1. Home
  2. ਖਬਰਾਂ

World Farmers Day: ਕਿਸਾਨਾਂ ਦੀ ਸਖ਼ਤ ਮਿਹਨਤ ਨੇ ਹੀ ਜ਼ਿੰਦਗੀ ਦੇ ਹੋਰ ਮਸਲਿਆਂ ਨਾਲ ਜੂਝਣ ਲਈ ਸਮਾਜ ਨੂੰ ਲੋੜੀਂਦੀ ਸ਼ਕਤੀ ਤੇ ਊਰਜਾ ਪ੍ਰਦਾਨ ਕੀਤੀ ਹੈ: VC Dr. Satbir Singh Gosal

ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਵਿਸ਼ਵ ਕਿਸਾਨ ਦਿਵਸ 'ਤੇ ਕਿਸਾਨਾਂ ਨੂੰ ਦਿੱਤੀ ਦਿੰਦਿਆਂ ਅਪੀਲ ਕੀਤੀ ਕਿ ਕਿਸਾਨਾਂ ਨੂੰ ਪ੍ਰੋਸੈਸਿੰਗ ਅਤੇ ਖੇਤੀ ਵਿਭਿੰਨਤਾ ਦੇ ਮਾਧਿਅਮ ਨਾਲ ਮੁੱਲ ਵਾਧੇ ਦੇ ਨਵੇਂ ਮੌਕਿਆਂ ਨੂੰ ਅਪਣਾਉਣਾ ਚਾਹੀਦਾ ਹੈ। ਇਹ ਤਬਦੀਲੀ ਮੁਨਾਫੇ ਨੂੰ ਵਧਾਉਣ ਅਤੇ ਸਥਿਰ ਖੇਤੀ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਹੁਨਰ ਅਤੇ ਉਤਪਾਦਕਤਾ ਵਿੱਚ ਸੁਮੇਲ ਬਣਾਉਣ ਲਈ ਨਵੀਆਂ ਤਕਨਾਲੋਜੀਆਂ ਨੂੰ ਅਪਣਾਉਣ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮਸ਼ੀਨੀ ਬੌਧਿਕਤਾ ਅਤੇ ਆਧੁਨਿਕ ਤਕਨਾਲੋਜੀਆਂ ਖੇਤੀ ਦੇ ਤਰੀਕਿਆਂ ਵਿੱਚ ਕ੍ਰਾਂਤੀ ਲਿਆ ਸਕਦੀਆਂ ਹਨ।

Gurpreet Kaur Virk
Gurpreet Kaur Virk
ਖੇਤੀ ਨੂੰ ਸਮੇਂ ਦਾ ਹਾਣੀ ਬਣਾਉਣ ਦੀ ਲੋੜ: ਡਾ. ਸਤਿਬੀਰ ਸਿੰਘ ਗੋਸਲ

ਖੇਤੀ ਨੂੰ ਸਮੇਂ ਦਾ ਹਾਣੀ ਬਣਾਉਣ ਦੀ ਲੋੜ: ਡਾ. ਸਤਿਬੀਰ ਸਿੰਘ ਗੋਸਲ

World Farmers Day: ਵਿਸ਼ਵ ਕਿਸਾਨ ਦਿਵਸ ਦੇ ਮੌਕੇ 'ਤੇ ਪੀ.ਏ.ਯੂ. ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਸਾਨਾਂ ਨੂੰ ਵਧਾਈ ਦਿੱਤੀ। ਉਨ੍ਹਾਂ ਸਾਰੇ ਕਿਸਾਨਾਂ ਨੂੰ ਦੇਸ਼ ਦੀ ਲੋਕਾਈ ਦਾ ਢਿੱਡ ਭਰਨ ਲਈ ਕੀਤੇ ਅਣਥੱਕ ਯਤਨਾਂ ਵਾਸਤੇ ਉਨ੍ਹਾਂ ਦੀ ਸ਼ਲਾਘਾ ਕੀਤੀ।

ਡਾ. ਗੋਸਲ ਨੇ ਕਿਹਾ ਕਿ ਇਹ ਦਿਨ ਸਾਡੀਆਂ ਭੋਜਨ ਦੀਆਂ ਲੋੜਾਂ ਪੂਰੀਆਂ ਕਰਨ ਲਈ ਅਪਣਾ ਖੂਨ ਪਸੀਨਾ ਇਕ ਕਾਰਨ ਵਾਲੇ ਕਿਸਾਨਾਂ ਨੂੰ ਸਮਰਪਿਤ ਹੈ ਤੇ ਇਸ ਦਿਨ ਤੇ ਸਾਨੂੰ ਕਿਸਾਨੀ ਕਿਰਤ ਦੇ ਧੰਨਵਾਦੀ ਹੋਣਾ ਬਣਦਾ ਹੈ।

ਡਾ. ਗੋਸਲ ਨੇ ਕਿਹਾ ਕਿ ਭਰਪੂਰ ਫ਼ਸਲੀ ਉਪਜ ਨਾਲ ਭਾਰਤ ਦੇ ਅਨਾਜ ਭੰਡਾਰਾਂ ਨੂੰ ਸਾਲਾਂ ਬੱਧੀ ਭਰੀ ਰੱਖਣ ਵਿੱਚ ਕਿਸਾਨਾਂ ਦਾ ਯੋਗਦਾਨ ਬਹੁਤ ਅਹਿਮ ਹੈ। ਕਿਸਾਨ ਦੀ ਸਖ਼ਤ ਮਿਹਨਤ ਨੇ ਹੀ ਜ਼ਿੰਦਗੀ ਦੇ ਹੋਰ ਮਸਲਿਆਂ ਨਾਲ ਜੂਝਣ ਲਈ ਸਮਾਜ ਨੂੰ ਲੋੜੀਂਦੀ ਸ਼ਕਤੀ ਤੇ ਊਰਜਾ ਪ੍ਰਦਾਨ ਕੀਤੀ ਹੈ। ਇਤਿਹਾਸ ਵਿੱਚ ਖੇਤੀ ਅਤੇ ਕਿਸਾਨੀ ਦੇ ਮਹੱਤਵ ਬਾਰੇ ਗੱਲ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਖੇਤੀ ਦੀ ਖੋਜ ਨਾਲ ਸਮਾਜ ਆਪਣੇ ਸੱਭਿਅਕ ਵਜੂਦ ਵੱਲ ਤੁਰਿਆ ਅਤੇ ਮਨੁੱਖ ਨੇ ਖਾਨਾਬਦੋਸ਼ੀ ਵਾਲੇ ਜੀਵਨ ਤੋਂ ਅਗਾਂਹ ਸਥਿਰਤਾ ਹਾਸਿਲ ਕੀਤੀ। ਇਸ ਲਈ ਇਹ ਦਿਹਾੜਾ ਕਿਸਾਨੀ ਦੇ ਮਹਾਤਮ ਲਈ ਵਿਸ਼ੇਸ਼ ਹੈ।

ਡਾ. ਗੋਸਲ ਨੇ ਕਿਹਾ ਕਿ ਅੱਜ ਖੇਤੀ ਨੂੰ ਸਮੇਂ ਦਾ ਹਾਣੀ ਬਣਾਉਣ ਦੀ ਲੋੜ ਹੈ ਤੇ ਇਸ ਲਈ ਪੀ.ਏ.ਯੂ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਅੱਜ ਮੁੱਲ ਵਾਧੇ ਅਤੇ ਖੇਤੀ ਕਾਰੋਬਾਰ ਨੂੰ ਅਪਣਾ ਕੇ ਖੇਤੀ ਕਿੱਤੇ ਨੂੰ ਪੇਸ਼ੇਵਰ ਲੀਹਾਂ ਤੇ ਤੋਰਨਾ ਜ਼ਰੂਰੀ ਹੋ ਗਿਆ ਹੈ। ਵਿਸ਼ਵ ਦੀ ਮੰਗ ਅਨੁਸਾਰ ਕਿਸਾਨੀ ਨੂੰ ਵੀ ਨਵੇਂ ਰਸਤੇ ਅਖਤਿਆਰ ਕਰਨ ਲਈ ਪ੍ਰੇਰਿਤ ਕਰਦਿਆਂ ਵਾਈਸ ਚਾਂਸਲਰ ਨੇ ਕਿਸਾਨਾਂ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਸਾਡੇ ਕਿਸਾਨਾਂ ਨੂੰ ਪ੍ਰੋਸੈਸਿੰਗ ਅਤੇ ਖੇਤੀ ਵਿਭਿੰਨਤਾ ਦੇ ਮਾਧਿਅਮ ਨਾਲ ਮੁੱਲ ਵਾਧੇ ਦੇ ਨਵੇਂ ਮੌਕਿਆਂ ਨੂੰ ਅਪਣਾਉਣ ਦੀ ਅਪੀਲ ਕਰਦਾ ਹਾਂ। ਇਹ ਤਬਦੀਲੀ ਮੁਨਾਫੇ ਨੂੰ ਵਧਾਉਣ ਅਤੇ ਸਥਿਰ ਖੇਤੀ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਹੈ।

ਇਸ ਤੋਂ ਇਲਾਵਾ, ਵਾਈਸ-ਚਾਂਸਲਰ ਨੇ ਖੇਤੀਬਾੜੀ ਵਿੱਚ ਮਸਨੂਈ ਬੁੱਧੀ ਦੀ ਸੰਭਾਵਨਾ ਬਾਰੇ ਗੱਲ ਕੀਤੀ। ਉਨ੍ਹਾਂ ਕਿਸਾਨਾਂ ਨੂੰ ਹੁਨਰ ਅਤੇ ਉਤਪਾਦਕਤਾ ਵਿੱਚ ਸੁਮੇਲ ਬਣਾਉਣ ਲਈ ਨਵੀਆਂ ਤਕਨਾਲੋਜੀਆਂ ਨੂੰ ਅਪਣਾਉਣ ਦੀ ਅਪੀਲ ਕੀਤੀ। ਮਸ਼ੀਨੀ ਬੌਧਿਕਤਾ ਅਤੇ ਆਧੁਨਿਕ ਤਕਨਾਲੋਜੀਆਂ ਖੇਤੀ ਦੇ ਤਰੀਕਿਆਂ ਵਿੱਚ ਕ੍ਰਾਂਤੀ ਲਿਆ ਸਕਦੀਆਂ ਹਨ। ਇਹ ਤਰੀਕੇ ਖੇਤੀ ਨੂੰ ਵਧੇਰੇ ਸਟੀਕ ਅਤੇ ਸਥਿਰ ਬਣਾਉਂਦੇ ਹਨ। ਇਹਨਾਂ ਤਕਨੀਕਾਂ ਨੂੰ ਅਪਣਾ ਕੇ ਪੰਜਾਬ ਦੇ ਕਿਸਾਨ ਵਿਸ਼ਵ ਖੇਤੀ ਭਾਈਚਾਰੇ ਦੀ ਅਗਵਾਈ ਕਰ ਸਕਦੇ ਹਨ।

ਇਹ ਵੀ ਪੜ੍ਹੋ : ਕਿਸਾਨਾਂ ਅਤੇ ਕਿਸਾਨ ਬੀਬੀਆਂ ਨਾਲ Solar Cooker ਅਤੇ Solar Dryers ਦੇ ਗੁਰ ਸਾਂਝੇ, Dr. Rajinder Kaur ਨੇ ਕਿਹਾ 'LPG ਨਾਲੋਂ ਸੋਲਰ ਕੁੱਕਰ ਵੱਧ ਸਿਹਤਮੰਦ'

ਆਪਣੇ ਸੰਦੇਸ਼ ਵਿੱਚ ਪੀਏਯੂ ਦੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਵੀ ਕਿਸਾਨਾਂ ਦੀ ਅਟੁੱਟ ਲਗਨ ਅਤੇ ਸਖ਼ਤ ਮਿਹਨਤ ਲਈ ਤਹਿ ਦਿਲੋਂ ਧੰਨਵਾਦ ਪ੍ਰਗਟਾਇਆ। ਡਾ. ਰਿਆੜ ਨੇ ਕਿਹਾ ਕਿਸਾਨਾਂ ਦੀਆਂ ਕੋਸ਼ਿਸ਼ਾਂ ਸਾਡੇ ਖੇਤੀਬਾੜੀ ਭਾਈਚਾਰੇ ਦੀ ਤਾਕਤ ਅਤੇ ਭਾਵਨਾ ਦਾ ਪ੍ਰਮਾਣ ਹਨ ਅਤੇ ਵਿਸ਼ਵ ਕਿਸਾਨ ਦਿਵਸ ਇੱਕ ਯਾਦ ਦਿਵਾਉਂਦਾ ਹੈ ਅਤੇ ਅਸੀਂ ਤੁਹਾਨੂੰ ਸਲਾਮ ਕਰਦੇ ਹਾਂ। ਯੂਨੀਵਰਸਿਟੀ ਦੇ ਸਾਰੇ ਅਧਿਕਾਰੀਆਂ, ਫੈਕਲਟੀ, ਸਟਾਫ਼ ਅਤੇ ਵਿਦਿਆਰਥੀਆਂ ਦੀ ਤਰਫ਼ੋਂ ਡਾ. ਰਿਆੜ ਨੇ ਸਾਡੇ ਕਿਸਾਨਾਂ ਦੀ ਭਲਾਈ ਅਤੇ ਖੁਸ਼ਹਾਲੀ ਲਈ ਦੁਆ ਕੀਤੀ।

Summary in English: World Farmers Day: The hard work of farmers has provided the necessary strength and energy to the society to deal with other issues of life: VC Dr. Satbir Singh Gosal

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters