ਪੰਜਾਬ ਸਰਕਾਰ ਨੇ ਗਰੀਬ ਕੁੜੀਆਂ ਅਤੇ ਜਰੂਰਤਬੰਦ ਲੋਕਾਂ ਲਈ ਇਕ ਆਸ਼ੀਰਵਾਦ ਸਕੀਮ ਕੱਡੀ ਹੈ। ਜਿਸ ਵਿਚ ਪੰਜਾਬ ਸਰਕਾਰ ਦੁਆਰਾ ਗਰੀਬ ਕੁੜੀਆਂ ਅਤੇ ਲੋੜਮੰਦਾਂ ਲਈ ਲਾਭਦਾਇਕ ਸਾਬਿਤ ਹੋਇਆ ਹੈ| ਇਸ ਸਕੀਮ ਦੇ ਚਲਦੇ ਜਿਲ੍ਹੇ ਦੇ ਅੰਦਰ ਅਜੇ ਤਕ 593 ਪਰਿਵਾਰ ਇਸ ਸਕੀਮ ਦਾ ਫਾਇਦਾ ਲੈ ਚੁਕੇ ਹਨ| ਇਸ ਸਕੀਮ ਦੇ ਮੁਤਾਬਿਕ ਅਜੇ ਤਕ ਇਕ ਕਰੋੜ 24 ਲਖ 53 ਹਜਾਰ ਰੁਪਏ ਤਕ ਦੀ ਰਕਮ ਜਾਰੀ ਕੀਤੀ ਗਈ ਹੈ।
ਪੰਜਾਬ ਸਰਕਾਰ ਦੀ ਸਕੀਮ ਸਬੰਧ ਡੀਸੀ ਅਰਵਿੰਦਰ ਪਾਲ ਸੰਧੂ ਨੇ ਦੱਸਿਆ ਹੈ ਕਿ, ਜੋ ਸਰਕਾਰ ਨੇ ਸਕੀਮ ਕੱਡੀ ਹੈ ਉਸ ਦੇ ਪ੍ਰਤੀ ਇਸ ਸਕੀਮ ਤੋਂ ਜਿਨ੍ਹਾਂ ਨੂੰ ਲਾਭ ਹੋਇਆ ਹੈ, ਓਹਨਾ ਨੂੰ 1 ਜੁਲਾਈ ਤੋਂ 51 ਹਜਾਰ ਰੁਪਏ ਦੀ ਰਕਮ ਦੇ ਦਿਤੀ ਗਈ ਸੀ। ਇਸ ਤੋਂ ਪਹਿਲਾ ਓਹਨਾ ਨੂੰ 21 ਹਜਾਰ ਦੀ ਰਕਮ ਦਿਤੀ ਗਈ ਸੀ। ਅਰਵਿੰਦਰ ਪਾਲ ਸੰਧੂ ਨੇ ਦਸਿਆ ਹੈ ਕਿ ਜਿਲ੍ਹੇ ਚ 1 ਅਪ੍ਰੇਲ ਤੋਂ 30 ਜੂਨ 2021 ਤਕ 1 ਕਰੋੜ 24 ਲਖ 53 ਹਜਾਰ ਰੁਪਏ ਜਾਰੀ ਕੀਤੇ ਗਏ ਹਨ, ਜਦੋਂਕਿ ਸਮਾਜਿਕ ਨਿਆਂ ਤੇ ਘੱਟ ਗਿਣਤੀ ਅਧਿਕਾਰੀ ਜਗਮੋਹਨ ਸਿੰਘ ਨੇ ਦੱਸਿਆ ਹੈ ਕਿ ਜੋ ਆਸ਼ੀਰਵਾਦ ਸਕੀਮ ਦੀ ਰਕਮ ਉਹ ਸਿੱਦਾ ਲਾਭਪਾਤਰੀ ਦੇ ਖਾਤੇ ਵਿਚ ਆਉਂਦੀ ਹੈ। ਇਸ ਸਕੀਮ ਦਾ ਲਾਭ ਲੈਣਾ ਬਹੁਤ ਜਰੂਰੀ ਹੈ,ਅਤੇ ਇਸ ਸਕੀਮ ਦੇ ਪ੍ਰਤੀ ਵਿਆਹ ਕਰਨ ਵਾਲੀ ਕੁੜੀ ਦੀ ਉਮਰ 18 ਸਾਲ ਹੋਣੀ ਚਾਹੀਦੀ ਹੈ, ਅਤੇ ਪੰਜਾਬ ਦੀ ਨਿਵਾਸੀ ਹੋਣੀ ਚਾਹੀਦੀ ਹੈ। ਇਸ ਸਕੀਮ ਅਧੀਨ ਲਾਭ ਪ੍ਰਾਪਤ ਕਰਨ ਲਈ, ਨਿਰਧਾਰਤ ਪ੍ਰੋਫਾਰਮਾ ਲਾਭਪਾਤਰੀ ਦੇ ਵਿਆਹ ਦੀ ਮਿਤੀ ਤੋਂ ਪਹਿਲਾਂ ਜਾਂ ਲੜਕੀ ਦੇ ਵਿਆਹ ਤੋਂ ਤੀਹ ਦਿਨ ਬਾਅਦ ਤੁਹਾਨੂੰ ਪੱਤਰ ਜਮਾ ਕਰਵਾਣਾ ਜਰੂਰੀ ਹੈ। ਅਰਵਿੰਦਰ ਪਾਲ ਸੰਧੂ ਨੇ ਦੱਸਿਆ ਹੈ ਕਿ ਅਨੁਸੂਚਿਤ ਜਾਤੀਆਂ , ਪੱਛੜੀਆਂ ਜਾਤਾਂ ਅਤੇ ਆਰਥਕ ਪਰਖ ਤੋਂ ਆਸ਼ੀਰਵਾਦ ਸਕੀਮ ਤਹਿਤ ਕਮਜ਼ੋਰ ਵਰਗ ਦੇ ਪਰਿਵਾਰਾਂ ਦੀਆਂ ਕੁੜੀਆਂ ਅਤੇ ਕਿਸੇ ਵੀ ਜਾਤੀ ਨਾਲ ਸਬੰਧਤ ਵਿਧਵਾ ਔਰਤਾਂ ਨੂੰ ਵਿਆਹ ਮੌਕੇ 51 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ।
ਓਹਨਾ ਨੇ ਦਸਿਆ ਹੈ ਕਿ 1 ਜੁਲਾਈ ਤੋਂ ਸਰਕਾਰ ਦੀ ਤਰਫ ਤੋਂ ਆਸ਼ੀਰਵਾਦ ਸਕੀਮ ਦੀ ਰਕਮ ਵਧਾ ਕੇ 51 ਹਜਾਰ ਰੁਪਏ ਕਰ ਦਿੱਤੀ ਗਈ ਹੈ। ਇਸ ਸਕੀਮ ਦੇ ਅਧੀਨ ਜੁਲਾਈ ਤੋਂ ਲੈਕਰ ਅਕਤੂਬਰ ਮਹੀਨੇ ਤਕ ਜਿਲ੍ਹੇ ਦੇ ਅੰਦਰ 747 ਕੇਸ ਪਾਸ ਕੀਤੇ ਗਏ ਹਨ , ਅਤੇ ਜਿਨ੍ਹਾਂ ਚ ਹੱਲੇ 96 ਕੇਸ ਅਜਿਹੇ ਹਨ , ਜਿਨ੍ਹਾਂ ਦੀ ਕੁੜੀਆਂ ਦਾ ਵਿਆਹ ਜੁਲਾਈ ਮਹੀਨੇ ਤੋਂ ਪਹਿਲਾ ਹੋਇਆ ਹੈ।
ਇਹਦਾ ਹੀ 651 ਕੁੜੀਆਂ ਦੇ ਪਰਿਵਾਰਾਂ ਨੂੰ 51 ਹਜਾਰ ਰੁਪਏ ਦੇ ਹਿਸਾਬ ਨਾਲ ਅਸ਼ੀਰਵਾਦ ਸਕੀਮ ਦਿਤੀ ਜਾਵੇਗੀ। ਇਸ ਰਕਮ ਜਲਦ ਹੀ ਉਹਨਾਂ ਦੇ ਖਾਤੇ ਚ ਪਾ ਦਿੱਤੀ ਜਾਵੇਗੀ। ਉਹਨਾਂ ਨੇ ਸ਼ਰਤਾਂ ਪੂਰੀ ਕਰਦੇ ਅਪੀਲ ਕੀਤਾ ਕਿ ਲੋੜ੍ਹਵੰਦ ਪਰਿਵਾਰ ਇਸ ਸਕੀਮ ਦਾ ਲਾਭ ਲੈਣ ਲਈ ਆਪਣੀ ਅਰਜ਼ੀਆਂ ਸਮਾਜਿਕ ਨਿਆਂ, ਅਧਿਕਾਰਤਾ ਵਿਭਾਗ, ਅੰਬੇਦਕਰ ਭਵਨ, ਬਠਿੰਡਾ ਅਤੇ ਤਹਿਸੀਲ ਸਮਾਜਿਕ ਨਿਆਂ ਅਧਿਕਾਰਤਾ ਅਫ਼ਸਰ ਤਲਵੰਡੀ ਅਤੇ ਰਾਮਪੁਰਾ ਦੇ ਦਫ਼ਤਰਾਂ ਵਿੱਚ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਦੀ ਮੰਗ, ਸਰਕਾਰ ਦੇਵੇ 7000 ਰੁਪਏ ਪ੍ਰਤੀ ਏਕੜ ਤਾਂ ਖਤਮ ਹੋ ਜਾਵੇਗੀ ਪਰਾਲੀ ਸਾੜਨ ਦੀ ਸਮੱਸਿਆ
Summary in English: Under the Ashirwad scheme of the Punjab government, 593 girls got benefits in the district