ਹਾੜੀ ਦੀ ਪ੍ਰਮੁੱਖ ਫ਼ਸਲ ਕਣਕ ਦੀ ਵਾਢੀ ਦਾ ਦੌਰ ਜਾਰੀ ਹੈ। ਇਸਦੇ ਨਾਲ ਹੀ ਪੰਜਾਬ, ਹਰਿਆਣਾ ਅਤੇਨ ਹੋਰ ਕਈ ਰਾਜਾਂ ਨੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ )ਤੇ ਕਣਕ ਦੀ ਖਰੀਦ (wheat procurement) ਵੀ ਸ਼ੁਰੂ ਕਰ ਦਿਤੀ ਹੈ। ਖੁੱਲੀ ਮੰਡੀ (open market) ਵਿਚ ਸਥਿੱਤ ਮੰਡੀਆਂ ਵਿਚ ਵੀ ਕਣਕ ਦੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਚੁਕੀ ਹੈ। ਜਿਸ ਦੇ ਤਹਿਤ ਕਈ ਥਾਵਾਂ ਤੇ ਕਿਸਾਨਾਂ (Farmers) ਨੂੰ ਕਣਕ ਦੀ ਕੀਮਤ ਨਿਧਾਰਿਤ ਐਮ ਐਸ ਪੀ ਤੋਂ ਵੱਧ ਮਿਲ ਰਹੀ ਹੈ।
2015 ਰੁਪਏ ਪ੍ਰਤੀ ਕੁਇੰਟਲ ਹੈ ਐਮ.ਐਸ.ਪੀ , ਪੰਜਾਬ ਅਤੇ ਰਾਜਸਥਾਨ ਵਿਚ 2500 ਰੁਪਏ ਭਾਅ
ਖੇਤੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਖੇਤੀ ਲਾਗਤ ਅਤੇ ਮੁੱਲ ਕਮਿਸ਼ਨ ਨੇ ਇਸ ਵਾਰ ਹਾੜੀ ਦੀ ਫ਼ਸਲ ਦਾ ਐਮ ਐਸ ਪੀ ਤਹਿ ਕਿੱਤਾ ਹੈ। ਹਾੜੀ ਦੇ ਸੀਜਨ 2022-23 ਦੇ ਲਈ ਕਣਕ ਦਾ ਐਮ ਐਸ ਪੀ 2015 ਪ੍ਰਤੀ ਕੁਇੰਟਲ ਤਹਿ ਕਿੱਤਾ ਹੈ। ਇਸ ਭਾਅ ਤੇ ਸਾਰੀਆਂ ਰਾਜ ਸਰਕਾਰਾਂ ਕਿਸਾਨਾਂ ਤੋਂ ਕਣਕ ਦੀ ਖਰੀਦ ਕਰੇਗੀ , ਪਰ ਖੁਲੀ ਮੰਡੀਆਂ ਵਿਚ ਸਥਿੱਤ ਮੰਡੀਆਂ ਵਿਚ ਕਿਸਾਨਾਂ ਨੂੰ ਕਣਕ ਦੀ ਰਕਮ 2500 ਰੁਪਏ ਪ੍ਰਤੀ ਕੁਇੰਟਲ ਤਕ ਮਿੱਲ ਰਹੀ ਹੈ।
ਇਨ੍ਹਾਂ ਮੰਡੀਆਂ ਵਿਚ ਵੀ ਐਮ ਐਸ ਪੀ ਤੋਂ ਵੱਧ ਮਿੱਲ ਰਿਹਾ ਹੈ ਭਾਅ
ਪੰਜਾਬ ਦੀ ਮੰਡੀਆਂ ਦੇ ਨਾਲ ਦੇਸ਼ਭਰ ਦੀ ਖੁੱਲੀ ਮੰਡੀਆਂ ਵਿਚ ਸਥਿੱਤ ਕੁਝ ਮੰਡੀਆਂ ਵਿਚ ਵੀ ਮੌਜੂਦਾ ਸਮੇਂ ਵਿਚ ਕਣਕ ਦੀ ਰਕਮ ਐਮ ਐਸ ਪੀ ਤੋਂ ਵੱਧ ਪਹੁੰਚੀ ਹੋਈ ਹੈ। ਜਿਸਦੇ ਤਹਿਤ ਇੰਡੋਰ ਮੰਡੀ ਵਿਚ 2462 ਰੁਪਏ ਪ੍ਰਤੀ ਕੁਇੰਟਲ ਕਣਕ ਦੀ ਰਕਮ ਚਲ ਰਹੀ ਹੈ । ਜਦਕਿ ਗੁਜਰਾਤ ਦੀ ਅਮਰੌਲੀ ਮੰਡੀ ਵਿਚ ਕਣਕ ਦੀ ਰਕਮ ਪ੍ਰਤੀ ਕੁਇੰਟਲ 2350 ਰੁਪਏ ਹੈ | ਜਦਕਿ ਬੁਲੇਂਡਖੰਡ ਦੀ ਉਰਈ ਮੰਡੀ ਵਿਚ ਮੌਜੂਦ ਸਮੇਂ ਵਿਚ ਕਣਕ ਦੇ ਭਾਅ 2100 ਰੁਪਏ ਪ੍ਰਤੀ ਕੁਇੰਟਲ ਮਿਲ ਰਿਹਾ ਹੈ।
ਰੂਸ ਅਤੇ ਯੂਕਰੇਨ ਦੀ ਜੰਗ ਇਕ ਪ੍ਰਮੁੱਖ ਵਜਾਹ
ਰੂਸ ਤੇ ਯੂਕਰੇਨ ਦੇ ਵਿਚਕਾਰ ਜੰਗ ਜਾਰੀ ਹੈ। ਇਨ੍ਹਾਂ ਦੋਹਾਂ ਦੇਸ਼ਾਂ ਨੂੰ ਦੁਨੀਆ ਦਾ ਸਭਤੋਂ ਵੱਡਾ ਕਣਕ ਨਿਯਾਰਤਕ ਦੇਸ਼ ਕਿਹਾ ਜਾਂਦਾ ਹੈ।ਜਿਸ ਦੇ ਤਹਿਤ ਦੇਸ਼ਾਂ ਵਿਚ ਭਾਰਤੀ ਕਣਕ ਦੀ ਮੰਗ ਵੱਧ ਗਈ ਹੈ। ਭਾਰਤੀ ਨਿਰਯਾਤਕ ਕਈ ਦੇਸ਼ਾਂ ਵਿਚ ਕਣਕ ਨਿਰਯਾਤਕ ਕਰਨ ਲੱਗਿਆ ਹੈ। ਅੰਕੜਿਆਂ ਦੇ ਅਨੁਸਾਰ ਇਸ ਸਾਲ ਮਾਰਚ ਤੱਕ ਭਾਰਤ ਨੇ 70 ਲੱਖ ਮੀਟ੍ਰਿਕ ਟਨ ਤੋਂ ਵੱਧ ਕਣਕ ਦਾ ਨਿਰਯਾਤ ਕਿੱਤਾ ਹੈ। ਜਦਕਿ ਬੀਤੇ ਸਾਲ 21 ਲੱਖ ਮੀਟ੍ਰਿਕ ਟਨ ਦਾ ਨਿਰਯਾਤ ਕੀਤਾ ਸੀ। ਅੰਜਦਾ ਲਗਾਇਆ ਹੈ ਕਿ ਭਵਿੱਖ ਵਿਚ ਦੁਨੀਆ ਵਿਚ ਭਾਰਤੀ ਕਣਕ ਦੀ ਮੰਗ ਵਿਚ ਵਾਧਾ ਹੋਵੇਗਾ। ਇਸ ਵਜਹਿ ਤੋਂ ਖੁੱਲੀ ਮੰਡੀਆਂ ਵਿਚ ਕਣਕ ਦੀ ਰਕਮ ਵੱਧ ਮਿਲ ਰਹੀ ਹੈ।
ਇਹ ਵੀ ਪੜ੍ਹੋ: 1 ਅਪ੍ਰੈਲ 2022 ਕੁੱਲ ਤਬਦੀਲੀ! ਹੁਣ ਇਹ ਸਭ ਮਹਿੰਗਾ ਨਹੀਂ ਹੈ? ਜਾਗੋ ਲੋਕੋ!
Summary in English: Wheat procurement started on MSP in many states of the country!