1. Home
  2. ਸਫਲਤਾ ਦੀਆ ਕਹਾਣੀਆਂ

ਅਮਰੀਕਾ ਵਿੱਚ IIT ਇੰਜੀਨੀਅਰਿੰਗ ਦੀ ਨੌਕਰੀ ਛੱਡ ਕੇ 20 ਗਾਵਾਂ ਤੋਂ ਸ਼ੁਰੂ ਕੀਤਾ ਡੇਅਰੀ ਫਾਰਮ

ਇਹਦਾ ਬਹੁਤ ਘੱਟ ਹੁੰਦਾ ਹੈ ਜਦੋਂ ਲੋਕ ਆਪਣੀ ਲਗਜ਼ਰੀ ਜ਼ਿੰਦਗੀ ਨੂੰ ਛੱਡ ਕੇ ਸਾਦਗੀ ਦੀ ਜ਼ਿੰਦਗੀ ਜਿਉਣ ਲੱਗਦੇ ਹਨ. ਕਿਸ਼ੋਰ ਇੰਦੁਕੂਰੀ ਨੇ ਅਮਰੀਕਾ ਵਿੱਚ ਆਪਣੀ ਇੰਟੇਲ ਦੀ ਨੌਕਰੀ ਛੱਡ ਕੇ ਭਾਰਤ ਵਾਪਸ ਆ ਗਏ ਅਤੇ ਖੇਤੀਬਾੜੀ ਦੇ ਕੰਮ ਵਿੱਚ ਜੁਟ ਗਏ।

KJ Staff
KJ Staff
Kishore Indukuri

Kishore Indukuri

ਇਹਦਾ ਬਹੁਤ ਘੱਟ ਹੁੰਦਾ ਹੈ ਜਦੋਂ ਲੋਕ ਆਪਣੀ ਲਗਜ਼ਰੀ ਜ਼ਿੰਦਗੀ ਨੂੰ ਛੱਡ ਕੇ ਸਾਦਗੀ ਦੀ ਜ਼ਿੰਦਗੀ ਜਿਉਣ ਲੱਗਦੇ ਹਨ. ਕਿਸ਼ੋਰ ਇੰਦੁਕੂਰੀ ਨੇ ਅਮਰੀਕਾ ਵਿੱਚ ਆਪਣੀ ਇੰਟੇਲ ਦੀ ਨੌਕਰੀ ਛੱਡ ਕੇ ਭਾਰਤ ਵਾਪਸ ਆ ਗਏ ਅਤੇ ਖੇਤੀਬਾੜੀ ਦੇ ਕੰਮ ਵਿੱਚ ਜੁਟ ਗਏ।

ਉਹਨਾਂ ਨੇ ਹੈਦਰਾਬਾਦ ਵਿੱਚ ਇਕ ਸਿਡ ਫਾਰਮ ਦੇ ਨਾਮ ਨਾਲ ਇੱਕ ਡੇਅਰੀ ਫਾਰਮ ਦੀ ਸ਼ੁਰੂਆਤ ਕੀਤੀ ਅਤੇ ਗਾਹਕਾਂ ਨੂੰ ਗਾਹਕੀ ਦੇ ਅਧਾਰ 'ਤੇ ਗੈਰ ਮਿਲਾਵਟੀ ਦੁੱਧ ਦੇਣਾ ਸ਼ੁਰੂ ਕਰ ਦਿੱਤਾ। ਕਿਸ਼ੋਰ ਇੰਦੁਕੂਰੀ ਦਾ ਜਨਮ ਇਕ ਮੱਧ ਵਰਗੀ ਪਰਿਵਾਰ ਵਿੱਚ ਹੋਇਆ ਸੀ।

ਕਿਸ਼ੋਰ ਇੰਦੁਕੂਰੀ ਦੀ ਅਮਰੀਕਾ ਵਿੱਚ ਜਾ ਕੇ ਪੜ੍ਹਾਈ ਕਰਨ ਅਤੇ ਕੰਮ ਕਰਨ ਦੀ ਇੱਛਾ ਸੀ. ਆਈਆਈਟੀ (IIT) ਖੜਗਪੁਰ ਤੋਂ ਇੰਜੀਨੀਅਰਿੰਗ ਕਰਨ ਤੋਂ ਬਾਅਦ, ਉਹਨਾਂ ਨੇ ਅਮਹੈਰਸਟ ਮੈੈਸਾਚੁਸੇਟਸ ਯੂਨੀਵਰਸਿਟੀ, ਤੋਂ ਪੌਲੀਮਰ ਸਾਇੰਸ ਐਂਡ ਇੰਜੀਨੀਅਰਿੰਗ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਫਿਰ ਪੀਐਚਡੀ ਪੂਰੀ ਕਰਨ ਤੋਂ ਬਾਅਦ, ਉਹਨਾਂ ਨੇ ਇੰਟੇਲ ਵਿੱਚ ਨੌਕਰੀ ਕੀਤੀ।

ਛੇ ਸਾਲ ਦੀ ਨੌਕਰੀ

ਨੌਕਰੀ ਤੋਂ ਛੇ ਸਾਲਾਂ ਬਾਅਦ, ਉਹਨਾਂ ਨੇ ਮਹਿਸੂਸ ਕੀਤਾ ਕਿ ਉਹਨਾਂ ਦਾ ਅਸਲ ਜਨੂੰਨ ਤਾਂ ਖੇਤੀਬਾੜੀ ਹੈ.ਉਹਨਾਂ ਦੇ ਪਰਿਵਾਰ ਕੋਲ ਕਰਨਾਟਕ ਵਿੱਚ ਕੁਝ ਜ਼ਮੀਨ ਸੀ. ਉਨ੍ਹਾਂ ਨੇ ਖੇਤ ਵੇਖੇ ਅਤੇ ਕਿਸਾਨਾਂ ਨਾਲ ਗੱਲਬਾਤ ਕਰਨ ਲੱਗ ਪਏ। ਉਸ ਤੋਂ ਬਾਅਦ, ਉਹਨਾਂ ਨੇ ਆਪਣੀ ਨੌਕਰੀ ਛੱਡ ਕੇ ਖੇਤੀ ਕਰਨ ਦਾ ਫੈਸਲਾ ਕੀਤਾ. ਹੈਦਰਾਬਾਦ ਵਾਪਸ ਆਉਣ 'ਤੇ, ਉਹਨਾਂ ਨੇ ਵੇਖਿਆ ਕਿ ਬਿਨਾ ਮਿਲਾਵਟ ਵਾਲਾ ਸਸਤਾ ਦੁੱਧ ਇਕ ਚੰਗਾ ਵਿਕਲਪ ਹੈ. ਮੈਂ ਆਪਣੇ ਬੇਟੇ ਅਤੇ ਆਪਣੇ ਪਰਿਵਾਰ ਦੇ ਲਈ ਅਤੇ ਹੈਦਰਾਬਾਦ ਦੇ ਲੋਕਾਂ ਲਈ ਤਬਦੀਲੀ ਲਿਆਉਣਾ ਚਾਹੁੰਦਾ ਸੀ।

Dairy Farm

Dairy Farm

ਡੇਅਰੀ ਫਾਰਮ ਦੀ ਕੀਤੀ ਸ਼ੁਰੂਆਤ

ਉਹਨਾਂ ਨੇ ਆਪਣਾ ਡੇਅਰੀ ਫਾਰਮ ਸ਼ੁਰੂ ਕੀਤਾ ਅਤੇ ਆਪਣੇ ਉਤਪਾਦ ਨੂੰ ਬ੍ਰਾਂਡ ਬਣਾਉਣ ਬਾਰੇ ਸੋਚਿਆ. 2012 ਵਿੱਚ ਉਹਨਾਂ ਨੇ ਕੋਇਮਬਟੂਰ ਤੋਂ 20 ਗਾਵਾਂ ਖਰੀਦੀਆਂ ਅਤੇ ਹੈਦਰਾਬਾਦ ਵਿੱਚ ਇਕ ਡੇਅਰੀ ਫਾਰਮ ਬਣਾਇਆ. ਸਬਸਕ੍ਰਿਪਸ਼ਨ ਦੇ ਅਧਾਰ 'ਤੇ, ਸ਼ਹਿਰ ਦੇ ਗਾਹਕਾ ਨੂੰ ਉਨ੍ਹਾਂ ਨੇ ਸਿਧੇ ਤੋਰ ਤੇ ਦੁੱਧ ਦੀ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ।

ਪੁੱਤਰ ਦੇ ਨਾਮ ਤੋਂ ਰਖਿਆ ਬ੍ਰਾਂਡ

2016 ਵਿੱਚ, ਉਹਨਾਂ ਨੇ ਸਿਡ ਦਾ ਫਾਰਮ ਆਪਣੇ ਪੁੱਤਰ ਸਿਧਾਰਥ ਦੇ ਨਾਮ ਤੇ ਰਜਿਸਟਰ ਕੀਤਾ. ਹੁਣ ਉਹਨਾਂ ਦੇ ਉਥੇ 120 ਕਰਮਚਾਰੀ ਰੋਜ਼ਾਨਾ ਕਰੀਬ 1 ਹਜ਼ਾਰ ਤੋਂ ਵੱਧ ਗਾਹਕਾਂ ਨੂੰ ਦੁੱਧ ਪਹੁੰਚਾਉਂਦੇ ਹਨ ਅਤੇ ਪਿਛਲੇ ਸਾਲ ਉਨ੍ਹਾਂ ਨੇ 44 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ।

ਪਹਿਲਾਂ ਸਿੱਧਾ ਗਾਹਕਾਂ ਨੂੰ ਦਿੱਤਾ ਦੁੱਧ

ਉਹਨਾਂ ਨੇ ਕਿਹਾ ਕਿ ਇਹ ਸੌਖਾ ਨਹੀਂ ਸੀ. ਮੈਨੂੰ ਇੱਥੇ ਵਪਾਰਕ ਸਭਿਆਚਾਰ ਤੋਂ ਜਲਦੀ ਜਾਣੂ ਹੋਣਾ ਸੀ। ਪਹਿਲੀ ਵਾਰ ਮੈਂ 20 ਗਾਵਾਂ ਵਾਲੇ ਗਾਹਕਾਂ ਨੂੰ ਸਿੱਧਾ ਦੁੱਧ ਵੇਚਣਾ ਸ਼ੁਰੂ ਕੀਤਾ। ਮੈਂ ਫੈਸਲਾ ਕੀਤਾ ਕਿ ਜਦੋਂ ਲੋਕਾਂ ਨੇ ਆਪਣੀ ਪਹਿਲੀ ਚਾਹ ਜਾਂ ਕਾਫ਼ੀ ਦੀ ਦਿਨ ਦੀ ਚਾਹ ਪਾਈ, ਤਾਂ ਦੁੱਧ ਘਰਾਂ ਤੱਕ ਪਹੁੰਚ ਜਾਣਾ ਚਾਹੀਦਾ ਸੀ। ਇਸ ਲਈ, ਅਸੀਂ ਸਵੇਰੇ 4 ਵਜੇ ਦੁੱਧ ਕੱਡਣਾ ਸ਼ੁਰੂ ਕੀਤਾ।

ਪਰ ਹੌਲੀ ਹੌਲੀ ਮੰਗ ਵਧਣ ਲੱਗੀ ਅਤੇ ਸਮੇਂ ਸਿਰ ਦੁੱਧ ਦੇਣਾ ਸਾਡੇ ਲਈ ਇਕ ਚੁਣੌਤੀ ਸੀ। ਗਾ ਅਤੇ ਮੱਝ ਦੇ ਦੁੱਧ ਨਾਲ ਸ਼ੁਰੂ ਕਰਨ ਤੋਂ ਬਾਅਦ, ਸਿਡ ਦਾ ਫਾਰਮ ਵਿਚ ਹੁਣ ਗਾ ਅਤੇ ਮੱਝ ਦਾ ਦੁੱਧ, ਗਾ ਦੁੱਧ ਦਾ ਮੱਖਣ, ਸਕਿਮ ਦੁੱਧ, ਗਾ ਦੇ ਦੁੱਧ ਘਿਉ, ਮੱਝ ਦਾ ਦੁੱਧ ਘਿਓ ਅਤੇ ਮੱਖਣ, ਗਾ ਅਤੇ ਮੱਝ ਦਾ ਦਹੀਂ ਕਈ ਡੇਅਰੀ ਉਤਪਾਦ ਤਿਆਰ ਕਰ ਰਿਹਾ ਹੈ।

ਇਹ ਵੀ ਪੜ੍ਹੋ :- ਪੰਜਾਬ ਦੇ ਰਾਜਵਿੰਦਰ ਨੇ ਅਮਰੀਕੀ ਡਾਲਰ ਨੂੰ ਠੁਕਰਾ ਕੇ, ਆਪਣੀ ਮਿੱਟੀ ਵਿੱਚ ਉਗਾਇਆ ਸੋਨਾ

Summary in English: IIT Engineer quit job in US, start Dairy farming from 20 cows Dairy and make turn over of 44 crores in India.

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters