1. Home
  2. ਖਬਰਾਂ

National Farmers Day ਕਿਉਂ ਮਨਾਇਆ ਜਾਂਦਾ ਹੈ? ਜਾਣੋ ਇਤਿਹਾਸ, ਮਹੱਤਵ ਅਤੇ ਇਸ ਸਾਲ ਦੀ ਥੀਮ ਬਾਰੇ ਪੂਰੀ ਜਾਣਕਾਰੀ

ਦਸੰਬਰ ਦੇ ਮਹੀਨੇ ਵਿੱਚ, ਇੱਕ ਦਿਨ ਜੋ ਸਾਨੂੰ ਸਮੂਹਿਕ ਤੌਰ 'ਤੇ ਕਿਸਾਨਾਂ ਪ੍ਰਤੀ ਧੰਨਵਾਦ ਪ੍ਰਗਟ ਕਰਨ ਦਾ ਮੌਕਾ ਦਿੰਦਾ ਹੈ, ਉਹ ਹੈ ਕਿਸਾਨ ਦਿਵਸ। ਅਜਿਹੇ 'ਚ ਇਹ ਜਾਨਣਾ ਜ਼ਰੂਰੀ ਹੈ ਕਿ 23 ਦਿਸੰਬਰ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਰਾਸ਼ਟਰੀ ਕਿਸਾਨ ਦਿਵਸ?

Gurpreet Kaur Virk
Gurpreet Kaur Virk
ਜਾਣੋ ਰਾਸ਼ਟਰੀ ਕਿਸਾਨ ਦਿਵਸ ਦਾ ਪਿਛੋਕੜ

ਜਾਣੋ ਰਾਸ਼ਟਰੀ ਕਿਸਾਨ ਦਿਵਸ ਦਾ ਪਿਛੋਕੜ

Kisan Diwas 2023: ਭਾਰਤ ਨੂੰ ਵਿਸ਼ਵ ਭਰ ਵਿੱਚ ਇੱਕ ਖੇਤੀ ਮਹਾਂਸ਼ਕਤੀ ਵਜੋਂ ਜਾਣਿਆ ਜਾਂਦਾ ਹੈ ਅਤੇ ਇਹ ਯਕੀਨੀ ਤੌਰ 'ਤੇ ਸਾਡੇ ਕਿਸਾਨਾਂ ਤੋਂ ਬਿਨਾਂ ਸੰਭਵ ਨਹੀਂ ਹੈ। ਅੱਜ ਦਾ ਦਿਨ ਉਨ੍ਹਾਂ ਕਿਸਾਨਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੂੰ ਅਸੀਂ ਅੰਨਦਾਤਾ ਅਤੇ ਦੇਸ਼ ਦੀ ਰੀੜ੍ਹ ਦੀ ਹੱਡੀ ਆਖਦੇ ਹਾਂ। ਅਜਿਹੀ ਵਿੱਚ ਇਹ ਜਾਨਣਾ ਜ਼ਰੂਰੀ ਹੈ ਕਿ ਅੱਜ ਯਾਨੀ 23 ਦਸੰਬਰ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਕਿਸਾਨ ਦਿਵਸ ਅਤੇ ਰਾਸ਼ਟਰੀ ਕਿਸਾਨ ਦਿਵਸ ਨੂੰ ਮਨਾਉਣ ਦਾ ਪਿਛੋਕੜ ਕੀ ਹੈ।

ਕਿਸਾਨ ਦਿਵਸ ਸਾਡੇ ਕਿਸਾਨਾਂ ਦਾ ਸਨਮਾਨ ਕਰਨ ਅਤੇ ਉਨ੍ਹਾਂ ਦੀਆਂ ਸਾਰੀਆਂ ਸੇਵਾਵਾਂ ਲਈ ਧੰਨਵਾਦ ਕਰਨ ਲਈ ਹਰ ਸਾਲ 23 ਦਿਸੰਬਰ ਨੂੰ ਭਾਰਤ ਵਿੱਚ ਮਨਾਇਆ ਜਾਂਦਾ ਹੈ। ਜਿਵੇਂ ਕਿ 1965 ਵਿੱਚ ਜਦੋਂ ਭਾਰਤ 'ਤੇ ਪਾਕਿਸਤਾਨ ਨੇ ਹਮਲਾ ਕੀਤਾ ਸੀ ਅਤੇ ਅਨਾਜ ਦੀ ਭਾਰੀ ਘਾਟ ਹੋਈ ਸੀ, ਉਦੋਂ ਸਾਡੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਨੇ "ਜੈ ਜਵਾਨ ਜੈ ਕਿਸਾਨ" ਦਾ ਨਾਅਰਾ ਦਿੱਤਾ ਸੀ, ਜਿਸਦਾ ਉਦੇਸ਼ ਸਾਡੇ ਸੈਨਿਕਾਂ ਅਤੇ ਕਿਸਾਨਾਂ ਦਾ ਮਨੋਬਲ ਵਧਾਉਣਾ ਸੀ। ਉਸ ਸਮੇਂ ਵੀ ਕਿਸਾਨ ਸਾਨੂੰ ਅਨਾਜ ਦਿੰਦੇ ਸਨ ਅਤੇ ਅੱਜ ਵੀ ਸਾਨੂੰ ਉਨ੍ਹਾਂ ਦੇ ਕੰਮ ਤੋਂ ਹੀ ਅਨਾਜ ਮਿਲਦਾ ਹੈ। ਜਦੋਂ ਵੀ ਦੇਸ਼ ਦੀ ਜੀਡੀਪੀ ਹੇਠਾਂ ਆਉਂਦੀ ਹੈ, ਇਹ ਕਿਸਾਨ ਹੁੰਦੇ ਹਨ ਜੋ ਸੰਤੁਲਨ ਬਣਾਈ ਰੱਖਦੇ ਹਨ ਅਤੇ ਇਹ ਯਕੀਨੀ ਬਣਾਉਂਦੇ ਹਨ ਕਿ ਕਿਸੇ ਨੂੰ ਨੁਕਸਾਨ ਨਾ ਹੋਵੇ। ਇਹ ਦਰਸਾਉਂਦਾ ਹੈ ਕਿ ਅਸੀਂ ਆਪਣੇ ਕਿਸਾਨਾਂ ਦੇ ਕਿੰਨੇ ਕਰਜ਼ਦਾਰ ਹਾਂ ਅਤੇ ਸਾਨੂੰ ਉਨ੍ਹਾਂ ਦੀ ਕਿੰਨੀ ਕਦਰ ਕਰਨੀ ਚਾਹੀਦੀ ਹੈ।

23 ਦਸੰਬਰ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਕਿਸਾਨ ਦਿਵਸ?

ਜਿਵੇਂ ਕਿ ਅਸੀਂ ਦੱਸਿਆ ਹੈ ਕਿ ਭਾਰਤ ਵਿੱਚ ਹਰ ਸਾਲ 23 ਦਿਸੰਬਰ ਨੂੰ ਰਾਸ਼ਟਰੀ ਕਿਸਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਅਤੇ ਦੇਸ਼ ਦੇ ਕਿਸਾਨਾਂ ਨੂੰ ਸਨਮਾਨਿਤ ਕਰਨ ਲਈ ਚੁਣਿਆ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ 23 ਦਿਸੰਬਰ ਨੂੰ ਕਿਸਾਨ ਦਿਵਸ ਮਨਾਉਣ ਲਈ ਚੁਣਿਆ ਗਿਆ ਸੀ ਕਿਉਂਕਿ ਇਹ ਦਿਨ ਭਾਰਤ ਦੇ 5ਵੇਂ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦਾ ਜਨਮ ਦਿਨ ਹੈ, ਜੋ ਇੱਕ ਕਿਸਾਨ ਆਗੂ ਹੋਣ ਦੇ ਨਾਲ-ਨਾਲ ਪ੍ਰਧਾਨ ਮੰਤਰੀ ਵੀ ਸਨ ਅਤੇ ਭਾਰਤੀ ਕਿਸਾਨਾਂ ਦੇ ਜੀਵਨ ਨੂੰ ਸੁਧਾਰਨ ਲਈ ਕੰਮ ਕਰਦੇ ਸਨ। ਉਨ੍ਹਾਂ ਨੇ ਇਸ ਦੇ ਲਈ ਕਈ ਪ੍ਰੋਗਰਾਮ ਅਤੇ ਯੋਜਨਾਵਾਂ ਵੀ ਚਲਾਈਆਂ ਸਨ। ਉਨ੍ਹਾਂ ਨੇ ਕਿਸਾਨਾਂ ਦੀ ਤਰੱਕੀ ਵਿੱਚ ਅਹਿਮ ਭੂਮਿਕਾ ਨਿਭਾਈ।

ਜੁਲਾਈ 1979 ਤੋਂ ਜਨਵਰੀ 1980 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ, ਚੌਧਰੀ ਚਰਨ ਸਿੰਘ ਨੇ ਭਾਰਤੀ ਖੇਤੀਬਾੜੀ ਸੈਕਟਰ ਵਿੱਚ ਵੱਖ-ਵੱਖ ਕਿਸਾਨ ਬਿੱਲਾਂ ਨੂੰ ਤਿਆਰ ਕਰਨ ਅਤੇ ਲਾਗੂ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੇ ਆਦਰਸ਼ ਨੂੰ ਅਪਣਾਇਆ ਸੀ।

ਨਤੀਜੇ ਵਜੋਂ ਉਹ ਅੱਜ ਵੀ ਹਰਮਨ ਪਿਆਰੇ ਕਿਸਾਨ ਆਗੂ ਵਜੋਂ ਜਾਣੇ ਜਾਂਦੇ ਹਨ। ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਸਭ ਤੋਂ ਪ੍ਰਭਾਵਸ਼ਾਲੀ ਖੇਤਰ ਹੋਣ ਦੇ ਬਾਵਜੂਦ ਜੋ ਲੋਕਾਂ ਦੀ ਖੁਰਾਕ ਦੀ ਬੁਨਿਆਦੀ ਲੋੜਾਂ ਨੂੰ ਪੂਰਾ ਕਰਦਾ ਹੈ, ਸਿਰਫ ਕੁਝ ਲੋਕ ਹੀ ਕਿਸਾਨਾਂ ਨੂੰ ਦਰਪੇਸ਼ ਮੁੱਦਿਆਂ ਤੋਂ ਜਾਣੂ ਹਨ। ਲੋਕਾਂ ਨੂੰ ਅੰਨਦਾਤਾ ਦੇ ਸਬੰਧ ਵਿਚ ਲੋੜੀਂਦੀ ਜਾਣਕਾਰੀ ਦੀ ਘਾਟ ਹੈ। ਇਸ ਲਈ, ਕਿਸਾਨ ਦਿਵਸ ਦਾ ਜਸ਼ਨ ਲੋਕਾਂ ਨੂੰ ਇਨ੍ਹਾਂ ਮੁੱਦਿਆਂ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਕਿਸਾਨਾਂ ਨੂੰ ਖੇਤੀਬਾੜੀ ਕਾਰੋਬਾਰ ਬਾਰੇ ਨਵੇਂ ਤੱਥਾਂ ਨੂੰ ਸਿੱਖਣ ਲਈ ਉਤਸ਼ਾਹਿਤ ਕਰਨ 'ਤੇ ਕੇਂਦਰਿਤ ਹੈ। ਅੱਜ ਦੇਸ਼ ਭਰ ਵਿੱਚ ਵੱਖ-ਵੱਖ ਪ੍ਰੋਗਰਾਮਾਂ ਤਹਿਤ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਕਿਸਾਨਾਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : 26 ਨਵੰਬਰ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਰਾਸ਼ਟਰੀ ਦੁੱਧ ਦਿਵਸ, ਜਾਣੋ ਇਸਦੇ ਪਿੱਛੇ ਦੀ ਵੱਡੀ ਵਜ੍ਹਾ

ਕਿਸਾਨ ਦਿਵਸ ਦੀ ਮਹੱਤਤਾ

ਰਾਸ਼ਟਰੀ ਕਿਸਾਨ ਦਿਵਸ ਇੱਕ ਵਿਸ਼ੇਸ਼ ਅਵਸਰ ਹੈ ਜੋ ਭਾਰਤ ਵਿੱਚ ਕਿਸਾਨਾਂ ਪ੍ਰਤੀ ਧੰਨਵਾਦ ਦੇ ਸਮੂਹਿਕ ਪ੍ਰਗਟਾਵੇ ਨੂੰ ਦਰਸਾਉਂਦਾ ਹੈ। ਸਾਡੇ ਦੇਸ਼ ਵਿੱਚ ਇਸਦਾ ਡੂੰਘਾ ਸੱਭਿਆਚਾਰਕ ਮਹੱਤਵ ਹੈ ਕਿਉਂਕਿ ਕਿਸਾਨ ਸਾਡੇ ਦੇਸ਼ ਦੀ ਖੇਤੀਬਾੜੀ ਰੀੜ੍ਹ ਦੀ ਹੱਡੀ ਹਨ। ਇਸ ਲਈ ਕਿਸਾਨ ਦਿਵਸ ਉਨ੍ਹਾਂ ਨਾਇਕਾਂ ਨੂੰ ਸ਼ਰਧਾਂਜਲੀ ਦੇਣ ਲਈ ਮਨਾਇਆ ਜਾਂਦਾ ਹੈ ਜੋ ਦੇਸ਼ ਦਾ ਢਿੱਡ ਭਰਨ ਲਈ ਅਣਥੱਕ ਮਿਹਨਤ ਕਰਦੇ ਹਨ।

ਕਿਸਾਨ ਦਿਵਸ ਕਿਵੇਂ ਮਨਾਇਆ ਜਾਂਦਾ ਹੈ?

ਆਮ ਤੌਰ 'ਤੇ, ਭਾਰਤ ਵਿੱਚ ਕਿਸਾਨ ਦਿਵਸ ਵੱਖ-ਵੱਖ ਪ੍ਰੋਗਰਾਮਾਂ ਅਤੇ ਖੇਤੀਬਾੜੀ ਅਭਿਆਸਾਂ ਅਤੇ ਚੁਣੌਤੀਆਂ 'ਤੇ ਚਰਚਾਵਾਂ ਦੁਆਰਾ ਮਨਾਇਆ ਜਾਂਦਾ ਹੈ। ਇਸ ਦਿਨ ਕਿਸਾਨਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਜਾਗਰੂਕਤਾ ਫੈਲਾ ਕੇ ਉਨ੍ਹਾਂ ਦੇ ਕੰਮ ਦਾ ਸਨਮਾਨ ਕਰਨਾ ਜ਼ਰੂਰੀ ਹੈ।

ਕਿਸਾਨ ਦਿਵਸ 2023 ਦਾ ਥੀਮ ਕੀ ਹੈ?

ਕਿਸਾਨ ਦਿਵਸ 2023 ਦਾ ਥੀਮ 'ਸਥਾਈ ਖੁਰਾਕ ਸੁਰੱਖਿਆ ਅਤੇ ਲਚਕੀਲੇਪਨ ਲਈ ਸਮਾਰਟ ਹੱਲ ਪ੍ਰਦਾਨ ਕਰਨਾ' ਹੈ। ਕਿਸਾਨ ਦਿਵਸ ਦਾ ਉਦੇਸ਼ ਦੇਸ਼ ਅਤੇ ਇਸਦੀ ਆਰਥਿਕਤਾ ਦੇ ਵਿਕਾਸ ਵਿੱਚ ਕਿਸਾਨਾਂ ਦੇ ਅਮੁੱਲ ਯੋਗਦਾਨ ਦਾ ਸਨਮਾਨ ਕਰਨਾ ਹੈ।

ਜੇਕਰ ਕ੍ਰਿਸ਼ੀ ਜਾਗਰਣ ਬਾਰੇ ਗੱਲ ਕਰੀਏ ਤਾਂ ਇਹ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਤੁਸੀਂ ਕਿਸਾਨਾਂ ਨਾਲ ਜੁੜੇ ਪੁਰਾਣੇ ਅਤੇ ਨਵੇਂ ਮੁੱਦੇ, ਸਰਕਾਰੀ ਯੋਜਨਾਵਾਂ, ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਸਮੱਸਿਆਵਾਂ ਦੇ ਹੱਲ ਲੱਭ ਸਕਦੇ ਹੋ। ਕ੍ਰਿਸ਼ੀ ਜਾਗਰਣ ਪਿਛਲੇ 26 ਸਾਲਾਂ ਤੋਂ ਦੇਸ਼ ਦੇ ਕਿਸਾਨਾਂ ਲਈ ਕੰਮ ਕਰ ਰਿਹਾ ਹੈ ਅਤੇ ਇਹ ਭਵਿੱਖ ਵਿੱਚ ਵੀ ਜਾਰੀ ਰਹੇਗਾ।

Summary in English: Why is National Farmers Day celebrated? Know the history, importance and complete details about this year's theme

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters