1. Home
  2. ਖਬਰਾਂ

ਸਾਲ 2023-24 'ਚ ਵਧੇਗੀ Wheat Production, ਕਣਕ ਦਾ ਉਤਪਾਦਨ 11.4 ਕਰੋੜ ਟਨ ਤੱਕ ਪਹੁੰਚਣ ਦੇ ਆਸਾਰ

ਭਾਰਤ 'ਚ ਕਣਕ ਦਾ ਉਤਪਾਦਨ ਇਸ ਸਾਲ ਰਿਕਾਰਡ ਤੋੜ ਹੋ ਸਕਦਾ ਹੈ। ਦਰਅਸਲ, ਖੁਰਾਕ ਮੰਤਰਾਲੇ ਦੇ ਇੱਕ ਅੰਦਾਜ਼ੇ ਮੁਤਾਬਕ ਜ਼ਿਆਦਾ ਬਿਜਾਈ ਅਤੇ ਆਮ ਮੌਸਮ ਦੀ ਉਮੀਦ ਕਾਰਨ ਇਸ ਸਾਲ ਦੇਸ਼ ਵਿੱਚ 11.4 ਕਰੋੜ ਟਨ ਕਣਕ ਦਾ ਉਤਪਾਦਨ ਹੋ ਸਕਦਾ ਹੈ। ਮੌਜੂਦਾ ਫਸਲੀ ਸਾਲ 2023-24 ਵਿੱਚ ਇਹ ਕਣਕ ਦਾ ਉਤਪਾਦਨ ਹੁਣ ਤੱਕ ਦਾ ਸਭ ਤੋਂ ਵੱਧ ਹੋਵੇਗਾ।

Gurpreet Kaur Virk
Gurpreet Kaur Virk
ਸਾਲ 2023-24 'ਚ ਵਧੇਗੀ ਕਣਕ ਦੀ ਪੈਦਾਵਾਰ

ਸਾਲ 2023-24 'ਚ ਵਧੇਗੀ ਕਣਕ ਦੀ ਪੈਦਾਵਾਰ

Wheat Production in India: ਖੁਰਾਕ ਮੰਤਰਾਲੇ (FCI) ਨੇ ਇਸ ਸੀਜ਼ਨ ਵਿੱਚ ਦੇਸ਼ ਵਿੱਚ ਸਭ ਤੋਂ ਵੱਧ ਕਣਕ ਦੀ ਪੈਦਾਵਾਰ ਦੀ ਭਵਿੱਖਬਾਣੀ ਕੀਤੀ ਹੈ। ਐਫਸੀਆਈ ਦਾ ਅਨੁਮਾਨ ਹੈ ਕਿ ਇਸ ਸਾਲ ਦੇਸ਼ ਵਿੱਚ ਕਣਕ ਦਾ ਉਤਪਾਦਨ ਹੁਣ ਤੱਕ ਦਾ ਸਭ ਤੋਂ ਵੱਧ 11.4 ਕਰੋੜ ਟਨ ਹੋਵੇਗਾ। ਪਿਛਲੇ ਸਾਲ, ਬੇਸ਼ੱਕ, 2022-23 ਵਿੱਚ ਕਣਕ ਦਾ ਰਿਕਾਰਡ ਉਤਪਾਦਨ 110.55 ਮਿਲੀਅਨ ਟਨ ਸੀ।

ਦੱਸ ਦੇਈਏ ਕਿ ਇਸ ਸਾਲ ਸਰਕਾਰ ਨੇ ਕਣਕ ਦਾ ਆਧਾਰ ਮੁੱਲ 2275 ਰੁਪਏ ਤੈਅ ਕੀਤਾ ਹੈ। ਜਦੋਂਕਿ, ਪਿਛਲੇ ਸਾਲ ਇਹ ਕੀਮਤ 2125 ਰੁਪਏ ਸੀ।

ਕੁਝ ਖੇਤਰਾਂ ਵਿੱਚ ਕਣਕ ਦੀ ਬਿਜਾਈ ਦਾ ਅੰਤਿਮ ਪੜਾਅ ਚੱਲ ਰਿਹਾ ਹੈ ਅਤੇ ਅਗਲੇ ਹਫ਼ਤੇ ਤੱਕ ਇਹ ਕੰਮ ਜਾਰੀ ਰਹੇਗਾ। ਪਿਛਲੇ ਹਫ਼ਤੇ ਤੱਕ ਦੇ ਸਰਕਾਰੀ ਅੰਕੜਿਆਂ ਅਨੁਸਾਰ 320.54 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਹੋਈ ਹੈ। ਭਾਰਤੀ ਖੁਰਾਕ ਨਿਗਮ (ਐੱਫ.ਸੀ.ਆਈ.) ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਸ਼ੋਕ ਕੇ ਮੀਨਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਨਾਲ ਇਸ ਸਾਲ ਕਣਕ ਦੀ ਪੈਦਾਵਾਰ ਲਗਭਗ 11.4 ਕਰੋੜ ਟਨ ਤੱਕ ਵਧ ਜਾਵੇਗੀ।

ਕਣਕ ਦੀ ਕਾਸ਼ਤ ਵਿੱਚ ਵਾਧਾ

ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕਣਕ ਦੀ ਬਿਜਾਈ ਰਕਬੇ ਵਿੱਚ ਵਾਧਾ ਹੋਇਆ ਹੈ। ਕੁਝ ਖੇਤਰਾਂ ਵਿੱਚ ਇਹ ਇੱਕ ਤੋਂ ਦੋ ਫੀਸਦੀ ਤੱਕ ਦਾ ਵਾਧਾ ਦੇਖਿਆ ਜਾ ਰਿਹਾ ਹੈ। ਅਜਿਹੇ 'ਚ ਉਮੀਦ ਹੈ ਕਿ ਇਸ ਸਾਲ ਉਤਪਾਦਨ ਦਾ ਇਹ ਪੱਧਰ ਵਧੇਗਾ ਅਤੇ ਅਸੀਂ ਲੋੜ ਤੋਂ ਵੱਧ ਖਰੀਦ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਇਹ ਅਗਲੇ ਸਾਲ ਲਈ ਓਪਨ ਮਾਰਕੀਟ ਸੇਲ ਸਕੀਮ ਲਈ ਵਾਧੂ ਸਟਾਕ ਵੀ ਪ੍ਰਦਾਨ ਕਰ ਸਕਦਾ ਹੈ।

ਇਹ ਵੀ ਪੜ੍ਹੋ: ਕਿਸਾਨ ਵੀਰੋ Wheat Crop ਵਿੱਚ ਮੈਂਗਨੀਜ਼, ਜ਼ਿੰਕ, ਗੰਧਕ ਦੀ ਘਾਟ ਨੂੰ ਇਸ ਤਰ੍ਹਾਂ ਨਾਲ ਪੂਰਾ ਕਰੋ, ਮਿਲੇਗਾ ਫ਼ਸਲ ਦਾ ਪੂਰਾ ਝਾੜ

ਕਿਸਾਨ ਐਫਸੀਆਈ ਨੂੰ ਕਰਨਗੇ ਕਣਕ ਦੀ ਸਪਲਾਈ

ਇਸ ਸਾਲ ਕਣਕ ਦੇ ਆਧਾਰ ਮੁੱਲ ਵਿੱਚ 7 ​​ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਉਮੀਦ ਹੈ ਕਿ ਇਸ ਸਾਲ ਹੋਰ ਕਿਸਾਨ ਆਪਣੀ ਕਣਕ ਐਫਸੀਆਈ ਨੂੰ ਦੇਣਗੇ। ਨਾਲ ਹੀ, ਪਿਛਲੇ ਸਾਲ ਐਫਸੀਆਈ ਦੀ ਕਣਕ ਦੀ ਖਰੀਦ 26.3 ਮਿਲੀਅਨ ਟਨ ਸੀ, ਜੋ ਕਿ 18.4 ਮਿਲੀਅਨ ਟਨ ਪ੍ਰਤੀ ਸਾਲ ਦੀ ਬਫਰ ਲੋੜ ਤੋਂ ਵੱਧ ਸੀ।

Summary in English: Wheat production to increase in 2023-24, estimated to reach new record level of 11.4 crore tonnes

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters