1. Home
  2. ਖਬਰਾਂ

ਵੈਟਨਰੀ ਯੂਨੀਵਰਸਿਟੀ ਨੇ ਕਿਰਮ ਰਹਿਤ ਕਰਨ, ਪਰਜੀਵੀ ਪ੍ਰਬੰਧਨ ਅਤੇ ਨਿਰੀਖਣ ਸੰਬੰਧੀ ਲਗਾਏ ਕੈਂਪ

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਲੋਂ 23 ਤੋਂ 27 ਅਗਸਤ ਦੌਰਾਨ ’ਪਸ਼ੂ ਪਰਜੀਵੀ ਜਾਗਰੂਕਤਾ ਹਫ਼ਤਾ’ ਆਯੋਜਿਤ ਕੀਤਾ ਗਿਆ।ਇਸ ਹਫ਼ਤੇ ਦੌਰਾਨ ਵੈਟਨਰੀ ਪਰਜੀਵੀ ਵਿਭਾਗ ਵਲੋਂ ਪਸ਼ੂ ਹਸਪਤਾਲ ਨਿਰਦੇਸ਼ਾਲੇ ਦੇ ਸਹਿਯੋਗ ਨਾਲ ਪਸਾਰ ਸਿੱਖਿਆ ਨਿਰਦੇਸ਼ਾਲੇ ਦੀ ਸਰਪ੍ਰਸਤੀ ਅਧੀਨ ਕੈਂਪ ਆਯੋਜਿਤ ਕੀਤੇ ਗਏ।ਇਨ੍ਹਾਂ ਕੈਂਪਾਂ ਵਿਚ ਪਸ਼ੂਆਂ ਅਤੇ ਪਾਲਤੂ ਜਾਨਵਰਾਂ ਨੂੰ ਕਿਰਮ ਰਹਿਤ ਕਰਨ, ਨਮੂਨਿਆਂ ਦਾ ਨਿਰੀਖਣ ਕਰਨ ਅਤੇ ਪਰਜੀਵੀਆਂ ਦੇ ਬਚਾਅ ਪ੍ਰਬੰਧਨ ਸੰਬੰਧੀ ਕਾਰਜ ਕੀਤਾ ਗਿਆ।

KJ Staff
KJ Staff

Guru Angad Dev Veterinary

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਲੋਂ 23 ਤੋਂ 27 ਅਗਸਤ ਦੌਰਾਨ ’ਪਸ਼ੂ ਪਰਜੀਵੀ ਜਾਗਰੂਕਤਾ ਹਫ਼ਤਾ’ ਆਯੋਜਿਤ ਕੀਤਾ ਗਿਆ।ਇਸ ਹਫ਼ਤੇ ਦੌਰਾਨ ਵੈਟਨਰੀ ਪਰਜੀਵੀ ਵਿਭਾਗ ਵਲੋਂ ਪਸ਼ੂ ਹਸਪਤਾਲ ਨਿਰਦੇਸ਼ਾਲੇ ਦੇ ਸਹਿਯੋਗ ਨਾਲ ਪਸਾਰ ਸਿੱਖਿਆ ਨਿਰਦੇਸ਼ਾਲੇ ਦੀ ਸਰਪ੍ਰਸਤੀ ਅਧੀਨ ਕੈਂਪ ਆਯੋਜਿਤ ਕੀਤੇ ਗਏ।ਇਨ੍ਹਾਂ ਕੈਂਪਾਂ ਵਿਚ ਪਸ਼ੂਆਂ ਅਤੇ ਪਾਲਤੂ ਜਾਨਵਰਾਂ ਨੂੰ ਕਿਰਮ ਰਹਿਤ ਕਰਨ, ਨਮੂਨਿਆਂ ਦਾ ਨਿਰੀਖਣ ਕਰਨ ਅਤੇ ਪਰਜੀਵੀਆਂ ਦੇ ਬਚਾਅ ਪ੍ਰਬੰਧਨ ਸੰਬੰਧੀ ਕਾਰਜ ਕੀਤਾ ਗਿਆ।

ਕਿਰਮ ਰਹਿਤ ਕਰਨ ਅਤੇ ਨਿਰੀਖਣ ਕਰਨ ਦੇ ਕੈਂਪ ਦਾ ਉਦਘਾਟਨ ਡਾ. ਸਤਿਆਵਾਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਕੀਤਾ ਜਦਕਿ ਡਾ. ਸਵਰਨ ਸਿੰਘ ਰੰਧਾਵਾ, ਨਿਰਦੇਸ਼ਕ ਹਸਪਤਾਲ ਅਤੇ ਡਾ. ਲਛਮਣ ਦਾਸ ਸਿੰਗਲਾ, ਮੁਖੀ ਵੈਟਨਰੀ ਪਰਜੀਵੀ ਵਿਭਾਗ ਨੇ ਪ੍ਰਧਾਨਗੀ ਕੀਤੀ।ਇਨ੍ਹਾਂ ਮਾਹਿਰਾਂ ਨੇ ਬੀਮਾਰੀਆਂ ਦੇ ਸੰਦਰਭ ਵਿਚ ਪਰਜੀਵੀਆਂ ਦੇ ਨੁਕਸਾਨ ਦੀ ਚਰਚਾ ਕੀਤੀ ਅਤੇ ਦੱਸਿਆ ਕਿ ਪਸ਼ੂਧਨ ਅਤੇ ਪਾਲਤੂ ਜਾਨਵਰਾਂ ਵਿਚ ਇਹ ਕਿਵੇਂ ਨੁਕਸਾਨ ਕਰਦੇ ਹਨ।ਬੀਮਾਰੀਆਂ ਲਈ ਜਾਨਵਰਾਂ ਦੇ ਨਮੂਨੇ ਲੈਣੇ ਅਤੇ ਉਨ੍ਹਾਂ ਦਾ ਸਟੀਕ ਨਿਰੀਖਣ ਕਰਕੇ ਸਹੀ ਇਲਾਜ ਤਕ ਪਹੁੰਚਣ ਬਾਰੇ ਵੀ ਚਰਚਾ ਕੀਤੀ ਗਈ।ਪਸ਼ੂਆਂ ਨੂੰ ਕਿਰਮ ਰਹਿਤ ਕਰਨਾ ਅਤੇ ਬਾਹਰੀ ਕਿਰਮਾਂ ਨੂੰ ਖ਼ਤਮ ਕਰਨ ਸੰਬੰਧੀ ਦਵਾਈਆਂ ਵੀ ਵੰਡੀਆਂ ਗਈਆਂ।ਹਸਪਤਾਲ ਵਿਖੇ ਆਏ ਪਸ਼ੂਆਂ ਅਤੇ ਜਾਨਵਰਾਂ ਦੇ ਗੋਹੇ, ਖੂਨ ਅਤੇ ਚਮੜੀ ਦੇ ਨਮੂਨੇ ਲੈ ਕੇ ਮੁਫ਼ਤ ਵਿਚ ਜਾਂਚ ਕੀਤੀ ਗਈ।

ਇਸੇ ਲੜੀ ਵਿਚ ਭਗਵਾਨ ਮਹਾਂਵੀਰ ਅਭੈਸ਼ਾਲਾ ਅਤੇ ਜੀਵ ਕਲਿਆਣ ਕੇਂਦਰ ਦੇ ਪਸ਼ੂ ਸਹਾਰਾ ਕੇਂਦਰ, ਖਵਾਜਕੇ ਵਿਖੇ ਵੀ ਇਕ ਕੈਂਪ ਲਗਾਇਆ ਗਿਆ।ਇਹ ਕੇਂਦਰ ’ਪੀਪਲ ਫਾਰ ਐਨੀਮਲਜ਼’ ਸੰਸਥਾ ਵਲੋਂ ਚਲਾਇਆ ਜਾ ਰਿਹਾ ਹੈ।ਇਸ ਕੈਂਪ ਵਿਚ ਡਾ. ਲਛਮਣ ਦਾਸ ਸਿੰਗਲਾ ਦੀ ਅਗਵਾਈ ਵਿਚ ਡਾ. ਪਰਮਜੀਤ ਕੌਰ, ਡਾ. ਨੀਤੂ ਸੈਣੀ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦੀ ਟੀਮ ਅਤੇ ਅਧਿਕਾਰੀ ਸ਼ਾਮਿਲ ਹੋਏ।ਇਸ ਟੀਮ ਨੇ ਇਸ ਕੇਂਦਰ ਦੇ ਪਸ਼ੂਆਂ ਦੀ ਜਾਂਚ ਕੀਤੀ, ਬੀਮਾਰ ਪਸ਼ੂਆਂ ਦੇ ਇਲਾਜ ਅਤੇ ਬਚਾਅ ਸੰਬੰਧੀ ਨਿਰਦੇਸ਼ ਵੀ ਦਿੱਤੇ।ਮਾਹਿਰਾਂ ਨੇ ਇਹ ਵੀ ਦੱਸਿਆ ਕਿ ਪਰਜੀਵੀਆਂ ਤੋਂ ਬਚਾਅ ਵਾਸਤੇ ਸਾਨੂੰ ਕਿਹੜੇ ਨੁਕਤੇ ਅਪਨਾਉਣੇ ਚਾਹੀਦੇ ਹਨ।ਪਸ਼ੂਆਂ ਦੇ ਨਮੂਨੇ ਲੈ ਕੇ ਬੀਮਾਰੀਆਂ ਦਾ ਨਿਰੀਖਣ ਕਰਨ ਲਈ ਵੀ ਕਾਰਜ ਕੀਤਾ ਗਿਆ।ਇਸ ਮੌਕੇ ’ਤੇ ਇਸ ਸੰਸਥਾ ਦੇ ਅਹੁਦੇਦਾਰ ਡਾ. ਸੰਦੀਪ ਜੈਨ, ਏ ਪੀ ਜੈਨ, ਸਵਤੰਤਰ ਜੈਨ, ਸੰਜੀਵ ਕੁੰਦਰਾ, ਰਾਕੇਸ਼ ਜੈਨ ਅਤੇ ਰਾਜੇਸ਼ ਰੋਮੀ ਦੇ ਨਾਲ ਸਟਾਫ ਅਤੇ ਪਿੰਡ ਦੇ ਵਸਨੀਕ ਵੀ ਮੌਜੂਦ ਸਨ।

ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਇਨ੍ਹਾਂ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੀ ਜਾਗਰੂਕਤਾ ਸਾਨੂੰ ਬੀਮਾਰੀਆਂ ਨੂੰ ਕਾਬੂ ਕਰਨ ਵਿਚ ਬਹੁਤ ਮਦਦਗਾਰ ਸਾਬਿਤ ਹੁੰਦੀ ਹੈ।ਇਨ੍ਹਾਂ ਤਰੀਕਿਆਂ ਨਾਲ ਅਸੀਂ ਪਸ਼ੂਆਂ ਤੋਂ ਮਨੁੱਖਾਂ ਅਤੇ ਮਨੁੱਖਾਂ ਤੋਂ ਪਸ਼ੂਆਂ ਨੂੰ ਹੋਣ ਵਾਲੀਆਂ ਬੀਮਾਰੀਆਂ ਵਿਚ ਕਮੀ ਲਿਆ ਸਕਦੇ ਹਾਂ।

ਲੋਕ ਸੰਪਰਕ ਦਫਤਰ

ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ

Summary in English: Veterinary University conducts disinfection, parasite management and monitoring camps

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters