1. Home
  2. ਖਬਰਾਂ

ਸਰਕਾਰੀ ਗੋਦਾਮਾਂ 'ਚ ਘਟਿਆ ਕਣਕ ਤੇ ਚੌਲਾਂ ਦਾ ਸਟਾਕ, ਜਾਣੋ ਕਿ ਹੈ ਕਾਰਨ?

ਆਉਣ ਵਾਲੇ ਸਮੇਂ ਵਿੱਚ ਭਾਰਤ ਵਿੱਚ ਇਸ ਤੋਂ ਵੱਡੀ ਸਮੱਸਿਆ ਪੈਦਾ ਹੋ ਸਕਦੀ ਹੈ, ਕਿਉਂਕਿ ਭਾਰਤ ਦੇ ਸਰਕਾਰੀ ਗੋਦਾਮਾਂ ਵਿੱਚ ਕਣਕ ਅਤੇ ਚੌਲਾਂ ਦਾ ਪੱਧਰ 2017 ਤੋਂ ਬਾਅਦ ਹੁਣ ਤੱਕ ਸਭ ਤੋਂ ਹੇਠਲੇ ਪੱਧਰ 'ਤੇ ਹੈ।

Gurpreet Kaur Virk
Gurpreet Kaur Virk
ਘਟਿਆ ਕਣਕ ਤੇ ਚੌਲਾਂ ਦਾ ਸਟਾਕ!

ਘਟਿਆ ਕਣਕ ਤੇ ਚੌਲਾਂ ਦਾ ਸਟਾਕ!

ਦੇਸ਼ ਭਰ ਵਿੱਚ ਕੋਰੋਨਾ ਦੇ ਆਉਣ ਤੋਂ ਬਾਅਦ ਥੋਕ ਮਹਿੰਗਾਈ ਅਤੇ ਪ੍ਰਚੂਨ ਮਹਿੰਗਾਈ ਦੇ ਪੱਧਰ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਪਰ ਆਉਣ ਵਾਲੇ ਸਮੇਂ ਵਿੱਚ ਭਾਰਤ ਵਿੱਚ ਇਸ ਤੋਂ ਵੱਡੀ ਸਮੱਸਿਆ ਪੈਦਾ ਹੋ ਸਕਦੀ ਹੈ, ਕਿਉਂਕਿ ਭਾਰਤ ਦੇ ਸਰਕਾਰੀ ਗੋਦਾਮਾਂ ਵਿੱਚ ਕਣਕ ਅਤੇ ਚੌਲਾਂ ਦਾ ਪੱਧਰ 2017 ਤੋਂ ਬਾਅਦ ਹੁਣ ਤੱਕ ਸਭ ਤੋਂ ਹੇਠਲੇ ਪੱਧਰ 'ਤੇ ਹੈ।

ਭਾਰਤੀ ਖੁਰਾਕ ਨਿਗਮ (FCI) ਦੁਆਰਾ ਦਿੱਤੇ ਗਏ ਅੰਕੜਿਆਂ ਅਨੁਸਾਰ 1 ਅਕਤੂਬਰ ਨੂੰ ਜਨਤਕ ਗੋਦਾਮਾਂ ਵਿੱਚ ਕਣਕ ਅਤੇ ਚੌਲਾਂ ਦਾ ਕੁੱਲ ਸਟਾਕ 511.4 ਲੱਖ ਟਨ ਸੀ। ਜਦੋਂਕਿ ਪਿਛਲੇ ਸਾਲ ਇਹ ਅੰਕੜਾ 816 ਲੱਖ ਟਨ ਸੀ।

ਤੁਹਾਨੂੰ ਦੱਸ ਦੇਈਏ ਕਿ ਦਿੱਤੇ ਗਏ ਅੰਕੜਿਆਂ ਮੁਤਾਬਕ ਇਸ ਵਾਰ ਕਣਕ ਅਤੇ ਚੌਲਾਂ ਦਾ ਸਟਾਕ 2017 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ 'ਤੇ ਹੈ। ਇਸ ਤੋਂ ਇਲਾਵਾ 1 ਅਕਤੂਬਰ ਨੂੰ 227.5 ਲੱਖ ਟਨ ਦੀ ਮਾਤਰਾ ਦੇ ਨਾਲ ਇਹ ਪਿਛਲੇ 6 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ 'ਤੇ ਹੈ।

ਆਮ ਆਦਮੀ 'ਤੇ ਇਸਦਾ ਕਿ ਅਸਰ ਹੋਵੇਗਾ?

ਭਾਰਤੀ ਖੁਰਾਕ ਨਿਗਮ (FCI) ਦੇ ਗੋਦਾਮਾਂ 'ਚ ਅਨਾਜ ਦੇ ਸਟਾਕ 'ਚ ਨਜ਼ਰ ਆ ਰਹੀ ਗਿਰਾਵਟ ਚਿੰਤਾ ਦਾ ਵਿਸ਼ਾ ਹੈ। ਦੇਸ਼ 'ਚ ਕਣਕ ਅਤੇ ਆਟੇ ਦੀ ਸਾਲਾਨਾ ਪ੍ਰਚੂਨ ਮਹਿੰਗਾਈ ਦਰ ਸਤੰਬਰ 'ਚ ਪਹਿਲਾਂ ਹੀ 17.41 ਫੀਸਦੀ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ, ਜੋ ਪਿਛਲੇ ਅੱਠ ਮਹੀਨਿਆਂ 'ਚ ਸਭ ਤੋਂ ਵੱਧ ਹੈ।

ਜੇਕਰ ਇਸ ਦਾ ਅਸਰ ਆਮ ਆਦਮੀ 'ਤੇ ਦੇਖਿਆ ਜਾਵੇ ਤਾਂ ਇਸ ਦਾ ਸਿੱਧਾ ਅਸਰ ਪੈ ਸਕਦਾ ਹੈ। ਕਣਕ-ਝੋਨੇ ਦਾ ਸਟਾਕ ਘਟਣ ਕਾਰਨ ਮੰਡੀ 'ਚ ਆਟਾ-ਚਾਵਲ 'ਤੇ ਮਹਿੰਗਾਈ ਵਧ ਸਕਦੀ ਹੈ।

ਇਹ ਵੀ ਪੜ੍ਹੋ : ਕਿਸਾਨਾਂ ਦੀ ਆਮਦਨ ਵਧਾਉਣ ਲਈ ਨਵੀਂ ਯੋਜਨਾ, ਕੇਂਦਰ ਸਰਕਾਰ ਨੇ ਰੱਖਿਆ 6,865 ਕਰੋੜ ਰੁਪਏ ਦਾ ਬਜਟ

ਹਾੜੀ ਦੇ ਸੀਜ਼ਨ ਵਿੱਚ ਪਛੇਤੀ ਬਿਜਾਈ ਦਾ ਕਿ ਅਸਰ ਹੋਵੇਗਾ?

ਅਕਤੂਬਰ ਦਾ ਅੱਧਾ ਮਹੀਨਾ ਲਗਭਗ ਖਤਮ ਹੋ ਚੁੱਕਾ ਹੈ, ਪਰ ਦੇਸ਼ ਦੇ ਕਈ ਹਿੱਸਿਆਂ ਵਿੱਚ ਹਾੜੀ ਦੇ ਸੀਜ਼ਨ ਦੀ ਬਿਜਾਈ ਵੀ ਸ਼ੁਰੂ ਨਹੀਂ ਹੋਈ ਹੈ ਅਤੇ ਇਸ ਵਾਰ ਬੇਮੌਸਮੀ ਬਾਰਿਸ਼ ਕਾਰਨ ਸਾਉਣੀ ਦੇ ਸੀਜ਼ਨ ਵਿੱਚ ਝੋਨੇ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ।

ਇੱਕ ਨਜ਼ਰੀਏ ਤੋਂ ਇਸ ਦਾ ਸਿੱਧਾ ਸਬੰਧ ਭੰਡਾਰਨ ਨਾਲ ਹੈ, ਜੇਕਰ ਕਣਕ ਦੀ ਨਵੀਂ ਫ਼ਸਲ ਆਉਣ ਵਿੱਚ ਦੇਰੀ ਹੁੰਦੀ ਹੈ ਤਾਂ ਦੇਸ਼ ਵਿੱਚ ਕਣਕ-ਝੋਨੇ ਦੇ ਕਮਜ਼ੋਰ ਸਟਾਕ ਨਾਲ ਇਹ ਕੰਮ ਕਦੋਂ ਤੱਕ ਚੱਲ ਸਕਦਾ ਹੈ। ਇਸ ਲਈ ਇਹ ਬਹੁਤ ਗੰਭੀਰ ਸਮੱਸਿਆ ਹੈ।

Summary in English: Wheat and Rice stocks dip to five year low in india, do you know the reason?

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters