1. Home
  2. ਸਫਲਤਾ ਦੀਆ ਕਹਾਣੀਆਂ

"ਜ਼ਮੀਨ ਦਾ ਅੰਮ੍ਰਿਤ" ਖਾਦ ਤੋਂ ਆਪਣੀ ਬੰਜਰ ਜ਼ਮੀਨ ਨੂੰ ਬਣਾਓ ਹਰਿਆ-ਭਰਿਆ!

ਜੇਕਰ ਤੁਸੀਂ ਆਪਣੀ ਬੰਜਰ ਜ਼ਮੀਨ ਨੂੰ ਹਰਿਆ-ਭਰਿਆ ਬਣਾਉਣਾ ਚਾਹੁੰਦੇ ਹੋ ਤਾਂ ਯੋਗੇਸ਼ ਕੁਮਾਰ ਸੋਨਕਰ ਦੁਆਰਾ ਬਣਾਈ ਇਸ ਖਾਦ ਦੀ ਵਰਤੋਂ ਕਰੋ...

Priya Shukla
Priya Shukla
ਖੇਤੀਬਾੜੀ ਉਦਯੋਗਪਤੀ ਨੇ ਬਣਾਈ ਅਨੋਖੀ ਖਾਦ

ਖੇਤੀਬਾੜੀ ਉਦਯੋਗਪਤੀ ਨੇ ਬਣਾਈ ਅਨੋਖੀ ਖਾਦ

ਰਸਾਇਣਕ ਖਾਦ ਦੀ ਵਰਤੋਂ ਕਰਨ ਨਾਲ ਫਸਲਾਂ 'ਤੇ ਮਾੜਾ ਅਸਰ ਪੈਂਦਾ ਹੈ ਤੇ ਇਸਦੇ ਬਹੁਤ ਸਾਰੇ ਹਾਨੀਕਾਰਕ ਪ੍ਰਭਾਵ ਵੀ ਹਨ।  ਇਹ ਆਸਾਨੀ ਨਾਲ ਪਾਣੀ ਦੁਆਰਾ ਧੋਤੇ ਜਾਂਦੇ ਹਨ ਤੇ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ। ਇਹ ਮਿੱਟੀ `ਚ ਮੌਜੂਦ ਰੋਗਾਣੂਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਘਟਾਉਂਦੇ ਹਨ। ਇਨ੍ਹਾਂ ਕਾਰਨਾਂ ਕਰਕੇ ਕਿਸਾਨਾਂ ਨੂੰ ਵੱਧ ਤੋਂ ਵੱਧ  ਜੈਵਿਕ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ।

ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਭਾਰਤੀ ਕਿਸਾਨ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੇ ਆਪਣੀ ਮਿਹਨਤ ਤੇ ਆਧੁਨਿਕ ਤਕਨੀਕ ਨੂੰ ਅਪਣਾ ਕੇ ਜੈਵਿਕ ਖਾਦ ਤਿਆਰ ਕੀਤੀ ਹੈ। ਇਸ ਦੀ ਵਰਤੋਂ ਕਰਕੇ ਕਿਸਾਨ ਬੰਜਰ ਜ਼ਮੀਨ ਨੂੰ ਹਰਿਆ-ਭਰਿਆ ਬਣਾ ਸਕਦੇ ਹਨ। ਇਹ ਕਹਾਣੀ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਨੇੜੇ ਧਮਧਾ ਪਿੰਡ ਦੇ ਰਹਿਣ ਵਾਲੇ ਇੱਕ ਖੇਤੀਬਾੜੀ ਉਦਯੋਗਪਤੀ ਯੋਗੇਸ਼ ਕੁਮਾਰ ਸੋਨਕਰ ਦੀ ਹੈ।

ਖਾਦ ਬਣਾਉਣ ਦਾ ਕਾਰਨ:

ਯੋਗੇਸ਼ ਅਨੁਸਾਰ ਦੇਸ਼ ਭਰ ਦੇ ਜ਼ਿਆਦਾਤਰ ਕਿਸਾਨ ਆਪਣੀ ਬੰਜਰ ਜ਼ਮੀਨ ਨੂੰ ਲੈ ਕੇ ਚਿੰਤਿਤ ਹਨ। ਬੰਜਰ ਜ਼ਮੀਨ ਹੋਣ ਕਰਕੇ ਉਨ੍ਹਾਂ ਨੂੰ ਚੰਗੀ ਪੈਦਾਵਾਰ ਵੀ ਨਹੀਂ ਮਿਲਦੀ। ਇਨ੍ਹਾਂ ਮੁਸ਼ਕਲਾਂ ਨੂੰ ਦੂਰ ਕਰਨ ਦੇ ਲਈ ਯੋਗੇਸ਼ ਨੇ ਅਜਿਹੀ ਖਾਦ ਤਿਆਰ ਕੀਤੀ ਹੈ, ਜਿਸ ਨੂੰ ਬਣਾਉਣ `ਚ ਉਨ੍ਹਾਂ ਦੀ ਤਿੰਨ ਸਾਲ ਦੀ ਮਿਹਨਤ ਲੱਗੀ ਹੈ। ਉਨ੍ਹਾਂ ਨੇ ਖਾਦ ਤਿਆਰ ਕਰਨ ਸਮੇਂ ਇਸ ਦੀ ਕਈ ਵਾਰ ਵਰਤੋਂ ਕੀਤੀ ਤੇ ਅੰਤ `ਚ ਇਹ ਖਾਦ ਖੇਤਾਂ `ਚ ਪਾਣੀ ਰੋਕਣ ਦੇ ਨਾਲ-ਨਾਲ ਬੰਜਰ ਜ਼ਮੀਨ ਨੂੰ ਹਰਿਆ ਭਰਿਆ ਬਣਾਉਣ ਵਿੱਚ ਸਹਾਈ ਸਿੱਧ ਹੋਈ।

ਕਿਸ ਤਰ੍ਹਾਂ ਬਣਾਈ ਖਾਦ?

ਕਿਸਾਨ ਯੋਗੇਸ਼ ਨੇ ਇਹ ਖਾਦ ਪੋਟਾਸ਼ੀਅਮ ਆਧਾਰਿਤ ਸੈਲੂਲੋਜ਼ (Potassium based cellulose) ਤੇ ਮਾਈਕ੍ਰੋਨਿਊਟ੍ਰੀਐਂਟ (Micronutrients) ਦੀ ਵਰਤੋਂ ਕਰਕੇ ਤਿਆਰ ਕੀਤੀ ਹੈ। ਇਸ ਖਾਦ `ਚ ਗੋਬਰ ਦੇ ਰਸ, ਸਮੁੰਦਰੀ ਘਾਹ ਤੇ ਹੋਰ ਸੂਖਮ ਤੱਤਾਂ ਦਾ ਮਿਸ਼ਰਣ ਮੌਜੂਦ ਹੈ। ਇਸ ਖਾਦ ਦਾ ਨਾਮ ਉਨ੍ਹਾਂ ਨੇ ਐਲਿਕਸਰ (Elixir) ਮਤਲਬ "ਜ਼ਮੀਨ ਦਾ ਅੰਮ੍ਰਿਤ" ਰੱਖਿਆ ਹੈ। 

ਇਹ ਵੀ ਪੜ੍ਹੋ : 31 ਸਾਲ ਦੇ ਇਹ ਨੌਜਵਾਨ ਬੱਕਰੀ ਪਾਲਣ ਦੇ ਕਾਰੋਬਾਰ ਤੋਂ ਕਮਾ ਰਹੇ ਹਨ ਚੰਗਾ ਮੁਨਾਫ਼ਾ

ਖਾਦ ਦੇ ਫਾਇਦੇ:

-ਇਹ ਖਾਦ ਆਪਣੇ ਭਾਰ ਤੋਂ 200 ਤੋਂ 300 ਗੁਣਾ ਤੱਕ ਪਾਣੀ ਸੋਖ ਸਕਦੀ ਹੈ।

-ਇਹ ਖਾਦ ਪੌਦਿਆਂ ਨੂੰ ਪੌਸ਼ਟਿਕ ਤੱਤ ਪ੍ਰਦਾਨ ਕਰਨ `ਚ ਮਦਦ ਕਰਦੀ ਹੈ।

-ਖੇਤਾਂ `ਚ ਇਸ ਖਾਦ ਦੀ ਵਰਤੋਂ ਕਰਨ ਨਾਲ ਝੋਨਾ, ਕਣਕ, ਫਲ, ਸਬਜ਼ੀਆਂ ਆਦਿ ਦੇ ਝਾੜ `ਚ ਕਰੀਬ 20 ਫੀਸਦੀ ਦਾ ਵਾਧਾ ਹੋਵੇਗਾ। 

-ਇਸ ਦੇ ਨਾਲ ਹੀ ਇਸ ਖਾਦ ਦੀ ਵਰਤੋਂ ਨਾਲ 50 ਫੀਸਦੀ ਤੱਕ ਪਾਣੀ ਦੀ ਬੱਚਤ ਵੀ ਹੁੰਦੀ ਹੈ। 

ਇਹ ਖਾਦ ਲੋਕਾਂ ਤੱਕ ਕਿਵੇਂ ਪਹੁੰਚੀ?

ਖਾਦ ਤਿਆਰ ਕਰਨ ਤੋਂ ਬਾਅਦ ਯੋਗੇਸ਼ ਨੇ ਖਾਦ ਕੰਪਨੀਆਂ ਨਾਲ ਸੰਪਰਕ ਕੀਤਾ ਤੇ ਬਾਅਦ `ਚ ''ਇੰਦਰਾ ਗਾਂਧੀ ਐਗਰੀਕਲਚਰਲ ਯੂਨੀਵਰਸਿਟੀ'' ਨੇ ਕੇਂਦਰ ਸਰਕਾਰ ਦੀ ''ਨੈਸ਼ਨਲ ਐਗਰੀਕਲਚਰਲ ਡਿਵੈਲਪਮੈਂਟ ਸਕੀਮ'' ਤਹਿਤ ਇਸ ਖਾਦ ਦਾ ਨਾਮ ਚੁਣਿਆ। ਇਸ ਖਾਦ ਦੇ ਲਈ ਕਿਸਾਨ ਯੋਗੇਸ਼ ਨੂੰ 12 ਲੱਖ ਰੁਪਏ ਦਿੱਤੇ ਗਏ। ਉਨ੍ਹਾਂ ਨੇ ਦੋ ਰਾਸ਼ਟਰੀ ਸਟਾਰਟਅੱਪ ਮੁਕਾਬਲਿਆਂ `ਚ ਵੀ ਹਿੱਸਾ ਲਿਆ ਤੇ ਪਹਿਲਾ ਸਥਾਨ ਹਾਸਲ ਕੀਤਾ।

ਖਾਦ ਦੀ ਕੰਪਨੀ ਦੇ ਬਣੇ ਮਾਲਿਕ:

ਆਪਣੇ ਖਾਦ ਬਣਾਉਣ ਦੇ ਯਤਨਾਂ `ਚ ਸਫਲਤਾ ਪ੍ਰਾਪਤ ਕਰਨ ਤੋਂ ਬਾਅਦ, ਕਿਸਾਨ ਯੋਗੇਸ਼ ਨੇ ''ਨੇਚਰ ਵਾਲ ਬਾਇਓਟੈਕ ਪ੍ਰਾਈਵੇਟ ਲਿਮਟਿਡ'' ਤੇ ''ਨੇਚਰ ਵਾਲ ਨੈਚੁਰਲ ਵਾਟਰ ਪ੍ਰਾਈਵੇਟ ਲਿਮਟਿਡ'' ਕੰਪਨੀ ਸ਼ੁਰੂ ਕੀਤੀ, ਜਿਸ ਵਿੱਚ ਖਾਦ ਤਿਆਰ ਕੀਤੀ ਜਾਂਦੀ ਹੈ। ਉਨ੍ਹਾਂ ਦੀਆਂ ਕੰਪਨੀਆਂ `ਚ 14 ਤਰ੍ਹਾਂ ਦੀਆਂ ਖਾਦਾਂ ਤਿਆਰ ਕੀਤੀਆਂ ਜਾਂਦੀਆਂ ਹਨ। ਹਾਲ ਹੀ `ਚ, ਉਨ੍ਹਾਂ ਨੇ ਆਪਣੀ ਕੰਪਨੀ ਤੋਂ 2.5 ਕਰੋੜ ਰੁਪਏ ਤੱਕ ਦਾ ਸਾਲਾਨਾ ਟਰਨਓਵਰ (Turnover) ਪ੍ਰਾਪਤ ਕੀਤਾ ਹੈ। 

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Make your barren land green with this "Jameen da Amrit" fertilizer!

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters