ਹੁਣ ਤੱਕ ਕਿਸਾਨਾਂ ਲਈ ਸ਼ੁਰੂ ਕੀਤੀ ਗਈ ਸਭ ਤੋਂ ਲਾਭਕਾਰੀ ਪ੍ਰਧਾਨ ਮੰਤਰੀ ਕਿਸਾਨ ਸੱਮਾਨ ਨਿਧੀ ਯੋਜਨਾ, ਕਿਸਾਨਾਂ ਦੇ ਵਿੱਚ ਬਹੁਤ ਮਸ਼ਹੂਰ ਹੋ ਗਈ ਹੈ। ਹੁਣ ਤੱਕ ਇਸ ਯੋਜਨਾ ਦੇ ਜ਼ਰੀਏ ਕਿਸਾਨਾਂ ਨੂੰ ਬੇਅੰਤ ਲਾਭ ਦਿੱਤੇ ਗਏ ਹਨ। ਇਸ ਸਕੀਮ ਰਾਹੀਂ ਲਾਭ ਲੈਣ ਵਾਲੇ ਕਿਸਾਨਾਂ ਦੀ ਗਿਣਤੀ ਤਕਰੀਬਨ 10 ਕਰੋੜ ਤੱਕ ਪਹੁੰਚ ਗਈ ਹੈ। ਇਹ ਗੱਲ ਖੇਤੀਬਾੜੀ ਮੰਤਰਾਲੇ ਰਾਹੀਂ ਜਾਰੀ ਕੀਤੀ ਇਕ ਰਿਪੋਰਟ ਵਿਚ ਸਾਹਮਣੇ ਆਈ ਹੈ, ਜਿਸ ਵਿਚ ਇਹ ਅੰਕੜਾ 9.65 ਕਰੋੜ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਇਸ ਯੋਜਨਾ ਦੇ ਜ਼ਰੀਏ ਸਰਕਾਰ ਨੇ ਤਕਰੀਬਨ 14.5 ਕਰੋੜ ਕਿਸਾਨ ਪਰਿਵਾਰਾਂ ਨੂੰ ਖੇਤੀਬਾੜੀ ਦੇ ਖਰਚ ਲਈ 6000 ਰੁਪਏ ਸਾਲਾਨਾ ਦੇਣ ਦਾ ਐਲਾਨ ਕੀਤਾ ਸੀ। ਫਿਲਹਾਲ ਇਸ ਯੋਜਨਾ ਨੂੰ ਸ਼ੁਰੂ ਹੋਏ ਨੂੰ 17 ਮਹੀਨੇ ਹੋ ਗਏ ਹਨ, ਅਤੇ ਅਜੇ ਤੱਕ ਇਸਦਾ 100 ਪ੍ਰਤੀਸ਼ਤ ਕਵਰੇਜ ਨਹੀਂ ਹੋ ਪਾਇਆ ਹੈ |
ਵੈਰੀਫਿਕੇਸ਼ਨ ਦੀ ਪ੍ਰਕਿਰਿਆ ਕੀਤੀ ਗਈ ਤੇਜ
ਸਰਕਾਰ ਦਾ ਮੰਨਣਾ ਹੈ ਕਿ ਇਸ ਸਕੀਮ ਦਾ ਲਾਭ ਸਾਰੇ ਕਿਸਾਨਾਂ ਤੱਕ ਪਹੁੰਚਾਇਆ ਜਾਣਾ ਚਾਹੀਦਾ ਹੈ ਅਤੇ ਕੋਈ ਵੀ ਕਿਸਾਨ ਇਸ ਦੇ ਲਾਭ ਤੋਂ ਵਾਂਝਾ ਨਾ ਰੇਹ ਪਾਵੇ | ਇਸ ਲਈ ਇਸ ਦੀ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਨੂੰ ਜ਼ਿਲ੍ਹਾ ਪੱਧਰ 'ਤੇ ਤੇਜ਼ ਕਰ ਦਿੱਤਾ ਗਿਆ ਹੈ। ਇਸ ਯੋਜਨਾ ਵਿਚ ਅਜੇ ਇਹ ਵੀ ਪਤਾ ਲੱਗਿਆ ਹੈ ਕਿ ਕਰੀਬ ਸਵਾ ਕਰੋੜ ਲੋਕਾਂ ਦੇ ਆਵੇਦਨ, ਆਧਾਰ, ਪੈਨ ਅਤੇ ਬੈਂਕ ਖਾਤਾ ਨੰਬਰ ਦੀ ਤਸਦੀਕ ਨਾ ਹੋਣ ਕਾਰਨ ਪੈਂਡਿੰਗ ਹਨ। ਇਸ ਦੇ ਨਾਲ ਹੀ ਕੁਝ ਜ਼ਿਲ੍ਹੇ ਅਜਿਹੇ ਵੀ ਹਨ ਜਿਥੇ ਤਕਰੀਬਨ ਲੱਖਾਂ ਕਿਸਾਨ ਤਸਦੀਕ ਦੇ ਲਈ ਕੋਸ਼ਿਸ਼ ਕਰ ਰਹੇ ਹਨ। ਖੇਤੀਬਾੜੀ ਮੰਤਰਾਲੇ ਦੇ ਅਧਿਕਾਰੀਆਂ ਦੀ ਮੰਨੀਏ ਤਾ ਇਸ ਯੋਜਨਾ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਇਸਦੇ ਤਕਰੀਬਨ 11 ਕਰੋੜ ਲਾਭਪਾਤਰੀ ਪੂਰੇ ਕੀਤੇ ਜਾਣਗੇ।
ਸਾਲ 2018-19 ਵਿਚ ਸਰਕਾਰ ਨੇ ਇਸ ਯੋਜਨਾ ਲਈ 75 ਹਜ਼ਾਰ ਕਰੋੜ ਦਾ ਬਜਟ ਰੱਖਿਆ ਸੀ, ਪਰ ਲਾਭਪਾਤਰੀਆਂ ਦੀ ਅਣਹੋਂਦ ਵਿਚ ਸਿਰਫ 54 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਗਏ। ਇਸ ਦੇ ਨਾਲ ਹੀ ਸਰਕਾਰ ਨੇ ਇਹ ਲਾਭ ਵੀ ਕਿਸਾਨਾਂ ਨੂੰ ਦਿੱਤਾ ਹੈ ਕਿ ਉਹ ਖੁਦ ਤੋਂ ਵੀ ਰਜਿਸਟ੍ਰੇਸ਼ਨ ਕਰਵਾਉਣ, ਪਰ ਫਿਰ ਵੀ ਉਮੀਦ ਦੇ ਅਨੁਸਾਰ ਲਾਭਪਾਤਰੀ ਨਹੀਂ ਆਏ। ਜੈ-ਕਿਸਾਨ ਸ਼ਕਤੀ ਐਸੋਸੀਏਸ਼ਨ ਦੇ ਪ੍ਰਧਾਨ ਪੁਸ਼ਪੇਂਦਰ ਸਿੰਘ ਨੇ ਇਸ ਸਕੀਮ ਵਿੱਚ ਕਿਸਾਨਾਂ ਨੂੰ ਮਿਲਣ ਵਾਲੀ ਰਕਮ ਨੂੰ 6000 ਤੋਂ ਵਧਾ ਕੇ 24000 ਕਰਨ ਦੀ ਵਕਾਲਤ ਕੀਤੀ ਹੈ | ਪੁਸ਼ਪੇਂਦਰ ਸਿੰਘ ਨੇ ਕਿਹਾ ਸੀ ਕਿ ਇਸ ਯੋਜਨਾ ਦਾ ਲਾਭ ਸਹੀ ਆਦਮੀ ਨੂੰ ਮਿਲੇ | ਨਾ ਕਿ ਗ਼ਲਤ ਲੋਕੀ ਇਸਦਾ ਫਾਇਦਾ ਚੁੱਕਣ | ਤਾ ਉਹਵੇ ਹੀ ਤਸਦੀਕ ਹੋਣ ਤੋਂ ਬਾਅਦ, ਯੋਜਨਾ ਦਾ ਪੈਸਾ ਸ਼ੁਰੂ ਤੋਂ ਦਿੱਤਾ ਜਾਣਾ ਚਾਹੀਦਾ ਹੈ |
Summary in English: Verification process has been speeded up so that more farmers can get benefit of PM Kisan Scheme