Top Jobs: ਅੱਜ ਅੱਸੀ ਸਰਕਾਰੀ ਨੌਕਰੀਆਂ ਦੇ ਚਾਹਵਾਨਾਂ ਲਈ ਇੱਕ ਸੁਨਹਿਰੀ ਮੌਕਾ ਲੈ ਕੇ ਆਏ ਹਾਂ। ਦਰਅਸਲ, ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਕੇਂਦਰ ਅਤੇ ਸੂਬਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਬੰਪਰ ਭਰਤੀਆਂ ਹੋ ਰਹੀਆਂ ਹਨ। ਚਾਹਵਾਨ ਉਮੀਦਵਾਰ ਜਲਦੀ ਇਨ੍ਹਾਂ ਅਸਾਮੀਆਂ 'ਤੇ ਅਪਲਾਈ ਕਰ ਲੈਣ ਕਿਉਂਕਿ ਇਹ ਮੌਕਾ ਸਿਰਫ ਇੱਕ ਹਫਤੇ ਲਈ ਹੈ।
Top Jobs Of The Week : ਅਕਸਰ ਲੋਕ ਸਰਕਾਰੀ ਨੌਕਰੀ ਦੀ ਭਾਲ ਵਿੱਚ ਰਹਿੰਦੇ ਹਨ। ਅਜਿਹੇ ਵਿੱਚ ਨੌਕਰੀ ਦਾ ਸਹੀ ਵਿਕਲਪ ਲਬਣਾ ਉਮੀਦਵਾਰਾਂ ਲਈ ਥੋੜਾ ਔਖਾ ਹੁੰਦਾ ਹੈ। ਪਰ ਅੱਜ ਅੱਸੀ ਤੁਹਾਨੂੰ ਅਜਿਹੀਆਂ ਪੰਜ ਵੱਡੀਆਂ ਨੌਕਰੀਆਂ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਹਾਡਾ ਭਵਿੱਖ ਸੁਨਹਿਰਾ ਬਣਾ ਦੇਣਗੀਆਂ। ਦਰਅਸਲ, ਕੇਂਦਰ ਅਤੇ ਸੂਬਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਬੰਪਰ ਭਰਤੀਆਂ ਹੋ ਰਹੀਆਂ ਹਨ। ਯੂਪੀਐਸਸੀ (UPSC) ਸਮੇਤ ਕਈ ਹੋਰ ਵਿਭਾਗ ਉਮੀਦਵਾਰਾਂ ਨੂੰ ਸਰਕਾਰੀ ਨੌਕਰੀਆਂ ਦੀ ਪੇਸ਼ਕਸ਼ ਕਰ ਰਹੇ ਹਨ ਅਤੇ ਇਸਦੇ ਤਹਿਤ ਵਧੀਆ ਤਨਖਾਹ ਵੀ ਦੇ ਰਹੇ ਹਨ। ਇਹ ਮੌਕਾ ਉਨ੍ਹਾਂ ਉਮੀਦਵਾਰਾਂ ਲਈ ਹੈ ਜੋ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਦਿਨ-ਰਾਤ ਲਗਨ ਨਾਲ ਤਿਆਰੀ ਕਰ ਰਹੇ ਹਨ ਅਤੇ ਇੱਕ ਬਿਹਤਰ ਮੌਕੇ ਦੀ ਭਾਲ ਵਿੱਚ ਹਨ। ਤਾਂ ਦੇਰ ਨਾ ਕਰੋ ਅਤੇ ਜਲਦੀ ਇਨ੍ਹਾਂ ਅਸਾਮੀਆਂ 'ਤੇ ਅਪਲਾਈ ਕਰੋ।
1. UPSC ਨੇ NDA NA II ਦਾ ਨੋਟੀਫਿਕੇਸ਼ਨ ਜਾਰੀ ਕੀਤਾ
ਜੇਕਰ ਤੁਸੀਂ ਰੱਖਿਆ ਖੇਤਰ 'ਚ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਹੋ ਤਾਂ ਚੰਗੀ ਖਬਰ ਸਾਹਮਣੇ ਆਈ ਹੈ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ 18 ਮਈ, 2022 ਨੂੰ NDA NA II ਪ੍ਰੀਖਿਆ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਪ੍ਰੀਖਿਆ ਲਈ ਅਪਲਾਈ ਕਰਨ ਦੇ ਇੱਛੁਕ ਉਮੀਦਵਾਰਾਂ ਨੂੰ 7 ਜੂਨ 2022 ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸ ਲਈ ਕੁੱਲ ਅਸਾਮੀਆਂ ਦੀ ਗਿਣਤੀ 400 ਰੱਖੀ ਗਈ ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰ UPSC ਦੀ ਅਧਿਕਾਰਤ ਵੈੱਬਸਾਈਟ upsc.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। NDA NA II ਲਿਖਤੀ ਪ੍ਰੀਖਿਆ 04 ਸਤੰਬਰ, 2022 ਨੂੰ ਆਯੋਜਿਤ ਕੀਤੀ ਜਾਵੇਗੀ।
2. UPSC CDS ਇਮਤਿਹਾਨ ਦੀ ਅਰਜ਼ੀ ਸ਼ੁਰੂ
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਆਪਣੀ ਵੈੱਬਸਾਈਟ upsc.gov.in 'ਤੇ ਸੰਯੁਕਤ ਰੱਖਿਆ ਸੇਵਾਵਾਂ (CDS) ਪ੍ਰੀਖਿਆ-2, 2022 ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਹ ਪ੍ਰੀਖਿਆ 04 ਸਤੰਬਰ, 2022 ਨੂੰ ਕਰਵਾਈ ਜਾਵੇਗੀ। ਪ੍ਰੀਖਿਆ ਰਾਹੀਂ ਚੁਣੇ ਗਏ ਉਮੀਦਵਾਰਾਂ ਨੂੰ ਵੱਖ-ਵੱਖ ਮਿਲਟਰੀ ਕੋਰਸਾਂ ਵਿੱਚ 339 ਅਸਾਮੀਆਂ 'ਤੇ ਭਰਤੀ ਕੀਤਾ ਜਾਵੇਗਾ। ਯੋਗ ਅਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ 7 ਜੂਨ ਤੱਕ UPSC ਦੀ ਅਧਿਕਾਰਤ ਵੈੱਬਸਾਈਟ upsconline.nic.in 'ਤੇ ਇਸ ਪ੍ਰੀਖਿਆ ਲਈ ਅਪਲਾਈ ਕਰ ਸਕਦੇ ਹਨ।
3. ਸੀਮਾ ਸੁਰੱਖਿਆ ਬਲ ਵਿੱਚ ਬੰਪਰ ਭਰਤੀ
ਬੀਐਸਐਫ (BSF) ਨੇ ਗਰੁੱਪ ਬੀ ਦੀਆਂ ਵੱਖ-ਵੱਖ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਉਮੀਦਵਾਰ ਸੀਮਾ ਸੁਰੱਖਿਆ ਬਲ ਦੀ ਅਧਿਕਾਰਤ ਵੈੱਬਸਾਈਟ rectt.bsf.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਬੀਐਸਐਫ ਨੇ ਅਰਜ਼ੀ ਦੀ ਆਖਰੀ ਮਿਤੀ 8 ਜੂਨ, 2022 ਨਿਸ਼ਚਿਤ ਕੀਤੀ ਹੈ। ਇਸ ਭਰਤੀ ਰਾਹੀਂ ਕੁੱਲ 90 ਅਸਾਮੀਆਂ 'ਤੇ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 200 ਰੁਪਏ ਜਮ੍ਹਾਂ ਕਰਾਉਣੇ ਪੈਣਗੇ। ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਸਰੀਰਕ ਟੈਸਟ ਰਾਹੀਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ: SSC Recruitment 2022 : ਗੈਰ-ਗਜ਼ਟਿਡ ਦੀਆਂ 797 ਅਸਾਮੀਆਂ 'ਤੇ ਭਰਤੀ! ਜਲਦੀ ਕਰੋ ਅਪਲਾਈ!
4. ਤੇਲੰਗਾਨਾ ਪੁਲਿਸ ਵਿੱਚ 16032 SCT ਕਾਂਸਟੇਬਲ ਅਸਾਮੀਆਂ ਲਈ ਭਰਤੀ
ਤੇਲੰਗਾਨਾ ਰਾਜ ਪੱਧਰੀ ਪੁਲਿਸ ਭਰਤੀ ਬੋਰਡ (TSLPRB) ਨੇ 16032 ਪੁਲਿਸ ਕਾਂਸਟੇਬਲ ਅਸਾਮੀਆਂ ਦੀ ਭਰਤੀ ਜਾਰੀ ਕੀਤੀ ਹੈ। ਇਸ ਭਰਤੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ 26 ਮਈ 2022 ਹੈ। ਉਮੀਦਵਾਰ ਅਧਿਕਾਰਤ ਵੈੱਬਸਾਈਟ tslprb.in ਰਾਹੀਂ ਆਪਣੀ ਅਰਜ਼ੀ ਦੇ ਸਕਦੇ ਹਨ। ਇਸ ਭਰਤੀ ਲਈ ਉਮੀਦਵਾਰਾਂ ਦੀ ਚੋਣ ਮੁੱਢਲੀ ਲਿਖਤੀ ਪ੍ਰੀਖਿਆ, ਸਰੀਰਕ ਕੁਸ਼ਲਤਾ ਟੈਸਟ ਅਤੇ ਸਰੀਰਕ ਮਾਪ ਅਤੇ ਅੰਤਿਮ ਲਿਖਤੀ ਪ੍ਰੀਖਿਆ ਰਾਹੀਂ ਕੀਤੀ ਜਾਵੇਗੀ।
5. ਉੱਤਰ ਪ੍ਰਦੇਸ਼ ਦੇ ਇਸ ਵਿਭਾਗ ਵਿੱਚ ਇੰਜੀਨੀਅਰਾਂ ਲਈ ਬੰਪਰ ਭਰਤੀਆਂ
ਉੱਤਰ ਪ੍ਰਦੇਸ਼ ਰਾਜ ਬਿਜਲੀ ਉਤਪਦਨ ਨਿਗਮ ਲਿਮਿਟੇਡ (UPRVUNL) ਨੇ ਅਸਿਸਟੈਂਟ ਇੰਜੀਨੀਅਰ (Trainee) ਦੀਆਂ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਯੋਗ ਅਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ UPRVUNL ਦੀ ਅਧਿਕਾਰਤ ਵੈੱਬਸਾਈਟ uprvunl.org 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਵਿਭਾਗ ਨੇ ਅਰਜ਼ੀ ਦੀ ਆਖਰੀ ਮਿਤੀ 14 ਜੂਨ, 2022 ਨਿਸ਼ਚਿਤ ਕੀਤੀ ਹੈ। ਇਸ ਭਰਤੀ ਰਾਹੀਂ ਕੁੱਲ 125 ਖਾਲੀ ਅਸਾਮੀਆਂ 'ਤੇ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।
Summary in English: Top Jobs: Five Big Jobs This Week! Hurry, don't miss the chance!