1. Home
  2. ਖਬਰਾਂ

ਵੈਟਨਰੀ ਯੂਨੀਵਰਸਿਟੀ ਨੇ ‘One Health’ ਨੂੰ ਉਤਸਾਹਿਤ ਕਰਨ ਲਈ ਕੀਤਾ MoU Sign

GADVASU ਨੇ 'ਵਨ ਹੈਲਥ' ਸੈਕਟਰ ਨੂੰ ਉਤਸਾਹਿਤ ਕਰਨ ਲਈ ਏਪੀਪੁਆਇੰਟ ਨਾਲ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ।

Gurpreet Kaur Virk
Gurpreet Kaur Virk
ਵੈਟਨਰੀ ਯੂਨੀਵਰਸਿਟੀ ਨੇ ਏਪੀਪੁਆਇੰਟ ਨਾਲ ਕੀਤਾ ਇਕਰਾਰਨਾਮਾ

ਵੈਟਨਰੀ ਯੂਨੀਵਰਸਿਟੀ ਨੇ ਏਪੀਪੁਆਇੰਟ ਨਾਲ ਕੀਤਾ ਇਕਰਾਰਨਾਮਾ

Veterinary University: ਲੁਧਿਆਣਾ ਦੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (Guru Angad Dev Veterinary and Animal Sciences University) ਨੇ ‘ਵਨ ਹੈਲਥ’ ਖੇਤਰ ਵਿੱਚ ਸਹਿਯੋਗ ਨੂੰ ਉਤਸਾਹਿਤ ਕਰਨ ਅਤੇ ਖੋਜ ਅਤੇ ਸਿਖਲਾਈ ਵਿਚ ਤੇਜ਼ੀ ਲਿਆਉਣ ਲਈ ਅਮਰੀਕਾ ਦੇ ਉਤਰੀ ਕੈਰੋਲੀਨਾ ਵਿਖੇ ਸਥਾਪਿਤ ‘ਏਪੀਪੁਆਇੰਟ’ ਨਾਲ ਇਕ ਇਕਰਾਰਨਾਮੇ ’ਤੇ ਦਸਤਖ਼ਤ ਕੀਤੇ।

ਤੁਹਾਨੂੰ ਦੱਸ ਦੇਈਏ ਕਿ ਇਸ ਨਿਜੀ-ਜਨਤਕ ਭਾਈਵਾਲੀ ਰਾਹੀਂ ਬਹੁ-ਖੇਤਰੀ ਨੁਕਤਿਆਂ ’ਤੇ ਕੰਮ ਕੀਤਾ ਜਾਵੇਗਾ ਅਤੇ ਜਾਨਵਰਾਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਦੇ ਰੁਝਾਨਾਂ ਲਈ ਖੋਜ ਕੀਤੀ ਜਾਵੇਗੀ।

ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਯੂਨੀਵਰਸਿਟੀ ਇਸ ਖੇਤਰ ਵਿਚ ਖੋਜ ਵਧਾਉਣ ਲਈ ਇਸ ਸੰਸਥਾ ਨਾਲ ਸਹਿਯੋਗ ਕਰਕੇ ਖੁਸ਼ੀ ਮਹਿਸੂਸ ਕਰਦੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ, ਸਿਖਲਾਈ ਅਤੇ ਖੋਜ ਦੇ ਖੇਤਰ ਵਿਚ ਯੂਨੀਵਰਸਿਟੀ ਦਾ ਇਕ ਲੰਮਾ ਤਜਰਬਾ ਹੈ।

ਇਹ ਵੀ ਪੜ੍ਹੋ : ਕਿਸਾਨ ਬੀਬੀਆਂ ਲਈ ਸਿਖਲਾਈ ਕੈਂਪ, ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦ ਬਨਾਉਣ ਸੰਬੰਧੀ ਕੋਰਸ

ਅੱਗੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਇਕਰਾਰਨਾਮੇ ਨਾਲ ਅਸੀਂ ਵਿਸ਼ਵ ਪੱਧਰ ’ਤੇ ਮਜ਼ਬੂਤ ਹੋਵਾਂਗੇ ਅਤੇ ਉਭਰ ਰਹੀਆਂ ਲਾਗ ਵਾਲੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਨਵੀਨਤਮ ਹੱਲ ਲੱਭਣ ਦੇ ਉਪਰਾਲੇ ਕਰਾਂਗੇ।

ਇਸ ਇਕਰਾਰਨਾਮੇ ’ਤੇ ਦਸਤਖ਼ਤ ਕਰਨ ਲਈ ‘ਏਪੀਪੁਆਇੰਟ’ ਸੰਸਥਾ ਦੇ ਡਾ. ਫਾਲਗੂਨੀ ਪਾਰੇਖ ਵਿਸ਼ੇਸ਼ ਤੌਰ ’ਤੇ ਅਮਰੀਕਾ ਤੋਂ ਇਥੇ ਆਏ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਨਵੀਆਂਂ ਖੋਜਾਂ ਅਤੇ ਪਹੁੰਚ ਵਿਧੀਆਂ ਨੂੰ ਵਿਕਸਤ ਕਰਨ ਲਈ ਯਤਨਸ਼ੀਲ ਹੈ ਤਾਂ ਜੋ ਜਨਤਕ ਸਿਹਤ ਨੂੰ ਬਿਹਤਰ ਬਣਾਇਆ ਜਾ ਸਕੇ। ਸਾਂਝੇ ਸਹਿਯੋਗ ਨਾਲ ਅਸੀਂ ਲਾਗ ਵਾਲੀਆਂ ਬਿਮਾਰੀਆਂ ਅਤੇ ਮਹਾਂਮਾਰੀ ਵਿਗਿਆਨ ਸੰਬੰਧੀ ਕੰਮ ਕਰਾਂਗੇ।

ਇਹ ਵੀ ਪੜ੍ਹੋ : GADVASU ਨੂੰ ਭੇਡ ਪਾਲਣ ਜੀਵਿਕਾ ਸੰਬੰਧੀ ਮਿਲਿਆ Research Project

ਡਾ. ਬਲਬੀਰ ਬਗੀਚਾ ਸਿੰਘ ਧਾਲੀਵਾਲ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ, ਇਸ ਇਕਰਾਰਨਾਮੇ ਤਹਿਤ ਵੈਟਨਰੀ ਯੂਨੀਵਰਸਿਟੀ ਤੋਂ ਮੁੱਖ ਨਿਰੀਖਣਕਾਰ ਦੇ ਤੌਰ ’ਤੇ ਕਾਰਜ ਕਰਨਗੇ। ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਨੇ ਦੱਸਿਆ ਕਿ ਯੂਨੀਵਰਸਿਟੀ ਪੰਜਾਬ ਦੇ ਪਸ਼ੂਧਨ ਅਤੇ ਕਿਸਾਨਾਂ ਦੀ ਸਿਹਤ ਨੂੰ ਬਿਹਤਰ ਬਨਾਉਣ ਲਈ ਕਈ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਸੰਸਥਾਵਾਂ ਦੇ ਸਹਿਯੋਗ ਨਾਲ ਕਾਰਜ ਕਰ ਰਹੀ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਸ ਸਹਿਮਤੀ ਪੱਤਰ ਨਾਲ ਦੂਸਰੇ ਰਾਜਾਂ ਨੂੰ ਵੀ ਇਸ ਤਰੀਕੇ ਦਾ ਨਮੂਨਾ ਅਪਨਾਉਣ ਵਿਚ ਹੱਲਾਸ਼ੇਰੀ ਮਿਲੇਗੀ।

ਡਾ. ਯਸ਼ਪਾਲ ਸਿੰਘ ਮਲਿਕ, ਡੀਨ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਨੇ ਕਿਹਾ ਕਿ ਇਸ ਦੁਵੱਲੇ ਸਹਿਯੋਗ ਨਾਲ ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਦੀ ਸਥਿਤੀ ਦਾ ਪਤਾ ਲਗਾਉਣ ਅਤੇ ਇਸ ਦੇ ਬਚਾਅ ਸੰਬੰਧੀ ਨੀਤੀ ਅਤੇ ਅੰਕੜਾ ਇਕੱਠਾ ਕਰਨ ਵਿਚ ਮਦਦ ਮਿਲੇਗੀ। ਇਸ ਮੌਕੇ ਡਾ. ਹਰਮਨਜੀਤ ਸਿੰਘ ਬਾਂਗਾ, ਰਜਿਸਟਰਾਰ, ਡਾ. ਅਮਰਜੀਤ ਸਿੰਘ, ਕੰਪਟਰੋਲਰ ਅਤੇ ਡਾ. ਰਾਮ ਸਰਨ ਸੇਠੀ ਵਧੀਕ ਨਿਰਦੇਸ਼ਕ ਖੋਜ ਨੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਅਤੇ ਯਤਨਾਂ ਦੀ ਸ਼ਲਾਘਾ ਕੀਤੀ।

ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।

Summary in English: Veterinary University signed an agreement to promote 'One Health'

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters

Latest feeds

More News