1. Home
  2. ਖਬਰਾਂ

PAU ਦੀਆਂ 2 ਵਿਦਿਆਰਥਣਾਂ ਨੇ ਪ੍ਰਾਪਤ ਕੀਤੀ ICSSR ਅਤੇ UGC FELLOWSHIP

Punjab Agricultural University ਦੇ ਮਨੁੱਖੀ ਵਿਕਾਸ ਅਤੇ ਪਰਿਵਾਰ ਅਧਿਐਨ ਵਿਭਾਗ ਵਿੱਚ ਪੀਐਚਡੀ ਦੀਆਂ 2 ਵਿਦਿਆਰਥਣਾਂ ਨੇ ਐਵਾਰਡ ਪ੍ਰਾਪਤ ਕਰਕੇ ਸੰਸਥਾ ਦੇ ਮਾਣ ਵਿੱਚ ਵਾਧਾ ਕੀਤਾ ਹੈ।

Gurpreet Kaur Virk
Gurpreet Kaur Virk
PAU ਦੀਆਂ 2 ਵਿਦਿਆਰਥਣਾਂ ਨੇ ਮਾਰੀਆਂ ਮੱਲਾਂ

PAU ਦੀਆਂ 2 ਵਿਦਿਆਰਥਣਾਂ ਨੇ ਮਾਰੀਆਂ ਮੱਲਾਂ

Good News: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਦੀਆਂ 2 ਵਿਦਿਆਰਥਣਾਂ ਨੇ ਆਈ.ਸੀ.ਐੱਸ.ਐੱਸ.ਆਰ (ICSSR) ਅਤੇ ਯੂਜੀਸੀ ਫੈਲੋਸ਼ਿਪ (UGC FELLOWSHIP) ਪ੍ਰਾਪਤ ਕੀਤੀ ਹੈ। ਦੱਸ ਦੇਈਏ ਕਿ ਇਹ ਦੋਵੇਂ ਵਿਦਿਆਰਥਣਾਂ ਪੀ.ਏ.ਯੂ.(PAU) ਦੇ ਮਨੁੱਖੀ ਵਿਕਾਸ ਅਤੇ ਪਰਿਵਾਰ ਅਧਿਐਨ ਵਿਭਾਗ ਦੀਆਂ ਹਨ।

ਪੀਏਯੂ ਦੇ ਮਨੁੱਖੀ ਵਿਕਾਸ ਅਤੇ ਪਰਿਵਾਰ ਅਧਿਐਨ ਵਿਭਾਗ ਵਿੱਚ ਪੀਐਚਡੀ ਖੋਜਕਰਤਾ ਕੁਮਾਰੀ ਵਿਤਸਤਾ ਧਵਨ ਨੇ ਆਈ.ਸੀ.ਐੱਸ.ਐੱਸ.ਆਰ ਦਾ ਐਵਾਰਡ ਪ੍ਰਾਪਤ ਕਰਕੇ ਸੰਸਥਾ ਦੇ ਮਾਣ ਵਿੱਚ ਵਾਧਾ ਕੀਤਾ ਹੈ। ਕੁਮਾਰੀ ਵਿਤਸਤਾ ਨੂੰ ਇਹ ਡਾਕਟੋਰਲ ਫੈਲੋਸ਼ਿਪ "ਕਿਸ਼ੋਰਾਂ ਵਿੱਚ ਜੀਵਨ ਵਿੱਚ ਉਦੇਸ਼ ਦੇ ਸਬੰਧਾਂ ਵਜੋਂ ਸਮਾਜਿਕ ਸਹਾਇਤਾ ਅਤੇ ਡਿਜੀਟਲ ਲਤ ਦਾ ਮਾਤਰਾਤਮਕ ਅਤੇ ਗੁਣਾਤਮਕ ਮੁਲਾਂਕਣ" ਸਿਰਲੇਖ ਵਾਲੇ ਅਧਿਐਨ 'ਤੇ ਕੰਮ ਕਰਨ ਲਈ ਦਿੱਤੀ ਜਾ ਰਹੀ ਹੈ।

ਇਸ ਪ੍ਰਾਪਤੀ ਲਈ ਕੁਮਾਰੀ ਵਿਤਸਤਾ ਧਵਨ ਨੂੰ 12 ਮਹੀਨਿਆਂ ਲਈ 2,40,000/- ਰੁਪਏ ਦੀ ਫੈਲੋਸ਼ਿਪ ਦੇ ਨਾਲ ਪ੍ਰਤੀ ਸਾਲ 20,000/- ਰੁਪਏ ਦੀ ਅਚਨਚੇਤੀ ਗ੍ਰਾਂਟ ਨਾਲ ਵੀ ਨਿਵਾਜ਼ਿਆ ਜਾਏਗਾ।

ਇਹ ਵੀ ਪੜ੍ਹੋ : 24-25 March Punjab Mela: PAU ਵਿਖੇ 'KISAN MELA', GADVASU ਵਿਖੇ ‘PASHU PALAN MELA’

ਵਿਭਾਗ ਦੀ ਇੱਕ ਹੋਰ ਪੀਐਚਡੀ ਵਿਦਿਆਰਥਣ ਕੁਮਾਰੀ ਨਿਸ਼ਿਤਾ ਸਿੰਘ ਨੇ "ਕੈਰੀਅਰ ਦੇ ਫੈਸਲੇ ਲੈਣ ਦਾ ਤੁਲਨਾਤਮਕ ਵਿਸ਼ਲੇਸ਼ਣ" ਸਿਰਲੇਖ ਵਾਲੇ ਅਧਿਐਨ 'ਤੇ ਕੰਮ ਕਰਨ ਲਈ ਸਾਵਿਤਰੀਬਾਈ ਜੋਤੀਰਾਓ ਫੂਲੇ ਸਿੰਗਲ ਗਰਲ ਚਾਈਲਡ ਫੈਲੋਸ਼ਿਪ ਪ੍ਰਾਪਤ ਕੀਤੀ।

ਇਸ ਤਹਿਤ ਕੁਮਾਰੀ ਨਿਸ਼ਿਤਾ ਸਿੰਘ ਨੂੰ ਜੂਨੀਅਰ ਰਿਸਰਚ ਫੈਲੋਸ਼ਿਪ ਵਿਚ ਆਉਣ ਵਾਲੇ 3 ਸਾਲਾਂ ਲਈ 3,72,000/- ਰੁਪਏ ਪ੍ਰਤੀ ਸਾਲ ਦੀ ਰਕਮ ਨਾਲ 10,000/- ਰੁਪਏ ਪ੍ਰਤੀ ਸਾਲ ਦੀ ਵਾਧੂ ਅਚਨਚੇਤੀ ਗ੍ਰਾਂਟ ਪ੍ਰਾਪਤ ਹੋਵੇਗੀ।

ਇਹ ਵੀ ਪੜ੍ਹੋ : ਅਪ੍ਰੈਲ ਦੇ ਪਹਿਲੇ ਹਫ਼ਤੇ ਨਰਮੇ ਦੇ ਸਾਰੇ ਖੇਤਾਂ ਨੂੰ ਨਹਿਰੀ ਪਾਣੀ ਛੱਡਣ ਦੀ ਸਰਕਾਰੀ ਯੋਜਨਾ ਦਾ ਭਰੋਸਾ: PAU

ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡਾ. ਪਰਦੀਪ ਕੁਮਾਰ ਛੁਨੇਜਾ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼; ਡਾ. ਕਿਰਨਜੋਤ ਸਿੱਧੂ, ਡੀਨ, ਕਾਲਜ ਆਫ਼ ਕਮਿਊਨਿਟੀ ਸਾਇੰਸ; ਵਿਭਾਗ ਦੇ ਮੁਖੀ ਡਾ. ਦੀਪਿਕਾ ਵਿਗ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਸ਼੍ਰੀਮਤੀ ਵਿਤਸਟਾ ਧਵਨ ਦੇ ਮੁੱਖ ਸਲਾਹਕਾਰ ਡਾ. ਤੇਜਪ੍ਰੀਤ ਕੰਗ ਅਤੇ ਕੁਮਾਰੀ ਨਿਸ਼ਿਤਾ ਸਿੰਘ ਦੇ ਮੁੱਖ ਸਲਾਹਕਾਰ ਡਾ.ਦੀਪਿਕਾ ਵਿਗ ਨੇ ਵੀ ਇਸ ਪ੍ਰਾਪਤੀ ਲਈ ਇਨ੍ਹਾਂ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ।

Summary in English: Two PAU Students Get ICSSR and UGC Fellowship

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters