ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ ਦੇ ਸੀਨੀਅਰ ਪ੍ਰੋਫੈਸਰ ਖਿਲਾਫ ਝੂਠੀ ਐਫ. ਆਈ. ਆਰ ਦਰਜ ਕਰਨ ਕਾਰਣ ਅਧਿਆਪਕਾਂ ਨੇ ਲਗਾਤਾਰ ਤੀਜੇ ਦਿਨ ਵੀ ਆਪਣਾ ਵਿਰੋਧ ਜਾਰੀ ਰੱਖਿਆ।
ਵੈਟਨਰੀ ਭਾਈਚਾਰੇ ਵਿਚ ਨਾਰਾਜਗੀ ਦੀ ਜਬਰਦਸਤ ਲਹਿਰ ਹੈ ਅਤੇ ਇਸੇ ਨਾਰਾਜਗੀ ਕਾਰਣ ਪੰਜਾਬ ਭਰ ਵਿਚ ਵੈਟਨਰੀ ਭਾਈਚਾਰਾ ਰਾਜ ਪੱਧਰ ’ਤੇ ਵਿਰੋਧ ਪ੍ਰਦਰਸਨ ਕਰਨ ਲਈ ਤਿਆਰ ਹੈ। ਕਾਨੂੰਨੀ ਮਾਹਰਾਂ ਅਨੁਸਾਰ ਇਹ ਸਿਕਾਇਤ ਇਕ ਪ੍ਰਭਾਵਸਾਲੀ ਅਧਿਕਾਰੀ ਦੁਆਰਾ ਜੀਰੋ ਐਫ. ਆਈ. ਆਰ ਦੇ ਸੋਸਣ ਦੀ ਇਕ ਵੱਡੀ ਉਦਾਹਰਣ ਹੈ ਜਿਸ ਦੇ ਕੁੱਤੇ ਦੀ ਉਸ ਦੇ ਆਪਣੇ ਸੁਰੱਖਿਆ ਗਾਰਡਾਂ ਦੁਆਰਾ ਜਬਰਦਸਤੀ ਸਰੀਰਕ ਖਿੱਚ ਧੂਹ ਕਾਰਣ ਮੌਤ ਹੋਈ
ਕੇਸ ਦਾ ਰੁਖ ਬਹੁਤ ਗੰਭੀਰ ਹੈ ਕਿਉਂਕਿ ਜੀਰੋ ਐਫ. ਆਈ. ਆਰ ਵਿਚ ਜ਼ਿਕਰ ਕੀਤੀਆਂ ਧਾਰਾਵਾਂ ਦਾ ਇਸ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ. ਜ਼ਿਲ੍ਹੇ ਦੇ ਉੱਚ ਪੁਲਿਸ ਅਧਿਕਾਰੀਆਂ ਨੇ ਅਧਿਆਪਕ ਜਥੇਬੰਦੀ ਨੂੰ ਸੋਮਵਾਰ ਸਾਮ ਤੱਕ ਝੂਠੀ ਐਫ. ਆਈ. ਆਰ ਨੂੰ ਖਤਮ ਕਰਨ ਦਾ ਭਰੋਸਾ ਦਿੱਤਾ ਹੋਇਆ ਹੈ।
ਇਸ ਦੌਰਾਨ ਵਰਸਿਟੀ ਅਧਿਆਪਕਾਂ ਨੇ ਕਾਲੇ ਬਿੱਲੇ ਪਾ ਕੇ ਆਪਣਾ ਵਿਰੋਧ ਜਾਰੀ ਰੱਖਿਆ। ਇੱਕ ਐਮਰਜੈਂਸੀ ਬੈਠਕ ਵਿੱਚ ਅਧਿਆਪਕ ਜਥੇਬੰਦੀ ਦੀ ਕਾਰਜਕਾਰਨੀ ਨੇ ਫੈਸਲਾ ਲਿਆ ਕਿ ਜੇ ਸਬੰਧਤ ਅਧਿਕਾਰੀਆਂ ਦੁਆਰਾ ਦਿੱਤੇ ਵਾਅਦੇ ਅਨੁਸਾਰ ਝੂਠੀ ਐਫ. ਆਈ. ਆਰ ਨੂੰ ਰੱਦ ਨਹੀਂ ਕੀਤਾ ਜਾਂਦਾ ਤਾਂ ਇਹ ਸੰਘਰਸ਼ ਤੇਜ ਕਰ ਦਿੱਤਾ ਜਾਵੇਗਾ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Veterinary University teachers release protest against false fir