Training Camp: ਪੀਏਯੂ ਕਿਸਾਨ ਕਲੱਬ ਦੇ ਮਾਸਿਕ ਸਿਖਲਾਈ ਕੈਂਪ ਵਿੱਚ ਖੇਤੀ ਵਿਗਿਆਨੀਆਂ ਨੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਬੀਜ ਇਲਾਜ ਅਤੇ ਕੀੜੇ-ਮਕੌੜੇ ਪ੍ਰਬੰਧਨ, ਹਾੜ੍ਹੀ ਦੀਆਂ ਫ਼ਸਲਾਂ ਵਿੱਚ ਨਦੀਨਾਂ ਦਾ ਪ੍ਰਬੰਧਨ, ਨੀਵੀਆਂ ਸੁਰੰਗਾਂ ਵਾਲੀਆਂ ਸਬਜ਼ੀਆਂ ਦੀ ਪੈਦਾਵਾਰ ਅਤੇ ਸਰਦੀਆਂ ਵਿੱਚ ਦੁਧਾਰੂ ਪਸ਼ੂਆਂ ਦੀ ਦੇਖਭਾਲ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਪ੍ਰੋਗਰਾਮ ਡਾਇਰੈਕਟਰ ਡਾ. ਟੀ.ਐਸ.ਰਿਆੜ, ਐਡੀਸ਼ਨਲ ਡਾਇਰੈਕਟਰ ਕਮਿਊਨੀਕੇਸ਼ਨ ਅਤੇ ਪ੍ਰੋਗਰਾਮ ਐਸੋਸੀਏਟ ਡਾਇਰੈਕਟਰ ਡਾ. ਕੁਲਦੀਪ ਸਿੰਘ, ਮੁਖੀ, ਪਸਾਰ ਸਿੱਖਿਆ ਵਿਭਾਗ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਵਿੱਚ ਕਲੱਬ ਦੇ 100 ਦੇ ਕਰੀਬ ਮੈਂਬਰਾਂ ਨੇ ਸ਼ਿਰਕਤ ਕੀਤੀ। ਕਲੱਬ ਦੇ ਮਹਿਲਾ ਵਿੰਗ ਦੇ ਮਹੀਨਾਵਾਰ ਸਿਖਲਾਈ ਕੈਂਪ ਵਿੱਚ 20 ਦੇ ਕਰੀਬ ਪੇਂਡੂ ਔਰਤਾਂ ਨੇ ਭਾਗ ਲਿਆ।
ਕਲੱਬ ਦੀ ਐਸੋਸੀਏਟ ਡਾਇਰੈਕਟਰ (Skill Development) ਅਤੇ ਕੋਆਰਡੀਨੇਟਰ ਡਾ. ਰੁਪਿੰਦਰ ਕੌਰ ਨੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਬਜ਼ਾਰਾਂ ਵਿੱਚ ਵਿਕਣ ਵਾਲੀਆਂ ਮਿਲਾਵਟੀ ਮਠਿਆਈਆਂ ਦੀ ਬਜਾਏ ਘਰੇਲੂ ਬਣੀਆਂ ਪੌਸ਼ਟਿਕ ਮਠਿਆਈਆਂ ਦੇ ਸੇਵਨ ਨੂੰ ਉਤਸ਼ਾਹਿਤ ਕੀਤਾ।
ਡਾ. ਪ੍ਰੇਰਨਾ ਕਪਿਲਾ, ਟੈਕਨੀਕਲ ਕੋਆਰਡੀਨੇਟਰ ਨੇ ਕਲੱਬ ਦੀਆਂ ਗਤੀਵਿਧੀਆਂ 'ਤੇ ਚਾਨਣਾ ਪਾਇਆ। ਕਲੱਬ ਮੈਂਬਰਾਂ ਸ੍ਰੀਮਤੀ ਕਿਰਨਦੀਪ ਕੌਰ ਅਤੇ ਸ੍ਰੀਮਤੀ ਕੁਲਦੀਪ ਕੌਰ ਨੇ ਗੁਲਾਬ ਜਾਮੁਨ, ਮੋਤੀ ਚੂਰ ਦੇ ਲੱਡੂ ਅਤੇ ਨਮਕੀਨ ਸਨੈਕਸ ਬਣਾਉਣ ਦਾ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ: PAU ਵੱਲੋਂ ਕਣਕ ਦੀ ਬਿਜਾਈ ਇਸ ਮਿਤੀ ਤੱਕ ਕਰਨ ਦਾ ਸੁਝਾਅ
ਇਸ ਦੌਰਾਨ ਪ੍ਰੋਗਰੈਸਿਵ ਬੀਕੀਪਰਜ਼ ਐਸੋਸੀਏਸ਼ਨ (PBKA) ਵੱਲੋਂ ਸਿਖਲਾਈ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ 30 ਮਧੂ ਮੱਖੀ ਪਾਲਕਾਂ ਨੇ ਭਾਗ ਲਿਆ। ਮਾਹਿਰਾਂ ਨੇ ਸਰਦੀਆਂ ਵਿੱਚ ਸ਼ਹਿਦ ਦੀਆਂ ਮੱਖੀਆਂ ਦੇ ਪ੍ਰਬੰਧਨ ਅਤੇ ਤਿਉਹਾਰਾਂ ਦੇ ਸੀਜ਼ਨ ਲਈ ਸ਼ਹਿਦ ਦੀ ਮਾਰਕੀਟਿੰਗ ਅਤੇ ਪੈਕੇਜਿੰਗ 'ਤੇ ਵਿਚਾਰ ਕੀਤਾ।
ਪੀਏਯੂ ਦੇ ਸਰੋਤ ਵਿਅਕਤੀਆਂ ਵਿੱਚ ਡਾ. ਅਨੁਰੀਤ ਕੌਰ ਚਾਂਦੀ, ਡਾ. ਗੁਲਸ਼ਨ ਮਹਾਜਨ, ਡਾ. ਰੂਮਾ ਦੇਵੀ, ਡਾ. ਰਣਜੀਤ ਸਿੰਘ, ਡਾ. ਅਮਿਤ ਚੌਧਰੀ ਅਤੇ ਡਾ. ਖੁਸ਼ਦੀਪ ਧਾਰਨੀ ਸ਼ਾਮਲ ਸਨ। ਇਸ ਮੌਕੇ ਪੀ.ਬੀ.ਕੇ.ਏ. ਦੇ ਸਕੱਤਰ ਸਰਦਾਰ ਜਗਤਾਰ ਸਿੰਘ ਨੇ ਐਸੋਸੀਏਸ਼ਨ ਦੀ ਮੈਂਬਰਸ਼ਿਪ ਬਾਰੇ ਲੈਕਚਰ ਦਿੱਤਾ।
ਇਹ ਵੀ ਪੜ੍ਹੋ: ਕਣਕ ਦੀਆਂ ਇਹ 7 Improved Varieties ਗੈਰ ਸਿੰਜਾਈ ਵਾਲੇ ਖੇਤਰਾਂ ਲਈ ਵਧੀਆ
ਅੰਤ ਵਿੱਚ ਡਾ ਕੰਵਲਜੀਤ ਕੌਰ ਨੇ ਸਾਰੀਆਂ ਕਿਸਾਨ ਬੀਬੀਆਂ ਦਾ ਅਤੇ ਯੂਨੀਵਰਸਿਟੀ ਦੇ ਵਿਸ਼ਾ ਮਾਹਿਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸਿਖਲਾਈ ਕੈਂਪ ਕਿਸਾਨ ਬੀਬੀਆਂ ਲਈ ਲਾਹੇਵੰਦ ਸਾਬਿਤ ਹੋਵੇਗਾ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Training Camp for Farmers and Women Farmer of Punjab