1. Home
  2. ਖੇਤੀ ਬਾੜੀ

ਇਸ ਹਾੜੀ ਸੀਜ਼ਨ 'ਚ ਇਨ੍ਹਾਂ 5 ਸਬਜ਼ੀਆਂ ਦੀ ਕਾਸ਼ਤ ਕਰਕੇ ਕਿਸਾਨ ਹੋ ਜਾਣਗੇ ਮਾਲੋਮਾਲ

ਸਰਦੀ ਦੇ ਮੌਸਮ ਵਿੱਚ ਕਿਸਾਨਾਂ ਨੂੰ ਫ਼ਸਲ ਦਾ ਚੰਗਾ ਝਾੜ ਲੈਣ ਲਈ ਇਨ੍ਹਾਂ ਸਬਜ਼ੀਆਂ ਦੀ ਬਿਜਾਈ ਸ਼ੁਰੂ ਕਰਨੀ ਚਾਹੀਦੀ ਹੈ। ਇਹ ਸਬਜ਼ੀਆਂ ਘੱਟ ਸਮੇਂ ਅਤੇ ਘੱਟ ਖਰਚ ਵਿੱਚ ਵੱਧ ਮੁਨਾਫਾ ਦੇਣਗੀਆਂ।

Gurpreet Kaur Virk
Gurpreet Kaur Virk
ਕਿਸਾਨ ਹੋਣਗੇ ਮਾਲੋਮਾਲ

ਕਿਸਾਨ ਹੋਣਗੇ ਮਾਲੋਮਾਲ

October Crops: ਦੇਸ਼ ਦੇ ਜ਼ਿਆਦਾਤਰ ਸੂਬਿਆਂ ਵਿੱਚ ਸਾਉਣੀ ਦੀਆਂ ਫ਼ਸਲਾਂ ਦੀ ਵਾਢੀ ਸ਼ੁਰੂ ਹੋ ਗਈ ਹੈ। ਅਜਿਹੇ 'ਚ ਹੁਣ ਕਿਸਾਨ ਆਪਣੇ ਖੇਤਾਂ 'ਚ ਹਾੜੀ ਦੇ ਸੀਜ਼ਨ ਦੀ ਫਸਲ ਬੀਜਣ ਦੀ ਤਿਆਰੀ ਕਰ ਰਹੇ ਹਨ, ਤਾਂ ਜੋ ਸੀਜ਼ਨ ਦੇ ਹਿਸਾਬ ਨਾਲ ਫਸਲਾਂ ਲਗਾ ਕੇ ਵਧੀਆ ਮੁਨਾਫਾ ਕਮਾਇਆ ਜਾ ਸਕੇ। ਅੱਜ ਅੱਸੀ ਆਪਣੇ ਕਿਸਾਨ ਭਰਾਵਾਂ ਨੂੰ ਹਾੜੀ ਸੀਜ਼ਨ ਦੀਆਂ 5 ਅਜਿਹੀਆਂ ਸਬਜ਼ੀਆਂ ਦੀ ਕਾਸ਼ਤ ਬਾਰੇ ਦਸਣ ਜਾ ਰਹੇ ਹਾਂ, ਜਿਸ ਨਾਲ ਕਿਸਾਨ ਘੱਟ ਸਮੇਂ ਤੇ ਘੱਟ ਖਰਚ ਵਿੱਚ ਵੱਧ ਮੁਨਾਫ਼ਾ ਕਮਾ ਸਕਦੇ ਹਨ।

Vegetable Farming: ਜੇਕਰ ਤੁਸੀਂ ਵੀ ਆਪਣੀ ਫਸਲ ਤੋਂ ਚੰਗਾ ਮੁਨਾਫਾ ਕਮਾਉਣਾ ਚਾਹੁੰਦੇ ਹੋ ਤਾਂ ਹਾੜੀ ਦੇ ਸੀਜ਼ਨ 'ਚ ਇਨ੍ਹਾਂ ਸਬਜ਼ੀਆਂ ਦੀ ਕਾਸ਼ਤ ਕਰਕੇ ਚੰਗੀ ਆਮਦਨ ਕਮਾ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਇਹ ਸਬਜ਼ੀਆਂ ਸਰਦੀਆਂ ਦੇ ਅੰਤ ਤੱਕ ਕਿਸਾਨਾਂ ਨੂੰ ਚੰਗੀ ਆਮਦਨ ਦਿੰਦੀਆਂ ਹਨ। ਇੰਨਾ ਹੀ ਨਹੀਂ ਇਨ੍ਹਾਂ ਸਬਜ਼ੀਆਂ 'ਚ ਤੁਹਾਨੂੰ ਜ਼ਿਆਦਾ ਮਿਹਨਤ ਕਰਨ ਦੀ ਵੀ ਲੋੜ ਨਹੀਂ ਹੈ ਅਤੇ ਨਾਲ ਹੀ ਇਹ ਘੱਟ ਸਮੇਂ 'ਚ ਪਕ ਕੇ ਤਿਆਰ ਹੋ ਜਾਂਦੀਆਂ ਹਨ। ਤਾਂ ਆਓ ਇਸ ਲੇਖ ਵਿਚ ਹਾੜੀ ਦੇ ਸੀਜ਼ਨ ਵਿੱਚ ਉਗਾਈਆਂ ਜਾਣ ਵਾਲੀਆਂ ਸਬਜ਼ੀਆਂ ਬਾਰੇ ਵਿਸਥਾਰ ਵਿਚ ਜਾਣੀਏ।

ਇਸ ਹਾੜੀ ਸੀਜ਼ਨ ਕਰੋ ਇਨ੍ਹਾਂ 5 ਸਬਜ਼ੀਆਂ ਦੀ ਕਾਸ਼ਤ

● ਆਲੂ ਦੀ ਖੇਤੀ (Potato Farming)
ਆਲੂ ਨੂੰ ਹਾੜੀ ਦੇ ਮੌਸਮ ਦੀ ਮੁੱਖ ਸਬਜ਼ੀ ਮੰਨਿਆ ਜਾਂਦਾ ਹੈ। ਲੋਕ ਆਲੂਆਂ ਦਾ ਸੇਵਨ ਵੱਧ ਤੋਂ ਵੱਧ ਕਰਦੇ ਹਨ। ਵੈਸੇ ਤਾਂ ਕਿਸਾਨ ਸਾਰਾ ਸਾਲ ਆਲੂਆਂ ਦੀ ਕਾਸ਼ਤ ਕਰ ਸਕਦੇ ਹਨ। ਪਰ ਸਰਦੀਆਂ ਦੇ ਮਹੀਨਿਆਂ ਵਿੱਚ ਇਸ ਦੀ ਬਿਜਾਈ, ਪੈਦਾਵਾਰ ਤੇ ਸਟੋਰੇਜ ਕਾਫ਼ੀ ਆਸਾਨ ਹੁੰਦੀ ਹੈ। ਆਲੂਆਂ ਦੀਆਂ ਸਾਰੀਆਂ ਕਿਸਮਾਂ 70 ਤੋਂ 100 ਦਿਨਾਂ ਵਿੱਚ ਪੱਕ ਜਾਂਦੀਆਂ ਹਨ।

● ਮਟਰ ਦੀ ਖੇਤੀ (Pea Farming)
ਅਕਤੂਬਰ ਤੋਂ ਨਵੰਬਰ ਤੱਕ ਦਾ ਸਮਾਂ ਮਟਰਾਂ ਦੀ ਕਾਸ਼ਤ ਲਈ ਢੁਕਵਾਂ ਮੰਨਿਆ ਜਾਂਦਾ ਹੈ। ਕਿਸਾਨ ਮਟਰਾਂ ਦੀ ਅਗੇਤੀ ਅਤੇ ਚੰਗੀ ਬਿਜਾਈ ਲਈ 120-150 ਕਿਲੋ ਬੀਜ ਪ੍ਰਤੀ ਹੈਕਟੇਅਰ ਅਤੇ ਪਛੇਤੀ ਬੀਜੀਆਂ ਕਿਸਮਾਂ ਲਈ 80-100 ਕਿਲੋ ਬੀਜ ਪਾਉਂਦੇ ਹਨ। ਸਾਲ ਭਰ ਮਟਰ ਪ੍ਰਾਪਤ ਕਰਨ ਲਈ ਕਿਸਾਨਾਂ ਨੂੰ ਇਸ ਦੀ ਵੱਡੀ ਮਾਤਰਾ ਵਿੱਚ ਖੇਤੀ ਕਰਨੀ ਪੈਂਦੀ ਹੈ।

● ਲਸਣ ਦੀ ਖੇਤੀ (Garlic Farming)
ਲਸਣ ਦੀ ਖੇਤੀ ਨਾਲ ਕਿਸਾਨਾਂ ਨੂੰ ਕਈ ਗੁਣਾ ਲਾਭ ਮਿਲਦਾ ਹੈ। ਅਸਲ ਵਿੱਚ ਲਸਣ ਇੱਕ ਕਿਸਮ ਦੀ ਔਸ਼ਧੀ ਖੇਤੀ ਹੈ। ਇਸ ਦੀ ਬਿਜਾਈ ਲਈ ਕਿਸਾਨਾਂ ਲਈ 500-700 ਕਿਲੋ ਪ੍ਰਤੀ ਹੈਕਟੇਅਰ ਦਾ ਬੀਜ ਕਾਫੀ ਹੈ। ਚੰਗਾ ਝਾੜ ਲੈਣ ਲਈ ਕਿਸਾਨਾਂ ਨੂੰ ਲਸਣ ਦੀ ਬਿਜਾਈ ਸਮੇਂ ਕਤਾਰ ਵਿਧੀ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਨਾਲ ਹੀ ਲਸਣ ਦੇ ਕੰਦਾਂ ਦਾ ਇਲਾਜ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਖੇਤ ਵਿੱਚ 15x7.5 ਸੈਂਟੀਮੀਟਰ ਦੀ ਦੂਰੀ 'ਤੇ ਬਿਜਾਈ ਸ਼ੁਰੂ ਕਰੋ।

● ਸ਼ਿਮਲਾ ਮਿਰਚ ਦੀ ਕਾਸ਼ਤ (Capsicum Cultivation)
ਸ਼ਿਮਲਾ ਮਿਰਚ ਦੀ ਖੇਤੀ ਤੋਂ ਲਾਭ ਲੈਣ ਲਈ ਕਿਸਾਨ ਭਰਾਵਾਂ ਨੂੰ ਆਧੁਨਿਕ ਖੇਤੀ ਅਪਣਾਉਣੀ ਪਵੇਗੀ। ਇਸ ਦੇ ਲਈ ਕਿਸਾਨ ਪੋਲੀਹਾਊਸ ਜਾਂ ਲੋਅਰ ਟਨਲ ਵਿਧੀ ਦੀ ਵਰਤੋਂ ਕਰ ਸਕਦੇ ਹਨ। ਕਿਸਾਨ ਸ਼ਿਮਲਾ ਮਿਰਚ ਦੇ ਸੁਧਰੇ ਬੀਜ ਨਾਲ ਨਰਸਰੀ ਤਿਆਰ ਕਰਕੇ 20 ਦਿਨਾਂ ਬਾਅਦ ਹੀ ਪੌਦਿਆਂ ਦੀ ਲੁਆਈ ਸ਼ੁਰੂ ਕਰ ਸਕਦੇ ਹਨ। ਇਸ ਦੀ ਫ਼ਸਲ ਤੋਂ ਚੰਗਾ ਝਾੜ ਲੈਣ ਲਈ 25 ਕਿਲੋ ਯੂਰੀਆ ਖਾਦ ਪਾਈ ਜਾਂਦੀ ਹੈ ਜਾਂ ਨਾਈਟ੍ਰੋਜਨ 54 ਕਿਲੋ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਪਾਓ।

ਇਹ ਵੀ ਪੜ੍ਹੋ : ਕਿਸਾਨਾਂ ਨੂੰ ਸਲਾਹ, ਹਾੜ੍ਹੀ ਸੀਜ਼ਨ ਦੌਰਾਨ ਫ਼ਸਲਾਂ 'ਤੇ ਕੀੜਿਆਂ ਦੇ ਵਿਆਪਕ ਨਿਯੰਤਰਣ ਲਈ ਉਪਾਅ

● ਟਮਾਟਰ ਦੀ ਕਾਸ਼ਤ (Tomato Cultivation)
ਦੇਸ਼ ਵਿੱਚ ਆਲੂ ਅਤੇ ਪਿਆਜ਼ ਤੋਂ ਬਾਅਦ ਟਮਾਟਰ ਦੀ ਸਭ ਤੋਂ ਵੱਧ ਖਪਤ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਕਿਸਾਨ ਇਸ ਦੀ ਕਾਸ਼ਤ ਤੋਂ ਭਾਰੀ ਮੁਨਾਫਾ ਕਮਾ ਸਕਦੇ ਹਨ। ਅਸਲ ਵਿੱਚ ਇਸ ਦੀ ਕਾਸ਼ਤ ਲਈ ਕਿਸਾਨਾਂ ਨੂੰ ਅਕਤੂਬਰ ਮਹੀਨੇ ਵਿੱਚ ਬਿਜਾਈ ਸ਼ੁਰੂ ਕਰਨੀ ਚਾਹੀਦੀ ਹੈ। ਇਸ ਦੇ ਲਈ ਕਿਸਾਨ ਪੋਲੀਹਾਊਸ ਵਿੱਚ ਟਰਾਂਸਪਲਾਂਟ ਕਰ ਸਕਦੇ ਹਨ। ਪਰ ਧਿਆਨ ਰੱਖੋ ਕਿ ਟਮਾਟਰ ਦੀ ਫਸਲ ਵਿੱਚ ਕੀੜੇ-ਰੋਗਾਂ ਦੀ ਰੋਕਥਾਮ ਦਾ ਬਹੁਤ ਧਿਆਨ ਰੱਖੋ। ਕਿਉਂਕਿ ਇਸ ਦੀ ਫ਼ਸਲ ਜਲਦੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੀ ਹੈ। ਚੰਗੇ ਝਾੜ ਲਈ ਫ਼ਸਲ ਵਿੱਚ 40 ਕਿਲੋ ਨਾਈਟ੍ਰੋਜਨ, 50 ਕਿਲੋ ਫਾਸਫੇਟ, 60-80 ਕਿਲੋ ਪੋਟਾਸ਼ ਦੇ ਨਾਲ 20-25 ਕਿਲੋ ਜ਼ਿੰਕ, 8-12 ਕਿਲੋ ਬੋਰੈਕਸ ਦੀ ਵਰਤੋਂ ਕਰੋ।

Summary in English: Farmers will become rich by cultivating these 5 vegetables in this rabi season

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters