1. Home
  2. ਸਫਲਤਾ ਦੀਆ ਕਹਾਣੀਆਂ

Successful Farmer: MSc ਪੜਿਆ ਨੋਜਵਾਨ ਬਣਿਆ ਕਾਮਯਾਬ ਕਿਸਾਨ, Patwari Jaggery Plant ਚਲਾਉਣ ਦੇ ਨਾਲ ਖੇਤੀ ਵਿਭਿੰਨਤਾ 'ਚ ਇੰਟਰਕਰੋਪਿੰਗ ਦੇ ਨਾਲ ਫ਼ਸਲਾਂ ਦੀ ਕਰਦੈ ਤਰਕੀਬਵਾਰ ਵੰਡ

ਬਲਾਕ ਕਾਹਨੂੰਵਾਨ ਦੇ ਪਿੰਡ ਨਾਨੋਵਾਲ ਜੀਂਦੜ ਦੇ ਕਿਸਾਨ ਅੰਮ੍ਰਿਤਪਾਲ ਸਿੰਘ ਪਿਛਲੇ 8 ਸਾਲਾਂ ਤੋਂ ਫ਼ਸਲੀ ਰਹਿੰਦ ਖੂਹੰਦ ਨੂੰ ਅੱਗ ਨਾ ਲਗਾ ਕੇ ਸਹਾਇਕ ਧੰਦਿਆਂ 'ਚ ਪੁਰਾਣੇ ਟਰੈਂਡੀਸ਼ਨਲ ਕਣ ਵਾਲੇ ਗੁੜ - ਸ਼ੱਕਰ ਦੀ ਪ੍ਰੌਸੈਸਿੰਗ ਕਰਨ ਨਾਲ ਚਲਾਉਂਦੇ ਪਟਵਾਰੀ ਜੈਗ਼ਰੀ ਪਲਾਂਟ। ਪੰਜਾਬ ਸਰਕਾਰ ਨੂੰ ਕੀਤੀ ਅਪੀਲ ਬਾਸਮਤੀ ਦੀ ਸਰਕਾਰੀ ਹੋਵੇ ਖ਼ਰੀਦ, ਬਲਾਕਾਂ 'ਚ ਚਲਾਵੇ ਸਬਜ਼ੀ ਮੰਡੀਆਂ, ਕੁਲਹਾੜੀ 'ਤੇ ਹੋਵੇਂ Subsidy, ਕਿਸਾਨ ਖੇਤ਼ ਦੀ ਵੰਡ 'ਚ ਐਗਰੋ ਫੋਰੈੱਸਟਰੀ, ਫ਼ਸਲੀ ਵਿਭਿੰਨਤਾ 'ਚ ਇੰਟਰਕਰੋਪਿੰਗ, ਫ਼ਸਲੀ ਚੱਕਰ ਨੂੰ ਦੇਂਣ ਤਰਜੀਹ।

Gurpreet Kaur Virk
Gurpreet Kaur Virk
ਪਟਵਾਰੀ ਜੈਗ਼ਰੀ ਪਲਾਂਟ ਚਲਾਉਣ ਵਾਲਾ ਨੋਜਵਾਨ ਕਿਸਾਨ ਅੰਮ੍ਰਿਤਪਾਲ ਸਿੰਘ

ਪਟਵਾਰੀ ਜੈਗ਼ਰੀ ਪਲਾਂਟ ਚਲਾਉਣ ਵਾਲਾ ਨੋਜਵਾਨ ਕਿਸਾਨ ਅੰਮ੍ਰਿਤਪਾਲ ਸਿੰਘ

Success Story: ਦੋਸਤੋ ਬਹੁਤ ਸਾਰੇ ਕਿਸਾਨ ਭਰਾਵਾਂ ਦੀਆਂ ਖੇਤੀਬਾੜੀ ਵਿਭਾਗ ਦੁਆਰਾ ਪ੍ਰਕਾਸ਼ਿਤ ਕਿਸਾਨ ਸਫ਼ਲ ਕਹਾਣੀ ਸੰਗ੍ਰਹਿ ਤੁਸੀਂ ਲਗਾਤਾਰ ਪੜਦੇ ਆਏ ਹੋ। ਜਿਸ ਕਹਾਣੀ 'ਚ ਹਰੇਕ ਕਿਸਾਨ ਜੋ ਖੇਤੀ ਜਾਂ ਸਹਾਇਕ ਧੰਦੇ ਜਾਂ ਪ੍ਰੌਸੈਸਿੰਗ ਦੇ ਕੰਮ ਆਪਣੇ ਪੱਧਰ 'ਤੇ ਸ਼ੂਰੂ ਕਰਨ ਸਮੇਂ ਉਸ ਨੂੰ ਜੋ ਸਮਾਜ ਵਿਚ ਚੱਲ ਰਹੀ ਈਰਖਾਂ ਵਾਲੀ ਨਾ ਪੱਖੀਂ ਬਿਰਤੀ ਦਾ ਸ਼ਿਕਾਰ ਹੋਣਾ ਪਿਆ।

ਪਰ ਅੰਮ੍ਰਿਤਪਾਲ ਸਿੰਘ ਪਿੰਡ ਨਾਨੋਵਾਲ ਜੀਂਦੜ, ਬਲਾਕ ਕਾਹਨੂੰਵਾਨ, ਜ਼ਿਲ੍ਹਾ ਗੁਰਦਾਸਪੁਰ ਦੇ ਕਿਸਾਨ ਜੋ ਕਿ ਨੋਵੀਂ ਜਮਾਤ ਤੋਂ ਖੇਤੀ ਦੇ ਸ਼ੋਕ ਤੇ ਆਪਣੀ ਸਖ਼ਤ ਮਿਹਨਤ ਸਦਕਾ ਖ਼ੁਦ ਬੇਹੱਦ ਪੜਿਆ ਲਿਖਿਆ ਹੈ। ਜਿਸ ਨੇ ਐਮ. ਐਸ. ਸੀ. ਫਿਜ਼ੀਕਸ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਬੇਹੱਦ ਆਪਣੇ ਪਰਿਵਾਰ ਤੇ ਆਪਣੇ ਇਰਦ ਗਿਰਦ ਦੇ ਸਾਥੀਆਂ ਨਾਲ਼ ਏਸ ਬਿਜਨੈਸ ਬਾਰੇ ਮੁਕੰਮਲ ਪਲੈਨਿੰਗਾਂ ਨਾਲ ਆਪਣੇ ਹਾਂ ਪੱਖੀ ਤੇ ਨਾ ਪੱਖੀਂ ਕਹਿ ਲਵੋਂ ਕਿ ਫਾਇਦੇ ਨੁਕਸਾਨ ਸਭ ਸਮਝ ਕੇ ਚੱਲਿਆ।

ਇਸ ਸਹਾਇਕ ਧੰਦੇ ਨੂੰ ਅਪਨਾਉਣ ਦੀ ਪਲੈਨਿੰਗ ਦੇ ਨਾਲ ਖੇਤ ਨੂੰ ਵੀ ਅੰਮ੍ਰਿਤਪਾਲ ਸਿੰਘ ਵੱਲੋਂ ਮੁਕੰਮਲ ਲਿਆਉਣ ਕੀਤਾ ਗਿਆ। ਜਿਸ ਵਿੱਚ ਅੰਮ੍ਰਿਤਪਾਲ ਸਿੰਘ ਵੱਲੋਂ ਕੁੱਲ ਰਕਬੇ ਦੀ ਮਾਲਕੀ ਦੇ ਹਿਸਾਬ ਨਾਲ ਪੰਜਵੇਂ ਹਿੱਸੇ ਚ ਪਾਪੂਲਰ/ਐਗਰੋਫੋਰੈਸਟਰੀ ਅਧੀਨ ਲਿਆਂਦਾ, ਜਿਸ 'ਚ ਮੇਨ ਫ਼ਸਲ 'ਚ ਇੰਟਰਕਰੋਪਿੰਗ ਕਰ ਸਰ੍ਹੋਂ ਬੀਜ਼ੀ ਜਾਂਦੀ ਹੈ। ਬਾਕੀ ਅੱਧੇ ਵਿਚ ਕਣਕ ਝੋਨਾ ਤੇ ਬਾਕੀ ਫਿਰ ਅੱਧੇ ਰਕਬੇ 'ਚ ਗੰਨੇ ਦੀ ਫ਼ਸਲ ਹੇਠਾਂ ਲਿਆਂਦੀ ਜਾਂਦੀ ਹੈ। ਜਦਕਿ ਗੰਨੇ 'ਚ ਫ਼ਿਰ ਵੱਖ-ਵੱਖ ਸਬਜ਼ੀਆਂ ਦੀ ਇੰਟਰਕਰੋਪਿੰਗ ਕੀਤੀ। ਏਸ ਧੰਦੇ ਵੱਲ ਮੁੜਨਾ ਵੀ ਏਰੀਏ ਦੀ ਸ਼ੂਗਰ ਮਿੱਲ ਵੱਲੋਂ ਸਮੇਂ ਸਿਰ ਅਦਾਇਗੀ ਨਾ ਹੋਣਾ ਤੇ ਜ਼ਿਆਦਾ ਖ਼ਰਾਬ ਕਰਨਾ ਹੀ ਮੁੱਖ ਕਾਰਨ ਬਣਿਆ।

ਉਨ੍ਹਾਂ ਕਿਹਾ ਕਿ ਮੇਰੇ ਨਜਦੀਕੀ ਸਿਆਸੀ ਸੱਜਣ ਨੇ ਕਿਹਾ ਕਿ ਤੁਸੀਂ ਆਪਣੇ ਵਰਤਮਾਨ ਤੌਰ ਤਰੀਕੇ ਹੀ ਕਿਉਂ ਨਹੀਂ ਬਦਲ ਲੈਂਦੇ ਖੇਤੀ ਦੇ। ਕਿੳਕਿ ਏਥੇ ਤਾਂ ਹਾਲਾਤ ਅਜਿਹੇ ਤੰਗ ਪ੍ਰੇਸਾਨ ਕਰਨ ਵਾਲੇ ਹੀ ਰਹਿਣਗੇ। ਤਦ ਉਹਨਾਂ ਕਿਹਾ ਕਿ ਤੁਸੀਂ ਕਿਉਂ ਨਹੀਂ ਆਪਣੀ ਹੀ ਕੁਲਹਾੜੀ ਲਗਾ ਕੇ ਆਪ ਖ਼ੁਦ ਗੁੜ ਸ਼ੱਕਰ ਬਣਾ ਕੇ ਸਿੱਧਾ ਵੇਚਦੇ ਹੋ, ਸ਼ੂਗਰ ਮਿੱਲਾਂ ਨੂੰ ਗੰਨਾ ਪੀੜਨ ਲਈ ਭੇਜੋ ਹੀ ਨਾ। ਬੱਸ ਉਹੀ ਗੁੱਸੇ ਨਾਲ ਸ਼ੂਰੂਆਤ ਹੋਈ ਪਟਵਾਰੀ ਜੈਗ਼ਰੀ ਪਲਾਂਟ ਬਣਾਉਣ ਦੀ। ਪੰਜਾਬ ਸਰਕਾਰ ਦੇ ਚਲੰਤ ਵਾਤਾਵਰਣ ਪ੍ਰਦੂਸ਼ਨ ਦੇ ਮੁੱਦੇ ਦੀ ਗੱਲ ਕਰਦਿਆਂ ਕਿਹਾ ਮੈਂ ਪਿਛਲੇ 8 ਸਾਲਾਂ ਤੋਂ ਵਾਤਾਵਰਣ ਸਾਫ਼ ਰੱਖਣ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ, ਫ਼ਸਲੀ ਰਹਿੰਦ ਖੂਹੰਦ ਨੂੰ ਅੱਗ ਨਹੀਂ ਲਗਾਈਂ, ਖੇਤ ਚ ਹੀ ਦਬਾਈ।

ਆਓ ਗੱਲ ਕਰੀਏ ਕਿਸਾਨ ਨਾਲ਼:-

ਕਿਸਾਨੀ ਤਜ਼ਰਬੇ

ਕਿਸਾਨ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਮੈਂ ਆਪਣੇ ਜੈਗਰੀ ਪਲਾਂਟ ਵਿੱਚ ਕੈਮਰੇ ਲਗਾਏ ਹਨ, ਜੋ ਮੇਰੇ ਮੋਬਾਈਲ ਨਾਲ ਅਟੈਚ ਹਨ। ਜਿਸ ਤੇ ਮੇਰੀ ਹਰ ਸਮੇਂ ਨਜ਼ਰ ਰਹਿੰਦੀ ਹੈ। ਉਥੇ ਪਲਾਂਟ ਤੇ ਕੰਮ ਕਰਨ ਨਾਲ ਮੈਂ ਬਾਕੀ ਦੀ ਖੇਤੀ ਵੀ ਮੇਰੇ ਇਕੱਲੇ ਵੱਲੋਂ ਹੀ ਭੱਜ ਦੋੜ ਨਾਲ਼ ਦੇਖੀਂ ਜਾ ਰਹੀ ਹੈ। ਉਹਨਾਂ ਕਿਹਾ ਕਿ ਮੈਂ ਸ਼ੂਰੂਆਤ ਚ ਬਹੁਤ ਸਾਰੇ ਨੇੜੇ ਦੇ ਤੇ ਦੂਰ ਦੁਰਾਡੇ ਦੇ ਪੰਜਾਬੀਆਂ ਤੇ ਬੲਈਆਂ ਦੇ ਵੀ ਵੇਲਣੇ ਕੁਲਹਾੜੀ ਵਿਜ਼ਿਟ ਕੀਤੇ, ਪਰ ਜੋ ਕੁਆਲਿਟੀ ਮੈਂ ਆਪਣੇ ਪੁਰਖਿਆਂ ਦੇ ਸਮਿਆਂ ਦੀ ਲੱਭਦਾ ਸੀ। ਉਹ ਏਨਾ ਫ਼ਿਰਨ ਦੇ ਬਾਵਜੂਦ ਵੀ ਨਹੀਂ ਮਿਲ਼ੀ। ਅਖ਼ੀਰ ਮੈਂ ਤਜ਼ਰਬੇ ਅਨੁਸਾਰ ਅੱਜ ਵਧੀਆ ਉੱਚ ਕੁਆਲਿਟੀ ਦੇਖਦਿਆਂ ਹੋਇਆਂ ਗੁੜ ਬਣਾਇਆ ਜਾਂਦਾ ਹੈ। ਮੈਂ ਪੁਰਾਣੇ ਸਮਿਆਂ ਦੇ ਟਰੈਡਿਸ਼ਨਲ ਗੁੜ ਜੋ ਕਿ ਕਣ ਵਾਲਾ ਹੁੰਦਾ ਸੀ, ਜਿਸ ਦਾ ਜਾਇਕਾ ਮੂੰਹੋਂ ਲਹਿੰਦਾ ਨਹੀਂ ਸੀ।

ਬੱਸ ਇਸੇ ਤਰ੍ਹਾਂ ਸਾਡੇ ਗੁੜ ਦੀ ਖੂਸਬੋ ਬਾਕੀਆਂ ਨਾਲੋਂ ਅਲੱਗ ਹੈ ਤੇ ਇਸ ਵਿੱਚ ਕੋਈ ਜਿੱਡ ਨਹੀਂ ਹੁੰਦੀ ਜੋ ਹੱਥਾਂ ਨਾਲ ਨਹੀਂ ਲੱਗਦੀ। ਮੂੰਹ ਵਿੱਚ ਖਾਂਦਿਆਂ ਘੁੱਲਣ ਤੇ ਉਸਦੀ ਸ਼ੁੱਧਤਾ ਤੇ ਕੁਆਲਿਟੀ ਦੇ ਪਾਏ ਜਾਣ ਦਾ ਆਪ ਇਨਸਾਨ ਨੂੰ ਪਤਾ ਲੱਗਦਾ ਹੈ। ਗੁੜ ਨਾਲ ਚਾਹ ਬਣਾਉਂਦਿਆਂ ਦੁੱਧ ਫੱਟਦਾ ਨਹੀਂ। ਏ ਕਹਿ ਲਵੋ ਕਿ ਜੋ ਵੀ ਇਨਸਾਨ ਸਾਡਾ ਗੁੜ ਟੇਸਟ ਕਰਦਾ ਹੈ ਫਿਰ ਏਸੇ ਦੀ ਹੀ ਡਿਮਾਂਡ ਕਰਦਾ ਹੈ। ਅਸੀਂ 4 ਏਕੜ ਰਕਬੇ ਵਿੱਚ ਗੰਨੇ ਦੀ ਗੁੜ ਲਈ ਕਿਸਮ 15023, 0118, 64, 95 ਦੀ ਕਾਸ਼ਤ ਕਰਦੇ ਹਾਂ। ਬਾਕੀ ਦਾ ਗੰਨਾ ਮਿੱਲ ਨੂੰ ਭੇਜਦੇ ਹਾਂ। ਉਹਨਾਂ ਕਿਹਾ ਕਿ ਜਦੋਂ ਅਸੀਂ 2017 ਵਿੱਚ ਕੰਮ ਗੁੜ ਸ਼ੱਕਰ ਬਣਾਉਣ ਦਾ ਸ਼ੂਰੁ ਕੀਤਾ, ਉਸ ਸਮੇਂ ਸਾਨੂੰ ਖ਼ੁਦ ਨੂੰ ਬਣਦਾ ਵਾਜਿਬ ਰੇਟ ਨਹੀਂ ਮਿਲਿਆ, ਉਲਟਾ ਕੁੱਝ ਕੁ ਫ਼ੇਰੀਆਂ ਲਗਾਉਣ ਵਾਲਿਆਂ ਨੂੰ ਤੇ ਕੁੱਝ ਕਾਦੀਆਂ ਦੇ ਦੁਕਾਨਦਾਰਾਂ ਨੂੰ 40 ਰੁਪਏ ਸਸਤਾ ਦਿੰਦੇ ਰਹੇ। ਜਿਸ ਦਾ ਨੁਕਸਾਨ ਸੀਜ਼ਨ ਦੌਰਾਨ 90,000/- ਰੁਪਏ ਬਣਦਾ ਸੀ, ਅਜ਼ੇ ਕਿ ਗੰਨਾ ਸਾਡਾ ਆਪਣਾ ਸੀ, ਬਾਕੀ ਹੋਰ ਵੀ ਖ਼ਰਚਾ ਉਲਟਾ ਪੱਲਿਉਂ ਹੀ ਪੈਂਦਾ ਰਿਹਾ।

ਫਿਰ ਹੋਲ਼ੀ ਹੋਲ਼ੀ ਤਜ਼ਰਬੇ ਵਧਣ ਨਾਲ ਅਸੀਂ ਪੁਰਾਣੀ ਪ੍ਰੰਪਰਾਗਤ ਕੁਆਲਿਟੀ ਤੇ ਪਹੁੰਚੇ ਤਾਂ ਫ਼ੇਰ ਸਾਨੂੰ ਕਿਸੇ ਨੂੰ ਗੁੜ ਖ਼ਰੀਦਣ ਲਈ ਕਹਿਣ ਦੀ ਲੋੜ ਨਹੀਂ ਪਈ। ਉਹਨਾਂ ਦੱਸਿਆ ਕਿ ਅੱਜ ਅਸੀਂ ਆਪਣੀ ਕੁਆਲਿਟੀ ਦਾ ਰੇਟ 80/- ਰੁਪਏ ਪ੍ਰਤੀ ਕਿਲੋ ਰੱਖਿਆ ਹੈ। ਇਸ ਦੇ ਭਾਅ ਬਾਰੇ ਵੀ ਜ਼ਿਕਰ ਕਰਦਿਆਂ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਮੈਨੂੰ ਏਸ ਰੇਟ ਤੇ ਕੋਈ ਬੱਚਤ ਨਹੀਂ ਬੱਸ ਏਂ ਕਹਿ ਲਵੋ ਕਿ ਕੇਵਲ ਮਿੱਲਾਂ ਨਾਲੋਂ ਰੇਟ ਗੰਨੇ ਦਾ ਰੋਟਿਨ ਚ ਮਿਲ਼ ਜਾਂਦਾ ਹੈ। ਪ੍ਰੌਸੈਸਿੰਗ ਦਾ ਰੇਟ ਜੇਕਰ ਅਸੀਂ 110 ਰੁਪਏ ਰੱਖਦੇ ਹਾਂ, ਤਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਏਸ ਦੀ ਪ੍ਰੌਸੈਸਿੰਗ ਚ ਕੁਝ ਬੱਚਦਾ ਹੈ। ਉਹਨਾਂ ਕਿਹਾ ਕਿ ਮੈਂ ਵੀ ਸੋਚਿਆ ਕਿ ਜੇਕਰ ਕਿਸੇ ਨੂੰ ਚੰਗੀ ਸਿਹਤ ਲਈ ਚੰਗੀ ਕੁਆਲਿਟੀ ਖਵਾਉਣੀ ਹੀ ਹੈ, ਤਾਂ ਰੇਟ ਘੱਟ ਹੁੰਦਾ ਹੈ ਤਾਂ ਕੋਈ ਗੱਲ ਨਹੀਂ। ਕਿਉਂਕਿ ਸਾਡੇ ਲੋਕ ਮਹਿੰਗੀ ਚੀਜ਼ ਨੂੰ ਤਵੱਜੋ ਵੀ ਨਹੀਂ ਦਿੰਦੇ, ਬੇਸ਼ੱਕ ਉੱਚ ਕੁਆਲਿਟੀ ਹੀ ਕਿਉਂ ਨਾ ਹੋਵੇ।

ਅੱਜ ਸਾਡਾ ਗੁੜ ਸਾਡੇ ਆਪਣੇ ਸਾਰੇ ਪਿੰਡ ਦੇ ਨਾਲ਼ ਬਲਾਕ ਦੇ ਪਿੰਡਾਂ ਦੇ ਲੋਕਾਂ ਦੁਆਰਾ ਵਿਦੇਸ਼ਾਂ ਚ ਰਹਿੰਦੇ ਰਿਸ਼ਤੇਦਾਰਾਂ ਨੂੰ ਅਸਟ੍ਰੇਲੀਆ ਅਮਰੀਕਾ ਦੇ ਨਾਲ ਕਾਦੀਆਂ, ਬਟਾਲੇ ਦੇ ਆੜਤੀਏ, ਖਰੀਦਿਆ ਜਾਂਦਾ ਤੇ ਬਹੁਤ ਸਾਰੇ ਲੋਕ ਸਾਡੇ ਨਾਲ ਫੋਨ ਤੇ ਅਡਵਾਂਸ ਰਾਬਤਾ ਬਣਾ ਕੇ ਆਰਡਰ ਤੇ ਚੱਲਦੇ ਹਨ। ਫਿਰ ਵੀ ਬਹੁਤੇ ਭਰਾ ਰਹਿ ਜਾਂਦੇ ਹਨ ਜੋ ਅਗਾਂਹ ਲੰਮੇ ਸਮੇਂ ਲਈ ਘਰਾਂ ਚ ਰੱਖਣਾ ਚਾਹੁੰਦੇ ਹਨ। ਅਸੀਂ ਕੇਵਲ ਤੇ ਕੇਵਲ ਲੋਕਾਂ ਦਾ ਸਵਾਦ ਸਮਝਿਆ ਜੋ ਕਹਿੰਦੇ ਸਨ ਕਿ ਸਾਨੂੰ ਪੁਰਾਣੇ ਸਮਿਆਂ ਦਾ ਕਣ ਵਾਲਾ ਗੁੜ ਚਾਹੀਦਾ। ਉਨ੍ਹਾਂ ਕਿਹਾ ਮੈਂ ਗੰਨੇ ਦੀ ਫ਼ਸਲ ਚ ਕੀਟਨਾਸ਼ਕਾਂ ਦੀ ਵਰਤੋਂ ਨਾਂਮਾਤਰ ਕਰਦੇ ਹਾਂ। ਉਹ ਵੀ ਅਗੇਤੇ ਸਮੇਂ ਪਾਉਂਦੇ ਹਾ, ਜਦੋਂ ਨੁਕਸਾਨ ਵੱਧਦਾ ਹੈ। ਅਸੀਂ ਪਾਣੀ ਵੀ ਫ਼ਸਲ ਨੂੰ ਘੱਟ ਲਗਾਉਂਦੇ ਹਾਂ ਤਾਂ ਜੋ ਮਿਠਾਸ ਵਧੇ ਤੇ ਗੰਨਾ ਡਿੱਗੇ ਨਾ ਤੇ ਕੁਆਲਿਟੀ ਖ਼ਰਾਬ ਨਾ ਹੋਵੇ, ਸਮੇਂ ਨਾਲ ਬੰਨਦੇ।

ਇਸ ਦੇ ਨਾਲ ਕੁਦਰਤੀ ਜੀਵਾਣੂ ਕਲਚਰ ਨੂੰ ਫ਼ਸਲ ਤੇ ਤਰਜੀਹ ਦਿੰਦੇ ਹਾਂ ਜਿਵੇਂ ਕਿ ਐਜੋਟੋਬੈਕਟਰ, ਪੋਟਾਸ਼ੀਅਮ ਤੇ ਜ਼ਿੰਕ ਮੋਬੋਲਾਇਜਿੰਗ ਬੈਕਟੀਰੀਆ, ਫਾਸਫੇਟ ਸੋਲੂਬਲਾਇਜ਼ ਬੈਕਟੀਰੀਆ, ਉਲੀ ਲਈ ਸੰਜੀਵਨੀ/ਟਰਾਈਕੋਡਰਮਾ, ਸੂਡੋਮੀਨਾਸ ਵਰਤਦੇ। ਇਸ ਨਾਲ 1 ਏਕੜ ਲਈ ਚਾਰ ਟਰਾਲੀਆਂ ਦੇਸੀ ਰੂੜੀ ਹਰ ਤਿੰਨ ਸਾਲਾਂ ਬਾਅਦ ਵਰਤਦੇ ਹਾਂ ਤਾਂ ਜੋ ਮਿੱਟੀ ਚ ਘਟੇ ਜੀਵਾਣੂਆਂ ਦੀ ਸੰਖਿਆ ਪੂਰੀ ਹੋ ਸਕੇ। ਉਹਨਾਂ ਲਗਾਤਾਰ ਯੂਨੀਵਰਸਿਟੀ ਤੋਂ ਮਿੱਟੀ ਟੈਸਟ ਕਰਵਾ ਕੇ ਮਿੱਟੀ ਦੇ ਪੈਮਾਨੇ ਮਾਪਦੰਡ ਵੀ ਦੇਸੀ ਰੂੜੀ ਤੇ ਜੀਵਾਣੂ ਕਲਚਰ ਨਾਲ ਪੂਰੇ ਕੀਤੇ ਹੋਏ ਹਨ। ਬੀਜਾਂ ਬਾਰੇ ਉਹਨਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਕਾਹਨੂੰਵਾਨ ਤੋਂ ਬੀਜ਼ ਖ਼ਾਦ ਤੇ ਹੋਰ ਸਲਾਹ ਸੁਝਾਅ ਤੇ ਵਿਜ਼ਿਟ ਲਈ ਵਿਭਾਗ ਨਾਲ ਤਾਲਮੇਲ ਬਰਕਰਾਰ ਰੱਖਿਆ।

ਇਹ ਵੀ ਪੜ੍ਹੋ : Success Story: ਸੂਰ ਅਤੇ ਮੱਛੀ ਪਾਲਣ ਦਾ ਸਾਂਝਾ ਕਿੱਤਾ ਕਰਨ ਵਾਲੀ ਹਿੰਮਤੀ ਅਤੇ ਉੱਦਮੀ ਔਰਤ Amandeep Kaur Sangha, ਭਵਿੱਖ ਵਿੱਚ Dairy ਅਤੇ Poultry Farm ਸ਼ੁਰੂ ਕਰਨ ਦੀ ਯੋਜਨਾ

ਪਟਵਾਰੀ ਜੈਗ਼ਰੀ ਪਲਾਂਟ ਚਲਾਉਣ ਵਾਲਾ ਨੋਜਵਾਨ ਕਿਸਾਨ ਅੰਮ੍ਰਿਤਪਾਲ ਸਿੰਘ

ਪਟਵਾਰੀ ਜੈਗ਼ਰੀ ਪਲਾਂਟ ਚਲਾਉਣ ਵਾਲਾ ਨੋਜਵਾਨ ਕਿਸਾਨ ਅੰਮ੍ਰਿਤਪਾਲ ਸਿੰਘ

ਉਦਮ ਤੇ ਉਪਰਾਲੇ

ਉਹਨਾਂ ਕਿਹਾ ਕਿ ਅਸੀਂ ਪਲਾਂਟ 1 ਦਸੰਬਰ ਨੂੰ ਚਲਾਉਂਦੇ ਹਾਂ ਤੇ 15 ਮਾਰਚ ਨੂੰ ਬੰਦ ਕਰਦੇ ਹਾਂ। ਉਨ੍ਹਾਂ ਦੱਸਿਆ ਮੈਂ 6-7‌ ਸਾਲ ਕੇਵਲ ਕੁਆਲਿਟੀ ਸੁਧਾਰਨ ਨੂੰ ਲਗਾਏ। ਅੱਜ ਅਸੀਂ ਪਿੰਡ ਦੇ 6 ਪਰਿਵਾਰਾਂ ਨੂੰ ਰੋਜ਼ਗਾਰ ਦਿੱਤਾ, ਜਿਸ ਨੂੰ ਹਫਤਾਵਾਰੀ ਪੈਸੇ ਦਿੰਦੇ ਹਾਂ। ਏਂ ਕਹਿ ਲਵੋ ਕਿ ਮੇਰੇ ਬੰਦੇ ਵੀ ਮੇਰੀ ਸਮਝ ਤੇ ਚੱਲ ਕੇ ਕੁਆਲਿਟੀ ਬਣਾ ਰਹੇ ਹਨ। ਫੇਰ ਅੱਧ ਮਾਰਚ ਤੋਂ ਬਾਅਦ ਏਹੀ ਬੰਦੇ ਗੰਨੇ ਦੀ ਫ਼ਸਲ ਦੀ ਸਾਂਭ ਸੰਭਾਲ ਵੱਲ ਹੋ ਜਾਂਦੇ ਹਨ। ਬਰਗਾੜੀ ਗੁੜ ਵਾਲਿਆਂ ਨਾਲ ਫੋਨ ਤੇ ਗੱਲ ਕਰਕੇ ਉਹਨਾਂ ਦੇ ਦੱਸੇ ਤੇ ਮੁਜ਼ੱਫਰਨਗਰ ਤੋਂ ਪਲਾਂਟ ਦੇ ਕੜਾਹੇ ਤੇ ਕਰੱਸ਼ਰ ਲਿਆਂਦੇ। ਸਾਡਾ ਪਲਾਂਟ ਪੰਜ ਮਰਲੇ ਚ ਹੈ, ਜਿਸਦੀ ਬਿਲਡਿੰਗ ਤੇ ਸਮਾਨ ਦੀ ਕੁੱਲ ਲਾਗਤ 7 ਲੱਖ ਰੁਪਏ ਆਈਂ। ਐਗਰੋਫੋਰੈਸਟਰੀ ਬਾਰੇ ਦੱਸਿਆ ਪਹਿਲਾਂ ਪਾਪੂਲਰ ਜੀ-48 ਲਗਾਇਆ। ਜਿਸ ਨੂੰ ਬੋਰਰ ਨਾਲ ਪ੍ਰਭਾਵਿਤ ਹੋਣ ਤੇ ਏਸ ਵਾਰ ਵਿਮਕੋ -110,109 ਲਗਾਇਆ ਜੋ ਪੰਜਵੇਂ ਸਾਲ ਲੱਕੜ ਮੰਡੀ ਹੁਸ਼ਿਆਰਪੁਰ ਲੈ ਕੇ ਜਾਂਦੇ ਹਾਂ। ਜਿਸ ਚ ਸਰੋਂ ਇੰਟਰਕਰੋਪਿੰਗ ਕੀਤੀ।

ਅੱਜ ਅੰਮ੍ਰਿਤਪਾਲ ਸਿੰਘ ਐਫ਼ ਪੀ ਉਂਜ ਕਾਹਨੂੰਵਾਨ ਦੇ ਡਾਇਰੈਕਟਰ ਵਜੋਂ ਅਤੇ ਬਲਾਕ ਫਾਰਮਰ ਐਡਵਾਇਜ਼ਰੀ ਕਮੇਟੀ ਅਤੇ ਕਿਸਾਨ ਹੱਟ ਖੇਤੀਬਾੜੀ ਵਿਭਾਗ ਕਾਹਨੂੰਵਾਨ ਦੇ ਮੈਂਬਰ ਵੀ ਹਨ। ਪਿੰਡ ਦੇ ਸਕੂਲ ਦੇ ਵਿਦਿਅਕ ਕਮੇਟੀ ਦੇ ਸਿੱਖਿਆ ਐਕਸਪਰਟ ਵਜੋਂ ਮੈਂਬਰ ਹਨ। ਉਹ 2004 ਚ ਯੂਥ ਕਲੱਬ ਦੇ ਪ੍ਰਧਾਨ ਰਹੇ, ਜਿਸ ਸਦਕਾ ਪਿੰਡ ਚ ਐਸ ਬੀ ਆਈ ਦੇ ਸਹਿਯੋਗ ਨਾਲ ਟ੍ਰੀ ਪਲਾਂਟੇਸਨ ਕਰਾਈਂ। ਫਸਲੀ ਰਹਿੰਦ ਖੂਹੰਦ ਨੂੰ ਪਲਟਾਵੀ ਹੱਲ ਨਾਲ਼ ਮਿੱਟੀ ਹੇਠ ਦਬਾਉਣ ਨਾਲ ਤੇ ਤਵੀਆਂ ਸਦਕਾ ਵਹਾਅ ਕੇ ਆਮ ਜ਼ੀਰੋ ਟਿੱਲ ਡਰਿੱਲ ਨਾਲ ਫ਼ਸਲ ਦੀ ਬਿਜਾਈ ਕਰਦੇ ਹਨ। ਨਦੀਨਨਾਸ਼ਕਾਂ ਦੀ ਵਰਤੋਂ ਘਟਾਉਣ ਲਈ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਹਰੇਕ ਸਾਲ ਦਰ ਸਾਲ ਫ਼ਸਲੀ ਚੱਕਰ ਅਪਣਾਉਣ, ਜਿਸ ਨਾਲ ਫ਼ਸਲ ਦੇ ਨਦੀਨਾਂ ਦੀ ਰੋਕਥਾਮ ਆਪਣੇ ਆਪ ਹੋ ਜਾਂਦੀ ਹੈ। ਗੰਨੇ ਵਾਲੀ ਥਾਂ ਕੋਈ ਹੋਰ ਫ਼ਸਲਾਂ ਦੀ ਅਦਲਾ ਬਦਲੀ ਕਰਦੇ ਰਹਿਣ।

ਇਹ ਵੀ ਪੜ੍ਹੋ : ਇਹ ਹਨ ਪੰਜਾਬ ਦੇ Top 5 Richest Farmers, ਖੇਤੀਬਾੜੀ ਤੋਂ ਕਮਾ ਰਹੇ ਹਨ ਕਰੋੜਾਂ ਰੁਪਏ

ਮੰਡੀਕਰਨ

ਅੰਮ੍ਰਿਤਪਾਲ ਸਿੰਘ ਨੇ ਕਿਹਾ ਮੈਂ ਅੱਜ ਕਿਸੇ ਵੀ ਤਰ੍ਹਾਂ ਦਾ ਸੋਸ਼ਲ ਮੀਡੀਆ ਪਲੇਟਫਾਰਮ ਗੁੜ ਵੇਚਣ ਲਈ ਨਹੀਂ ਵਰਤਿਆ ਤੇ ਨਾ ਹੀ ਫ਼ੇਰੀਆਂ ਲਗਾਉਣ ਵਾਲੇ ਜਾਂ ਦੁਕਾਨਦਾਰਾਂ ਨੂੰ ਦਿੱਤਾ। ਸ਼ੂਰੂਆਤ ਵਿਚ ਨਵੇਂ ਹੋਂਣ ਕਰਕੇ ਜ਼ਰੂਰ ਸੀ। ਅੱਜ ਸਾਡਾ ਸਾਰਾ ਗੁੜ ਅੰਮ੍ਰਿਤ ਗੁੜ ਸ਼ੱਕਰ ਦੇ ਬ੍ਰਾਂਡ ਹੇਠ ਸਾਡੇ ਪਿੰਡ ਚ ਸਥਿਤ ਸਾਡੇ ਪਲਾਂਟ ਤੋਂ ਹੀ ਆਰਾਮ ਨਾਲ ਵਿਕ ਜਾਂਦਾ ਹੈ, ਉਲਟਾ ਏਥੋਂ ਤੱਕ ਕਿ ਬਹੁਤਿਆਂ ਦੀਆਂ ਗੁੜ ਜ਼ਿਆਦਾ ਲੈਣ ਦੀ ਡਿਮਾਂਡਾਂ ਵੀ ਸਾਡੇ ਕੋਲ ਪੂਰੀਆਂ ਨਹੀਂ ਹੁੰਦੀਆਂ, ਵੱਧੇਰੇ ਰਹਿ ਜਾਂਦੀਆਂ ਹਨ। ਅਸੀਂ ਕੇਵਲ ਪੇਸੀ ਵਾਲਾ ਗੁੜ ਤੇ ਸ਼ੱਕਰ ਹੀ ਬਣਾਉਂਦੇ ਹਾਂ।

ਸੰਦੇਸ਼

ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਮੈਂ ਕਦੇ ਵੀ ਪੈਸੇ ਪਿੱਛੇ ਨਹੀਂ ਭੱਜਦਾ ਹਾਂ, ਪੈਸਾ ਇਨਸਾਨ ਦੀ ਜ਼ਰੂਰਤ ਜ਼ਰੂਰ ਹੈ। ਅਸੀਂ ਹਮੇਸ਼ਾ ਉੱਚ ਕੁਆਲਿਟੀ ਨੂੰ ਤਰਜੀਹ ਦਿੱਤੀ ਹੈ। ਜਿਸ ਦੇ ਸੁਵਾਦ ਤੇ ਸੁਗੰਦ ਵੱਜੋਂ ਦੇਖਦਿਆਂ ਲੋਕ ਪਰੰਪਰਾਗਤ ਵਾਲੇ ਗੁੜ ਨੂੰ ਖ਼ਰੀਦਣ ਦੀ ਆਪ ਖ਼ੁਦ ਪਹਿਲ ਦਿੰਦੇ ਨੇ। ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਬਲਾਕ ਪੱਧਰੀ ਸਬਜ਼ੀਆਂ ਦੀ ਮੰਡੀ ਜ਼ਰੂਰ ਚਲਾਉਣ ਤਾਂ ਜੋ ਅਸੂ ਦੇ ਗੰਨੇ ਦੀ ਫ਼ਸਲ ਚ ਸਬਜ਼ੀਆਂ ਦੀ ਇੰਟਰਕਰੋਪਿੰਗ ਕਰਕੇ ਸਬਜ਼ੀਆਂ ਤੋਂ ਵੀ ਆਮਦਨ ਲੈ ਸਕਦੇ ਹਾਂ।

ਉਹਨਾਂ ਕਿਹਾ ਕਿ ਸਰਕਾਰ ਨੂੰ ਬਾਸਮਤੀ ਦੀ ਸਰਕਾਰੀ ਖ਼ਰੀਦ ਕਰਨੀ ਚਾਹੀਦੀ ਹੈ ਤਾਂ ਜ਼ੋ ਲੋਕਾਂ ਦਾ ਰੁਝਾਨ ਝੋਨੇ ਦੀ ਬਜਾਏ ਬਾਸਮਤੀ ਵੱਲ ਹੋਵੇ, ਬੱਸ ਰੇਟ ਜੋ ਕਿ ਝੋਨੇ ਤੋਂ ਥੋੜ੍ਹਾ ਉਪਰ ਰੱਖਣ ਦੀ ਲੋੜ ਹੈ, ਜੋ ਪਾਣੀ ਬਚਾਉਣ ਦੇ ਨਾਲ, ਪੈਸੇ ਵੀ ਕਿਸਾਨ ਨੂੰ ਝੋਨੇ ਤੋਂ ਉੱਪਰ ਬੱਚ ਸਕਣ। ਮੁੱਖ ਫ਼ਸਲਾਂ ਚ ਸੀਜ਼ਨਲ ਆਮਦਨ ਦੀ ਬਜਾਏ ਸਹਾਇਕ ਧੰਦਿਆਂ ਵਿੱਚ ਰੋਜ਼ਾਨਾ ਨਕਦ ਆਮਦਨ ਜ਼ਰੂਰ ਆਉਂਦੀ ਹੈ ਜੋਂ ਰੋਜ਼ਮਰਾ ਘਰੇਲੂ ਖ਼ਰਚ ਚਲਾਉਣ ਲਈ ਕਾਰਗਰ ਸਿੱਧ ਹੁੰਦੇ ਹਨ। ਏਸ ਕਿੱਤੇ ਪ੍ਰਤੀ ਜਾਣਕਾਰੀ ਲੈਣ ਲਈ ਕਿਸਾਨ ਵੀਰ ਨੇ ਆਪਣਾਂ ਨੰਬਰ 98142 - 59191 ਵੀ ਸਾਂਝਾ ਕੀਤਾ। ਕਿਸਾਨ ਸਟੋਰੀ ਪ੍ਰਤੀ ਆਪ ਦਾ ਕੋਈ ਜ਼ਰੂਰੀ ਸੁਝਾਅ ਹੋਵੇ ਤਾਂ ਵਿਭਾਗ ਦੇ ਨੰਬਰ 98150 - 82401 (ਕਮਲਇੰਦਰਜੀਤ ਬਾਜਵਾ, ਬਲਾਕ ਟੈਕਨੋਲੋਜੀ ਮੈਨੇਜਰ, ਖੇਤੀਬਾੜੀ ਵਿਭਾਗ ਕਾਹਨੂੰਵਾਨ, ਜ਼ਿਲ੍ਹਾ - ਗੁਰਦਾਸਪੁਰ) 'ਤੇ ਸੰਪਰਕ ਕਰੋ।

Summary in English: Amritpal Singh, a successful farmer of Punjab, He does not set fire to the crop residue, running Patwari Jaggery Plant, intercropping crop diversification

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters