1. Home
  2. ਸਫਲਤਾ ਦੀਆ ਕਹਾਣੀਆਂ

Stud Farm ਨਾਲ ਬਦਲੀ ਸ਼੍ਰੀ ਮੁਕਤਸਰ ਸਾਹਿਬ ਦੇ ਗਿੱਲ ਬ੍ਰਦਰਜ਼ ਦੀ ਕਿਸਮਤ

ਖੇਤੀ ਸਹਾਇਕ ਕਿਤੇ ਹੀ ਕਿਸਾਨ ਦੀ ਆਰਥਿਕਤਾ ਨੂੰ ਮਜਬੂਤ ਕਰਨ ਵਿੱਚ ਸਹਾਈ ਹੁੰਦੇ ਹਨ। ਅਜਿਹੇ ਕਿੱਤੇ ਨੂੰ ਬਹੁਤ ਹੀ ਕਾਮਯਾਬੀ ਨਾਲ ਕਰ ਰਹੇ ਹਨ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਬਰਗਾੜੀ ਦੇ ਗਿੱਲ ਬ੍ਰਦਰਜ਼।

Gurpreet Kaur Virk
Gurpreet Kaur Virk
ਘੋੜੇ-ਘੋੜੀਆਂ ਪਾਲਣ ਦੇ ਸ਼ੌਕੀਨ ਨੌਜਵਾਨ ਭਰਾ: ਹਰਬੀਰ ਗਿੱਲ ਅਤੇ ਹਰਮੀਤ ਗਿੱਲ

ਘੋੜੇ-ਘੋੜੀਆਂ ਪਾਲਣ ਦੇ ਸ਼ੌਕੀਨ ਨੌਜਵਾਨ ਭਰਾ: ਹਰਬੀਰ ਗਿੱਲ ਅਤੇ ਹਰਮੀਤ ਗਿੱਲ

Success Story: ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਇਸ ਦੇ ਵਧੇਰੇ ਲੋਕ ਖੇਤੀ ਉੱਤੇ ਹੀ ਨਿਰਭਰ ਕਰਦੇ ਹਨ। ਮੌਜੂਦਾ ਸਮੇਂ ਵਿੱਚ ਖੇਤੀ ਖਰਚੇ ਵਧਣ ਕਰਕੇ ਖੇਤੀ ਮੁਨਾਫ਼ਾ ਬਹੁਤ ਘੱਟ ਗਿਆ ਹੈ ਜਿਸ ਨਾਲ ਕਿਸਾਨ ਖੇਤੀ ਤੋਂ ਕੁਝ ਨਿਰਾਸ਼ ਹੁੰਦੇ ਦਿਖਾਈ ਦਿੰਦੇ ਹਨ। ਅਜਿਹੀ ਸਥਿਤੀ ਵਿੱਚ ਖੇਤੀ ਸਹਾਇਕ ਕਿਤੇ ਹੀ ਕਿਸਾਨ ਦੀ ਆਰਥਿਕਤਾ ਨੂੰ ਮਜਬੂਤ ਕਰਨ ਵਿੱਚ ਸਹਾਈ ਹੁੰਦੇ ਹਨ।

ਖੇਤੀ ਸਹਾਇਕ ਕਿੱਤੇ ਤਾਂ ਬਹੁਤ ਹਨ ਪਰ ਅਮੀਰ ਲੋਕਾਂ ਦਾ ਸ਼ੋਕੀਨ ਕਿੱਤਾ ਹੈ ਘੋੜੇ ਅਤੇ ਘੋੜੀਆਂ ਨੂੰ ਪਾਲਣਾ ਅਤੇ ਉਨ੍ਹਾਂ ਦੀ ਖਰੀਦ ਵੇਚ ਕਰਨਾ। ਅਜਿਹੇ ਕਿੱਤੇ ਨੂੰ ਬਹੁਤ ਹੀ ਕਾਮਯਾਬੀ ਨਾਲ ਕਰ ਰਹੇ ਹਨ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਬਰਗਾੜੀ ਦੇ ਗਿੱਲ ਬ੍ਰਦਰਜ਼। ਮਾਤਾ ਸਰਦਾਰਨੀ ਮਲਕੀਤ ਕੌਰ ਗਿੱਲ, ਪਿਤਾ ਸਰਦਾਰ ਬਲਜਿੰਦਰ ਸਿੰਘ ਗਿੱਲ ਅਤੇ ਵੱਡੀ ਭੈਣ ਰਮਨਦੀਪ ਕੌਰ ਦੇ ਲਾਡਲੇ ਵੀਰ ਹਰਬੀਰ ਗਿੱਲ ਅਤੇ ਹਰਮੀਤ ਗਿੱਲ।

ਘੋੜੇ-ਘੋੜੀਆਂ ਪਾਲਣ ਤੋਂ ਪਹਿਲਾਂ ਇਹ ਦੋਵੇਂ ਭਰਾ ਵੀ ਹੋਰ ਦੂਜੇ ਸਧਾਰਣ ਕਿਸਾਨਾਂ ਦੀ ਤਰਾਂ ਕਣਕ-ਝੋਨੇ ਦੀ ਖੇਤੀ ਕਰਦੇ ਸਨ ਅਤੇ ਖੇਤੀ ਵਿੱਚ ਆਪਣੇ ਆਪ ਨੂੰ ਅਸੰਤੁਸ਼ਤ ਮੰਨਦੇ ਸਨ। ਇਹਨਾਂ ਦੇ ਪੜ੍ਹਦਾਦਾ ਜੀ ਨੂੰ ਘੋੜੀਆਂ ਰੱਖਣ ਦਾ ਸ਼ੌਂਕ ਸੀ ਇਸੇ ਦੇ ਚਲਦੇ ਇਹਨਾ ਦੇ ਪਿਤਾ ਨੇ ਵੀ ਘੋੜੀਆਂ ਨੂੰ ਪਾਲਣ ਦੇ ਇਸ ਕੰਮ ਨੂੰ ਸ਼ੌਂਕੀਆ ਤੌਰ ਤੇ ਅੱਗੇ ਵਧਾਇਆ। ਆਪਣੀ ਕੁਲ 30 ਏਕੜ ਜ਼ਮੀਨ ਤੇ ਕਣਕ ਝੋਨੇ ਅਤੇ ਪਸ਼ੂਆਂ ਦੇ ਚਾਰੇ ਦੇ ਨਾਲ ਨਾਲ ਗਿੱਲ ਬ੍ਰਦਰਜ਼ ਨੇ ਇਸ ਕਿੱਤੇ ਨੂੰ ਵਪਾਰਕ ਪੱਧਰ ਤੇ ਕਰਨ ਦਾ ਨਿਸ਼ਚਾ ਕੀਤਾ।

ਚਲਦੇ ਸਮੇਂ ਗਿੱਲ ਬ੍ਰਦਰਜ਼ ਨੇ ਪਸ਼ੂ ਮੇਲਿਆਂ ਵਿੱਚ ਘੋੜੇ-ਘੋੜੀਆਂ ਦੀ ਸੁੰਦਰਤਾ ਅਤੇ ਕਰਤਬਾਂ ਨੇ ਬਹੁਤ ਪ੍ਰਭਾਵਿਤ ਕੀਤਾ। ਇਸ ਕਿੱਤੇ ਦੀ ਸ਼ੁਰੂਆਤ ਲਈ ਸਭ ਤੋਂ ਪਹਿਲਾਂ ਉਹਨਾ ਨੇ ਨੂਗਰਾ ਨਸਲ ਦੀ ਇੱਕ ਘੋੜੀ ਦੀ ਬੱਚੀ ਲਿਆਂਦੀ ਜਿਸ ਦੇ ਬੱਚਿਆਂ ਨੂੰ ਵੇਚ ਕੇ ਵਧੀਆ ਲਾਭ ਕਮਾਇਆ ਅਤੇ ਇਸ ਨਾਲ ਉਹਨਾ ਦਾ ਇਸ ਕਿਤੇ ਨੂੰ ਕਰਨ ਲਈ ਪੂਰੀ ਤਰਾਂ ਨਾਲ ਮੰਨ ਬਣ ਗਿਆ।

ਇਸ ਤੋਂ ਬਾਅਦ ਰਾਜਸਥਾਨ ਦੀ ਮਾਰਵਾੜੀ ਨਸਲ ਦੀ ਘੋੜੀ ਲਿਆਂਦੀ ਅਤੇ ਉਸ ਦੁਆਰਾ ਪੈਦਾ ਕੀਤੇ ਘੋੜੇ ਅਤੇ ਘੋੜੀਆਂ ਗੁਜਰਾਤ, ਮਹਾਂਰਾਸ਼ਟਰ ਅਤੇ ਤਾਮਿਲਨਾਡੂ ਰਾਜਾਂ ਵਿੱਚ ਸਪਲਾਈ ਕਰਨੇ ਸ਼ੂਰੂ ਕਰ ਦਿੱਤੀਆਂ। ਇਹ ਮੰਨਿਆਂ ਜਾਂਦਾ ਹੈ ਕਿ ਇਹਨਾਂ ਰਾਜਾਂ ਵਿੱਚ ਘੋੜੇ ਅਤੇ ਘੋੜੀਆਂ ਦੇ ਵਪਾਰ ਨੂੰ ਬਹੁਤ ਅਹਿਮੀਆਤ ਦਿੱਤੀ ਜਾਂਦੀ ਹੈ ਅਤੇ ਇਹਨਾਂ ਰਾਜਾਂ ਵਿੱਚ ਘੋੜੇ-ਘੋੜੀਆਂ ਰੱਖਣ ਦੇ ਸ਼ੌਕੀਨ ਲੋਕਾਂ ਦੀ ਕਮੀਂ ਨਹੀਂ ਹੈ। ਇਸ ਲਈ ਗਿੱਲ ਬ੍ਰਦਰਜ਼ ਨੇ ਆਪਣਾ ਵਪਾਰ ਇਹਨਾਂ ਰਾਜਾਂ ਵਿੱਚ ਵਧਾਇਆ।

ਇਹ ਵੀ ਪੜ੍ਹੋ : ਪ੍ਰਮਿਲਾ ਦੇਵੀ ਨੇ ਮੁਸੀਬਤਾਂ ਉੱਤੇ ਜਿੱਤ ਪਾ ਕੇ ਜ਼ਿੰਦਗੀ `ਚ ਹਾਸਲ ਕੀਤੀ ਮੁਹਾਰਤ

ਘੋੜੇ-ਘੋੜੀਆਂ ਨੂੰ ਵੇਚਣ ਲਈ ਹੀ ਨਹੀਂ ਸਗੋਂ ਹੋਰ ਦੂਜੇ ਲੋਕਾਂ ਦੇ ਘੋੜੇ-ਘੋੜਿਆਂ ਦੀ ਨਸਲ ਸੁਧਾਰ ਅਤੇ ਘੋੜੀਆਂ ਤੋਂ ਬੱਚੇ ਪੈਦਾ ਕਰਨ ਲਈ ਉਹਨਾਂ ਦਾ ਗਰਭਧਾਰਣ ਕਰਵਾਉਣ ਲਈ ਵੀ ਗਿੱਲ ਬ੍ਰਦਰਜ਼ ਦੇ ਘੋੜਿਆਂ ਦੀ ਮੰਗ ਵੱਧ ਗਈ ਅਤੇ ਜਿਸ ਤੋਂ ਵੀ ਉਹਨਾਂ ਨੂੰ ਚੰਗੀ ਆਮਦਨ ਮਿਲਣ ਲੱਗੀ। ਜਿੱਥੋਂ ਤੱਕ ਘੋੜੇ ਅਤੇ ਘੋੜੀਆਂ ਦੀ ਖੁਰਾਕ ਦੀ ਗਲ ਹੈ ਤਾਂ ਜਵੀ, ਛੋਲੇ, ਬਾਜਰਾ, ਚੋਕਰ, ਮੱਕੀ ਆਦਿ ਪੀਸ ਕੇ ਜਾਂ ਉਬਾਲ ਕੇ ਇਹਨਾਂ ਨੂੰ ਖੁਆਇਆ ਜਾਂਦਾ ਹੈ। ਚਾਰਿਆਂ ਵਿੱਚ ਬਰਸੀਮ, ਲੂਸਣ ਘਾਹ, ਹਰੀ ਮੱਕੀ ਆਦਿ ਪਾਏ ਜਾਂਦੇ ਹਨ। ਛੋਟੇ ਬੱਚਿਆਂ ਅਤੇ ਸੂਣ ਵਾਲੀਆਂ ਗੱਭਣ ਘੋੜੀਆਂ ਦੀ ਖੁਰਾਕ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਹੁਣ ਤਾਂ ਬਾਜ਼ਾਰ ਵਿੱਚੋਂ ਬਣੀ ਬਣਾਈ ਖੁਰਾਕ ਵੀ ਵਧੀਆ ਅਤੇ ਸਸਤੀ ਮਿਲ ਜਾਂਦੀ ਹੈ।

ਹਰਬੀਰ ਗਿੱਲ ਅਤੇ ਹਰਮੀਤ ਗਿੱਲ ਆਪਣੇ ਹਿਸਾਬ ਨਾਲ ਘੋੜੇ-ਘੋੜੀਆਂ ਦੀ ਦੇਖਭਾਲ ਕਰਦੇ ਹਨ। ਇਸ ਕਿੱਤੇ ਜਾਂ ਵਪਾਰ ਵਿੱਚ ਦੋਵੇਂ ਭਰਾ ਮਿੱਲਜੁਲ ਕੇ ਬੜੀ ਹੀ ਮਿਹਨਤ ਨਾਲ ਕੰਮ ਕਰਦੇ ਹਨ। ਜਾਨਵਰਾਂ ਦੀ ਦੇਖਭਾਲ ਸਾਫ਼-ਸਫ਼ਾਈ, ਫ਼ੀਡ, ਚਾਰਾ, ਬਿਮਾਰੀਆਂ ਦੀ ਪਹਿਚਾਣ ਅਤੇ ਇਲਾਜ ਅਤੇ ਜਾਨਵਰਾਂ ਦਾ ਮੰਡੀਕਰਨ ਇਹਨਾਂ ਸਾਰੇ ਕੰਮਾਂ ਨੂੰ ਵੰਡ ਕੇ ਦੋਵੇਂ ਭਰਾ ਬੜੀ ਹੀ ਤਕਨੀਕ ਨਾਲ ਕਰਦੇ ਹਨ ਅਤੇ ਇੱਕ ਦੂਜੇ ਨਾਲ ਸਲਾਹ ਮਸ਼ਵਰਾ ਕਰ ਕੇ ਹੀ ਅੱਗੇ ਵੱਧਦੇ ਹਨ। ਘੋੜੀਆਂ ਦੇ ਦੁੱਧ ਨੂੰ ਬਛੇੜਿਆਂ ਤੋਂ ਇਲਾਵਾ ਦਵਾਈਆਂ ਲਈ ਵੀ ਇਸਤੇਮਾਲ ਕੀਤਾ ਜਾਂਦਾ ਹੈ ਇਸ ਲਈ ਗਿੱਲ ਬ੍ਰਦਰਜ਼ ਇਸ ਕੰਮ ਵਿੱਚੋਂ ਵੀ ਚੰਗੀ ਕਮਾਈ ਕਰ ਲੈਂਦੇ ਹਨ।

ਗਿੱਲ ਬ੍ਰਦਰਜ਼ ਹੁਣ ਇਸ ਕਿੱਤੇ ਵਿੱਚ ਇੰਨੇ ਕੁ ਨਿਪੁਣ ਹੋ ਚੁਕੇ ਹਨ ਕਿ ਜਾਨਵਰਾਂ ਦੀਆਂ ਹਰ ਤਰਾਂ ਦੀਆਂ ਬਿਮਾਰੀਆਂ ਦਾ ਇਲਾਜ ਆਪ ਹੀ ਬੜੀ ਸਿਆਣਪ ਨਾਲ ਕਰ ਲੈਂਦੇ ਹਨ। ਹਰਬੀਰ ਗਿੱਲ ਅਤੇ ਹਰਮੀਤ ਗਿੱਲ ਆਪਣੇ ਘੋੜੇ ਅਤੇ ਘੋੜੀਆਂ ਨੂੰ ਪੰਜਾਬ ਅਤੇ ਪੂਰੇ ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਪਸ਼ੂ ਮੁਕਾਬਲਿਆਂ ਅਤੇ ਸੁੰਦਰਤਾ ਦਿਖਾਉਣ ਲਈ ਲੈ ਕੇ ਜਾਂਦੇ ਹਨ ਅਤੇ ਹਮੇਸ਼ਾਂ ਪਹਿਲੇ ਨੰਬਰ ਤੇ ਆਉਂਦੇ ਹਨ। ਇਸੇ ਕਰਕੇ ਉਹਨਾਂ ਨੂੰ ਪੰਜਾਬ ਅਤੇ ਹੋਰ ਦੂਜੇ ਰਾਜਾਂ ਵਿੱਚ ਸਨਮਾਨਿਤ ਵੀ ਕੀਤਾ ਜਾਂਦਾ ਰਹਿੰਦਾ ਹੈ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਅਗਾਂਹਵਧੂ ਕਿਸਾਨਾਂ ਦੀ ਵਿਲੱਖਣ ਸੋਚ ਬਣੀ ਮਿਸਾਲ

ਘੋੜੇ-ਘੋੜੀਆਂ ਪਾਲਣ ਦੇ ਸ਼ੌਕੀਨ ਨੌਜਵਾਨ ਭਰਾ: ਹਰਬੀਰ ਗਿੱਲ ਅਤੇ ਹਰਮੀਤ ਗਿੱਲ

ਘੋੜੇ-ਘੋੜੀਆਂ ਪਾਲਣ ਦੇ ਸ਼ੌਕੀਨ ਨੌਜਵਾਨ ਭਰਾ: ਹਰਬੀਰ ਗਿੱਲ ਅਤੇ ਹਰਮੀਤ ਗਿੱਲ

ਇਹਨਾਂ ਦੋਵੇਂ ਨੌਜਵਾਨ ਗਿੱਲ ਭਰਾਵਾਂ ਨੂੰ ਦੇਖਕੇ ਪਿੰਡ ਦੇ ਹੋਰ ਕਈ ਨੌਜਵਾਨ ਵੀ ਇੱਸ ਘੋੜੇ-ਘੋੜੀਆਂ ਦੇ ਕਿੱਤੇ ਨੂੰ ਅਪਨਾਅ ਕੇ ਵਧੀਆ ਆਮਦਨ ਪ੍ਰਾਪਤ ਕਰ ਰਹੇ ਹਨ। ਕਰੋਨਾ ਕਾਲ ਵਿੱਚ ਇਹਨਾਂ ਦੇ ਕਿੱਤੇ ਨੂੰ ਕੋਈ ਖਾਸ ਫ਼ਰਕ ਨਹੀਂ ਪਿਆ ਸਗੋਂ ਇਸ ਕਾਲ ਵਿੱਚ ਇਹਨਾਂ ਦੇ ਕਿੱਤੇ ਵਿੱਚ ਵਾਧਾ ਹੀ ਹੋਇਆ ਹੈ। ਲਾਕਡਾਊਨ ਕਰਕੇ ਜੋ ਲੋਕ ਘਰ ਬੈਠੇ ਸੀ ਉਹਨਾਂ ਨੇ ਪੈਸਾ ਨਿਵੇਸ਼ ਕਰਨ ਲਈ ਘੋੜੇ ਅਤੇ ਘੋੜੀਆਂ ਨੂੰ ਖਰੀਦਿਆ ਅਤੇ ਆਪਣੇ ਸ਼ੌਂਕ ਦੇ ਨਾਲ ਨਾਲ ਵਪਾਰ ਨੂੰ ਵੀ ਵਧਾਇਆ। ਆਪਣੇ ਇਸ ਕਿੱਤੇ ਅਤੇ ਖੇਤੀਬਾੜੀ ਦੇ ਕੰਮ ਨੂੰ ਦੇਖਣ ਲਈ ਦੋ ਭਰਾਵਾਂ ਤੋਂ ਇਲਾਵਾ ਇਹਨਾਂ ਕੋਲ 3 ਮਜਦੂਰ ਵੀ ਕੰਮ ਕਰਦੇ ਹਨ ਜੋ ਕਿ ਇਹਨਾਂ ਦੇ ਹੀ ਪਿੰਡ ਦੇ ਲੋੜਮੰਦ ਪੰਜਾਬੀ ਮਜਦੂਰ ਹਨ।

ਘੋੜੇ-ਘੋੜੀਆਂ ਦੇ ਨਾਲ ਨਾਲ ਗਿੱਲ ਬ੍ਰਦਰਜ਼ ਦੇ ਕੋਲ ਦੁੱਧ ਲਈ ਲਗਭਗ 8 ਦੇ ਕਰੀਬ ਵਧੀਆ ਨਸਲ ਦੀਆਂ ਗਾਵਾਂ ਵੀ ਹਨ ਜਿਨਾਂ ਦਾ ਦੁੱਧ ਉਹਨਾ ਦੇ ਜਾਨਵਰਾਂ ਅਤੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਕੰਮ ਆਉਂਦਾ ਹੈ। ਘੋੜੇ-ਘੋੜੀਆਂ ਦੇ ਇਸ ਅਮੀਰ ਕਿੱਤੇ ਨੂੰ ਹੁਣ ਗਿੱਲ ਬ੍ਰਦਰਜ਼ ਸਹਾਇਕ ਨਹੀਂ ਸਗੋਂ ਮੁੱਖ ਕਿੱਤੇ ਦੇ ਤੌਰ ਤੇ ਕਰ ਰਹੇ ਹਨ। ਭਾਰਤ ਤੋਂ ਇਲਾਵਾ ਹੋਰ ਦੂਜੇ ਦੇਸ਼ਾਂ ਵਿੱਚ ਨਿਰਯਾਤ ਹੋਣ ਦੇ ਮੰਤਵ ਨਾਲ ਇਹਨਾਂ ਦੇ ਸਾਰੇ ਜਾਨਵਰਾਂ ਦੇ ਪਾਸਪੋਰਟ ਬਣ ਚੁਕੇ ਹਨ। ਅਜਿਹਾ ਹੋਣ ਨਾਲ ਇਹਨਾਂ ਦਾ ਇਹ ਵਪਾਰ ਹੋਰ ਤਰੱਕੀ ਕਰੇਗਾ।

ਇਹ ਵੀ ਪੜ੍ਹੋ : Farmer Pawan Kumar ਨੇ ਨਵੀਂ ਤਕਨੀਕ ਨਾਲ ਰੋਕਿਆ ਗੁਲਾਬੀ ਸੂੰਡੀ ਦਾ ਵਾਰ

ਪੰਜਾਬ ਦੀ ਕਿਸਾਨੀ ਜਿਨਾਂ ਨਾਜ਼ੁਕ ਹਾਲਾਤਾਂ ਵਿੱਚੋਂ ਗੁਜ਼ਰ ਰਹੀ ਹੈ ਉਸ ਵਿੱਚੋਂ ਬਾਹਰ ਨਿਕਲਣ ਲਈ ਨੌਜਵਾਨ ਕਿਸਾਨਾਂ ਨੂੰ ਅਜਿਹਾ ਕੋਈ ਖੇਤੀ ਸਹਾਇਕ ਕਿਤਾ ਅਪਨਾਉਣਾ ਬਹੁਤ ਜ਼ਰੂਰੀ ਹੈ। ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਵੱਲ ਨੂੰ ਭਜਣ ਦੀ ਬਜਾਏ ਇਸ ਤਰਾਂ ਦੇ ਕਿੱਤੇ ਅਪਨਾਵੇ ਤਾਂ ਜੋ ਉਹਨਾਂ ਦੀ ਆਰਥਿਕ ਹਾਲਤ ਵੀ ਵਧੀਆ ਹੋਵੇ ਅਤੇ ਸਾਡੇ ਦੇਸ਼ ਅਤੇ ਸੂਬੇ ਦਾ ਖੇਤੀ ਸਰਮਾਇਆ ਵੀ ਸੁਰੱਖਿਅਤ ਰਹੇ। ਅਸੀਂ ਹਰਬੀਰ ਗਿੱਲ ਅਤੇ ਹਰਮੀਤ ਗਿੱਲ ਦੇ ਇਸ ਘੋੜੇ-ਘੋੜੀਆਂ ਪਾਲਣ ਦੇ ਕਿੱਤੇ ਨੂੰ ਹੋਰ ਅੱਗੇ ਤੱਕ ਲੈ ਜਾਣ ਲਈ ਦੁਆ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਉਹ ਦੂਜੇ ਲੋਕਾਂ ਅਤੇ ਕਿਸਾਨਾਂ ਲਈ ਇੱਕ ਉਮੀਂਦ ਦੀ ਕਿਰਨ ਬਣਕੇ ਉਭਰਨਗੇ।

ਦਿਨੇਸ਼ ਦਮਾਥੀਆ

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Fortunes of Gill Brothers of Sri Muktsar Sahib changed with Stud Farm

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters