1. Home
  2. ਖਬਰਾਂ

Punjab ਦੇ ਇਨ੍ਹਾਂ ਕਿਸਾਨਾਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਪ੍ਰਾਪਤ ਕੀਤੇ ਪੁਰਸਕਾਰ, Crop Diversification ਨਾਲ ਮਿਲੀ ਨਵੀ ਦਿਸ਼ਾ

ਪੰਜਾਬ ਦੇ ਕਿਸਾਨ ਤਜ਼ਰਬਿਆਂ ਦੀ ਖੇਤੀ ਕਰਦੇ ਹਨ ਅਤੇ ਖੇਤੀਬਾੜੀ ਵਿੱਚ ਵੰਨ-ਸੁਵੰਨਤਾ ਇਨ੍ਹਾਂ ਕਿਸਾਨਾਂ ਦੀ ਆਰਥਿਕ ਖੁਸ਼ਹਾਲੀ ਦਾ ਇੱਕ ਵੱਡਾ ਕਾਰਨ ਹੈ। ਇਸੇ ਵੰਨ-ਸੁਵੰਨਤਾ ਅਤੇ ਵਿਲੱਖਣਤਾ ਕਰਕੇ ਹੀ ਪੰਜਾਬ ਦੇ ਕੁਝ ਕਿਸਾਨਾਂ ਨੇ ਇਨਾਮ ਪ੍ਰਾਪਤ ਕੀਤੇ ਹਨ।

Gurpreet Kaur Virk
Gurpreet Kaur Virk
ਪੀ.ਏ.ਯੂ. ਕਿਸਾਨ ਮੇਲਾ, ਫਸਲ ਵਿਭਿੰਨਤਾ ਨਾਲ ਮਿਲੀ ਨਵੀ ਦਿਸ਼ਾ

ਪੀ.ਏ.ਯੂ. ਕਿਸਾਨ ਮੇਲਾ, ਫਸਲ ਵਿਭਿੰਨਤਾ ਨਾਲ ਮਿਲੀ ਨਵੀ ਦਿਸ਼ਾ

Awards: ਪੀ.ਏ.ਯੂ. ਕਿਸਾਨ ਮੇਲੇ ਦੇ ਦੂਸਰੇ ਦਿਨ ਪ੍ਰਧਾਨਗੀ ਮੰਡਲ ਵੱਲੋਂ ਖੇਤੀ ਜਿਣਸਾਂ ਦੇ ਮੁਕਾਬਲੇ ਅਤੇ ਹੋਰ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ। ਖੇਤੀ ਜਿਣਸਾਂ ਦੇ ਮੁਕਾਬਲੇ ਵਿੱਚ ਪਿਆਜ਼ ਵਿਚ ਪਹਿਲਾ ਸਥਾਨ ਜਰਨੈਲ ਸਿੰਘ ਪਿੰਡ ਜਗਤਪੁਰਾ, ਜ਼ਿਲ੍ਹਾ ਤਰਨਤਾਰਨ ਨੂੰ ਮਿਲਿਆ। ਦੂਜਾ ਸਥਾਨ ਪਿੰਡ ਸੰਦੌੜ ਦੇ ਤੀਰਥ ਸਿੰਘ ਨੇ ਹਾਸਲ ਕੀਤਾ।

ਲਸਣ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਕੁਰਕਸ਼ੇਤਰ ਦੇ ਪਿੰਡ ਅਹਿਮਦਪੁਰ ਦੇ ਕਿਸਾਨ ਸੁਭਾਸ਼ ਚੰਦ ਨੂੰ ਮਿਲਿਆ। ਦੂਸਰਾ ਸਥਾਨ ਪਿੰਡ ਮਾਣਖੇੜਾ ਦੇ ਸੁਖਵਿੰਦਰ ਸਿੰਘ ਨੇ ਜਿੱਤਿਆ। ਟਮਾਟਰ ਵਿਚ ਪਹਿਲਾ ਇਨਾਮ ਹਰਪ੍ਰੀਤ ਸਿੰਘ ਪਿੰਡ ਛਾਬੜੀ ਨੇ ਹਾਸਲ ਕੀਤਾ। ਆਲੂਆਂ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਪਿੰਡ ਕਰਾੜਵਾਲਾ ਦੇ ਅਰਸ਼ਦੀਪ ਢਿੱਲੋਂ ਨੂੰ ਮਿਲਿਆ। ਦੂਜਾ ਸਥਾਨ ਪਿੰਡ ਮਲਕਪੁਰ ਬੇਟ ਦੇ ਨਵਦੀਪ ਸਿੰਘ ਨੇ ਜਿੱਤਿਆਂ।

ਮਟਰਾਂ ਵਿਚ ਪਿੰਡ ਲਹਿਰਾਬੈਗਾ ਦੇ ਜਲਪਾਲ ਸਿੰਘ ਨੇ ਪਹਿਲਾ ਇਨਾਮ ਹਾਸਲ ਕੀਤਾ। ਗਾਜਰਾਂ ਵਿਚ ਪਹਿਲੇ ਦੋ ਇਨਾਮ ਕ੍ਰਮਵਾਰ ਪਿੰਡ ਮਹਿਮੂਦਪੁਰਾ ਦੇ ਨਰਦੀਪ ਸਿੰਘ ਭੁੱਲਰ ਅਤੇ ਪਿੰਡ ਨਾਗਰਾ ਦੇ ਸੁਰਿੰਦਰਪਾਲ ਕੌਰ ਦੇ ਨਾਂ ਰਹੇ। ਗੋਭੀ ਵਿਚ ਪਹਿਲਾ ਇਨਾਮ ਪਿੰਡ ਹਯਾਤ ਨਗਰ ਦੇ ਮਲਕੀਤ ਸਿੰਘ ਅਤੇ ਦੂਜਾ ਪਿੰਡ ਭਲੂਣ ਦੇ ਬਾਲ ਕ੍ਰਿਸ਼ਨ ਨੂੰ ਮਿਲਿਆ। ਹਲਦੀ ਵਿਚ ਪਰਮਜੀਤ ਸਿੰਘ ਪਿੰਡ ਜਲਬੇੜੀ ਗਹਿਲਾ ਦੇ ਪਰਮਜੀਤ ਸਿੰਘ ਨੇ ਪਹਿਲਾ ਅਤੇ ਰਣਧੀਰ ਸਿੰਘ ਕੁਰਕਸ਼ੇਤਰ ਨੇ ਦੂਸਰਾ ਸਥਾਨ ਹਾਸਲ ਕੀਤਾ।

ਸਟਰਾਅਬੇਰੀ ਵਿਚ ਪਹਿਲਾ ਇਨਾਮ ਪਿੰਡ ਕਾਉਂਣੀ ਦੇ ਜਸਕਰਨ ਸਿੰਘ, ਬੇਰ ਵਿਚ ਪਹਿਲਾਂ ਇਨਾਮ ਪਿੰਡ ਬਿਰੜਵਾਲ ਦੇ ਹਰਸ਼ਪ੍ਰੀਤ ਸਿੰਘ, ਗੰਨਾ ਵਿਚ ਪਹਿਲਾ ਇਨਾਮ ਰੁਦਰਸ਼੍ਰੀ ਗੋਦਾਰਾ ਪਿੰਡ ਪੰਜ ਕੋਸੀ ਨੁੰ ਹਾਸਲ ਹੋਇਆ। ਗੇਂਦਾ ਵਿਚ ਪਹਲਾ ਇਨਾਮ ਪਿੰਡ ਬੱਲੋਵਾਲ ਦੀ ਜਸਮੀਨ ਕੌਰ ਅਤੇ ਦੂਜਾ ਇਨਾਮ ਪਿੰਡ ਕੋਟ ਖਾਲਸਾ ਦੇ ਬਲਵੀਰ ਸਿੰਘ ਨੂੰ ਮਿਲਿਆ। ਇਸ ਤੋਂ ਇਲਾਵਾ ਗੁਲਦਾਉਦੀ ਵਿਚ ਪਿੰਡ ਔਲਖ ਦੇ ਸਤਨਾਮ ਸਿੰਘ, ਕਿੰਨੂ ਵਿਚ ਪਿੰਡ ਸੁਖਚੈਨ ਦੇ ਅਜੈਪਾਲ ਸਿੰਘ, ਗੁੜ ਵਿਚ ਪਿੰਡ ਔਲਖ ਦੇ ਸਤਨਾਮ ਸਿੰਘ, ਸ਼ੱਕਰ ਵਿਚ ਪਿੰਡ ਮਾਨਾਧੂਰੀ ਦੇ ਖੁਸ਼ਪਾਲ ਸਿੰਘ ਅਤੇ ਅਮਰੂਦ ਵਿਚ ਪਹਿਲਾ ਇਨਾਮ ਪਿੰਡ ਬੋਦੀਵਾਲਾ ਪਿੱਥਾ ਦੇ ਤਾਨੀਸ਼ ਨੈਨ ਨੂੰ ਪ੍ਰਾਪਤ ਹੋਇਆ।

ਖੇਤ ਪ੍ਰਦਰਸ਼ਨੀਆਂ ਵਿੱਚ ਸਬਜ਼ੀ ਵਿਗਿਆਨ ਵਿਭਾਗ ਪਹਿਲੇ ਅਤੇ ਭੂਮੀ ਵਿਗਿਆਨ ਅਤੇ ਫਲ ਵਿਗਿਆਨ ਵਿਭਾਗ ਕ੍ਰਮਵਾਰ ਦੂਜੇ, ਤੀਜੇ ਸਥਾਨ ਤੇ ਰਹੇ। ਪੰਜਾਬ ਨੌਜਵਾਨ ਸੰਸਥਾ ਵਿਚ ਪਹਿਲਾ ਇਨਾਮ ਐੱਫ ਏ ਐੱਸ ਸੀ ਬਰਨਾਲਾ, ਦੂਜਾ ਇਨਾਮ ਐੱਫ ਏ ਐੱਸ ਸੀ ਹੁਸ਼ਿਆਰਪੁਰ ਅਤੇ ਤੀਜਾ ਇਨਾਮ ਐੱਫ ਏ ਐੱਸ ਸੀ ਤਰਤਾਰਨ ਨੂੰ ਪ੍ਰਾਪਤ ਹੋਇਆ।

ਇਹ ਵੀ ਪੜ੍ਹੋ: ਧੋਖੇ ਤੋਂ ਬਚਣ ਲਈ ਸਿਰਫ਼ ਪੀ.ਏ.ਯੂ. ਵੱਲੋਂ ਸਿਫ਼ਾਰਿਸ਼ ਕੀਤੀਆਂ ਕਿਸਮਾਂ ਦੇ ਪ੍ਰਮਾਣਿਤ ਬੀਜਾਂ ਦੀ ਕਾਸ਼ਤ ਕਰੋ: ਗੁਰਮੀਤ ਸਿੰਘ ਖੁੱਡੀਆਂ

ਸਟਾਲਾਂ ਦੇ ਮੁਕਾਬਲੇ ਵਿਚ ਪ੍ਰੀਤ ਟਰੈਕਟਰਸ ਪ੍ਰਾਈਵੇਟ ਲਿਮਿਟਡ ਦੀ ਸਟਾਲ ਖੇਤ ਮਸ਼ੀਨਰੀ ਵਿਚ ਪਹਿਲੇ ਸਥਾਨ ਤੇ ਰਹੀ। ਟਰੈਕਟਰ ਨਾਲ ਚੱਲਣ ਵਾਲੀ ਮਸ਼ੀਨਰੀ ਵਿਚ ਪਹਿਲਾ ਸਥਾਨ ਮੈਸ. ਜੀ ਐੱਸ ਏ ਇੰਡਸਟਰੀਜ਼ ਨੇ ਹਾਸਲ ਕੀਤਾ। ਬਿਜਲਈ ਮੋਟਰਾਂ ਅਤੇ ਇੰਜਣਾਂ ਦੀਆਂ ਸਟਾਲਾਂ ਵਿਚ ਮੈਸ. ਸਤਨਾਮ ਪੰਪ ਐਂਡ ਮੋਟਰਜ਼ ਪਹਿਲੇ ਸਥਾਨ ਤੇ ਰਹੇ। ਪਾਣੀ ਬਚਾਉਣ ਵਾਲੇ ਔਜ਼ਾਰਾਂ ਦੀ ਮਸ਼ੀਨਾਂ ਵਿਚ ਪਹਿਲਾ ਸਥਾਨ ਲੋਰੀਜ਼ ਨੁੱਡਸੇਨ ਇਲੈਕਟ੍ਰੀਕਲ ਨੇ ਜਿੱਤਿਆ। ਖੇਤੀ ਪ੍ਰੋਸੈਸਿੰਗ ਮਸ਼ੀਨਰੀ ਵਿਚ ਕੇ ਸੀ ਮਾਰਕੀਟਿੰਗ, ਖਾਦਾਂ ਵਿਚ ਮੈਸ. ਚੰਬਲ ਫਰਟੀਲਾਈਜ਼ਰਜ਼ ਲਿਮਿਟਡ ਅਤੇ ਕੀਟ ਨਾਸ਼ਕਾਂ ਵਿਚ ਮੈਸ. ਕਰਿਸਟਲ ਕਰੋਪ ਪ੍ਰੋਟੈਕਸ਼ਨ ਲਿਮਿਟਡ ਪਹਿਲੇ ਸਥਾਨ ਤੇ ਰਹੇ। ਸਵੈ ਸੇਵੀ ਸਮੂਹਾਂ ਵਿਚ ਪਹਿਲਾ ਸਥਾਨ ਅਮੋਲਕ ਫਰੈਸ਼ ਹਨੀ ਫਾਰਮ ਪਟਿਆਲਾ ਨੂੰ ਮਿਲਿਆ ਜਦਕਿ ਦੂਜਾ ਸਥਾਨ ਮਿਸਿਜ਼ ਰਜਿੰਦਰਪਾਲ ਕੌਰ ਪਿੰਡ ਚੱਕ ਸਰਵਰਨਾਥ ਨੂੰ ਹਾਸਲ ਹੋਇਆ।

ਖੇਤੀ ਸਾਹਿਤ ਦੀ ਵਿਕਰੀ ਦਾ ਐਵਾਰਡ ਐੱਫ ਏ ਐੱਸ ਸੀ ਬਠਿੰਡਾ ਅਤੇ ਕੇ ਵੀ ਕੇ ਮਾਨਸਾ ਨੂੰ ਕ੍ਰਮਵਾਰ ਪਹਿਲੇ ਦੋ ਸਥਾਨਾਂ ਤੇ ਰਹਿ ਕੇ ਪ੍ਰਾਪਤ ਹੋਇਆ। ਇਸ ਤੋਂ ਇਲਾਵਾ ਨਿੱਜੀ ਤੌਰ ਤੇ ਸਾਹਿਤ ਦੀ ਵਿਕਰੀ ਅਤੇ ਹੋਰ ਕਾਰਜਾਂ ਵਿਚ ਯੋਗਦਾਨ ਪਾਉਣ ਵਾਲੇ ਕਰਮਚਾਰੀਆਂ ਨੂੰ ਸਨਾਮਨਿਤ ਕੀਤਾ ਗਿਆ।

Summary in English: These farmers of Punjab received awards in various competitions, got a new direction with crop diversification.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters