1. Home
  2. ਖਬਰਾਂ

ਬਾਇਓਚਾਰ ਦੀ ਵਰਤੋਂ ਕਰਨ ਨਾਲ ਮਿੱਟੀ ਹੋਵੇਗੀ ਸ਼ੁੱਧ, ਜਾਣੋ ਕਿਵੇਂ ਵੱਧੇਗੀ ਮਿੱਟੀ ਦੀ ਗੁਣਵੱਤਾ

ਖੇਤਾਂ ਵਿਚ ਰਸਾਇਣਕ ਗਤੀਵਿਧੀਆਂ ਦੇ ਕਾਰਨ ਮਿੱਟੀ ਵਿਚ ਨਾਈਟ੍ਰੋਜਨ ਦੀ ਮਾਤਰਾ ਘਟਦੀ ਜਾ ਰਹੀ ਹੈ । ਨਤੀਜਾ ਇਹ ਹੈ ਕਿ ਕਿਸਾਨਾਂ ਨੂੰ ਉਤਪਾਦਨ ਅਤੇ ਫ਼ਸਲ ਬਰਬਾਦ ਹੋਣ ਦੀ ਸੰਭਾਵਨਾਵਾਂ ਬਣੀ ਰਹਿੰਦੀ ਹੈ ।ਹੁਣ ਸਵਾਲ ਇਹ ਆਉਂਦਾ ਹੈ ਕਿ ਇਸ ਤੋਂ ਛੁਟਕਾਰਾ ਕਿਵੇਂ ਪਾਇਆ ਜਾਵੇ ।

Pavneet Singh
Pavneet Singh
Biochar

Biochar

ਖੇਤਾਂ ਵਿਚ ਰਸਾਇਣਕ ਗਤੀਵਿਧੀਆਂ ਦੇ ਕਾਰਨ ਮਿੱਟੀ ਵਿਚ ਨਾਈਟ੍ਰੋਜਨ ਦੀ ਮਾਤਰਾ ਘਟਦੀ ਜਾ ਰਹੀ ਹੈ । ਨਤੀਜਾ ਇਹ ਹੈ ਕਿ ਕਿਸਾਨਾਂ ਨੂੰ ਉਤਪਾਦਨ ਅਤੇ ਫ਼ਸਲ ਬਰਬਾਦ ਹੋਣ ਦੀ ਸੰਭਾਵਨਾਵਾਂ ਬਣੀ ਰਹਿੰਦੀ ਹੈ ।ਹੁਣ ਸਵਾਲ ਇਹ ਆਉਂਦਾ ਹੈ ਕਿ ਇਸ ਤੋਂ ਛੁਟਕਾਰਾ ਕਿਵੇਂ ਪਾਇਆ ਜਾਵੇ । ਤਾਂ ਹੁਣ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਕਿਓਂਕਿ ਅੱਜ ਅੱਸੀ ਤੁਹਾਨੂੰ ਬਾਇਓਚਰ (Biochar) ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਸ ਤੋਂ ਤੁਹਾਡੀ ਮਿੱਟੀ ਵਿੱਚ ਨਾਈਟ੍ਰੋਜਨ ਦੀ ਮਾਤਰਾ ਤਾਂ ਠੀਕ ਹੋਵੇਗੀ ਅਤੇ ਇਸ ਤੋਂ ਇਲਾਵਾ ਤੁਹਾਡੀ ਮਿੱਟੀ ਸ਼ੁੱਧ ਵੀ ਹੋ ਜਾਵੇਗੀ । ਆਓ ਤੁਹਾਨੂੰ ਬਾਇਓਚਰ ਬਾਰੇ ਪੂਰੀ ਜਾਣਕਾਰੀ ਦਿੰਦੇ ਹਾਂ , ਤਾਂ ਖ਼ਬਰ ਨੂੰ ਪੂਰਾ ਪੜ੍ਹੋ

ਬਾਇਓਚਾਰ ਦਾ ਉਦੇਸ਼ ਕਿ ਹੈ ? (What is the Purpose of Biochar)

ਬਾਇਓਚਾਰ ਕਾਰਬਨ ਦਾ ਇਕ ਸਥਿਰ ਰੂਪ ਹੈ ਅਤੇ ਮਿੱਟੀ ਵਿੱਚ ਹਜਾਰਾਂ ਸਾਲਾਂ ਤਕ ਰਹਿ ਸਕਦਾ ਹੈ । ਇਸ ਦਾ ਉਤਪਾਦਨ ਕਾਰਬਨ ਨੂੰ ਵੱਖ ਕਰਨ ਅਤੇ ਮਿੱਟੀ ਦੀ ਗੁਣਵੱਤਾ ਵਿੱਚ ਸੁਧਾਰਨ ਦੇ ਰੂਪ ਵਿੱਚ ਮਿੱਟੀ ਨੂੰ ਜੋੜਨ ਦੇ ਉਦੇਸ਼ ਤੋਂ ਕਿੱਤਾ ਜਾਂਦਾ ਹੈ। ਪਾਈਰੋਲਿਸਿਸ ਦੀਆਂ ਸਥਿਤੀਆਂ ਅਤੇ ਵਰਤੀਆਂ ਜਾਣ ਵਾਲਿਆਂ ਸਮੱਗਰੀਆਂ ਬਾਇਓਚਾਰ ਦੀਆਂ ਵਿਸ਼ੇਸ਼ਤਾਵਾਂ ਨੂੰ ਮਹੱਤਵਪੂਰਣ ਰੂਪ ਵਿੱਚ ਪ੍ਰਭਾਵਿਤ ਕਰ ਸਕਦੀਆਂ ਹਨ।

ਬਿਓਚਾਰ ਕਿ ਹੈ ਅਤੇ ਇਸ ਨੂੰ ਕਿਵੇਂ ਬਣਾਇਆ ਜਾਂਦਾ ਹੈ ? (What is biochar and how is it made)

ਬਿਓਚਾਰ ਸਿਰਫ ਬਾਇਓਮਾਸ ਤੋਂ ਬਣਿਆ ਚਾਰਕੋਲ ਹੈ, ਜੋ ਕਿ ਪੌਦਿਆਂ ਦੀ ਸਮੱਗਰੀ ਅਤੇ ਖੇਤੀਬਾੜੀ ਰਹਿੰਦ-ਖੂੰਹਦ ਹੈ । ਇਸੀ ਕਾਰਨ ਇਸ ਦਾ ਨਾਂ ਬਿਓਚਾਰ ਹੈ । ਇਹ ਪਾਈਰੋਲਿਸਿਸ ਤੋਂ ਪੈਦਾ ਹੁੰਦਾ ਇੱਕ ਬਾਰੀਕ ਚਾਰਕੋਲ ਹੈ।

ਬਾਇਓਚਾਰ ਕਿੰਨਾ ਪਾਉਣਾ ਚਾਹੀਦਾ ਹੈ ? (How much biochar should be applied)

ਪ੍ਰਤੀ ਵਰਗ ਫੁੱਟ ਮਿੱਟੀ ਵਿੱਚ ਇਕ ਚੌਥਾਈ ਹਿੱਸਾ ਬਾਇਓਚਾਰ ਦੀ ਜਰੂਰਤ ਹੁੰਦੀ ਹੈ । ਇਸਲਈ ਇੱਕ ਗੈਲਨ ਚਾਰ ਵਰਗ ਫੁੱਟ ਅਤੇ ਇੱਕ ਘਣ ਬਾਇਓਚਾਰ 30 ਵਰਗ ਫੁੱਟ ਨੂੰ ਕਵਰ ਕਰਦਾ ਹੈ। 

ਮਿੱਟੀ ਵਿੱਚ ਬਾਇਓਚਾਰ ਕਿੰਨੇ ਸਮੇਂ ਤਕ ਰਹਿੰਦਾ ਹੈ?(How long can biochar last in soil)

ਮਿੱਟੀ ਵਿੱਚ ਬਾਇਓਚਾਰ 1,000 ਤੋਂ 10,000 ਸਾਲ ਤਕ ਚਲਦਾ ਹੈ । ਇਸ ਲਈ ਇਸ ਨੂੰ ਉੱਚ ਸਥਿਰਤਾ ਦਾ ਸਿਹਰਾ ਦਿੱਤਾ ਜਾਂਦਾ ਹੈ ।

ਦੁਨੀਆਭਰ ਵਿੱਚ ਬਾਇਓਚਾਰ ਦਾ ਇਸਤੇਮਾਲ ਕਰ ਰੇ ਹਨ ਲੋਕੀ (People are using biochar around the world)

ਦੁਨੀਆਭਰ ਵਿੱਚ ਬਾਇਓਚਾਰ ਖੋਜ ਬਹੁਤ ਵੱਧ ਗਈ ਹੈ । ਅਤੇ ਭਾਰਤ ਵਿੱਚ ਵਿਸ਼ੇਸ਼ ਰੁੱਪ ਤੋਂ , ਪਿਛਲੇ ਪੰਜ ਸਾਲਾਂ ਵਿੱਚ ਬਾਇਓਚਾਰ ਤੇ ਅਧਿਅਨ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ।

ਅਮੇਜ਼ੈਨ ਨਦੀ ਦੇ ਕਿੰਨਾਰੇ ਵਸਣ ਵਾਲ਼ੇ ਅਤੇ ਅਮਰੀਕਾ ਵਿੱਚ ਰਹਿਣ ਵਾਲਿਆਂ ਨੇ ਬਾਇਓਚਾਰ ਦਾ ਸਫਲਤਾ ਦੇ ਨਾਲ ਇਸਤੇਮਾਲ ਕੀਤਾ ਹੈ । ਤਾਂਕਿ ਕਵਰ ਕਿੱਤੇ ਗਏ ਟੋਏ ਦੇ ਅੰਦਰ ਕਾਰਬਨਿਕ ਪਦਾਰਥਾਂ ਨੂੰ ਜਲਾਕਰ ਮਿੱਟੀ ਦਾ ਸੁਧਾਰ ਕਿੱਤਾ ਜਾ ਸਕੇ ।

ਬਾਇਓਚਾਰ ਦੀਆਂ ਵਿਸ਼ੇਸ਼ਤਾਵਾਂ (Features of Biochar)

  • ਬਾਇਓਚਾਰ ਇੱਕ ਉੱਚ ਕਾਰਬਨ, ਬਾਰੀਕ ਦਾਣੇਦਾਰ ਰਹਿੰਦ-ਖੂੰਹਦ ਹੈ।

  • ਇਹ ਜ਼ਰੂਰੀ ਤੌਰ 'ਤੇ ਜੈਵਿਕ ਪਦਾਰਥ ਹੈ ਜੋ ਕਿ ਆਕਸੀਜਨ ਤੋਂ ਬਿਨਾਂ ਸਾੜਿਆ ਜਾਂਦਾ ਹੈ ਤਾਂ ਜੋ ਇੱਕ ਕਾਲਾ ਰਹਿੰਦ-ਖੂੰਹਦ ਪੈਦਾ ਕੀਤਾ ਜਾ ਸਕੇ ਜੋ ਮਿੱਟੀ ਵਿੱਚ ਮਿਲਾਉਣ 'ਤੇ ਉਪਜਾਊ ਸ਼ਕਤੀ ਵਧਾ ਸਕਦਾ ਹੈ।

  • ਬਾਇਓਚਾਰ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਦੇ ਨਾਲ-ਨਾਲ ਇਸ ਵਿੱਚ ਆਕਸੀਜਨ ਅਤੇ ਪਾਣੀ ਰੱਖਣ ਦੀ ਸਮਰੱਥਾ ਨੂੰ ਵੀ ਵਧਾ ਸਕਦਾ ਹੈ।

  • ਗ੍ਰੀਨ ਹਾਊਸ ਗੈਸ ਨਿਕਾਸ ਨੂੰ ਘੱਟ ਕਰਨ ਵਿੱਚ ਮਦਦ ਮਿੱਲ ਸਕਦੀ ਹੈ |

  • ਇਹ ਪ੍ਰਕਿਰਿਆ ਕਾਰਬਨ ਨੂੰ ਸਟੋਰ ਕਰਨ ਜਾਂ ਵੱਖ ਕਰਨ ਵਿੱਚ ਵੀ ਮਦਦ ਕਰਦੀ ਹੈ। ਇਸ ਤਰ੍ਹਾਂ ਇਹ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।   

ਇਹ ਵੀ ਪੜ੍ਹੋ :ਖੁਸ਼ਖਬਰੀ: ਗੰਨੇ ਦੇ ਖਰੀਦਣ ਮੁੱਲ 'ਚ 50 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ, ਕਿਸਾਨਾਂ ਨੂੰ ਮਿਲੇਗਾ ਚੰਗਾ ਮੁਨਾਫਾ

Summary in English: Using biochar will keep the soil clean, learn how to increase soil quality

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters