1. Home
  2. ਖਬਰਾਂ

Science and Agricultural Communication ਸਬੰਧੀ ਦੋ ਰੋਜ਼ਾ Workshop ਮੁਕੰਮਲ

ਵਿਗਿਆਨ ਸੰਚਾਰ ਨੂੰ ਪੰਜਾਬੀ ਭਾਸ਼ਾ ਵਿੱਚ ਹਰਮਨ ਪਿਆਰਾ ਬਣਾਉਣ ਅਤੇ ਇਸ ਦਾ ਵਿਸਤਾਰ ਕਰਨ ਸਬੰਧੀ ਦੋ ਰੋਜ਼ਾ Workshop ਸਫਲਤਾਪੂਰਵਕ ਸਮਾਪਤ ਹੋ ਗਈ।

Gurpreet Kaur Virk
Gurpreet Kaur Virk
PAU ਵਿੱਖੇ ਦੋ ਰੋਜ਼ਾ ਵਰਕਸ਼ਾਪ ਸਫਲਤਾਪੂਰਵਕ ਮੁਕੰਮਲ

PAU ਵਿੱਖੇ ਦੋ ਰੋਜ਼ਾ ਵਰਕਸ਼ਾਪ ਸਫਲਤਾਪੂਰਵਕ ਮੁਕੰਮਲ

ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਦੇ ਸੰਚਾਰ ਕੇਂਦਰ ਵੱਲੋਂ ਵਿਗਿਆਨ ਸੰਚਾਰ ਨੂੰ ਹਰਮਨ ਪਿਆਰਾ ਬਣਾਉਣ ਅਤੇ ਇਸ ਦਾ ਪੰਜਾਬੀ ਭਾਸ਼ਾ ਵਿੱਚ ਪਸਾਰ ਕਰਨ ਹਿੱਤ ਦੋ ਰੋਜ਼ਾ ਵਰਕਸ਼ਾਪ ਸਫਲਤਾਪੂਰਵਕ ਮੁਕੰਮਲ ਹੋਈ।

ਦੂਸਰੇ ਦਿਨ ਦੀ ਸ਼ੁਰੂਆਤ ਸਾਬਕਾ ਨਿਰਦੇਸ਼ਕ ਪਸਾਰ ਸਿੱਖਿਆ, ਡਾ: ਐੱਸ. ਐੱਸ. ਗਿੱਲ ਦੇ ਭਾਸ਼ਣ ਤੋਂ ਹੋਈ। ਡਾ. ਐੱਸ. ਐੱਸ. ਗਿੱਲ ਖੇਤੀਬਾੜੀ ਪਸਾਰ ਵਿਸ਼ੇ ਦੇ ਉੱਤੇ ਲਿਖਣ ਸਬੰਧੀ ਬਾਰੀਕੀਆਂ ਤੋ ਜਾਣੂ ਕਰਵਾਇਆ। ਇਸ ਤੋਂ ਬਾਅਦ ਪਸਾਰ ਸਿੱਖਿਆ ਵਿਗਿਆਨੀ, ਡਾ. ਮਨੋਜ ਸ਼ਰਮਾ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੰਜਾਬ ਭਰ ਵਿੱਚ ਫੈਲੇ ਪਸਾਰ ਸਿੱਖਿਆ ਦੇ ਜਾਲ ਦੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ।

ਇਸ ਤੋਂ ਬਾਅਦ ਡਾ. ਅਨਿਲ ਸ਼ਰਮਾ ਸਹਾਇਕ ਨਿਰਦੇਸ਼ਕ ਟੀ.ਵੀ. ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ, ਨੇ ਖੇਤੀਬਾੜੀ ਦੇ ਵਿਕਾਸ ਵਿੱਚ ਛੋਟੀਆਂ-ਛੋਟੀਆਂ ਵੀਡੀਓ ਫਿਲਮਾਂ ਦੇ ਯੋਗਦਾਨ ਤੋਂ ਜਾਣੂ ਕਰਵਾਇਆ।

ਇਹ ਵੀ ਪੜ੍ਹੋ : Vardhman Special Steel ਵੱਲੋਂ PAU ਨੂੰ 10 Barricades ਭੇਂਟ

PAU ਵਿੱਖੇ ਦੋ ਰੋਜ਼ਾ ਵਰਕਸ਼ਾਪ ਸਫਲਤਾਪੂਰਵਕ ਮੁਕੰਮਲ

PAU ਵਿੱਖੇ ਦੋ ਰੋਜ਼ਾ ਵਰਕਸ਼ਾਪ ਸਫਲਤਾਪੂਰਵਕ ਮੁਕੰਮਲ

ਇਸ ਮੌਕੇ ਡਾ: ਬੀ.ਕੇ. ਤਿਆਗੀ ਸਲਾਹਕਾਰ ਵਿਗਿਆਨ ਪਸਾਰ ਅਤੇ ਡਾ. ਤੇਜਿੰਦਰ ਸਿੰਘ ਰਿਆੜ, ਅਪਰ ਨਿਰਦੇਸ਼ਕ ਸੰਚਾਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਖੇਤੀ ਖੋਜ ਪੱਤਰਾਂ, ਖੇਤੀਬਾੜੀ ਨਾਲ ਸਬੰਧਤ ਖਬਰਾਂ ਅਤੇ ਰਸਾਲਿਆਂ ਬਾਰੇ ਜਾਣਕਾਰੀ ਦਿੱਤੀ। ਸਾਇੰਸ ਤਕਨਾਲਾਜੀ ਵਿਗਿਆਨੀ ਡਾ ਨਮੀਸ਼ ਕਪੂਰ ਨੇ ਇੰਟਰਨੈੱਟ ਉੱਤੇ ਪਾਈਆਂ ਜਾਂਦੀਆਂ ਜਾਲੀ ਤਸਵੀਰਾਂ ਵੀਡੀਓ ਫਿਲਮਾਂ ਅਤੇ ਖਬਰਾਂ ਦੀ ਪਹਿਚਾਣ ਕਰਨ ਦੇ ਢੰਗ-ਤਰੀਕਿਆਂ ਦੀ ਜਾਣਕਾਰੀ ਦਿੱਤੀ।

ਦੁਪਹਿਰ ਤੋਂ ਬਾਅਦ ਹੋਏ ਖਾਸ ਸੈਸ਼ਨ ਵਿੱਚ ਡਾ: ਭਾਰਤ ਭੂਸ਼ਣ ਵਿਗਿਆਨ “ਈ” ਵਿਗਿਆਨ ਪ੍ਰਸਾਰ, ਡਾ ਆਰ ਐੱਸ ਸੋਹੂ ਇੰਚਾਰਜ ਚਾਰਾ ਸੈਕਸ਼ਨ, ਪਲਾਂਟ ਬਰੀਡਿੰਗ ਅਤੇ ਜੇਨੈਟਿਕਸ, ਡਾ: ਰੁਚਿਕਾ ਭਾਰਦਵਾਜ ਸਹਿਯੋਗੀ ਪ੍ਰੋਫੈਸਰ, ਪਲਾਂਟ ਬਰੀਡਿੰਗ ਅਤੇ ਜੇਨੈਟਿਕਸ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਵਿਦਿਆਰਥੀਆਂ ਨੂੰ ਮਿਲਟਸ (ਮੋਟੇ ਅਨਾਜ) ਅਤੇ ਸਰਕਾਰ ਵੱਲੋਂ ਮਨਾਏ ਜਾ ਰਹੇ ਅੰਤਰਰਾਸ਼ਟਰੀ ਮਿਲਟਸ ਦੇ ਸਾਲ ਉੱਤੇ ਭਾਸ਼ਣ ਦਿੱਤਾ।

ਇਹ ਵੀ ਪੜ੍ਹੋ : PAU ਵੱਲੋਂ ਕਿਸਾਨਾਂ ਨਾਲ ਕਣਕ ਦੀ Surface Seeding Sowing 'ਤੇ ਵਿਚਾਰਾਂ

ਇਸ ਤੋਂ ਬਾਅਦ ਵਿਗਿਆਨ ਪ੍ਰਸਾਰ, ‘ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਅਤੇ ਤਕਨਾਲਾਜੀ’ ਵੱਲੋਂ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਅੰਤਰਰਾਸ਼ਟਰੀ ਮਿਲਟਸ ਦੇ ਸਾਲ ਨੂੰ ਦਰਸਾਉਂਦਾ ਵਿਸ਼ੇਸ਼ ਪੋਸਟਰ ਰਿਲਿਜ਼ ਕੀਤਾ ਗਿਆ।

ਅਖਿਰਲੇ ਸੈਸ਼ਨ ਵਿੱਚ ਸਾਰੇ ਭਾਗੀਦਾਰਾਂ ਦੇ ਸੁਝਾਅ ਲਏ ਗਏ ਅਤੇ ਵਰਕਸ਼ਾਪ ਵਿੱਚ ਸ਼ਾਮਲ ਸਾਰੇ ਵਿਦਿਆਰਥੀਆਂ, ਮੀਡੀਆ ਕਰਮੀਆਂ ਅਤੇ ਵਿਗਿਆਨੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ।

Summary in English: Two-day workshop on Science and Agricultural Communication Completed

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters