1. Home
  2. ਸਫਲਤਾ ਦੀਆ ਕਹਾਣੀਆਂ

6 ਏਕੜ 'ਚੋਂ ਕੀਤੀ 12 ਲੱਖ ਤੋਂ ਵੱਧ ਕਮਾਈ, ਜਾਣੋ Fish Farmer ਸੁਖਪਾਲ ਸਿੰਘ ਦੀ Success Story

ਕਿਸਾਨ ਮੱਛੀ ਪਾਲਣ ਦੇ ਧੰਦੇ ਤੋਂ ਵੀ ਚੰਗੀ ਕਮਾਈ ਕਰਕੇ ਲੱਖਪਤੀ ਬਣ ਸਕਦੇ ਹਨ। ਯਕੀਨ ਨਹੀਂ ਆਉਂਦਾ ਤਾਂ ਜਾਣੋ ਇਸ ਲੇਖ ਰਾਹੀਂ ਮੱਛੀ ਪਾਲਕ ਸੁਖਪਾਲ ਸਿੰਘ ਦੀ ਸਫ਼ਲਤਾ ਦੀ ਕਹਾਣੀ।

Gurpreet Kaur Virk
Gurpreet Kaur Virk
ਮੱਛੀ ਪਾਲਕ ਸੁਖਪਾਲ ਸਿੰਘ ਦੀ ਸਫ਼ਲਤਾ ਦੀ ਕਹਾਣੀ

ਮੱਛੀ ਪਾਲਕ ਸੁਖਪਾਲ ਸਿੰਘ ਦੀ ਸਫ਼ਲਤਾ ਦੀ ਕਹਾਣੀ

Success Story: ਭਾਰਤ ਦੀ ਆਬਾਦੀ ਦਾ ਵੱਡਾ ਹਿੱਸਾ ਪਿੰਡਾਂ ਵਿੱਚ ਰਹਿੰਦਾ ਹੈ ਅਤੇ ਪਿੰਡਾਂ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਖੇਤੀਬਾੜੀ ਦੇ ਧੰਦੇ ਨਾਲ ਜੁੜੇ ਹੋਏ ਹਨ, ਇਸੇ ਕਰਕੇ ਭਾਰਤ ਨੂੰ ਖੇਤੀ ਪ੍ਰਧਾਨ ਦੇਸ਼ ਵੀ ਕਿਹਾ ਜਾਂਦਾ ਹੈ। ਖੇਤੀਬਾੜੀ ਤੋਂ ਬਾਅਦ ਜੇਕਰ ਕੋਈ ਧੰਦਾ ਪਿੰਡਾਂ ਵਿੱਚ ਸਭ ਤੋਂ ਵੱਧ ਪ੍ਰਚਲਿਤ ਹੈ ਤਾਂ ਉਹ ਪਸ਼ੂ ਪਾਲਣ ਦਾ ਧੰਦਾ ਹੈ। ਅੱਜ-ਕੱਲ੍ਹ ਕਿਸਾਨ ਸਿਰਫ਼ ਗਾਵਾਂ-ਮੱਝਾਂ ਹੀ ਨਹੀਂ ਪਾਲ ਰਹੇ, ਸਗੋਂ ਮੱਛੀ ਪਾਲਣ ਵੱਲ ਵੀ ਰੁਖ ਕਰ ਰਹੇ ਹਨ, ਅਜਿਹਾ ਇਸ ਲਈ ਕਿਉਂਕਿ ਇਹ ਧੰਦਾ ਕਮਾਈ ਦਾ ਬਹੁਤ ਵਧੀਆ ਸਾਧਨ ਸਾਬਤ ਹੋ ਰਿਹਾ ਹੈ। ਇਹ ਅਸੀਂ ਨਹੀਂ ਸਗੋਂ ਮੱਛੀ ਪਾਲਕ ਸੁਖਪਾਲ ਸਿੰਘ ਦੀ ਕਹਾਣੀ ਗਵਾਹੀ ਭਰ ਰਹੀ ਹੈ

ਬਰਨਾਲਾ ਜ਼ਿਲ੍ਹੇ ਦੇ ਪਿੰਡ ਬਡਬਰ ਦੇ ਇੱਕ ਸਫਲ ਮੱਛੀ ਪਾਲਕ ਸੁਖਪਾਲ ਸਿੰਘ ਨੇ ਪੰਗਾਸ ਮੋਨੋਕਲਚਰ (ਬਿਨਾਂ ਕਿਸੇ ਹੋਰ ਮੱਛੀ ਦੀਆਂ ਕਿਸਮਾਂ ਨੂੰ ਮਿਲਾ ਕੇ) ਦੀ ਇੱਕ ਵਿਸ਼ੇਸ਼ ਪਹਿਲ ਕੀਤੀ ਹੈ। ਸੁਖਪਾਲ ਸਿੰਘ ਪਹਿਲਾਂ ਕਤਲਾ, ਰੋਹੂ, ਮੁਰਾਖ, ਸਿਲਵਰ ਕਾਰਪ, ਗਰਾਸ ਕਾਰਪ, ਕੌਮਨ ਕਾਰਪ ਆਦਿ ਕਿਸਮਾਂ ਦੀਆਂ ਮੱਛੀਆਂ ਪਾਲ ਰਹੇ ਸਨ, ਪਰ ਪੰਜਾਬ ਦੇ ਗਰਮ ਮੌਸਮ ਨੂੰ ਦੇਖਦੇ ਹੋਏ ਅਤੇ ਸਥਾਨਕ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਨੇ ਪੰਗਾਸ ਦੀ ਕੋਸ਼ਿਸ਼ ਕੀਤੀ ਹੈ।

ਆਪਣੀ ਕਾਮਯਾਬੀ ਦੀ ਕਹਾਣੀ ਸੁਣਾਉਂਦੇ ਹੋਏ ਅਗਾਹਵਧੂ ਮੱਛੀ ਪਾਲਕ ਸੁਖਪਾਲ ਸਿੰਘ (45) ਪੁੱਤਰ ਚੰਦ ਸਿੰਘ ਵਾਸੀ ਨੇ ਆਪਣੀ ਸਫਲਤਾ ਦੀ ਕਹਾਣੀ ਬਿਆਨ ਕਰਦਿਆਂ ਦੱਸਿਆ ਕਿ ਸਾਲ 2016 ਵਿੱਚ ਮੱਛੀ ਪਾਲਣ ਵਿਭਾਗ ਤੋਂ ਸਿਖਲਾਈ ਲੈ ਕੇ ਉਨ੍ਹਾਂ ਨੇ ਆਪਣੀ ਕਰੀਬ ਢਾਈ ਏਕੜ ਜਗ੍ਹਾ ਵਿੱਚ ਮੱਛੀ ਪਾਲਣ ਦਾ ਕਿੱਤਾ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਸਾਲ 2018 ਵਿੱਚ ਉਨ੍ਹਾਂ ਨੂੰ ਪੰਚਾਇਤੀ ਤਲਾਅ ’ਚ ਮੱਛੀ ਪਾਲਣ ਦਾ ਵਿਚਾਰ ਆਇਆ ਅਤੇ ਉਨ੍ਹਾਂ ਨੇ ਪੰਚਾਇਤੀ ਤਲਾਅ ਦੀ ਕਰੀਬ 4 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਮੱਛੀ ਪਾਲਣ ਦਾ ਰਕਬਾ ਵਧਾ ਲਿਆ।

ਇਹ ਵੀ ਪੜ੍ਹੋ : Women Farmer ਕੰਵਲਬੀਰ ਕੌਰ ਦੀ ਸਿਆਣਪ ਆਈ ਕੰਮ, ਕਿਸਾਨਾਂ ਲਈ ਮਾਰਗਦਰਸ਼ਕ

ਮੱਛੀ ਪਾਲਕ ਸੁਖਪਾਲ ਸਿੰਘ ਦੀ ਸਫ਼ਲਤਾ ਦੀ ਕਹਾਣੀ

ਮੱਛੀ ਪਾਲਕ ਸੁਖਪਾਲ ਸਿੰਘ ਦੀ ਸਫ਼ਲਤਾ ਦੀ ਕਹਾਣੀ

ਇਸ ਤੋਂ ਬਾਅਦ ਚਾਲੂ ਸਾਲ ਦੌਰਾਨ ਮਲਕੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਬਡਬਰ ਨਾਲ ਮਿਲ ਕੇ ਕਰੀਬ 22 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਪੰਚਾਇਤੀ ਤਲਾਅ ਲੈ ਲਿਆ, ਜਿਸ ਵਿੱਚ ਉਨ੍ਹਾਂ ਨੇ 3 ਏਕੜ ਵਿੱਚ ਨਰਸਰੀ ਬਣਾਈ ਹੈ ਅਤੇ ਕਰੀਬ ਸਾਢੇ 5 ਏਕੜ ਵਿੱਚ ਸਿਰਫ ਪੰਗਾਸ ਮੱਛੀ ਦਾ ਪੂੰਗ ਪਾਇਆ ਹੈ ਅਤੇ ਪੰਗਾਸ ਮੋਨੋਕਲਚਰ ਵੱਲ ਪਹਿਲ ਕੀਤੀ ਹੈ। ਇਸ ਸਾਢੇ 5 ਏਕੜ ਵਿੱਚ ਉਸ ਨੇ 25 ਹਜ਼ਾਰ ਦੇ ਕਰੀਬ ਪੂੰਗ ਪਾਇਆ ਹੈ।

ਉਨ੍ਹਾਂ ਦੱਸਿਆ ਕਿ ਉਹ ਮੱਛੀ ਤੋਂ ਪ੍ਰਤੀ ਏਕੜ 2 ਲੱਖ ਰੁਪਏ ਕਮਾ ਲੈਂਦੇ ਹਨ, ਜਿਸ ਨੂੰ ਤਲਾਅ ਵਿੱਚ ਹੀ ਵੇਚਿਆ ਜਾਂਦਾ ਹੈ ਅਤੇ ਮੰਡੀਕਰਨ ਵਿੱਚ ਕੋਈ ਦਿੱਕਤ ਨਹੀਂ ਆਉਂਦੀ। ਉਨ੍ਹਾਂ ਦੱਸਿਆ ਕਿ ਹੁਣ ਉਹ ਕਰੀਬ 28.5 ਏਕੜ ਵਿੱਚ ਮੱਛੀਆਂ ਫੜਨ ਦਾ ਧੰਦਾ ਕਰ ਰਿਹਾ ਹੈ ਅਤੇ ਪਿਛਲੇ ਸਾਲ ਕਰੀਬ 6.5 ਏਕੜ ਵਿੱਚ 12 ਲੱਖ ਤੋਂ ਵੱਧ ਦੀ ਕਮਾਈ ਕੀਤੀ ਹੈ।

ਇਹ ਵੀ ਪੜ੍ਹੋ : ਕਿਸਾਨ Amrik Singh ਕਿਉਂ ਬਣਿਆ ਹੋਇਆ ਹੈ ਖਿੱਚ ਦਾ ਕੇਂਦਰ?

ਸਹਾਇਕ ਡਾਇਰੈਕਟਰ ਮੱਛੀ ਪਾਲਣ ਬਰਨਾਲਾ ਰਾਕੇਸ਼ ਕੁਮਾਰ ਨੇ ਦੱਸਿਆ ਕਿ ਵਿਭਾਗ ਵੱਲੋਂ ਕਿਸਾਨ ਸੁਖਪਾਲ ਸਿੰਘ ਨੂੰ ਮੱਛੀ ਪਾਲਣ ਦੀ ਸਿਖਲਾਈ ਦੇਣ ਦੇ ਨਾਲ-ਨਾਲ ਸਾਲ 2016 ਵਿੱਚ 2.5 ਏਕੜ ਨਿੱਜੀ ਜ਼ਮੀਨ ਵਾਲੇ ਮੱਛੀ ਤਲਾਅ ਲਈ 1.80 ਲੱਖ ਦੀ ਸਬਸਿਡੀ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਚਾਇਤ ਵੱਲੋਂ ਠੇਕੇ ’ਤੇ ਤਲਾਅ ਬਹੁਤ ਹੀ ਵਾਜਬ ਰੇਟਾਂ ’ਤੇ ਦਿੱਤੇ ਜਾਂਦੇ ਹਨ, ਜਿਸ ’ਤੇ ਕੋਈ ਸਬਸਿਡੀ ਨਹੀਂ ਮਿਲਦੀ। ਉਨ੍ਹਾਂ ਦੱਸਿਆ ਕਿ ਹਰ ਮਹੀਨੇ ਚਾਹਵਾਨ ਕਿਸਾਨਾਂ ਨੂੰ ਮੱਛੀ ਪਾਲਣ ਦੀ ਸਿਖਲਾਈ ਦਿੱਤੀ ਜਾਂਦੀ ਹੈ।

ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਬਡਬਰ ਕਿਸਾਨ ਸੁਖਪਾਲ ਸਿੰਘ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਸੁਖਪਾਲ ਸਿੰਘ ਜੋ ਕਿ ਮੱਛੀ ਪਾਲਣ ਵਰਗੇ ਸਹਾਇਕ ਧੰਦੇ ਨੂੰ ਸਫ਼ਲਤਾਪੂਰਵਕ ਕਰ ਰਿਹਾ ਹੈ, ਉਹ ਹੋਰਨਾਂ ਲਈ ਮਿਸਾਲ ਹੈ। ਸਭ ਤੋਂ ਸ਼ਿਲਾਘਯੋਗ ਪਹਿਲੂ ਇਹ ਹੈ ਕਿ ਕਿਸਾਨ ਪੰਚਾਇਤ ਦੇ ਤਲਾਅ ਨੂੰ ਠੇਕੇ 'ਤੇ ਲੈ ਕੇ ਮੱਛੀ ਪਾਲਣ ਦਾ ਧੰਦਾ ਕਰ ਰਿਹਾ ਹੈ, ਜਿਸ ਕਾਰਨ ਪੰਚਾਇਤ ਦੇ ਨਾਲ-ਨਾਲ ਕਿਸਾਨਾਂ ਦੀ ਆਮਦਨ ਵੀ ਵਧ ਰਹੀ ਹੈ।

ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਬਰਨਾਲਾ (District Public Relations Office Barnala)

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Success Story: Barnala fish farmer Sukhpal Singh became a source of inspiration

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters