ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਹਸਪਤਾਲ ਅਤੇ ਸੂਬੇ ਦੀਆਂ ਵੈਟਨਰੀ ਸੇਵਾਵਾਂ ਪੰਜਾਬ ਸਰਕਾਰ ਵੱਲੋਂ ਨਾਨ-ਪ੍ਰੈਕਟਿਸ ਭੱਤਾ ਘਟਾਉਣ ਦੇ ਵਿਰੋਧ ਵਿਚ ਮੁਅੱਤਲ ਕੀਤੀਆਂ ਗਈਆਂ।
ਸੂਬੇ ਦੀਆਂ ਵੈਟਨਰੀ ਅਤੇ ਮੈਡੀਕਲ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਦੇ ਮੱਦੇਨਜਰ ਇਹ ਸੇਵਾਵਾਂ ਅੱਜ ਮਨਸੂਖ ਸਨ।ਵੈਟਨਰੀ ਯੂਨੀਵਰਸਿਟੀ ਵਿਖੇ ਅਧਿਆਪਕਾਂ ਨੇ ਅਧਿਆਪਨ, ਪ੍ਰੀਖਿਆਵਾਂ ਅਤੇ ਫਾਰਮ ਸੇਵਾਵਾਂ ਦਾ ਵੀ ਬਾਈਕਾਟ ਕੀਤਾ।ਵੈਟਨਰੀ ਯੂਨੀਵਰਸਿਟੀ ਅਧਿਆਪਕ ਜਥੇਬੰਦੀ ਦੇ ਪ੍ਰਧਾਨ, ਡਾ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਸਰਕਾਰ ਵੱਲੋਂ ਇਹ ਭੱਤਾ 25 ਤੋਂ ਘਟਾ ਕੇ 20 ਪ੍ਰਤੀਸ਼ਤ ਕਰਨ ਕਰਕੇ ਅਤੇ ਇਸ ਭੱਤੇ ਨੂੰ ਬੁਨਿਆਦੀ ਤਨਖਾਹ ਨਾਲੋਂ ਤੋੜਨ ਕਰਕੇ ਇਹ ਵਿਰੋਧ ਦਰਜ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਅਸੀਂ ਬਹੁਤ ਤਨਦੇਹੀ ਨਾਲ ਆਪਣਾ ਕਾਰਜ ਕਰਦੇ ਹਾਂ ਅਤੇ ਪੇਂਡੂ ਆਰਥਿਕਤਾ ਬਿਹਤਰ ਕਰਨ ਸੰਬੰਧੀ ਅਤੇ ਹਾਸ਼ੀਆਗਤ ਭਾਈਚਾਰੇ ਤਕ ਅਸੀਂ ਆਪਣੀਆਂ ਸੇਵਾਵਾਂ ਦੇ ਰਹੇ ਹਾਂ।ਇਸ ਦੇ ਬਾਵਜੂਦ ਇਹ ਅਨਿਆਂ ਸਾਡੇ ਭਾਈਚਾਰੇ ਨਾਲ ਇਕ ਕੋਝਾ ਮਜ਼ਾਕ ਹੈ ਜੋ ਕਿ ਸਰਕਾਰ ਦੀ ਕਿਸਾਨ ਵਿਰੋਧੀ, ਪਿੰਡ ਵਿਰੋਧੀ ਅਤੇ ਮੁਲਾਜ਼ਮ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦਾ ਹੈ।
ਪੰਜਾਬ ਰਾਜ ਵੈਟਨਰੀ ਅਫ਼ਸਰ ਜਥੇਬੰਦੀ ਦੇ ਜਨਰਲ ਸਕੱਤਰ, ਡਾ. ਦਰਸ਼ਨ ਖੇੜੀ ਨੇ ਕਿਹਾ ਕਿ ਸਾਨੂੰ ਇਹ ਭੱਤਾ ਸਾਡਾ ਸਿੱਖਿਆ ਸਮਾਂ ਵਧੇਰੇ ਹੋਣ ਕਰਕੇ ਅਤੇ ਨੌਕਰੀ ਵਿਚ ਦੇਰੀ ਨਾਲ ਆਉਣ ਕਰਕੇ ਦਿੱਤਾ ਗਿਆ ਸੀ ਅਤੇ ਸਰਕਾਰ ਦਾ ਇਹ ਫ਼ੈਸਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਇਸ ਹੜਤਾਲ ਅਤੇ ਧਰਨੇ ਵਿਚ ਵੈਟਨਰੀ ਯੂਨੀਵਰਸਿਟੀ ਨਾਲ ਜੁੜੇ ਕਾਲਜ ਰਾਮਪੁਰਾ ਫੂਲ, ਕੇ ਵੀ ਕੇ ਅਤੇ ਖੇਤਰੀ ਖੋਜ ਅਤੇ ਸਿਖਲਾਈ ਕੇਂਦਰ ਵੀ ਸ਼ਾਮਿਲ ਹੋਏ।
ਹੋਏ।ਇਸ ਮੌਕੇ ’ਤੇ ਪੰਜਾਬ ਸਰਕਾਰ ਦੇ 6ਵੇਂ ਤਨਖਾਹ ਕਮਿਸ਼ਨ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ।
ਇਕੱਠ ਨੂੰ ਡਾ. ਅਪਮਿੰਦਰ ਪਾਲ ਸਿੰਘ ਬਰਾੜ, ਡਾ. ਸਵਰਨ ਸਿੰਘ ਰੰਧਾਵਾ, ਡਾ. ਜਤਿੰਦਰ ਸਿੰਘ ਅਤੇ ਡਾ. ਸਿਮਰਤ ਸਾਗਰ ਸਿੰਘ ਨੇ ਵੀ ਸੰਬੋਧਨ ਕੀਤਾ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Veterinary hospital and state veterinary services suspended due to reduction in non-practice allowance