1. Home
  2. ਸਫਲਤਾ ਦੀਆ ਕਹਾਣੀਆਂ

ਮਕੈਨਿਕ ਦੀ ਅਨੋਖੀ ਕਾਢ, ਅਪਾਹਜ ਦੋਸਤ ਦੇ ਕਹਿਣ 'ਤੇ ਬਣਾਈ ਮਿੰਨੀ ਜੀਪ!

ਦੇਸ਼ ਦੀ ਸਭ ਤੋਂ ਛੋਟੀ ਜੀਪ ਦੀ ਕਾਢ ਕਰਕੇ ਬਣਾਈ ਕਿੰਨੇ ਹੀ ਅਪਾਹਜਾਂ ਲਈ ਮਿੰਨੀ ਜੀਪ, ਜਾਣੋ ਪੰਜਾਬ ਦੇ ਰਹਿਣ ਵਾਲੇ ਇਸ ਮਕੈਨਿਕ ਬਾਰੇ.....

Priya Shukla
Priya Shukla
ਦੇਸ਼ ਦੀ ਸਭ ਤੋਂ ਛੋਟੀ ਜੀਪ ਦੀ ਕਾਢ ਕਰਕੇ ਬਣਾਈ ਕਿੰਨੇ ਹੀ ਅਪਾਹਜਾਂ ਲਈ ਮਿੰਨੀ ਜੀਪ

ਦੇਸ਼ ਦੀ ਸਭ ਤੋਂ ਛੋਟੀ ਜੀਪ ਦੀ ਕਾਢ ਕਰਕੇ ਬਣਾਈ ਕਿੰਨੇ ਹੀ ਅਪਾਹਜਾਂ ਲਈ ਮਿੰਨੀ ਜੀਪ

ਪੰਜਾਬ ਦੇ ਮਾਨਸਾ ਦੇ ਰਹਿਣ ਵਾਲੇ ਬੱਬਰ ਸਿੰਘ ਨੇ ਮਿੰਨੀ ਜੀਪ ਬਣਾ ਕੇ ਕਿੰਨੇ ਹੀ ਅਪਾਹਜਾਂ ਦੀ ਮਦਦ ਕੀਤੀ ਹੈ। ਇਹ ਮਿੰਨੀ ਜੀਪ ਦੇਸ਼ ਦੀ ਸਭ ਤੋਂ ਛੋਟੀ ਜੀਪ ਹੈ ਤੇ ਖਾਸ ਤੋਰ ਤੇ ਅਪਾਹਜਾਂ ਲਈ ਬਣਾਈ ਗਈ ਹੈ। ਇਸ ਮਿੰਨੀ ਜੀਪ ਦੀ ਕਾਢ ਨਾਲ ਬੱਬਰ ਸਿੰਘ ਆਪਣੇ ਸੂਬੇ `ਚ ਹੀ ਨਹੀਂ ਸਗੋਂ ਪੂਰੇ ਦੇਸ਼ `ਚ ਮਸ਼ਹੂਰ ਹੋ ਗਏ ਹਨ। ਆਓ ਜਾਣਦੇ ਹਾਂ ਬੱਬਰ ਸਿੰਘ ਦੇ ਇਸ ਕਾਢ ਦੀ ਵਧੇਰੇ ਜਾਣਕਾਰੀ। 

ਅਪਾਹਜ ਦੋਸਤ ਦੇ ਕਹਿਣ 'ਤੇ ਬਣਾਈ ਮਿੰਨੀ ਜੀਪ

ਅਪਾਹਜ ਦੋਸਤ ਦੇ ਕਹਿਣ 'ਤੇ ਬਣਾਈ ਮਿੰਨੀ ਜੀਪ

ਬੱਬਰ ਸਿੰਘ ਦੇ ਜੀਵਨ ਦੀ ਕਹਾਣੀ:

ਬੱਬਰ ਸਿੰਘ ਪੇਸ਼ੇ ਤੋਂ ਇੱਕ ਮੋਟਰ ਮਕੈਨਿਕ ਹਨ ਤੇ ਉਨ੍ਹਾਂ ਦੀ ਉਮਰ 66 ਸਾਲ ਦੀ ਹੈ। ਉਨ੍ਹਾਂ ਨੂੰ ਬਚਪਨ ਤੋਂ ਹੀ ਜੀਪਾਂ ਦਾ ਸ਼ੋਂਕ ਸੀ। ਜਦੋਂ ਉਹ ਛੋਟੇ ਸਨ ਉਦੋਂ ਉਨ੍ਹਾਂ ਦੇ ਘਰ ਇੱਕ ਵੱਡੀ ਜੀਪ ਆਈ ਸੀ, ਜਿਸਨੂੰ ਵੇਖ ਕੇ ਉਨ੍ਹਾਂ ਨੇ ਸੋਚ ਲਿਆ ਸੀ ਕੇ ਇੱਕ ਦਿਨ ਉਹ ਛੋਟੀ ਜੀਪ ਬਣਾਉਣਗੇ ਤੇ ਇਹ ਸੁਪਨਾ ਉਨ੍ਹਾਂ ਦਾ 2012 `ਚ ਆ ਕੇ ਪੂਰਾ ਹੋਇਆ।  

ਮਕੈਨਿਕ ਦੀ ਅਨੋਖੀ ਕਾਢ

ਮਕੈਨਿਕ ਦੀ ਅਨੋਖੀ ਕਾਢ

ਜੀਪ ਬਨਾਉਣ ਦਾ ਕਾਰਨ?

ਇਸ ਜੀਪ ਦੀ ਕਾਢ ਬੱਬਰ ਸਿੰਘ ਦੇ ਦੋਸਤ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਕੀਤਾ ਗਿਆ ਸੀ, ਜੋ ਕਿ ਇੱਕ ਅਪਾਹਜ ਹੈ। ਬੱਬਰ ਸਿੰਘ ਦੇ ਦੋਸਤ ਸਕੂਟਰ ਤਾਂ ਚਲਾ ਲੈਂਦੇ ਸੀ, ਪਰ ਆਪਣੇ ਪਰਿਵਾਰ ਦੇ ਨਾਲ ਜਾਣ ਲਈ ਉਨ੍ਹਾਂ ਕੋਲ ਕੋਈ ਵਾਹਨ ਨਹੀਂ ਸੀ। ਜਿਸ ਕਰਕੇ ਉਨ੍ਹਾਂ ਨੇ ਬੱਬਰ ਸਿੰਘ ਨੂੰ ਕੋਈ ਛੋਟੀ ਜਿਹੀ ਗੱਡੀ ਬਣਾਉਣ ਨੂੰ ਕਿਹਾ। ਜਿਸਦੇ ਸਿੱਟੇ ਵਜੋਂ ਬੱਬਰ ਸਿੰਘ ਨੇ ਮਿੰਨੀ ਜੀਪ ਬਣਾਉਣ ਦਾ ਫੈਸਲਾ ਕੀਤਾ।  

ਕਿਵੇਂ ਬਣਾਈ ਮਿੰਨੀ ਜੀਪ?

ਬੱਬਰ ਸਿੰਘ ਨੇ 2012 `ਚ ਆਪਣਾ ਦਿਮਾਗ ਤੇ ਹੁਨਰ ਦਾ ਇਸਤੇਮਾਲ ਕਰਕੇ ਇਸ ਮਿੰਨੀ ਜੀਪ ਨੂੰ ਬਣਾਇਆ ਸੀ। ਉਨ੍ਹਾਂ ਨੇ ਇਸ ਜੀਪ ਨੂੰ ਆਪਣੇ ਹੀ ਗੈਰੇਜ `ਚ ਬਣਾਇਆ ਸੀ। ਉਨ੍ਹਾਂ ਨੇ ਮਿੰਨੀ ਜੀਪ ਦੀ ਬੌਡੀ ਬਾਕੀ ਹੀ ਜੀਪਾਂ ਦੀ ਬੌਡੀ ਵਰਗੀ ਬਣਾਈ, ਜਿਸ ਵਿੱਚ 100cc ਦੀ ਮੋਟਰ (Motor) ਤੇ ਮਾਰੂਤੀ 800 ਦਾ ਸਟੀਅਰਿੰਗ (Stirring) ਲਗਾਇਆ ਤੇ ਜੀਪ ਤਿਆਰ ਕਰ ਦਿੱਤੀ। ਇਸ ਜੀਪ ਚ ਬੱਬਰ ਸਿੰਘ ਨੇ ਇੱਕ ਆਟੋਮੈਟਿਕ ਇੰਜਿਨ (Automatic engine) ਵੀ ਲਗਾਇਆ, ਜਿਸ ਨਾਲ ਇਸਨੂੰ ਚਲਾਉਣਾ ਬਹੁਤ ਆਸਾਨ ਹੋ ਗਿਆ। ਇਸ ਮਿੰਨੀ ਜੀਪ 'ਚ 4 ਲੋਕ ਅਰਾਮ ਨਾਲ ਬੈਠ ਸਕਦੇ ਹਨ। ਇਸ ਜੀਪ ਨੂੰ ਬਨਾਉਣ `ਚ ਬੱਬਰ ਸਿੰਘ ਦੇ 70 ਹਜ਼ਾਰ ਰੁਪਏ ਲੱਗ ਗਏ ਸੀ।

ਇਹ ਵੀ ਪੜ੍ਹੋਯੂਟੀਊਬ ਤੋਂ ਖਾਣਾ ਬਨਾਉਣਾ ਸਿੱਖ ਕੇ ਸ਼ੁਰੂ ਕੀਤਾ ਫੂਡ ਟਰੱਕ ਦਾ ਕਾਰੋਬਾਰ, ਲੱਖਾਂ 'ਚ ਕਮਾਈ!

ਇਸ ਮਿੰਨੀ ਜੀਪ ਦੀਆਂ ਵਿਸ਼ੇਸ਼ਤਾਵਾਂ:

- ਇਹ ਮਿੰਨੀ ਜੀਪ ਵੇਖਣ `ਚ ਸਿਰਫ਼ ਇੱਕ ਸਕੂਟਰ ਜਿੰਨੀ ਹੈ, ਪਰ ਚਲਾਨ ਵਾਲੇ ਲਈ ਇਹ ਪੂਰੀ ਤਰ੍ਹਾਂ ਤੋਂ ਜੀਪ ਵਰਗੀ ਹੈ। 

- ਇਸ ਜੀਪ `ਚ ਕੋਈ ਗੇਅਰ ਨਹੀਂ ਹੈ ਤੇ ਇਸ ਵਿੱਚ ਇੱਕ ਆਟੋਮੈਟਿਕ ਇੰਜਿਨ ਵੀ ਲਗਾਇਆ ਗਿਆ ਹੈ ਜਿਸ ਨਾਲ ਇਸਨੂੰ ਚਲਾਉਣਾ ਹੋਰ ਵੀ ਸੌਖਾ ਹੋ ਜਾਂਦਾ ਹੈ।

- ਇਸ ਜੀਪ ਦੇ ਸਾਰੇ ਫੰਕਸ਼ਨਸ (Function) ਸਟੀਅਰਿੰਗ ਦੇ ਕੋਲ ਦਿੱਤੇ ਗਏ ਹਨ, ਜਿਸ ਨਾਲ ਇਸਨੂੰ ਚਲਾਉਣ ਲਈ ਪੈਰਾਂ ਦੀ ਲੋੜ ਨਹੀਂ ਪੈਂਦੀ।

- ਇਸਦਾ ਸਾਇਜ਼ (Size) ਵੀ ਅਪਾਹਜਾਂ ਲਈ ਬਿਲਕੁਲ ਆਰਾਮਦਾਇਕ ਹੈ।

ਅੱਜ ਤੱਕ ਕਿੰਨੀਆਂ ਜੀਪਾਂ ਬਣਾਈਆਂ ਗਈਆਂ?

ਬੱਬਰ ਸਿੰਘ ਦੀ ਇਹ ਜੀਪ ਲੋਕਾਂ ਨੂੰ ਬਹੁਤ ਪਸੰਦ ਆਈ ਤੇ ਹੌਲੀ-ਹੌਲੀ ਇਸਦੇ ਚਰਚੇ ਪੂਰੇ ਪੰਜਾਬ `ਚ ਹੋਣ ਲਗ ਪਏ ਹਨ। ਇਸਤੋਂ ਬਾਅਦ ਬੱਬਰ ਸਿੰਘ ਨੂੰ ਇਸ ਜੀਪ ਦੇ ਆਰਡਰ ਆਉਣ ਲਗ ਪਏ। ਅੱਜ ਤਕ ਉਨ੍ਹਾਂ ਨੇ 15 ਤੋਂ ਵੱਧ ਅਪਾਹਜਾਂ ਲਈ ਇਹ ਜੀਪ ਬਣਾਈ ਹੈ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: A unique invention of a mechanic, a mini jeep made at the request of a disabled friend!

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters