1. Home
  2. ਖਬਰਾਂ

ਖੇਤੀਬਾੜੀ ਤਕਨੀਕਾਂ ਦੇ ਤਬਾਦਲੇ ਵਿੱਚ ਇੰਟਰਨੈੱਟ ਦੀ ਭੂਮਿਕਾ 'ਤੇ ਸਿਖਲਾਈ

Punjab Agricultural University ਵੱਲੋਂ ਨੌਕਰੀ ਕਰ ਰਹੇ ਵਿਗਿਆਨੀਆਂ ਲਈ ਖੇਤੀਬਾੜੀ ਤਕਨੀਕਾਂ ਦੇ ਤਬਾਦਲੇ ਵਿੱਚ ਇੰਟਰਨੈੱਟ ਦੀ ਭੂਮਿਕਾ 'ਤੇ ਸਿਖਲਾਈ।

Gurpreet Kaur Virk
Gurpreet Kaur Virk
ਖੇਤੀਬਾੜੀ ਤਕਨੀਕਾਂ ਦੇ ਤਬਾਦਲੇ ਵਿੱਚ ਇੰਟਰਨੈੱਟ ਦੀ ਭੂਮਿਕਾ 'ਤੇ ਸਿਖਲਾਈ

ਖੇਤੀਬਾੜੀ ਤਕਨੀਕਾਂ ਦੇ ਤਬਾਦਲੇ ਵਿੱਚ ਇੰਟਰਨੈੱਟ ਦੀ ਭੂਮਿਕਾ 'ਤੇ ਸਿਖਲਾਈ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਨੇ ਨੌਕਰੀ ਕਰ ਰਹੇ ਵਿਗਿਆਨੀਆਂ ਨੂੰ ਖੇਤੀ ਤਕਨੀਕਾਂ ਦੇ ਤਬਾਦਲੇ ਵਿੱਚ ਇੰਟਰਨੈਟ ਦੀ ਭੂਮਿਕਾ ਵਿਸ਼ੇ ਤੇ ਸਿਖਲਾਈ ਕੋਰਸ ਆਯੋਜਿਤ ਕੀਤਾ। ਇਸ ਵਿਚ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਸੱਤ ਅਧਿਕਾਰੀਆਂ ਨੇ ਭਾਗ ਲਿਆ।

ਡਾ. ਰੁਪਿੰਦਰ ਕੌਰ, ਐਸੋਸੀਏਟ ਡਾਇਰੈਕਟਰ ਨੇ ਉਜਾਗਰ ਕੀਤਾ ਕਿ ਨਵੀਆਂ ਤਕਨੀਕਾਂ ਦਾ ਉਦੇਸ਼ ਕਿਸਾਨਾਂ ਦੀ ਫਸਲਾਂ ਦੀ ਵੱਧ ਪੈਦਾਵਾਰ, ਮੁਨਾਫੇ ਅਤੇ ਵਾਤਾਵਰਣ ਦੀ ਸੁਰੱਖਿਆ ਨੂੰ ਯਕੀਨੀ ਬਣਾ ਕੇ ਖੁਰਾਕ ਸਪਲਾਈ - ਮੰਗ ਦੇ ਅੰਤਰ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਨਾਲ ਜੁੜਿਆ ਹੈ। ਇਸ ਸਿਖਲਾਈ ਕੋਰਸ ਨੂੰ ਖੇਤੀਬਾੜੀ ਵਿੱਚ ਆਈ ਓ ਟੀ ਦੀ ਲੋੜ ਅਤੇ ਲਾਗੂ ਕਰਨ ਬਾਰੇ ਡੂੰਘਾਈ ਨਾਲ ਜਾਣਕਾਰੀ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਸੀ।

ਡਾ. ਪ੍ਰੇਰਨਾ ਕਪਿਲਾ, ਕੋਰਸ ਕੋਆਰਡੀਨੇਟਰ ਨੇ ਕਿਹਾ ਕਿ ਆਈ ਓ ਟੀ ਵਿੱਚ ਸਮਾਰਟ ਡਿਵਾਈਸਾਂ ਸ਼ਾਮਲ ਹਨ ਜੋ ਇੱਕ ਨੈਟਵਰਕ ਤੇ ਡਾਟਾ ਟ੍ਰਾਂਸਫਰ ਕਰ ਸਕਦੀਆਂ ਹਨ। ਇਸ ਲਈ ਆਈ ਓ ਟੀ ਤਕਨੀਕਾਂ 'ਤੇ ਆਧਾਰਿਤ ਸਮਾਰਟ ਫਾਰਮਿੰਗ ਕਿਸਾਨਾਂ ਨੂੰ ਸਰੋਤਾਂ ਦੀ ਸੰਭਾਲ ਅਤੇ ਉਤਪਾਦਨ ਨੂੰ ਵਧਾਉਣ ਦੇ ਯੋਗ ਬਣਾਉਂਦੀ ਹੈ।

ਡਾ. ਵਿਸ਼ਾਲ ਬੈਕਟਰ ਨੇ ਸਮਾਰਟ ਐਗਰੀਕਲਚਰ ਵਿੱਚ ਆਈਓਟੀ ਦੀ ਵਰਤੋਂ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਡਰੋਨ, ਰੋਬੋਟ, ਰਿਮੋਟ ਸੈਂਸਰ ਅਤੇ ਕੰਪਿਊਟਰ ਇਮੇਜਿੰਗ ਦੇ ਨਾਲ-ਨਾਲ ਫਸਲਾਂ ਦੀ ਨਿਗਰਾਨੀ ਮਸ਼ੀਨ ਅਤੇ ਸਾਧਨਾਂ ਦੀ ਵਰਤੋਂ ਬਾਰੇ ਦੱਸਿਆ। ਡਾ: ਮਹੇਸ਼ ਨਾਰੰਗ ਨੇ ਦੱਸਿਆ ਕਿ ਖੇਤੀ ਡਰੋਨ ਦੀ ਵਰਤੋਂ ਖੇਤੀ ਵਿੱਚ ਆਈਓਟੀ ਦੇ ਪ੍ਰਮੁੱਖ ਉਪਕਰਨਾਂ ਵਿੱਚੋਂ ਇੱਕ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸਲ ਸਮੇਂ ਵਿੱਚ ਅੰਕੜੇ ਇਕੱਤਰ ਕਰਨ ਅਤੇ ਪ੍ਰੋਸੈਸਿੰਗ 'ਤੇ ਅਧਾਰਤ ਰਣਨੀਤੀ ਅਤੇ ਯੋਜਨਾ ਦੇ ਨਾਲ, ਡਰੋਨ ਤਕਨਾਲੋਜੀ ਖੇਤੀਬਾੜੀ ਉਦਯੋਗ ਨੂੰ ਇੱਕ ਉੱਚ ਤਕਨੀਕੀ ਮੁਹਾਜ਼ ਦੇਵੇਗੀ।

ਇਹ ਵੀ ਪੜ੍ਹੋ : Mahindra Tractors 'MFOI Awards 2023' ਦੇ ਟਾਈਟਲ ਸਪਾਂਸਰ ਵਜੋਂ ਸ਼ਾਮਲ

ਡਾ. ਮੋਹਿਤ ਗੁਪਤਾ ਨੇ ਇੰਟਰਨੈੱਟ ਆਫ਼ ਥਿੰਗਜ਼ ਦੀ ਵਰਤੋਂ ਰਾਹੀਂ ਮੰਡੀਕਰਨ ਲਈ ਉਪਯੋਗੀ ਸੁਝਾਅ ਸਾਂਝੇ ਕੀਤੇ। ਡਾ. ਰੋਹਿਤ ਸ਼ਰਮਾ ਨੇ ਖੇਤੀਬਾੜੀ ਖੇਤਰ ਵਿੱਚ ਸੁਚਾਰੂ ਕਾਰਜਾਂ ਨੂੰ ਪ੍ਰਭਾਵਸ਼ਾਲੀ ਅਤੇ ਵਿਸ਼ਵ ਪੱਧਰ 'ਤੇ ਕੰਮ ਕਰਨ ਲਈ ਉਪਯੋਗੀ ਸੁਝਾਅ ਸਾਂਝੇ ਕੀਤੇ। ਡਾ. ਨੀਲੇਸ਼ ਬਿਵਾਲਕਰ ਨੇ ਆਈਓਟੀ ਦੀ ਮਦਦ ਨਾਲ ਸੂਖਮ ਸਿੰਚਾਈ ਬਾਰੇ ਗੱਲਬਾਤ ਕੀਤੀ।

ਡਾ. ਲਵਲੀਸ਼ ਗਰਗ ਨੇ ਪਸਾਰ ਕਰਮਚਾਰੀਆਂ ਵਿੱਚ ਆਈਓਟੀ ਨੂੰ ਜਾਣੂ ਕਰਵਾਉਣ ਬਾਰੇ ਦੱਸਿਆ। ਅੰਤ ਵਿੱਚ ਸ਼੍ਰੀਮਤੀ ਕੁਲਦੀਪ ਕੌਰ ਨੇ ਸਭ ਦਾ ਧੰਨਵਾਦ ਕੀਤਾ ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Training on role of internet in transfer of agricultural technologies

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters