1. Home
  2. ਖਬਰਾਂ

Today Agriculture Big News ਖੇਤੀਬਾੜੀ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

ਪੰਜਾਬ ਅਤੇ ਦੇਸ਼ ਵਿੱਚ ਖੇਤੀਬਾੜੀ ਤੇ ਖੇਤੀ ਸੰਦਾਂ ਵਿੱਚ ਨਵੇਂ-ਨਵੇਂ ਬਦਲਾਅ ਤੇ ਜਾਣਕਾਰੀਆਂ ਆਉਂਦੀਆਂ ਰਹਿੰਦੀਆਂ ਹਨ। ਸੋ ਤੁਸੀਂ ਵੀ ਜਾਣੋ ਕੀ ਅੱਜ ਦਿਨ ਭਰ ਵਿੱਚ ਖੇਤੀਬਾੜੀ ਤੇ ਖੇਤੀ ਸੰਦਾਂ ਬਾਰੇ ਕੀ ਕੁਝ ਖਾਸ ਰਿਹਾ ਹੈ। ਪੜ੍ਹੋ ਹੇਠਾਂ ਦਿੱਤੀ ਪੂਰੀ ਜਾਣਕਾਰੀ...

ਖੇਤੀਬਾੜੀ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

ਖੇਤੀਬਾੜੀ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

Today Agriculture Big News:-

NEWS.1 ਪੰਜਾਬ ਦੀਆਂ 6 ਕਿਸਾਨ ਜਥੇਬੰਦੀਆਂ ਭਾਨਾ ਸਿੱਧੂ ਦੇ ਹੱਕ ਵਿੱਚ ਕੱਲ੍ਹ ਕਰਨਗੀਆਂ ਟੋਲ ਪਲਾਜ਼ੇ ਮੁਫ਼ਤ, ਸਮਾਜ ਸੇਵੀ ਭਾਨਾ ਸਿੱਧੂ ਨੇ ਕਿਸਾਨ ਅੰਦੋਲਨ ਦੌਰਾਨ ਨਿਭਾਈ ਸੀ ਵੱਡੀ ਜ਼ਿੰਮੇਵਾਰੀ...

ਦਿੱਲੀ ਕਿਸਾਨ ਅੰਦੋਲਨ ਦੌਰਾਨ ਸੇਵਾਵਾਂ ਨਿਭਾਉਣ ਵਾਲੇ ਸਮਾਜ ਸੇਵੀ ਭਾਨਾ ਸਿੱਧੂ ਇੰਨੀ ਦਿਨੀ ਚਰਚਾ ਵਿੱਚ ਹਨ। ਦੱਸ ਦਈਏ ਕਿ ਟਰੈਵਲ ਏਜੰਟਾਂ ਤੋਂ ਪੈਸਾ ਵਾਪਸ ਕਰਵਾਉਂਣ ਤੋਂ ਬਾਅਦ ਭਾਨਾ ਸਿੱਧੂ ਉੱਤੇ ਲਗਾਤਾਰ 3 ਪਰਚੇ ਦਰਜ ਹੋ ਚੁੱਕੇ ਹਨ। ਜਿਸ ਤੋਂ ਬਾਅਦ ਪੰਜਾਬ ਦੀਆਂ 6 ਕਿਸਾਨ ਜਥੇਬੰਦੀਆਂ ਨੇ ਭਾਨਾ ਸਿੱਧੂ ਦੇ ਹੱਕ ਵਿੱਚ 29 ਜਨਵਰੀ ਨੂੰ ਪੰਜਾਬ ਦੇ ਟੋਲ ਪਲਾਜ਼ੇ ਮੁਫ਼ਤ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ।

NEWS.2 ਸਰਕਾਰ ਨੇ ਪਰਾਲੀ ਦੇ ਨਿਪਟਾਰੇ ਲਈ ਕੱਢਿਆ ਵੱਡਾ ਹੱਲ, ਪਰਾਲੀ ਤੇ ਗੋਬਰ ਕਿਸਾਨਾਂ ਲਈ ਬਣਨਗੇ ਵਾਧੂ ਆਮਦਨ ਦਾ ਸਰੋਤ...

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾਤਾਗੰਜ ਵਿਧਾਨ ਸਭਾ ਦੇ ਪਿੰਡ ਸੈਨਜਾਨੀ ਪਹੁੰਚੇ, ਜਿੱਥੇ ਉਹਨਾਂ ਨੇ CBG ਪਲਾਂਟ ਦਾ ਉਦਘਾਟਨ ਕੀਤਾ। ਇਸ ਦੌਰਾਨ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ CBG ਪਲਾਂਟ ਨਾ ਸਿਰਫ਼ ਵਾਤਾਵਰਨ ਸੁਰੱਖਿਆ ਵਿੱਚ ਮਦਦ ਕਰੇਗਾ, ਸਗੋਂ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਕਰੇਗਾ। ਜਿਸ ਨਾਲ ਖੇਤਾਂ ਵਿੱਚ ਪਰਾਲੀ ਸਾੜਨ ਵਾਲੇ ਕਿਸਾਨਾਂ ਦੀ ਵੱਡੀ ਸਮੱਸਿਆ ਹੱਲ ਹੋ ਜਾਵੇਗੀ। ਉਹਨਾਂ ਕਿਹਾ ਜੋ ਪਰਾਲੀ ਨੂੰ ਪਹਿਲਾਂ ਸਾੜਿਆ ਜਾਂਦਾ ਸੀ, ਉਹ ਹੁਣ ਸਾਡੇ ਕਿਸਾਨਾਂ ਲਈ ਵਾਧੂ ਆਮਦਨ ਦਾ ਸਾਧਨ ਬਣ ਜਾਵੇਗਾ। ਇਸ ਦੇ ਨਾਲ ਹੀ ਕਿਸਾਨਾਂ ਨੂੰ ਗੋਹੇ ਤੋਂ ਵਾਧੂ ਆਮਦਨ ਵੀ ਹੋਵੇਗੀ।

ਇਹ ਵੀ ਪੜੋ:- Farmer Producer Organization ਕੀ ਹੈ, ਇਹ ਕਿਵੇਂ ਕੰਮ ਕਰਦੀ ਹੈ ਅਤੇ ਇਸ ਨੂੰ ਬਣਾਉਣ ਪਿੱਛੇ ਦਾ ਕੀ ਮਕਸਦ ਹੈ ?

NEWS.3 PM ਮੋਦੀ ਨੇ ਪ੍ਰੋਗਰਾਮ 'ਮਨ ਕੀ ਬਾਤ''ਚ ਡਰੋਨ ਮਹਿਲਾਵਾਂ ਦੀ ਕੀਤੀ ਤਰੀਫ਼, ਕਿਹਾ ਹੁਣ ਪਿੰਡ-ਪਿੰਡ 'ਚ ਇਹਨਾਂ ਮਹਿਲਾਵਾਂ ਨੂੰ ਖੇਤੀ 'ਚ ਮਦਦ ਕਰਦੇ ਵੇਖੋਗੇ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 109ਵੇਂ ਐਪੀਸੋਡ 'ਚ ਦੇਸ਼ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਸਵੈ-ਸਹਾਇਤਾ ਸਮੂਹ ਇੱਕ ਅਜਿਹਾ ਖੇਤਰ ਹੈ, ਜਿੱਥੇ ਔਰਤਾਂ ਨੇ ਆਪਣਾ ਝੰਡਾ ਲਹਿਰਾਇਆ ਹੈ। ਅੱਜ ਦੇਸ਼ ਵਿੱਚ ਔਰਤਾਂ ਦੇ ਸਹਾਇਤਾ ਸਮੂਹਾਂ ਦੀ ਗਿਣਤੀ ਵੀ ਵਧੀ ਹੈ ਅਤੇ ਉਨ੍ਹਾਂ ਦੇ ਕੰਮ ਦਾ ਘੇਰਾ ਵੀ ਬਹੁਤ ਵਧਿਆ ਹੈ। ਪੀਐਮ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ਨਮੋ ਡਰੋਨ ਦੀਦੀਆਂ ਨੂੰ ਪਿੰਡ-ਪਿੰਡ ਦੇ ਖੇਤਾਂ ਵਿੱਚ ਡਰੋਨ ਰਾਹੀਂ ਖੇਤੀ ਵਿੱਚ ਮਦਦ ਕਰਦੇ ਦੇਖੋਗੇ।

NEWS.4  ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ 'ਚ ਘਟਿਆ ਠੰਡ ਦਾ ਕਹਿਰ, ਉੱਤਰੀ ਭਾਰਤ ਵਿੱਚ 2 ਫਰਵਰੀ ਤੋਂ ਹੋ ਸਕਦੀ ਹੈ, ਹਲਕੀ ਤੋਂ ਦਰਮਿਆਨੀ ਬਾਰਿਸ਼

ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ਦੇ ਮੌਸਮ ਵਿੱਚ ਸੁਧਾਰ ਆਉਣ ਲੱਗਾ ਹੈ। ਜਿਸ ਤਹਿਤ ਉੱਤਰੀ ਭਾਰਤ ਵਿੱਚ ਪਿਛਲੇ 2 ਦਿਨਾਂ ਤੋਂ ਧੁੱਪ ਨਿਕਲ ਰਹੀ ਹੈ। ਉੱਥੇ ਹੀ ਧੁੱਪ ਨਿਕਲਣ ਨਾਲ ਪੰਜਾਬ ਤੇ ਹਰਿਆਣਾ ਵਿੱਚ ਪੈ ਰਹੀ ਸੁੱਕੀ ਠੰਢ ਤੋਂ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਜਾਗੀ ਹੈ। ਮੌਸਮ ਵਿਭਾਗ ਮੁਤਾਬਕ ਉੱਤਰੀ ਭਾਰਤ ਵਿੱਚ 2 ਮਹੀਨਿਆਂ ਦੀ ਸਖ਼ਤ ਠੰਢ ਤੋਂ ਬਾਅਦ ਮੀਂਹ ਪੈਣ ਦੇ ਆਸਾਰ ਬਣੇ ਹੋਏ ਹਨ। ਦੱਸ ਦਈਏ 2 ਫਰਵਰੀ ਤੋਂ ਪੱਛਮੀ ਗੜਬੜੀ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਵੀ ਸਰਗਰਮ ਹੋ ਰਹੀ ਹੈ। ਇਸ ਲਈ ਮੌਸਮ ਵਿਭਾਗ ਦਾ ਅਨੁਮਾਨ 2 ਫਰਵਰੀ ਅਤੇ ਉਸ ਤੋਂ ਬਾਅਦ ਪੰਜਾਬ ਤੇ ਹਰਿਆਣਾ 'ਚ ਬਾਰਿਸ਼ ਹੋ ਸਕਦੀ ਹੈ। 

Summary in English: Todays big news related to agriculture

Like this article?

Hey! I am ਗੁਰਜੀਤ ਸਿੰਘ ਤੁਲੇਵਾਲ . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters