ ਪੌਣੇ ਅੱਠ ਕਰੋੜ ਲਾਭਾਰਥੀ
ਦੱਸਿਆ ਗਿਆ ਹੈ ਕਿ ਇਹਨਾਂ ਅੰਕੜਿਆ ਦੇ ਨਾਲ ਕੇ ਸੀ ਸੀ ਦੇ ਕਰੀਬ ਪੌਣੇ ਅੱਠ ਕਰੋੜ ਲਾਭਾਰਥੀ ਹੋ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਪੀ ਐਮ-ਕਿਸਾਨ ਸਕੀਮ ਦੇ ਲਾਭਾਰਥੀਆਂ ਅਤੇ ਕੇ ਸੀ ਸੀ ਕਾਰਡ ਧਾਰਕਾਂ ਦੀ ਗਿਣਤੀ ਦੇ ਵਿੱਚ ਜਿੰਨੇ ਲੋਕਾਂ ਦਾ ਅੰਤਰ ਹੈ।ਅਸੀ ਸਾਰਿਆਂ ਨੂੰ ਪੈਸਾ ਦੇਣਾ ਚਾਹੁੰਦੇ ਹਾਂ। ਕੇ ਸੀ ਸੀ ਨੂੰ 24 ਫਰਵਰੀ ਨੂੰ ਪੀ ਐਮ ਕਿਸਾਨ ਸਕੀਮ ਨਾਲ ਜੋੜ ਕੇ ਕਾਰਡ ਬਣਾਉਣਾ ਆਸਾਨ ਕਰ ਦਿੱਤਾ ਗਿਆ ਸੀ।
ਹੁਣ ਆਸਾਨ ਹੋ ਗਿਆ ਹੈ ਕੇਸੀਸੀ ਬਣਵਾਉਣਾ
ਪਹਿਲਾਂ ਬੈਂਕ ਕਿਸਾਨਾਂ ਨੂੰ ਲੋਨ ਦੇਣ ਵਿੱਚ ਆਨਾਕਾਨੀ ਕਰਦੇ ਸਨ।ਮੋਦੀ ਸਰਕਾਰ ਨੇ ਪੀ ਐਮ – ਕਿਸਾਨ ਸਨਮਾਨ ਨਿਧੀ ਨਾਲ ਜੋੜ ਕੇ ਲੋਨ ਲੈਣ ਲਈ ਕਾਰਡ ਬਣਾਉਣਾ ਆਸਾਨ ਹੋ ਗਿਆ ਕਿਉਂਕਿ ਉਨ੍ਹਾਂ ਦੇ ਰੇਵੈਨਿਊ ਰਿਕਾਰਡ , ਬੈਂਕ ਅਕਾਉਂਟ ਅਤੇ ਆਧਾਰ ਕਾਰਡ ਨੂੰ ਕੇਂਦਰ ਸਰਕਾਰ ਪਹਿਲਾਂ ਹੀ ਅਪ੍ਰੂਵਡ ਕਰ ਚੁੱਕੀ ਹੈ।ਕੇਂਦਰ ਸਰਕਾਰ ਨੇ ਇਸ ਸਾਲ 15 ਲੱਖ ਕਰੋੜ ਰੁਪਏ ਦਾ ਖੇਤੀਬਾੜੀ ਕਰਜ ( Agri Loan) ਦੇਣ ਦਾ ਲਕਸ਼ ਰੱਖਿਆ ਹੈ।
ਕਿੱਥੋ ਮਿਲੇਗਾ ਕੇਸੀਸੀ ਫ਼ਾਰਮ
ਸਭ ਤੋਂ ਪਹਿਲਾਂ ਤੁਹਾਨੂੰ https:// pmkisan.gov.in / ਉੱਤੇ ਜਾਣਾ ਹੋਵੇਗਾ।ਇਸ ਵੈਬਸਾਈਟ ਵਿੱਚ ਫਾਰਮਰ ਟੈਬ (Farmer Tab) ਦੇ ਜਾ ਕੇ ਡਾਉਨਲੋਡ ਕੇ ਸੀ ਸੀ ਫ਼ਾਰਮ (download KCC Form ) ਦਾ ਵਿਕਲਪ ਦਿੱਤਾ ਗਿਆ ਹੈ। ਇੱਥੋ ਡਾਉਨਲੋਡ ਕਰਕੇ ਫਾਰਮ ਭਰ ਦਿਉ।
ਕਿਵੇ ਬਣੇਗਾ ਕਾਰਡ
ਕਿਸਾਨ ਆਪਣੇ ਕਰੀਬ ਸਥਿਤ ਕਾਮਰਸ਼ੀਅਲ ਬੈਂਕ ਵਿੱਚ ਇਹ ਫ਼ਾਰਮ ਭਰ ਕੇ ਜਮਾਂ ਕਰ ਸਕਦਾ ਹੈ। ਕਾਰਡ ਤਿਆਰ ਹੋ ਜਾਣ ਉੱਤੇ ਬੈਂਕ ਕਿਸਾਨ ਨੂੰ ਸੂਚਿਤ ਕਰੇਗਾ। ਫਿਰ ਇਹ ਉਸਦੇ ਪਤੇ ਉੱਤੇ ਭੇਜ ਦਿੱਤਾ ਜਾਵੇਗਾ। ਇਹ ਫ਼ਾਰਮ ਨਵਾਂ ਕਰੈਡਿਟ ਕਾਰਡ ਬਣਵਾਉਣ ਲਈ ਆਵੇਦਨ ਕਰਨ ਦੇ ਇਲਾਵਾ ਮੌਜੂਦਾ ਕਾਰਡ ਦੀ ਲਿਮਿਟ ਵਧਾਉਣ ਅਤੇ ਬੰਦ ਪਏ ਕਰੈਡਿਟ ਕਾਰਡ ਨੂੰ ਸ਼ੁਰੂ ਲਈ ਵੀ ਇਸਤੇਮਾਲ ਵਿੱਚ ਲਿਆਇਆ ਜਾ ਸਕਦਾ ਹੈ। ਪੇਜ ਉਤੇ ਇਸ ਫ਼ਾਰਮ ਨੂੰ ਭਰਨਾ ਕਾਫ਼ੀ ਆਸਾਨ ਹੈ।ਇਸ ਵਿੱਚ ਕਿਸਾਨ ਨੂੰ ਸਭ ਤੋਂ ਪਹਿਲਾਂ ਬੈਂਕ ਦਾ ਨਾਮ ਜਿਸ ਵਿੱਚ ਆਵੇਦਨ ਕਰ ਰਹੇ ਉਸਦਾ ਨਾਮ ਅਤੇ ਸ਼ਾਖਾ ਦੀ ਜਾਣਕਾਰੀ ਭਰਨੀ ਹੋਵੇਗੀ।
Summary in English: The government sent Rs 89910 crore to farmers' accounts