1. Home
  2. ਖਬਰਾਂ

Punjab ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ Training Camp

120 ਕਿਸਾਨ ਅਤੇ ਕਿਸਾਨ ਬੀਬੀਆਂ ਅਤੇ 30 ਮਧੂ ਮੱਖੀ ਪਾਲਕ ਪੀਏਯੂ ਵਿਖੇ ਆਯੋਜਿਤ ਸਿਖਲਾਈ ਕੈਂਪ ਦਾ ਬਣੇ ਹਿੱਸਾ।

Gurpreet Kaur Virk
Gurpreet Kaur Virk
ਪੀਏਯੂ ਵਿਖੇ ਸਿਖਲਾਈ ਕੈਂਪ ਆਯੋਜਿਤ

ਪੀਏਯੂ ਵਿਖੇ ਸਿਖਲਾਈ ਕੈਂਪ ਆਯੋਜਿਤ

Training Camp: ਪੀਏਯੂ ਕਿਸਾਨ ਕਲੱਬ ਦੇ ਮਾਸਿਕ ਸਿਖਲਾਈ ਕੈਂਪ ਵਿੱਚ ਖੇਤੀ ਵਿਗਿਆਨੀਆਂ ਨੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਬੀਜ ਇਲਾਜ ਅਤੇ ਕੀੜੇ-ਮਕੌੜੇ ਪ੍ਰਬੰਧਨ, ਹਾੜ੍ਹੀ ਦੀਆਂ ਫ਼ਸਲਾਂ ਵਿੱਚ ਨਦੀਨਾਂ ਦਾ ਪ੍ਰਬੰਧਨ, ਨੀਵੀਆਂ ਸੁਰੰਗਾਂ ਵਾਲੀਆਂ ਸਬਜ਼ੀਆਂ ਦੀ ਪੈਦਾਵਾਰ ਅਤੇ ਸਰਦੀਆਂ ਵਿੱਚ ਦੁਧਾਰੂ ਪਸ਼ੂਆਂ ਦੀ ਦੇਖਭਾਲ ਬਾਰੇ ਜਾਣਕਾਰੀ ਸਾਂਝੀ ਕੀਤੀ।

ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ਸਿਖਲਾਈ ਕੈਂਪ

ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ਸਿਖਲਾਈ ਕੈਂਪ

ਇਸ ਮੌਕੇ ਪ੍ਰੋਗਰਾਮ ਡਾਇਰੈਕਟਰ ਡਾ. ਟੀ.ਐਸ.ਰਿਆੜ, ਐਡੀਸ਼ਨਲ ਡਾਇਰੈਕਟਰ ਕਮਿਊਨੀਕੇਸ਼ਨ ਅਤੇ ਪ੍ਰੋਗਰਾਮ ਐਸੋਸੀਏਟ ਡਾਇਰੈਕਟਰ ਡਾ. ਕੁਲਦੀਪ ਸਿੰਘ, ਮੁਖੀ, ਪਸਾਰ ਸਿੱਖਿਆ ਵਿਭਾਗ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਵਿੱਚ ਕਲੱਬ ਦੇ 100 ਦੇ ਕਰੀਬ ਮੈਂਬਰਾਂ ਨੇ ਸ਼ਿਰਕਤ ਕੀਤੀ। ਕਲੱਬ ਦੇ ਮਹਿਲਾ ਵਿੰਗ ਦੇ ਮਹੀਨਾਵਾਰ ਸਿਖਲਾਈ ਕੈਂਪ ਵਿੱਚ 20 ਦੇ ਕਰੀਬ ਪੇਂਡੂ ਔਰਤਾਂ ਨੇ ਭਾਗ ਲਿਆ

ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ਸਿਖਲਾਈ ਕੈਂਪ

ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ਸਿਖਲਾਈ ਕੈਂਪ

ਕਲੱਬ ਦੀ ਐਸੋਸੀਏਟ ਡਾਇਰੈਕਟਰ (Skill Development) ਅਤੇ ਕੋਆਰਡੀਨੇਟਰ ਡਾ. ਰੁਪਿੰਦਰ ਕੌਰ ਨੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਬਜ਼ਾਰਾਂ ਵਿੱਚ ਵਿਕਣ ਵਾਲੀਆਂ ਮਿਲਾਵਟੀ ਮਠਿਆਈਆਂ ਦੀ ਬਜਾਏ ਘਰੇਲੂ ਬਣੀਆਂ ਪੌਸ਼ਟਿਕ ਮਠਿਆਈਆਂ ਦੇ ਸੇਵਨ ਨੂੰ ਉਤਸ਼ਾਹਿਤ ਕੀਤਾ।

ਡਾ. ਪ੍ਰੇਰਨਾ ਕਪਿਲਾ, ਟੈਕਨੀਕਲ ਕੋਆਰਡੀਨੇਟਰ ਨੇ ਕਲੱਬ ਦੀਆਂ ਗਤੀਵਿਧੀਆਂ 'ਤੇ ਚਾਨਣਾ ਪਾਇਆ। ਕਲੱਬ ਮੈਂਬਰਾਂ ਸ੍ਰੀਮਤੀ ਕਿਰਨਦੀਪ ਕੌਰ ਅਤੇ ਸ੍ਰੀਮਤੀ ਕੁਲਦੀਪ ਕੌਰ ਨੇ ਗੁਲਾਬ ਜਾਮੁਨ, ਮੋਤੀ ਚੂਰ ਦੇ ਲੱਡੂ ਅਤੇ ਨਮਕੀਨ ਸਨੈਕਸ ਬਣਾਉਣ ਦਾ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ: PAU ਵੱਲੋਂ ਕਣਕ ਦੀ ਬਿਜਾਈ ਇਸ ਮਿਤੀ ਤੱਕ ਕਰਨ ਦਾ ਸੁਝਾਅ

ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ਸਿਖਲਾਈ ਕੈਂਪ

ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ਸਿਖਲਾਈ ਕੈਂਪ

ਇਸ ਦੌਰਾਨ ਪ੍ਰੋਗਰੈਸਿਵ ਬੀਕੀਪਰਜ਼ ਐਸੋਸੀਏਸ਼ਨ (PBKA) ਵੱਲੋਂ ਸਿਖਲਾਈ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ 30 ਮਧੂ ਮੱਖੀ ਪਾਲਕਾਂ ਨੇ ਭਾਗ ਲਿਆ। ਮਾਹਿਰਾਂ ਨੇ ਸਰਦੀਆਂ ਵਿੱਚ ਸ਼ਹਿਦ ਦੀਆਂ ਮੱਖੀਆਂ ਦੇ ਪ੍ਰਬੰਧਨ ਅਤੇ ਤਿਉਹਾਰਾਂ ਦੇ ਸੀਜ਼ਨ ਲਈ ਸ਼ਹਿਦ ਦੀ ਮਾਰਕੀਟਿੰਗ ਅਤੇ ਪੈਕੇਜਿੰਗ 'ਤੇ ਵਿਚਾਰ ਕੀਤਾ।

ਪੀਏਯੂ ਦੇ ਸਰੋਤ ਵਿਅਕਤੀਆਂ ਵਿੱਚ ਡਾ. ਅਨੁਰੀਤ ਕੌਰ ਚਾਂਦੀ, ਡਾ. ਗੁਲਸ਼ਨ ਮਹਾਜਨ, ਡਾ. ਰੂਮਾ ਦੇਵੀ, ਡਾ. ਰਣਜੀਤ ਸਿੰਘ, ਡਾ. ਅਮਿਤ ਚੌਧਰੀ ਅਤੇ ਡਾ. ਖੁਸ਼ਦੀਪ ਧਾਰਨੀ ਸ਼ਾਮਲ ਸਨ। ਇਸ ਮੌਕੇ ਪੀ.ਬੀ.ਕੇ.ਏ. ਦੇ ਸਕੱਤਰ ਸਰਦਾਰ ਜਗਤਾਰ ਸਿੰਘ ਨੇ ਐਸੋਸੀਏਸ਼ਨ ਦੀ ਮੈਂਬਰਸ਼ਿਪ ਬਾਰੇ ਲੈਕਚਰ ਦਿੱਤਾ।

ਇਹ ਵੀ ਪੜ੍ਹੋ: ਕਣਕ ਦੀਆਂ ਇਹ 7 Improved Varieties ਗੈਰ ਸਿੰਜਾਈ ਵਾਲੇ ਖੇਤਰਾਂ ਲਈ ਵਧੀਆ

ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ਸਿਖਲਾਈ ਕੈਂਪ

ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ਸਿਖਲਾਈ ਕੈਂਪ

ਅੰਤ ਵਿੱਚ ਡਾ ਕੰਵਲਜੀਤ ਕੌਰ ਨੇ ਸਾਰੀਆਂ ਕਿਸਾਨ ਬੀਬੀਆਂ ਦਾ ਅਤੇ ਯੂਨੀਵਰਸਿਟੀ ਦੇ ਵਿਸ਼ਾ ਮਾਹਿਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸਿਖਲਾਈ ਕੈਂਪ ਕਿਸਾਨ ਬੀਬੀਆਂ ਲਈ ਲਾਹੇਵੰਦ ਸਾਬਿਤ ਹੋਵੇਗਾ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Training Camp for Farmers and Women Farmer of Punjab

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters