1. Home
  2. ਸਫਲਤਾ ਦੀਆ ਕਹਾਣੀਆਂ

Soybean Success Story: ਜਿਲ੍ਹਾ ਹੁਸ਼ਿਆਰਪੁਰ ਵਿੱਚ ਫ਼ਸਲੀ ਵਿਭਿੰਨਤਾ ਨੂੰ ਵਧਾਉਣ ਲਈ ਕਿਸਾਨਾਂ ਦੀ ਪਹਿਲਕਦਮੀ!

ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਵਿੱਚ ਫ਼ਸਲੀ ਵਿਭਿੰਨਤਾ ਦੇ ਪਸਾਰ ਬਾਬਤ ਕਿਸਾਨਾਂ ਦੀ ਪਹਿਲਕਦਮੀ ਸਾਹਮਣੇ ਆਈ ਹੈ।

Gurpreet Kaur Virk
Gurpreet Kaur Virk
ਫ਼ਸਲੀ ਵਿਭਿੰਨਤਾ ਨੂੰ ਵਧਾਉਣ ਲਈ ਪਹਿਲਕਦਮੀ

ਫ਼ਸਲੀ ਵਿਭਿੰਨਤਾ ਨੂੰ ਵਧਾਉਣ ਲਈ ਪਹਿਲਕਦਮੀ

Success Story: ਪੰਜਾਬ ਦੀ ਅਰਥ ਵਿਵਸਥਾ ਖੇਤੀਬਾੜੀ ਤੇ ਨਿਰਭਰ ਹੈ। ਇਥੋਂ ਦੀ ਆਬਾਦੀ ਜ਼ਿਆਦਾਤਰ ਸ਼ਾਕਾਹਾਰੀ ਹੈ ਅਤੇ ਪ੍ਰੋਟੀਨ ਦੀ ਲੋੜ ਦਾਲਾਂ ਤੋਂ ਪੂਰੀ ਹੁੰਦੀ ਹੈ, ਜੋ ਕਿ ਮਹਿੰਗੀਆਂ ਵੀ ਹਨ ਅਤੇ ਹਰ ਇਕ ਦੇ ਲਈ ਕਿਫਾਇਤੀ ਨਹੀਂ ਹਨ। ਸੋਇਆਬੀਨ ਵਿੱਚ 40% ਉੱਚ ਗੁਣਵੱਤਾ ਦੀ ਪ੍ਰੋਟੀਨ ਹੁੰਦੀ ਹੈ, ਜੋ ਕਿ ਇਕ ਸਸਤਾ ਬਦਲ ਹੈ। ਸੋਇਆਬੀਨ ਵਿੱਚ 20% ਤੇਲ ਵੀ ਹੁੰਦਾ ਹੈ।

Soybean Farmers: ਸੋਇਆਬੀਨ ਦੇ ਪਦਾਰਥ ਕਾਫ਼ੀ ਪੋਸ਼ਣ ਭਰਪੂਰ ਹੁੰਦੇ ਹਨ ਅਤੇ ਇਹਨਾਂ ਦੀ ਮੰਗ ਦਿਨੋ-ਦਿਨ ਵੱਧ ਰਹੀ ਹੈ। ਸੋਇਆਬੀਨ ਫ਼ਸਲੀ ਵਿਭਿੰਨਤਾ ਵਿੱਚ ਵੀ ਇਕ ਅਹਿਮ ਭੂਮਿਕਾ ਨਿਭਾ ਸਕਦੀ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਸੋਇਆਬੀਨ ਦੀਆਂ ਉੱਨਤ ਕਿਸਮਾਂ ਜਿਵੇਂ ਕਿ ਐਸ ਐਲ 958, ਐਸ ਐਲ 744 ਅਤੇ ਐਸ ਐਲ 525 ਦੀ ਸ਼ਿਫਾਰਿਸ਼ ਕੀਤੀ ਹੈ। ਕਿਸਾਨ ਭਰਾ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੀਆਂ ਸਿਫ਼ਾਰਿਸ਼ ਕੀਤੀਆਂ ਉੱਨਤ ਤਕਨੀਕਾਂ ਅਪਣਾ ਕੇ ਜ਼ਿਆਦਾ ਝਾੜ ਦੀ ਪ੍ਰਾਪਤੀ ਕਰ ਸਕਦੇ ਹਨ।

ਸੋਇਆਬੀਨ ਦੀ ਫ਼ਸਲ ਵੱਖ-ਵੱਖ ਫ਼ਸਲੀ ਚੱਕਰ, ਜਿਵੇਂ ਕਿ ਸੋਇਆਬੀਨ-ਕਣਕ/ਜੌਂ, ਸੋਇਆਬੀਨ-ਗੋਭ੍ਹੀ ਸਰੋਂ (ਪਨੀਰੀ ਦੁਆਰਾ), ਸੋਇਆਬੀਨ-ਮਟਰ-ਗਰਮ ਰੁੱਤ ਦੀ ਮੂੰਗੀ ਵਿੱਚ ਅਪਣਾਈ ਜਾ ਸਕਦੀ ਹੈ। ਕ੍ਰਿਸ਼ੀ ਵਿਗਿਆਨ ਕੇਂਦਰ, ਜਿਲ੍ਹਾ ਪੱਧਰ ਦਾ ਖੇਤੀ ਗਿਆਨ ਪਸਾਰ ਦਾ ਕੇਂਦਰ ਹੈ ਜੋ ਕਿ ਨਵੀਨਤਮ ਖੇਤੀ ਤਕਨੀਕਾਂ ਨੂੰ ਕਿਸਾਨਾਂ ਦੇ ਖੇਤਾਂ ਤੱਕ ਤੇਜੀ ਨਾਲ ਪਹੁੰਚਾਉਣ ਲਈ ਕੰਮ ਕਰ ਰਿਹਾ ਹੈ। ਕ੍ਰਿਸ਼ੀ ਵਿਗਿਆਨ ਕੇਂਦਰ ਦਾ ਇੱਕ ਮੁੱਖ ਉਦੇਸ਼ ਕਿਸਾਨਾਂ ਦੇ ਖੇਤਾਂ ਵਿੱਚ ਪਹਿਲੀ ਕਤਾਰ ਦੀਆਂ ਖੇਤੀ ਪ੍ਰਦਰਸ਼ਨੀਆਂ ਆਯੋਜਿਤ ਕਰਨਾ ਹੈ।

ਰਵਾਇਤੀ ਫਸਲ ਚੱਕਰ ਵਿੱਚ ਤਬਦੀਲੀ ਲਿਆਉਣ ਅਤੇ ਦਾਲਾਂ ਤੇ ਤੇਲ ਬੀਜਾਂ ਦਾ ਉਤਪਾਦਨ ਵਧਾਉਣ ਲਈ ਕਿਸਾਨਾਂ ਦੇ ਖੇਤਾਂ ਵਿੱਚ ਇਹਨਾਂ ਫਸਲਾਂ ਦੀ ਵਿਗਿਆਨਿਕ ਕਾਸ਼ਤ ਸਬੰਧੀ ਜਾਣਕਾਰੀ ਦੇਣ ਲਈ ਪਹਿਲੀ ਕਤਾਰ ਦੀਆਂ ਪ੍ਰਦਰਸ਼ਨੀਆ ਲਗਾਈਆਂ ਜਾਂਦੀਆਂ ਹਨ। ਇਹਨਾਂ ਪ੍ਰਦਰਸ਼ਨੀਆਂ ਦੇ ਉਤਸ਼ਾਹਜਨਕ ਨਤੀਜਿਆਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਖੇਤ ਦਿਵਸ ਆਯੋਜਿਤ ਕੀਤੇ ਜਾਂਦੇ ਹਨ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਵੀ ਸੋਇਆਬੀਨ ਦੀ ਫ਼ਸਲ ਨੂੰ ਅਪਨਾਉਣ ਸੰਬੰਧੀ ਸਮੇਂ ਸਮੇਂ ਤੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਕਿਸਾਨਾਂ ਦੇ ਖੇਤਾਂ ਵਿਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਪੰਜਾਬ ਸਰਕਾਰ ਦੇ ਖੇਤੀਬਾੜੀ ਮਹਿਕਮੇ ਦੇ ਸਹਿਯੋਗ ਨਾਲ ਸੋਇਆਬੀਨ ਦੇ ਪ੍ਰਦਰਸ਼ਨੀ ਪਲਾਟ ਵੀ ਲਗਾਏ ਗਏ ਹਨ, ਜਿਨ੍ਹਾ ਦਾ ਵੇਰਵਾ ਸਾਰਣੀ ਨੰਬਰ: 1 ਵਿੱਚ ਦਰਸਾਇਆ ਗਿਆ ਹੈ:

ਸਾਰਣੀ 1: ਸੋਇਆਬੀਨ ਦੀ ਫਸਲ ਦੀਆਂ ਪਹਿਲੀ ਕਤਾਰ ਦੀਆਂ ਪ੍ਰਦਰਸ਼ਨੀਆਂ ਦਾ ਵੇਰਵਾ:

ਸਾਲ

ਰਕਬਾ (ਏਕੜ)

ਪਿੰਡ

2017

13

ਰਾਮਪੁਰ, ਮੂਗੋਵਾਲ, ਆਲਮਵਾਲ, ਚੱਕ ਨਰਿਆਲ, ਝੰਜੋਵਾਲ, ਹਰੀਪੁਰ, ਹੱਲੂਵਾਲ, ਟੋਹਲੀਆਂ, ਬਛੋਹੀ, ਖੜ੍ਹਕਾਂ ਅਤੇ ਮਹਿਲਾਂਵਾਲੀ

2018

3

ਰਾਮਪੁਰ, ਮੇਘੋਵਾਲ ਅਤੇ ਚੱਕ ਨਰਿਆਲ

2019

6

ਹੱਲੂਵਾਲ, ਜੰਡਿਆਲਾ, ਰਾਮਪੁਰ ਸੈਣੀਆਂ, ਬਛੋਹੀ, ਚੱਗਰਾਂ ਅਤੇ ਆਲਮਵਾਲ

2020

2

ਹੱਲੂਵਾਲ ਅਤੇ ਜੰਡਿਆਲਾ

2021

22

ਚੋਟਾਲਾ, ਜੰਡਿਆਲਾ, ਹੱਲੂਵਾਲ, ਆਲਮਵਾਲ, ਫਤਿਹਪੁਰ, ਘੁਮਿਆਲਾ, ਪੱਧੀ ਸੂਰਾ ਸਿੰਘ, ਕੈਂਡੋਵਾਲ, ਚੱਗਰਾਂ, ਝੱਜ, ਬਛੋਹੀ, ਰਾਮਪੁਰ ਸੈਣੀਆਂ

ਇਹ ਵੀ ਪੜ੍ਹੋ Success Story: ਇਸ ਫਲ ਦੀ ਖੇਤੀ ਨੇ ਬਦਲੀ ਮਹਿਲਾ ਕਿਸਾਨ ਦੀ ਕਿਸਮਤ!

ਕਿਸਾਨਾਂ ਦੇ ਸੋਇਆਬੀਨ ਦੀ ਫ਼ਸਲ ਸਬੰਧੀ ਨਿੱਜੀ ਤਜਰਬੇ:

● ਸੋਇਆਬੀਨ ਦੀ ਫ਼ਸਲ ਦੀ ਕਾਸ਼ਤ ਲਈ ਸਿੰਚਾਈ ਵਾਲੇ ਪਾਣੀ ਦੀ ਘੱਟ ਲੋੜ੍ਹ ਹੁੰਦੀ ਹੈ।
● ਸੋਇਆਬੀਨ ਦੀ ਫ਼ਸਲ ਨੂੰ ਜੰਗਲੀ ਜਾਨਵਰ ਨੁਕਸਾਨ ਨਹੀਂ ਕਰਦੇ ਹਨ।
● ਸੋਇਆਬੀਨ ਦੀ ਫ਼ਸਲ ਦਾ ਮੰਡੀਕਰਣ ਵੀ ਆਸਾਨੀ ਨਾਲ ਹੋ ਜਾਂਦਾ ਹੈ।
● ਹੁਸ਼ਿਆਰਪੁਰ ਇਲਾਕੇ ਦੇ ਜਲਵਾਯੂ ਅਤੇ ਜ਼ਮੀਨ ਅਨੁਸਾਰ ਸੋਇਆਬੀਨ ਦੀ ਫ਼ਸਲ ਬਹੁਤ ਢੁੱਕਵੀਂ ਫ਼ਸਲ ਹੈ।
● ਸੋਇਆਬੀਨ ਦੀ ਫ਼ਸਲ ਦੀ ਕਾਸ਼ਤ ਨਾਲ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ।

ਜਿਲ੍ਹੇ ਹੁਸ਼ਿਆਰਪੁਰ ਦੇ ਕਿਸਾਨ, ਸੋਇਆਬੀਨ ਦੀਆਂ ਇਹਨਾਂ ਪ੍ਰਦਰਸ਼ਨੀਆਂ ਦੀ ਸਫਲ ਕਾਸ਼ਤ ਤੋਂ ਸਤੁੰਸ਼ਟ ਹਣ ਉਪਰੰਤ ਇਸ ਫਸਲ ਨੂੰ ਅਪਣਾ ਰਹੇ ਹਨ। ਪਿੰਡ ਜੰਡਿਆਲਾ, ਰਾਮਪੁਰ, ਮੂਗੋਵਾਲ, ਹੱਲੂਵਾਲ, ਚੱਕ ਨਰਿਆਲ ਅਤੇ ਝੰਜੋਵਾਲ ਦੇ ਕਿਸਾਨ ਸੋਇਆਬੀਨ ਦੀ ਫ਼ਸਲ ਨੂੰ ਸਫਲਤਾਪੂਰਵਕ ਅਪਣਾ ਕੇ ਵਧੀਆ ਆਮਦਨ ਕਮਾ ਰਹੇ ਹਨ। ਇਹਨਾਂ ਪਿੰਡਾਂ ਵਿੱਚ ਸੋਇਆਬੀਨ ਅਧੀਨ ਰਕਬਾ ਦਾ ਵੇਰਵਾ ਹੇਠ ਲਿਖੀ ਚਿੱਤਰ ਵਿੱਚ ਦਿੱਤਾ ਗਿਆ ਹੈ:

ਸੋਇਆਬੀਨ ਅਧੀਨ ਰਕਬੇ ਦਾ ਵੇਰਵਾ

ਸੋਇਆਬੀਨ ਅਧੀਨ ਰਕਬੇ ਦਾ ਵੇਰਵਾ

Summary in English: Soybean Success Story: Farmers' initiative to expand crop diversity in district Hoshiarpur!

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters