1. Home
  2. ਖਬਰਾਂ

Veterinary University ਵਿਖੇ Fish Farming ਸੰਬੰਧੀ ਸਿਖਲਾਈ

GADVASU ਵਿਖੇ ਮੱਛੀ ਪਾਲਣ ਸੰਬੰਧੀ ਪੰਜ ਦਿਨਾ ਸਿਖਲਾਈ ਕੋਰਸ, ਸਜਾਵਟੀ ਮੱਛੀਆਂ, ਅਕਵੇਰੀਅਮ ਬਨਾਉਣ ਅਤੇ ਘਣੀ ਮੱਛੀ ਪਾਲਣ ਤਕਨੀਕਾਂ ਬਾਰੇ ਵੀ ਜਾਣਕਾਰੀ ਸਾਂਝੀ।

Gurpreet Kaur Virk
Gurpreet Kaur Virk
ਮੱਛੀ ਪਾਲਣ ਸੰਬੰਧੀ ਸਿਖਲਾਈ

ਮੱਛੀ ਪਾਲਣ ਸੰਬੰਧੀ ਸਿਖਲਾਈ

Fish Farming Course: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਫ਼ਿਸ਼ਰੀਜ਼ ਕਾਲਜ ਵਿਖੇ ਮੱਛੀ ਪਾਲਣ ਦੀ ਸਮਰੱਥਾ ਵਿਕਾਸ ਅਧੀਨ ਕਰਵਾਈ ਗਈ ਪੰਜ ਦਿਨਾ ਸਿਖਲਾਈ ਸੰਪੂਰਨ ਹੋ ਗਈ। ਸਿਖਲਾਈ ਸੰਯੋਜਕ, ਡਾ. ਵਨੀਤ ਇੰਦਰ ਕੌਰ ਨੇ ਦੱਸਿਆ ਕਿ ਇਸ ਸਿਖਲਾਈ ਵਿੱਚ ਪੰਜਾਬ ਦੇ ਵਿਭਿੰਨ ਜ਼ਿਲ੍ਹਿਆਂ ਤੋਂ 18 ਪ੍ਰਤੀਭਾਗੀਆਂ ਨੇ ਹਿੱਸਾ ਲਿਆ, ਜਿੰਨ੍ਹਾਂ ਵਿਚ ਤਿੰਨ ਔਰਤਾਂ ਵੀ ਸਨ।

ਇਸ ਸਿਖਲਾਈ ਦਾ ਤਕਨੀਕੀ ਸੰਯੋਜਨ, ਡਾ. ਅਭਿਸ਼ੇਕ ਸ੍ਰੀਵਾਸਤਵ ਅਤੇ ਡਾ. ਸਚਿਨ ਖੈਰਨਾਰ ਨੇ ਕੀਤਾ। ਸਿੱਖਿਆਰਥੀਆਂ ਨੂੰ ਮੱਛੀ ਪਾਲਣ ਦੇ ਹਰੇਕ ਨੁਕਤੇ ਸੰਬੰਧੀ ਭਾਸ਼ਣੀ ਅਤੇ ਪ੍ਰਯੋਗੀ ਗਿਆਨ ਦਿੱਤਾ ਗਿਆ। ਤਲਾਬ ਦੀ ਪੁਟਾਈ ਤੋਂ ਲੈ ਕੇ ਮੱਛੀਆਂ ਦਾ ਵਧੀਆ ਬਚ, ਪ੍ਰਬੰਧਨ, ਪਾਣੀ ਦੀ ਕਵਾਲਿਟੀ, ਖੁਰਾਕ, ਸਿਹਤ ਪ੍ਰਬੰਧਨ, ਮੱਛੀ ਦੀ ਕਾਸ਼ਤ, ਗੁਣਵੱਤਾ ਭਰਪੂਰ ਉਤਪਾਦ ਅਤੇ ਮੰਡੀਕਾਰੀ ਨੀਤੀਆਂ ਬਾਰੇ ਦੱਸਿਆ ਗਿਆ।

ਇਹ ਵੀ ਪੜ੍ਹੋ: ਪਸ਼ੂਆਂ ਦੀਆਂ ਪ੍ਰਜਣਨ ਸਮੱਸਿਆਵਾਂ ਦੇ ਹਲ ਲਈ ਕੈਂਪ

ਪ੍ਰਤੀਭਾਗੀਆਂ ਨੂੰ ਮੱਛੀ ਦੀ ਫੀਡ ਤਿਆਰ ਕਰਨ, ਸਜਾਵਟੀ ਮੱਛੀਆਂ, ਅਕਵੇਰੀਅਮ ਬਨਾਉਣ ਅਤੇ ਘਣੀ ਮੱਛੀ ਪਾਲਣ ਤਕਨੀਕਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਰਾਜ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਬਾਰੇ ਵੀ ਦੱਸਿਆ ਗਿਆ। ਇਨ੍ਹਾਂ ਸਿੱਖਿਆਰਥੀਆਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੰਯੁਕਤ ਖੇਤੀਬਾੜੀ ਯੂਨਿਟ ਦਾ ਦੌਰਾ ਵੀ ਕਰਵਾਇਆ ਗਿਆ।

ਇਸ ਮੌਕੇ ਉਨ੍ਹਾਂ ਨੂੰ ਅਗਾਂਹਵਧੂ ਮੱਛੀ ਪਾਲਕ ਜਸਵੀਰ ਸਿੰਘ ਦੇ ਫਾਰਮ ਅਤੇ ਲੁਧਿਆਣਾ ਦੇ ਮੱਛੀ ਬਜ਼ਾਰ ਵਿਚ ਵੀ ਲਿਜਾਇਆ ਗਿਆ। ਵੈਟਨਰੀ ਯੂਨੀਵਰਸਿਟੀ ਵਿਖੇ ਮੱਛੀ ਪਾਲਣ ਸੰਬੰਧੀ ਚਲਾਈਆਂ ਜਾ ਰਹੀਆਂ ਵੱਖੋ-ਵੱਖਰੀਆਂ ਇਕਾਈਆਂ ਬਾਰੇ ਵੀ ਦੱਸਿਆ ਗਿਆ। ਉਨ੍ਹਾਂ ਨੂੰ ਉਪਯੋਗੀ ਸਾਹਿਤ ਵੀ ਦਿੱਤਾ ਗਿਆ।

ਇਹ ਵੀ ਪੜ੍ਹੋGADVASU ਨੂੰ ਭੇਡ ਪਾਲਣ ਜੀਵਿਕਾ ਸੰਬੰਧੀ ਮਿਲਿਆ Research Project

ਡਾ. ਮੀਰਾ ਡੀ ਆਂਸਲ, ਡੀਨ, ਫ਼ਿਸ਼ਰੀਜ਼ ਕਾਲਜ ਨੇ ਕਿਹਾ ਕਿ ਕਾਲਜ ਵੱਲੋਂ ਸਿੱਖਿਆਰਥੀਆਂ ਨੂੰ ਮੁਹਾਰਤ ਹਾਸਿਲ ਕਰਵਾਉਣ ਹਿਤ ਅਤੇ ਜਲਜੀਵ ਕਿੱਤਿਆਂ ਨੂੰ ਬਿਹਤਰ ਤਰੀਕੇ ਨਾਲ ਕਰਨ ਲਈ ਕਈ ਕੋਰਸ ਕਰਵਾਏ ਜਾਂਦੇ ਹਨ। ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਜਾਣਕਾਰੀ ਦਿੱਤੀ ਕਿ ਯੂਨੀਵਰਸਿਟੀ ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਨੂੰ ਲਗਾਤਾਰ ਉਦਮੀ ਬਨਾਉਣ ਲਈ ਯਤਨਸ਼ੀਲ ਹੈ। ਇਸੇ ਲਈ ਪਸ਼ੂ ਪਾਲਣ ਅਤੇ ਮੱਛੀ ਪਾਲਣ ਦੇ ਵਿਭਿੰਨ ਖੇਤਰਾਂ ਦਾ ਗਿਆਨ ਦੇਣ ਲਈ ਸਿਖਲਾਈ ਦਿੱਤੀ ਜਾਂਦੀ ਹੈ।

ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਯੂਨੀਵਰਸਿਟੀ ਲੋੜ ਆਧਾਰਿਤ ਸਿਖਲਾਈ ਪ੍ਰੋਗਰਾਮ ਮੁਹੱਈਆ ਕਰਦੀ ਹੈ ਤਾਂ ਜੋ ਕਿਸਾਨ ਸਾਧਨਾਂ ਦੀ ਭਰਪੂਰ ਵਰਤੋਂ ਕਰ ਸਕਣ। ਉਨ੍ਹਾਂ ਕਿਹਾ ਕਿ ਸੁਰੱਖਿਅਤ ਤਕਨਾਲੋਜੀਆਂ ਅਤੇ ਉਨ੍ਹਾਂ ਦਾ ਮੁੜ ਦੁਹਰਾਉ ਕਰਨਾ ਯੂਨੀਵਰਸਿਟੀ ਦਾ ਵਿਸ਼ੇਸ਼ ਟੀਚਾ ਹੈ।

ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।

Summary in English: Training related to Fish Farming at Veterinary University

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters