1. Home
  2. ਸਫਲਤਾ ਦੀਆ ਕਹਾਣੀਆਂ

ਹੁਸ਼ਿਆਰਪੁਰ ਦੇ ਅਗਾਂਹਵਧੂ ਕਿਸਾਨਾਂ ਦੀ ਵਿਲੱਖਣ ਸੋਚ ਬਣੀ ਮਿਸਾਲ

ਜ਼ਿਲ੍ਹਾ ਹੁਸ਼ਿਆਰਪੁਰ ਦੇ ਅਗਾਂਹਵਧੂ ਕਿਸਾਨਾਂ ਨੇ ਕੁਦਰਤੀ ਸੋਮਿਆਂ ਦੀ ਉਚਿੱਤ ਵਰਤੋਂ ਅਤੇ ਵਾਤਾਵਰਣ ਪੱਖੀ ਤਕਨੀਕਾਂ ਅਪਣਾ ਕੇ ਜਿਲ੍ਹੇ ਦੇ ਮੋਹਰੀ ਪਿੰਡਾਂ ਵਜੋਂ ਪਹਿਚਾਣ ਬਣਾਈ ਹੈ।

Gurpreet Kaur Virk
Gurpreet Kaur Virk
ਵਾਤਾਵਰਣ ਪੱਖੀ ਤਕਨੀਕਾਂ ਅਪਨਾਉਣ ਵਾਲਾ ਮੋਹਰੀ ਪਿੰਡ 'ਫਿਰੋਜ ਰੌਲੀਆਂ'

ਵਾਤਾਵਰਣ ਪੱਖੀ ਤਕਨੀਕਾਂ ਅਪਨਾਉਣ ਵਾਲਾ ਮੋਹਰੀ ਪਿੰਡ 'ਫਿਰੋਜ ਰੌਲੀਆਂ'

Success Story: ਪੰਜਾਬ ਨੇ ਹਰੀ ਕ੍ਰਾਂਤੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਕੇਂਦਰੀ ਅਨਾਜ ਭੰਡਾਰ ਵਿੱਚ ਅਹਿਮ ਯੋਗਦਾਨ ਪਾਇਆ ਹੈ। ਝੋਨਾ-ਕਣਕ ਪੰਜਾਬ ਦਾ ਮੁੱਖ ਫਸਲੀ ਚੱਕਰ ਹੈ ਅਤੇ ਇਸ ਫਸਲੀ ਚੱਕਰ ਕਾਰਨ ਕੁਦਰਤੀ ਸੋਮਿਆਂ ਦੀ ਜ਼ਿਆਦਾ ਵਰਤੋਂ ਹੋਈ ਹੈ। ਕਿਸਾਨਾਂ ਦੁਆਰਾ ਫਸਲੀ ਰਹਿੰਦ ਖੂੰਹਦ ਨੂੰ ਅੱਗ ਲਗਾਉਣਾ ਇੱਕ ਮੁੱਖ ਸਮੱਸਿਆ ਹੈ। ਇਸ ਕਾਰਨ ਜ਼ਮੀਨ ਦੀ ਸਿਹਤ, ਮੁਨੱਖੀ ਸਿਹਤ ਅਤੇ ਵਾਤਾਵਰਣ ਤੇ ਬੁਰਾ ਪ੍ਰਭਾਵ ਹੋਇਆ ਹੈ।

ਵਾਤਾਵਰਣ ਪੱਖੀ ਤਕਨੀਕਾਂ ਅਪਨਾਉਣ ਵਾਲਾ ਮੋਹਰੀ ਪਿੰਡ 'ਫਿਰੋਜ ਰੌਲੀਆਂ'

ਵਾਤਾਵਰਣ ਪੱਖੀ ਤਕਨੀਕਾਂ ਅਪਨਾਉਣ ਵਾਲਾ ਮੋਹਰੀ ਪਿੰਡ 'ਫਿਰੋਜ ਰੌਲੀਆਂ'

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਕੁਦਰਤੀ ਸੋਮਿਆਂ ਦੀ ਉਚਿੱਤ ਵਰਤੋਂ ਸਬੰਧੀ ਵੱਖ-ਵੱਖ ਤਕਨੀਕਾਂ ਵਿਕਸਿਤ ਅਤੇ ਸਿਫਾਰਿਸ਼ ਕੀਤੀਆਂ ਹਨ। ਪੰਜਾਬ ਐਗਰੀਕਲਚਲ ਯੂਨੀਵਰਸਿਟੀ, ਲੁਧਿਆਣਾ ਕੁਦਰਤੀ ਸੋਮਿਆਂ ਦੀ ਉਚਿੱਤ ਵਰਤੋਂ ਅਤੇ ਫਸਲੀ ਰਹਿੰਦ ਖੂੰਹਦ ਨੂੰ ਨਾ ਸਾੜਣ ਸਬੰਧੀ ਵਾਤਾਵਰਣ ਪੱਖੀ ਤਕਨੀਕਾਂ ਕਿਸਾਨਾਂ ਤੱਕ ਪਹੁੰਚਾਉਣ ਲਈ ਮੁਹਿੰਮ ਚਲਾ ਰਹੇ ਹਨ।

ਵਾਤਾਵਰਣ ਪੱਖੀ ਤਕਨੀਕਾਂ ਅਪਨਾਉਣ ਵਾਲਾ ਮੋਹਰੀ ਪਿੰਡ 'ਫਿਰੋਜ ਰੌਲੀਆਂ'

ਵਾਤਾਵਰਣ ਪੱਖੀ ਤਕਨੀਕਾਂ ਅਪਨਾਉਣ ਵਾਲਾ ਮੋਹਰੀ ਪਿੰਡ 'ਫਿਰੋਜ ਰੌਲੀਆਂ'

ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਟਾਂਡਾ ਦੇ ਪਿੰਡ ਫਿਰੋਜ ਰੌਲੀਆਂ ਦੇ ਅਗਾਂਹਵਧੂ ਕਿਸਾਨਾਂ ਨੇ ਕੁਦਰਤੀ ਸੋਮਿਆਂ ਦੀ ਉਚਿੱਤ ਵਰਤੋਂ ਅਤੇ ਵਾਤਾਵਰਣ ਪੱਖੀ ਤਕਨੀਕਾਂ ਅਪਣਾ ਕੇ ਜਿਲ੍ਹੇ ਦੇ ਮੁਹਰੀ ਪਿੰਡਾਂ ਵਜੋਂ ਪਹਿਚਾਣ ਬਣਾਈ ਹੈ। ਇਸ ਪਿੰਡ ਦੇ ਕਿਸਾਨ ਜੋ ਕਿ ਅਗਾਂਹਵਧੂ ਸੋਚ ਦੇ ਮਾਲਕ ਹਨ, ਆਪਣੇ ਖੇਤਾਂ ਵਿੱਚ ਪਹਿਲ ਦੇ ਆਧਾਰ 'ਤੇ ਨਵੀਨਤਮ ਖੇਤੀਬਾੜੀ ਤਕਨੀਕਾਂ ਦੀ ਪਰਖ ਕਰਦੇ ਅਤੇ ਅਪਣਾਉਂਦੇ ਹਨ।

ਇਸ ਪਿੰਡ ਦੇ ਕਿਸਾਨ ਕਣਕ-ਝੋਨਾ ਫਸਲੀ ਚੱਕਰ ਅਪਣਾਉਂਦੇ ਹਨ ਅਤੇ ਇਸ ਪਿੰਡ ਦੀ ਜ਼ਮੀਨ ਕਲਰਾਠੀ ਅਤੇ ਸੇਂਮ ਵਾਲੀ ਹੋਣ ਕਰਕੇ ਕਣਕ ਦਾ ਝਾੜ ਘੱਟ ਆਉਂਦਾ ਹੈ, ਪਰ ਇਸ ਪਿੰਡ ਦੇ ਕਿਸਾਨ ਆਪਣੀ ਅਣਥੱਕ ਮਿਹਨਤ ਅਤੇ ਨਵੀਨਤਮ ਤਕਨੀਕਾਂ ਨੂੰ ਅਪਣਾ ਕੇ ਫ਼ਸਲ ਦਾ ਵਧੀਆ ਝਾੜ ਪ੍ਰਾਪਤ ਕਰ ਰਹੇ ਹਨ। ਇਸ ਪਿੰਡ ਵਿੱਚ ਜ਼ਮੀਨੀ ਪਾਣੀ ਦਾ ਪੱਧਰ ਸਿਰਫ਼ 20 ਫੁੱਟ 'ਤੇ ਹੈ। ਇਸ ਪਿੰਡ ਵਿੱਚ ਪਿਛਲੇ ਸਾਲਾਂ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਸਨ।

ਇਹ ਵੀ ਪੜ੍ਹੋ : FPO: "ਕਿਸਾਨ ਉਤਪਾਦਨ ਸੰਗਠਨ" ਮਹਿਲਾ ਕਿਸਾਨਾਂ ਦੇ ਸਸ਼ਕਤੀਕਰਨ ਅਤੇ ਰੋਜ਼ੀ ਰੋਟੀ ਦਾ ਵਸੀਲਾ

ਵਾਤਾਵਰਣ ਪੱਖੀ ਤਕਨੀਕਾਂ ਅਪਨਾਉਣ ਵਾਲਾ ਮੋਹਰੀ ਪਿੰਡ 'ਫਿਰੋਜ ਰੌਲੀਆਂ'

ਵਾਤਾਵਰਣ ਪੱਖੀ ਤਕਨੀਕਾਂ ਅਪਨਾਉਣ ਵਾਲਾ ਮੋਹਰੀ ਪਿੰਡ 'ਫਿਰੋਜ ਰੌਲੀਆਂ'

ਪੰਜਾਬ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਨੂੰ ਝੋਨੇ ਦੀ ਪਰਾਲੀ ਦੇ ਖੇਤ ਵਿੱਚ ਪ੍ਰਬੰਧਨ ਸਬੰਧੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਭਾਰਤ ਸਰਕਾਰ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ, ਨਵੀਂ ਦਿੱਲੀ ਅਤੇ ਆਈ.ਸੀ.ਏ.ਆਰ-ਅਟਾਰੀ, ਜ਼ੋਨ-1, ਲੁਧਿਆਣਾ ਨੇ “ਪ੍ਰੋਮੋਸ਼ਨ ਆਫ ਐਗਰੀਕਲਚਰਲ ਮੈਕਨਾਈਜੇਸ਼ਨ ਫਾਰ ਇਨ ਸੀਟੂ ਮੈਨੇਜਮੈਨਟ ਆਫ ਕਰਾਪ ਰੈਸਡੀਓ ਇਨ ਸਟੇਟ ਆਫ ਪੰਜਾਬ” ਪ੍ਰੋਜੈਕਟ ਦਿੱਤਾ ਹੈ।

ਇਸ ਪ੍ਰੋਜੈਕਟ ਅਧੀਨ ਸਾਲ 2022-23 ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਨੇ ਪਿੰਡ ਫਿਰੋਜ ਰੌਲੀਆਂ ਨੂੰ ਅਪਣਾਇਆ ਅਤੇ ਇਸ ਪਿੰਡ ਵਿੱਚ ਕੇ.ਵੀ.ਕੇ. ਦੁਆਰਾ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਵੱਖ-ਵੱਖ ਪਸਾਰ ਗਤੀਵਿਧੀਆਂ ਜਿਵੇਂ ਕਿ ਸਿਖਲਾਈ ਕੋਰਸ, ਜਾਗਰੁਕਤਾ ਕੈਂਪ, ਸਕੂਲ ਵਿੱਚ ਜਾਗਰੁਕਤਾ ਪੈਦਾ ਕਰਨ ਸਬੰਧੀ ਮੁਹਿੰਮ, ਕੰਧਾਂ ਤੇ ਸਲੋਗਨ ਲਿਖਵਾਕੇ ਅਤੇ ਪੋਸਟਰ/ਬੈਨਰਾਂ ਰਾਹੀਂ ਜਾਗਰੂਕਤਾ ਪੈਦਾ ਕਰਨਾ, ਝੋਨੇ ਦੀ ਪਰਾਲੀ ਬਾਬਤ ਖੇਤ ਪ੍ਰਦਰਸ਼ਨੀਆਂ ਦਾ ਆਯੋਜਨ, ਵਿਦਿਅਕ ਦੌਰੇ, ਝੋਨੇ ਦੀ ਪਰਾਲੀ ਪ੍ਰਬੰਧਨ ਸੰਬੰਧੀ ਖੇਤ ਦਿਵਸ ਆਦਿ ਦਾ ਆਯੋਜਨ ਕੀਤਾ ਗਿਆ।

ਇਹ ਵੀ ਪੜ੍ਹੋ : ਪ੍ਰਮਿਲਾ ਦੇਵੀ ਨੇ ਮੁਸੀਬਤਾਂ ਉੱਤੇ ਜਿੱਤ ਪਾ ਕੇ ਜ਼ਿੰਦਗੀ `ਚ ਹਾਸਲ ਕੀਤੀ ਮੁਹਾਰਤ

ਵਾਤਾਵਰਣ ਪੱਖੀ ਤਕਨੀਕਾਂ ਅਪਨਾਉਣ ਵਾਲਾ ਮੋਹਰੀ ਪਿੰਡ 'ਫਿਰੋਜ ਰੌਲੀਆਂ'

ਵਾਤਾਵਰਣ ਪੱਖੀ ਤਕਨੀਕਾਂ ਅਪਨਾਉਣ ਵਾਲਾ ਮੋਹਰੀ ਪਿੰਡ 'ਫਿਰੋਜ ਰੌਲੀਆਂ'

ਇਸ ਪਿੰਡ ਦੇ ਕਿਸਾਨਾਂ ਦਾ ਮੰਨਣਾ ਹੈ ਕਿ ਰਵਾਇਤੀ ਢੰਗ ਨਾਲ ਕਣਕ ਦੀ ਬਿਜਾਈ ਲਈ ਖੇਤਾਂ ਦੀ ਤਿਆਰੀ ਵਾਸਤੇ 6-7 ਵਾਰ ਖੇਤ ਵਾਹ ਕੇ ਤਿਆਰ ਕਰਨਾ ਪੈਂਦਾ ਹੈ, ਜਦੋਂਕਿ ਹੈਪੀ ਸੀਡਰ ਤੇ ਸੁਪਰ ਸੀਡਰ ਦੀ ਵਰਤੋਂ ਨਾਲ ਇੱਕੋ ਵਾਰੀ ਵਿੱਚ ਕਣਕ ਦੀ ਬਿਜਾਈ ਸੰਭਵ ਹੈ। ਪਿੰਡ ਦੇ ਕਿਸਾਨਾਂ ਦਾ ਮੰਨਣਾ ਹੈ ਕਿ ਹੈਪੀ ਸੀਡਰ ਵਿਧੀ ਨਾਲ ਵਹਾਈ ਦੇ ਖਰਚੇ ਦੀ ਬੱਚਤ, ਨਦੀਨਾਂ ਦੀ ਘੱਟ ਸਮੱਸਿਆ ਅਤੇ ਕਣਕ ਦੀ ਬਿਜਾਈ ਸਮੇਂ ਸਿਰ ਸੰਭਵ ਹੈ। ਇਸ ਪਿੰਡ ਵਿੱਚ 6 ਬੇਲਰਾਂ ਰਾਹੀਂ ਝੋਨੇ ਦੀ ਪਰਾਲੀ ਦੀਆਂ ਗੰਢਾਂ ਬਣਾ ਕੇ ਝੋਨੇ ਦੀ ਪਰਾਲੀ ਦਾ ਸੁਚੱਜਾ ਪ੍ਰਬੰਧ ਵੀ ਕੀਤਾ ਗਿਆ।

ਪੰਜਾਬ ਰਿਮੋਟ ਸੈਸਿੰਗ ਸੈਂਟਰ, ਲੁਧਿਆਣਾ ਦੇ ਆਂਕੜਿਆਂ ਮੁਤਾਬਕ ਸਾਲ 2021-22 ਵਿੱਚ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਤੋਂ ਘੱਟ ਕੇ ਸਾਲ 2022-23 ਵਿੱਚ ਸਿਫਰ 'ਤੇ ਪਹੁੰਚ ਗਏ।ਇਸ ਪਿੰਡ ਦੇ ਕਿਸਾਨਾਂ ਨੇ ਝੋਨੇ ਦੀ ਮਸ਼ੀਨੀ ਲੁਆਈ ਨੂੰ ਵੀ ਅਪਣਾਇਆ ਹੈ ਅਤੇ ਝੋਨੇ ਦਾ ਵਧੀਆ ਝਾੜ੍ਹ ਪ੍ਰਾਪਤ ਕੀਤਾ। ਇਸ ਪਿੰਡ ਦੇ ਅਗਾਂਹਵਧੂ ਕਿਸਾਨ, ਸ. ਜਸਬੀਰ ਸਿੰਘ ਆਪਣੇ ਖੇਤਾਂ ਵਿੱਚ ਰੇਨ-ਗੰਨ ਵਿਧੀ ਨਾਲ ਕਣਕ ਦੀ ਸਿੰਚਾਈ ਕਰਦੇ ਹਨ।

ਇਹ ਵੀ ਪੜ੍ਹੋ : PUNJAB FARMERS: ਵਾਤਾਵਰਣ ਦੇ ਰਾਖੇ ਬਣੇ ਕਿਸਾਨਾਂ ਨੇ ਪੇਸ਼ ਕੀਤੀ ਵੱਖਰੀ ਮਿਸਾਲ

ਵਾਤਾਵਰਣ ਪੱਖੀ ਤਕਨੀਕਾਂ ਅਪਨਾਉਣ ਵਾਲਾ ਮੋਹਰੀ ਪਿੰਡ 'ਫਿਰੋਜ ਰੌਲੀਆਂ'

ਵਾਤਾਵਰਣ ਪੱਖੀ ਤਕਨੀਕਾਂ ਅਪਨਾਉਣ ਵਾਲਾ ਮੋਹਰੀ ਪਿੰਡ 'ਫਿਰੋਜ ਰੌਲੀਆਂ'

ਇਸ ਕਿਸਾਨ ਦਾ ਮੰਨਣਾ ਹੈ ਕਿ ਰੇਨ ਗੰਨ ਵਿਧੀ ਦੀ ਸਿੰਚਾਈ ਕਰਨ ਨਾਲ ਸਿੰਚਾਈ ਸਿਰਫ 3 ਸੈਂਟੀਮੀਟਰ ਤੱਕ ਹੀ ਹੁੰਦੀ ਹੈ ਜਦੋਂਕਿ ਖੇਤ ਵਿੱਚ ਖੁੱਲੇ ਪਾਣੀ ਦੀ ਸਿੰਚਾਈ 10 ਸੈਂਟੀਮੀਟਰ ਤੱਕ ਹੋ ਜਾਂਦੀ ਹੈ ਅਤੇ ਖੁੱਲੀ ਸਿੰਚਾਈ ਕਰਨ ਨਾਲ ਖੇਤ ਦਾ ਵੱਤਰ ਆਉਣ ਨੂੰ 25-30 ਦਿਨ ਲੱਗ ਜਾਂਦੇ ਹਨ ਕਿਉਂਕਿ ਖੇਤ ਦੀ ਮਿੱਟੀ ਕਲਰਾਠੀ ਅਤੇ ਸੇਂਮ ਵਾਲੀ ਹੈ। ਰੇਨ-ਗੰਨ ਵਿਧੀ ਨਾਲ ਸਿੰਚਾਈ ਕਰਕੇ ਖੇਤ ਦਾ ਵੱਤਰ 5 ਤੋਂ 7 ਨਾਂ ਵਿੱਚ ਆ ਜਾਂਦਾ ਹੈ ਅਤੇ ਕਣਕ ਵਿੱਚ ਨਦੀਨ ਨਾਸ਼ਕ ਦੀ ਸਪਰੇਅ ਸਮੇਂ ਸਿਰ ਸੰਭਵ ਹੋ ਜਾਂਦੀ ਹੈ।

ਪਿੰਡ ਦੇ ਕਿਸਾਨ ਮਿੱਟੀ ਪਰਖ ਰਿਪੋਰਟ ਅਨੁਸਾਰ ਰਸਾਇਣਕ ਖਾਦਾਂ ਦੀ ਉਚਿਤ ਵਰਤੋਂ ਕਰਦੇ ਹਨ ਅਤੇ ਖੇਤਾਂ ਨੂੰ ਸਮਤਲ ਕਰਨ ਵਾਸਤੇ ਕੰਪਿਊਟਰ ਕਰਾਹੇ ਦੀ ਵਰਤੋਂ ਕਰਦੇ ਹਨ।ਪਿੰਡ ਦੇ ਕਿਸਾਨ ਖੇਤੀਬਾੜੀ ਸਬੰਧੀ ਤਜਰਬਿਆਂ ਨੂੰ ਆਪਸ ਵਿੱਚ ਅਤੇ ਦੂਸਰੇ ਕਿਸਾਨਾਂ ਨਾਲ ਵੀ ਸਾਂਝਾ ਕਰਦੇ ਹਨ। ਨਵੀਨਤਮ ਖੇਤੀ ਤਕਨੀਕਾਂ ਦੀ ਜਾਣਕਾਰੀ ਵਾਸਤੇ ਪਿੰਡ ਦੇ ਕਿਸਾਨ ਜ਼ਿਲ੍ਹਾ ਪੱਧਰੀ ਅਤੇ ਰਾਜ ਪੱਧਰੀ ਕਿਸਾਨ ਮੇਲਿਆਂ ਵਿੱਚ ਸ਼ਿਰਕਤ ਕਰਦੇ ਹਨ।

ਇਹ ਵੀ ਪੜ੍ਹੋ : Farmer Pawan Kumar ਨੇ ਨਵੀਂ ਤਕਨੀਕ ਨਾਲ ਰੋਕਿਆ ਗੁਲਾਬੀ ਸੂੰਡੀ ਦਾ ਵਾਰ

ਵਾਤਾਵਰਣ ਪੱਖੀ ਤਕਨੀਕਾਂ ਅਪਨਾਉਣ ਵਾਲਾ ਮੋਹਰੀ ਪਿੰਡ 'ਫਿਰੋਜ ਰੌਲੀਆਂ'

ਵਾਤਾਵਰਣ ਪੱਖੀ ਤਕਨੀਕਾਂ ਅਪਨਾਉਣ ਵਾਲਾ ਮੋਹਰੀ ਪਿੰਡ 'ਫਿਰੋਜ ਰੌਲੀਆਂ'

ਜਿਲ੍ਹਾ ਪ੍ਰਸ਼ਾਸਨ, ਕਿਸ਼੍ਰੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਹੁਸ਼ਿਆਰਪੁਰ ਵੱਲੋਂ ਵੱਖ-ਵੱਖ ਸਮਾਗਮਾਂ ਦੌਰਾਨ ਇਸ ਪਿੰਡ ਦੇ ਝੋਨੇ ਦੀ ਸੁਚੱਜੀ ਪ੍ਰਬੰਧਨ ਕਰਨ ਵਾਲੇ ਕਿਸਾਨਾਂ ਦੀ ਹੌਂਸਲਾ ਅਫਜਾਈ ਬਾਬਤ ਸਨਮਾਨਿਤ ਵੀ ਕੀਤਾ ਗਿਆ।

ਅਜੈਬ ਸਿੰਘ ਅਤੇ ਮਨਿੰਦਰ ਸਿੰਘ ਬੌਂਸ, ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

ਜ਼ਰੂਰੀ ਨੋਟ:ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: unique thinking of progressive farmers of Hoshiarpur is an example

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters