Krishi Jagran Punjabi
Menu Close Menu

ਡਰੈਗਨ ਫਰੂਟ ਦੀ ਖੇਤੀ ਕਰਕੇ ਇਸ ਕਿਸਾਨ ਦੀ ਹੋਈ ਚੰਗੀ ਆਮਦਨੀ

Saturday, 08 August 2020 05:45 PM

ਡਰੈਗਨ ਫ਼ਰੂਟ (Dragon Fruit)  ਦੀ ਖੇਤੀ ਕਰਨ ਵਾਲੇ ਬਰਨਾਲਾ ਦੇ ਕਿਸਾਨ ਹਰਵੰਤ ਸਿੰਘ ਠੁਲੇਬਾਲ ਪਿੰਡ ਦੇ ਰਹਿਣ ਵਾਲੇ ਨੇ, ਇੰਨਾ ਨੇ ਰਵਾਇਤੀ ਫਸਲਾਂ ਨੂੰ ਛੱਡ ਕੇ ਇਸ ਵਾਰ ਡਰੈਗਨ ਫਰੂਟ ਦੀ ਖੇਤੀ ਕੀਤਾ ਜਿਸ ਨਾਲ ਉਨ੍ਹਾਂ ਨੂੰ ਚੰਗੀ ਆਮਦਨ ਹੋਈ  ਹਰਵੰਤ ਸਿੰਘ ਦਾ ਕਹਿਣਾ ਹੈ ਕਿ ਸ਼ੁਰੂਆਤ ਵਿੱਚ  ਉਸ ਨੂੰ  3 ਲੱਖ ਤੱਕ ਖ਼ਰਚਾ ਕਰਨਾ ਪਿਆ ਪਰ ਹੁਣ 1 ਏਕੜ ਵਿੱਚ ਉਸ ਨੂੰ 20 ਕਵਿੰਟਲ ਦੇ ਕਰੀਬ ਡਰੈਗਨ ਫਰੂਟ ਦੀ ਪੈਦਾਵਾਰ ਹੋਈ ਹੈ,ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ 20 ਸਾਲ ਤੱਕ  ਫਲ ਦੇਵੇਗਾ,ਸਿਰਫ਼ ਇੰਨਾ ਹੀ ਨਹੀਂ ਕਿਸਾਨ ਹਰਵੰਤ ਸਿੰਘ ਦਾ ਕਹਿਣਾ ਹੈ ਕਿ  ਡਰੈਗਨ ਫਰੂਟ ਦੀ ਐਡਵਾਂਸ ਬੁਕਿੰਗ ਹੋ ਜਾਂਦੀ ਹੈ ਅਤੇ ਬਾਜ਼ਾਰ ਵਿੱਚ 200 ਤੋਂ 300 ਕਿੱਲੋ ਵਿਕ ਦਾ ਹੈ  

ਡਰੈਗਨ ਫਰੂਟ ਦੇ ਹੋਰ ਫ਼ਾਇਦੇ 

ਬਰਨਾਲਾ ਦੇ ਚੀਫ਼ ਐਗਰੀਕਲਚਰ ਆਫ਼ੀਸਰ ਨੇ ਦੱਸਿਆ ਕਿ ਹਰਵੰਤ ਸਿੰਘ ਨੂੰ ਵੇਖ ਕੇ ਪਿੰਡ  ਠੁੱਲੇਬਾਲ,ਬੜਬਰ,ਫ਼ਾਜ਼ਿਲਕਾ,ਨਵਾਂ ਸ਼ਹਿਰ,ਜਲੰਧਰ ਦੇ ਜਾਗਰੂਕ ਕਿਸਾਨਾਂ ਨੇ ਖੇਤੀ ਵਿਭਾਗ ਦੀ ਮਦਦ ਨਾਲ ਫਸਲੀ ਚੱਕਰ ਤੋਂ ਨਿਕਲ ਕੇ ਡਰੈਗਨ ਫਰੂਟ ਬੀਜੀਆਂ ਜਿਸ ਨਾਲ ਉਨ੍ਹਾਂ ਨੂੰ ਲੱਖਾਂ ਦਾ ਫਾਇਦਾ ਹੋਇਆ, ਚੀਫ਼ ਖੇਤੀਬਾੜੀ ਅਫ਼ਸਰ ਬਲਦੇਵ ਸਿੰਘ ਨੇ ਦੱਸਿਆ ਕਿ ਜਿਸ ਤਰੀਕੇ ਨਾਲ ਡਰੈਗਨ ਫ਼ਸਲ ਦੀ ਖੇਤੀ ਕੀਤੀ ਜਾਂਦੀ ਹੈ ਉਸ ਨਾਲ ਵਧ ਮੁਨਾਫ਼ਾ ਹੁੰਦਾ ਹੈ,ਸਿਰਫ਼ ਇੰਨਾ ਹੀ ਨਹੀਂ ਪਾਣੀ ਅਤੇ ਬਿਜਲੀ ਦੀ ਵੀ ਬੱਚਤ ਹੁੰਦੀ ਹੈ,ਕਣਕ ਅਤੇ ਝੋਨੇ ਦੀ ਫ਼ਸਲ ਵਿੱਚ ਕਈ ਗੁਣਾ ਵਧ ਪਾਣੀ ਅਤੇ ਆਮਦਨ ਖ਼ਰਚ ਹੁੰਦੀ ਹੈ ਖੇਤੀਬਾੜੀ ਅਫ਼ਸਰ ਬਲਦੇਵ ਸਿੰਘ ਨੇ ਦੱਸਿਆ ਕਿ ਡਰੈਗਨ ਫਰੂਟ ਦੇ ਨਾਲ ਕਿਸਾਨ ਹੋਰ ਫਰੂਟ ਜਿਵੇਂ ਮੁਸਮੀ, ਅਮਰੂਦ ਅਤੇ ਹੋਰ ਸਬਜ਼ੀਆਂ ਵੀ ਪੈਦਾ ਕਰ ਸਕਦੇ ਨੇ, ਜਿਸ ਨਾਲ ਉਨ੍ਹਾਂ ਨੂੰ ਵਧ ਕਮਾਈ ਹੋ ਸਕਦੀ ਹੈ

Dragon Fruit punjab Barnala Barnala farmer punjabi news
English Summary: This farmer has a good income from cultivating dragon fruit

Share your comments

Krishi Jagran Punjabi Magazine subscription

CopyRight - 2020 Krishi Jagran Media Group. All Rights Reserved.