ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਪਸਾਰ ਸਿੱਖਿਆ ਵਿਭਾਗ ਵਲੋਂ ਮੁਰਗੀ ਪਾਲਣ ਸੰਬੰਧੀ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ।ਇਹ ਪ੍ਰੋਗਰਾਮ ਕੋਰੋਨਾ ਵਾਇਰਸ ਦੌਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਕਰਵਾਇਆ ਗਿਆ ਜਿਸ ਵਿਚ 10 ਪ੍ਰਤੀਭਾਗੀਆਂ ਨੇ ਸਵੈ-ਇੱਛਕ ਰੂਪ ਵਿਚ ਹਿੱਸਾ ਲਿਆ।ਇਹ ਇਸ ਢੰਗ ਦਾ ਦੂਸਰਾ ਕੋਰਸ ਸੀ ਜੋ ਕਿ ਦੋ ਹਫ਼ਤੇ ਦਾ ਸੀ।
ਕੋਰਸ ਦੇ ਸੰਯੋਜਕ, ਡਾ. ਗੁਰਜੋਤ ਕੌਰ ਮਾਵੀ ਅਤੇ ਕੁਲਵਿੰਦਰ ਸਿੰਘ ਸੰਧੂ ਨੇ ਜਾਣਕਾਰੀ ਦਿੱਤੀ ਕਿ ਸਿਖਲਾਈ ਪ੍ਰੋਗਰਾਮ ਵਿਚ ਮੁਰਗੀ ਪਾਲਣ ਸੰਬੰਧੀ ਪੂਰਨ ਭਾਸ਼ਣੀ ਗਿਆਨ ਅਤੇ ਵਿਹਾਰਕ ਗਿਆਨ ਦਿੱਤਾ ਗਿਆ।
ਪ੍ਰਤੀਭਾਗੀਆਂ ਨੂੰ ਮੁਰਗੀਆਂ ਦੀਆਂ ਨਸਲਾਂ, ਖੁਰਾਕ ਪ੍ਰਬੰਧ, ਸ਼ੈਡ ਦੀ ਰੂਪ-ਰੇਖਾ, ਟੀਕਾਕਰਨ, ਬਿਮਾਰੀਆਂ ਤੋਂ ਬਚਾਅ, ਖਰਚ ਦਾ ਗਿਆਨ ਅਤੇ ਮੀਟਾਂ ਤੇ ਆਂਡਿਆਂ ਦੇ ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਨ ਬਾਰੇ ਦੱਸਿਆ ਗਿਆ।ਕਿਸੇ ਬਿਮਾਰੀ ਦੀ ਅਵਸਥਾ ਵਿਚ ਜਾਂ ਹੋਰ ਕਾਰਨਾਂ ਕਰਕੇ ਮੁਰਗੀਆਂ ਦੇ ਮਰਨ ਕਾਰਨ ਪੋਸਟਮਾਰਟਮ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਯੂਨੀਵਰਸਿਟੀ ਵਲੋਂ ਆਮ ਤੌਰ ’ਤੇ ਸਾਲ ਵਿਚ ਮੁਰਗੀ ਪਾਲਣ ਸੰਬੰਧੀ ਦੋ ਸਿਖਲਾਈ ਪ੍ਰੋਗਰਾਮ ਕਰਵਾਏ ਜਾਂਦੇ ਹਨ ਪਰ ਕੋਰੋਨਾ ਕਾਰਨ ਬਹੁਤੇ ਪ੍ਰਤੀਭਾਗੀਆਂ ਨੂੰ ਨਹੀਂ ਸੱਦਿਆ ਜਾ ਸਕਦਾ। ਇਸ ਲਈ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਇਸ ਵਿਦਿਅਕ ਸਾਲ ਵਿਚ ਇਹ 6 ਕੋਰਸ ਕਰਵਾਏ ਜਾਣਗੇ।ਸਾਰੇ ਚਾਹਵਾਨ ਉਮੀਦਵਾਰ ਇਸ ਸਿਖਲਾਈ ਲਈ ਆਪਣਾ ਨਾਂ ਦਰਜ ਕਰਵਾ ਸਕਦੇ ਹਨ।ਨਾਂ ਦਰਜ ਕਰਵਾਉਣ ਲਈ ਯੂਨੀਵਰਸਿਟੀ ਦੀ ਵੈਬਸਾਈਟ www.gadvasu.in ਉਪਰ ਫਾਰਮ ਉਪਲਬਧ ਹਨ। ਚਾਹਵਾਨ ਕਿਸੇ ਹੋਰ ਜਾਣਕਾਰੀ ਲਈ ਯੂਨੀਵਰਸਿਟੀ ਦੇ ਸਹਾਇਤਾ ਨੰਬਰ - 0161-2401005 ਜਾਂ 2414026 ’ਤੇ ਸੰਪਰਕ ਕਰ ਸਕਦਾ ਹੈ।
ਵਿਭਾਗ ਵੱਲੋਂ ਡੇਅਰੀ ਫਾਰਮਿੰਗ ਅਤੇ ਸੂਰ ਪਾਲਣ ਸੰਬੰਧੀ ਵੀ ਸਿਖਲਾਈ ਪ੍ਰੋਗਰਾਮ ਆਉਂਦੇ ਮਹੀਨਿਆਂ ਵਿਚ ਕਰਵਾਏ ਜਾਣਗੇ।
ਉਨ੍ਹਾਂ ਲਈ ਵੀ ਚਾਹਵਾਨ ਉਮੀਦਵਾਰ ਪਸਾਰ ਸਿੱਖਿਆ ਵਿਭਾਗ ਨਾਲ ਸੰਪਰਕ ਕਰ ਸਕਦਾ ਹੈ।
ਇਹ ਵੀ ਪੜ੍ਹੋ :- SBI ਆਪਣੇ ਗ੍ਰਾਹਕਾਂ ਨੂੰ ਦੇ ਰਿਹਾ ਹੈ 20 ਲੱਖ ਰੁਪਏ ਤੱਕ ਦਾ ਮੁਫਤ ਬੀਮਾ
ਲੋਕ ਸੰਪਰਕ ਦਫਤਰ
ਪਸਾਰ ਸਿੱਖਿਆ ਨਿਰਦੇਸ਼ਾਲਾ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Veterinary University conducts training on poultry