ਕੋਰੋਨਾ ਵਾਇਰਸ ਕਾਰਨ ਸਰਕਾਰ ਨੇ ਸਾਰੇ ਦੇਸ਼ ਨੂੰ ਤਾਲਾਬੰਦੀ ਕਰ ਦਿੱਤਾ ਹੈ। ਜਿਸ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਵਿਚੋਂ ਸਭ ਤੋਂ ਪ੍ਰੇਸ਼ਾਨ ਉਹ ਹਨ ਜੋ ਮਜ਼ਦੂਰੀ ਕਰਦੇ ਹਨ | ਅਜਿਹੀ ਸਥਿਤੀ ਵਿੱਚ ਕੇਂਦਰ ਸਰਕਾਰ ਨੇ ਗਰੀਬ ਲੋਕਾਂ ਨੂੰ ਕੁਝ ਰਾਹਤ ਪ੍ਰਦਾਨ ਕਰਨ ਲਈ 5 ਮਈ, 2020 ਤੱਕ 39 ਕਰੋੜ ਗਰੀਬ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਕਲਿਆਣ ਪੈਕੇਜ ਦੇ ਤਹਿਤ 34,800 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਟਵਿੱਟਰ 'ਤੇ ਇਸ ਦੀ ਪੂਰੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਰਾਹਤ ਪੈਕੇਜ ਦੇ ਹਿੱਸੇ ਵਜੋਂ ਕੇਂਦਰ ਸਰਕਾਰ ਉੱਜਵਲਾ ਯੋਜਨਾ (Ujjwala Yojana) ਵਿਚ ਮੁਫ਼ਤ ਵਿਚ LPG ਸਿਲੰਡਰ ਵੰਡ ਰਹੀ ਹੈ। ਸਰਕਾਰ ਵੱਲੋਂ ਚਲਾਈ ਜਾ ਰਹੀ ਇਸ ਯੋਜਨਾ ਦੇ ਤਹਿਤ 4 .5 ਕਰੋੜ ਉਜਵਲਾ ਲਾਭਪਾਤਰੀਆਂ ਨੂੰ ਮੁਫਤ ਵਿਚ ਐਲ.ਪੀ.ਜੀ ਸਿਲੰਡਰ ਦਿੱਤੇ ਗਏ ਹਨ। ਇਸ ਸਰਕਾਰੀ ਯੋਜਨਾ ਦਾ ਲਾਭ ਉਨ੍ਹਾਂ ਨੂੰ ਹੀ ਮਿਲੇਗਾ ਜਿਹੜੇ ਇਸ ਸਕੀਮ ਤਹਿਤ ਰਜਿਸਟਰਡ ਹੋਏ ਹਨ।
ਕਿਸ ਨੂੰ ਮਿਲੇਗਾ ਇਸ ਯੋਜਨਾ ਦਾ ਲਾਭ
ਇਸ 'ਤੇ ਕੇਂਦਰੀ ਪੈਟਰੋਲੀਅਮ ਮੰਤਰਾਲੇ (Union Petroleum Ministry) ਨੇ ਕਿਹਾ ਕਿ 4 ਮਈ ਤੋਂ ਤਾਲਾਬੰਦੀ' ਚ ਥੋੜੀ ਛੋਟ ਤੋਂ ਬਾਅਦ ਮਈ 'ਚ ਮੁਫਤ ਗੈਸ ਸਿਲੰਡਰ ਲੈਣ ਵਾਲੇ ਉਜਵਲਾ ਲਾਭਪਾਤਰੀਆਂ ਦੀ ਗਿਣਤੀ ਵਧੇਗੀ। ਪੈਟਰੋਲੀਅਮ ਮੰਤਰਾਲੇ ਦਵਾਰਾ ਜਾਰੀ ਕੀਤੇ ਅੰਕੜਾ ਦੇ ਅਨੁਸਾਰ ,ਅਪ੍ਰੈਲ ਵਿਚ ਤਕਰੀਬਨ 4 ਕਰੋੜ 50 ਲੱਖ ਲਾਭਪਾਤਰੀਆਂ ਨੇ ਸਿਲੰਡਰ ਬੁੱਕ ਕਰਵਾਏ ਹਨ। ਜਿਨ੍ਹਾਂ ਵਿਚ ਬਹੁਤੇ ਖਪਤਕਾਰਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਸਿਲੰਡਰ ਦੀ ਸਹੂਲਤ ਪਹੁੰਚ ਗਈ ਹੈ ਅਤੇ ਕੁਝ ਲਾਭਪਾਤਰੀਆਂ ਨੇ ਅਪ੍ਰੈਲ ਦੇ ਅਖੀਰ ਵਿੱਚ ਬੁਕਿੰਗ ਕਰਵਾ ਦਿੱਤੀ ਹੈ, ਅਜਿਹੇ ਵਿੱਚ, ਉਨ੍ਹਾਂ ਦੇ ਘਰ ਗੈਸ ਸਿਲੰਡਰ 1-2 ਦਿਨਾਂ ਵਿੱਚ ਪਹੁੰਚਾਇਆ ਜਾਵੇਗਾ |
ਮਈ ਵਿਚ ਗੈਸ ਸਿਲੰਡਰ ਦੀ ਵਧੇਗੀ ਬੁਕਿੰਗ
2 ਅਪ੍ਰੈਲ ਨੂੰ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਉਜਵਲਾ ਗੈਸ ਲੈ ਰਹੇ ਸਾਰੇ ਲਾਭਪਾਤਰੀਆਂ ਨੂੰ ਪਹਿਲਾਂ ਮੁਫਤ ਐਲ.ਪੀ.ਜੀ. ਗੈਸ ਸਿਲੰਡਰ ਪਹੁੰਚਾਉਣ ਲਈ ਇਹ ਪੈਸੇ ਬੈਂਕ ਖਾਤਿਆਂ ਵਿੱਚ ਤਬਦੀਲ ਕਰ ਦਿੱਤੇ ਸੀ। ਇਨ੍ਹਾਂ ਵਿੱਚੋਂ ਜਿਨ੍ਹਾਂ ਲਾਭਪਾਤਰੀਆਂ ਨੇ ਅਪ੍ਰੈਲ ਵਿੱਚ ਸਿਲੰਡਰ ਬੁੱਕ ਕਰਵਾਏ ਹਨ, ਉਨ੍ਹਾਂ ਦੇ ਖਾਤੇ ਵਿੱਚ ਦੂਜੇ ਸਿਲੰਡਰ ਦੀ ਰਕਮ ਟ੍ਰਾਂਸਫਰ ਕੀਤੀ ਜਾਏਗੀ |
ਮੋਬਾਈਲ ਨੰਬਰ ਰਜਿਸਟਰ ਹੋਣਾ ਜਰੂਰੀ
ਇਸ ਸਕੀਮ ਦੇ ਤਹਿਤ, ਐਲ.ਪੀ.ਜੀ. ਸਿਲੰਡਰ ਲੈਣ ਲਈ ਗਾਹਕ ਦਾ ਮੋਬਾਈਲ ਨੰਬਰ ਰਜਿਸਟਰ ਹੋਣਾ ਜ਼ਰੂਰੀ ਹੈ, ਤਾਹੀ ਉਨ੍ਹਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ | ਇਸ ਯੋਜਨਾ ਦੇ ਤਹਿਤ ਸਬਤੋ ਪਹਿਲਾਂ ਲਾਭਪਾਤਰੀਆਂ ਦੇ ਖਾਤੇ ਵਿੱਚ ਸਿਲੰਡਰ ਦੀ ਰਾਸ਼ੀ ਜਮ੍ਹਾ ਕੀਤੀ ਜਾਏਗੀ | ਇਸ ਤੋਂ ਬਾਅਦ, ਉਹ ਗੈਸ ਬੁੱਕ ਕਰਵਾਏਗਾ ਅਤੇ ਫਿਰ ਉਹ ਨਕਦ ਅਦਾ ਕਰਕੇ ਸਿਲੰਡਰ ਲੈ ਸਕੇਗਾ |
ਮਹੀਨੇਵਾਰ ਮਿਲਣਗੇ ਇੰਨੇ ਸਿਲੰਡਰ
ਇਸ ਯੋਜਨਾ ਦੇ ਤਹਿਤ 14.2 ਕਿਲੋਗ੍ਰਾਮ ਵਾਲੇ 3 ਐਲ.ਪੀ.ਜੀ ਸਿਲੰਡਰ ਮੁਹੱਈਆ ਕਰਵਾਏ ਜਾਣਗੇ। ਲਾਭਪਾਤਰੀ ਨੂੰ 1 ਮਹੀਨੇ ਵਿੱਚ ਸਿਰਫ ਇੱਕ ਹੀ ਸਿਲੰਡਰ ਮੁਫਤ ਦਿੱਤਾ ਜਾਵੇਗਾ ਅਤੇ ਜਿਨ੍ਹਾਂ ਲੋਕਾਂ ਕੋਲ 5 ਕਿਲੋਗ੍ਰਾਮ ਵਾਲੇ ਸਿਲੰਡਰ ਹੈ ਉਨ੍ਹਾਂ ਨੂੰ 3 ਮਹੀਨਿਆਂ ਵਿੱਚ 8 ਸਿਲੰਡਰ ਦਿੱਤੇ ਜਾਣਗੇ। ਯਾਨੀ ਉਨ੍ਹਾਂ ਨੂੰ ਹਰ ਮਹੀਨੇ ਸਿਰਫ 3 ਸਿਲੰਡਰ ਮੁਫਤ ਮਿਲਣਗੇ।
Summary in English: Under Prime Minister Ujjwala, 4.5 crore people got LPG cylinder for free, know how to get the benefit of this scheme!