ਸਾਡੇ ਦੇਸ਼ ਦੇ ਕਿਸਾਨ ਹਰ ਵਾਰ ਕਣਕ ਦੀਆਂ ਅਜਿਹੀਆਂ ਕਿਸਮਾਂ ਦੀ ਤਲਾਸ਼ ਵਿੱਚ ਰਹਿੰਦੇ ਹਨ ਜੋ ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪੈਦਾਵਾਰ ਦੇ ਸਕਣ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਕਣਕ ਦੀ ਕੋਈ ਕਿਸਮ 68 ਕੁਇੰਟਲ ਤੱਕ ਪ੍ਰਤੀ ਏਕੜ ਤੱਕ ਝਾੜ ਵੀ ਦੇ ਸਕਦੀ ਹੈ। ਜੀ ਹਾਂ, ਨਿਊਜੀਲੈਂਡ ਦੇ ਇੱਕ ਕਿਸਾਨ ਨੇ ਕਣਕ ਦੀ ਇੱਕ ਨਵੀਂ ਕਿਸਮ ਤੋਂ 17.398 ਟਨ ਪ੍ਰਤੀ ਹੈਕਟੇਅਰ ਯਾਨੀ ਲਗਭਗ 68 ਕਵਿੰਟਲ ਪ੍ਰਤੀ ਏਕੜ ਦੀ ਦਰ ਨਾਲ ਕਣਕ ਤੋਂ ਸਭਤੋਂ ਜਿਆਦਾ ਪੈੜਵਾਰ ਲੈਣ ਦਾ ਵਰਲਡ ਰਿਕਾਰਡ ਤੋੜ ਦਿੱਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਐਸ਼ਬਰਟਨ ਦੇ ਐਰਿਕ ਵਾਟਸਨ ਨਾਮ ਦੇ ਕਿਸਾਨ ਨੇ ਲਗਾਤਾਰ ਦੂਜੀ ਵਾਰ ਕਣਕ ਤੋਂ ਸਭਤੋਂ ਜਿਆਦਾ ਝਾੜ ਲੈਣ ਦਾ ਗਿਨੀਜ ਵਰਲਡ ਰਿਕਾਰਡ ਆਪਣੇ ਨਾਮ ਕੀਤਾ ਹੈ। ਇਸਤੋਂ ਪਹਿਲਾਂ ਉਨ੍ਹਾਂ ਨੇ 2017 ਵਿੱਚ ਪ੍ਰਤੀ ਹੈਕਟੇਅਰ 16.791 ਟਨ ਦੀ ਦਰ ਨਾਲ ਕਣਕ ਦੀ ਪੈਦਾਵਾਰ ਕਰ ਰਿਕਾਰਡ ਬਣਾਇਆ ਸੀ। ਪਰ ਇਸ ਵਾਰ ਉਨ੍ਹਾਂ ਨੇ ਆਪਣੇ ਹੀ ਪੁਰਾਣੇ ਰਿਕਾਰਡ ਨੂੰ ਤੋੜ ਦਿੱਤਾ ਹੈ ਅਤੇ 17.398 ਟਨ ਪ੍ਰਤੀ ਹੈਕਟੇਅਰ ਦੀ ਫਸਲ ਲੈ ਕੇ ਇੱਕ ਨਵਾਂ ਰਿਕਾਰਡ ਸਥਾਪਤ ਕੀਤਾ ਹੈ।
ਦੱਸ ਦੇਈਏ ਕਿ ਵਾਟਸਨ ਕਣਕ ਦੀ ਕੇਰਿਨ ਕਿਸਮ ਦੀ ਖੇਤੀ ਕਰਦੇ ਹਨ, ਜੋ ਕਿ KWS ਦੁਆਰਾ ਤਿਆਰ ਦੀ ਜਾਂਦੀ ਹੈ।ਇਸ ਕਿਸਮ ਦੀ ਸਫਲਤਾ ਨੂੰ ਦੇਖਦੇ ਹੋਏ ਇਸਦੀ ਮੰਗ ਭਾਰਤ ਵਿਚ ਵੀ ਹੋ ਰਹੀ ਹੈ । ਜੇਕਰ ਪੰਜਾਬ ਦੇ ਕਿਸਾਨਾਂ ਨੂੰ ਇਹ ਕਿਸਮ ਮਿਲ ਜਾਵੇ ਤਾਂ ਹੋ ਸਕਦਾ ਹੈ ਕਈ ਵਰਲਡ ਰਿਕਾਰਡ ਟੁੱਟ ਜਾਣਗੇ ਕਿਓੰਕੇ ਪੰਜਾਬ ਦੇ ਕਿਸਾਨ ਬਹੁਤ ਜ਼ਿਆਦਾ ਮੇਹਨਤੀ ਹਨ ।
ਨਿਊਜੀਲੈਂਡ ਵਿੱਚ ਸਿੰਚਿਤ ਕਣਕ ਦੀਆਂ ਫਸਲਾਂ ਦੀ ਔਸਤਨ ਪੈਦਾਵਾਰ ਲਗਭਗ 12 ਟਨ ਪ੍ਰਤੀ ਹੈਕਟੇਅਰ ਹੁੰਦੀ ਹੈ। ਇਸ ਕਿਸਾਨ ਦਾ ਕਹਿਣਾ ਹੈ ਕਿ ਹਮੇਸ਼ਾ ਤੋਂ ਹੀ ਉਹ ਫਸਲ ਉਤਪਾਦਨ ਵਿੱਚ ਸੁਧਾਰ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ। ਖੇਤੀ ਦੇ ਨਵੇਂ ਤਰੀਕੇ ਅਪਨਾਉਣ, ਤਰਲ ਨਾਈਟ੍ਰੋਜਨ ਦਾ ਇਸਤੇਮਾਲ ਕਰਨ ਅਤੇ ਬੂਟਿਆਂ ਦੀ ਸਿਹਤ ਦੀ ਨਿਯਮਿਤ ਜਾਂਚ ਕਰਨ ਤੋਂ ਬਾਅਦ ਹੀ ਉਹ ਇਹ ਰਿਕਾਰਡ ਬਣਾਉਣ ਵਿੱਚ ਸਫਲ ਹੋਏ ਹਨ। ਨਾਲ ਹੀ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਨਤੀਜੇ ਉੱਤੇ ਬਹੁਤ ਗਰਵ ਹੈ।
ਗਿਨੀਜ ਵਰਲਡ ਰਿਕਾਰਡ ਸਾਡੀ ਕੜੀ ਮਿਹਨਤ ਅਤੇ ਨਵੇਂ ਤਰੀਕਿਆਂ ਦਾ ਫਲ ਹੈ । “2017 ਵਿੱਚ ਵੀ ਅਸੀ ਰਿਕਾਰਡ ਨਤੀਜਿਆਂ ਤੋਂ ਹੈਰਾਨ ਰਹਿ ਗਏ ਸੀ, ਜਿਸ ਤੋਂ ਬਾਅਦ ਅਸੀਂ ਆਪਣੇ ਤਰੀਕਿਆਂ ਵਿੱਚ ਹੋਰ ਵੀ ਸੁਧਾਰ ਕੀਤੇ ਅਤੇ ਕਾਫ਼ੀ ਆਸਾਨੀ ਨਾਲ ਉਸਤੋਂ ਵੀ ਜ਼ਿਆਦਾ ਪੈਦਾਵਾਰ ਲੈਣ ਵਿਚ ਸਫਲ ਹੋਏ। ਵਾਟਸਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਪ੍ਰੈਲ 2019 ਵਿੱਚ ਕਣਕ ਦੀ ਬਿਜਾਈ ਕੀਤੀ ਸੀ ਅਤੇ 17 ਫਰਵਰੀ 2020 ਨੂੰ ਇਸਨੂੰ ਕੱਟਿਆ ਸੀ।
ਇਹ ਵੀ ਪੜ੍ਹੋ :- ਖੁਸ਼ਖਬਰੀ ! ਮੋਦੀ ਸਰਕਾਰ ਨੇ 5 ਲੱਖ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪਾਈ 2 ਹਜ਼ਾਰ ਰੁਪਏ ਦੀ ਕਿਸ਼ਤ
Summary in English: This farmer broke many records of this type of wheat