ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਅਤੇ ਪਸ਼ੂ ਪਾਲਣ ਪਸਾਰ ਸਿਖਿਆ ਵਿਭਾਗ ਵੱਲੋਂ ਪਿੰਡ ਮਨੂਪੁਰ ਅਤੇ ਕੋਟਾਲਾ ਵਿਖੇ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਧੀਨ “ਡੇਅਰੀ ਪਸ਼ੂਆਂ ਦਾ ਪ੍ਰਜਨਣ ਪ੍ਰਬੰਧਨ” ਵਿਸ਼ੇ ਤੇ ਦੋ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤੇ ਗਏ।
ਸਿਖਲਾਈ ਪ੍ਰੋਗਰਾਮਾਂ ਵਿੱਚ ਕੁੱਲ 49 ਡੇਅਰੀ ਕਿਸਾਨਾਂ ਨੇ ਭਾਗ ਲਿਆ।
ਡਾ. ਆਰ ਕੇ ਸ਼ਰਮਾ, ਪ੍ਰੋ. ਅਤੇ ਮੁਖੀ ਨੇ ਕਿਸਾਨਾਂ ਨੂੰ ਸੰਤੁਲਿਤ ਪੋਸ਼ਣ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ, ਜਿਸ ਨਾਲ ਉੱਤਮ ਪ੍ਰਜਨਣ ਸਮਰੱਥਾ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਡੇਅਰੀ ਪਸ਼ੂਆਂ ਦਾ ਸਹੀ ਪ੍ਰਜਨਣ ਪ੍ਰਬੰਧਨ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਗਾਂਵਾਂ ਵਿੱਚ ਫਿਰ ਜਾਣ ਦੀ ਪ੍ਰਜਨਣ ਸਮੱਸਿਆ ਅਤੇ ਇਸਦੇ ਸਹੀ ਪ੍ਰਬੰਧਨ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ । ਡਾ ਖੁਸ਼ਪ੍ਰੀਤ ਸਿੰਘ ਨੇ ਸਿਖਲਾਈ ਦਾ ਸੰਯੋਜਨ ਕੀਤਾ ਅਤੇ ਡੇਅਰੀ ਪਸ਼ੂਆਂ ਦੀਆਂ ਵੱਖ-ਵੱਖ ਪ੍ਰਜਨਣ ਸਮੱਸਿਆਵਾਂ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ। ਉਨ੍ਹਾਂ ਨੇ ਮਸਨੂਈ ਗਰਭਦਾਨ ਰਾਹੀਂ ਬਿਹਤਰ ਨਤੀਜੇ ਪ੍ਰਾਪਤ ਕਰਨ ਦੇ ਨੁਕਤਿਆਂ 'ਤੇ ਵੀ ਚਾਨਣਾ ਪਾਇਆ।
ਕਿਸਾਨਾਂ ਦੇ ਗਿਆਨ ਨੂੰ ਤਾਜ਼ਾ ਰੱਖਣ ਦੇ ਉਦੇਸ਼ ਨਾਲ ਉਨ੍ਹਾਂ ਨੂੰ ਯੂਨੀਵਰਸਿਟੀ ਦਾ ਸਾਹਿਤ ਵੀ ਵੰਡਿਆ ਗਿਆ। ਲਾਭਪਾਤਰੀ ਕਿਸਾਨਾਂ ਨੂੰ ਧਾਤਾਂ ਦਾ ਮਿਸ਼ਰਣ ਅਤੇ ਪਸ਼ੂ ਚਾਟ ਕਿੱਟਾਂ ਵੀ ਵੰਡੀਆਂ ਗਈਆਂ। ਇਨ੍ਹਾਂ ਕਿੱਟਾਂ ਨੂੰ ਪ੍ਰਾਪਤ ਕਰਨ ਲਈ ਕਿਸਾਨਾਂ ਨੇ ਭਾਰੀ ਉਤਸ਼ਾਹ ਦਿਖਾਇਆ। ਡਾ ਸ਼ਰਮਾ ਨੇ ਆਸ ਪ੍ਰਗਟਾਈ ਕਿ ਕਿਸਾਨਾਂ ਨੂੰ ਮੁਹੱਈਆ ਕਰਵਾਈ ਗਈ ਜਾਣਕਾਰੀ ਉਨ੍ਹਾਂ ਨੂੰ ਕਿੱਤੇ ਦੀ ਬਿਹਤਰੀ ਵਿਚ ਸਹਾਇਤਾ ਕਰੇਗੀ।
ਲੋਕ ਸੰਪਰਕ ਦਫਤਰ
ਪਸਾਰ ਸਿੱਖਿਆ ਨਿਰਦੇਸ਼ਾਲਾ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Training program on Dairy Breeding conducted by Veterinary University