1. Home
  2. ਸਫਲਤਾ ਦੀਆ ਕਹਾਣੀਆਂ

Mushroom Farmer ਬਲਦੇਵ ਸਿੰਘ ਪੰਜਾਬ ਦੇ ਹੋਰ ਖੁੰਬ ਕਾਸ਼ਤਕਾਰਾਂ ਨਾਲੋਂ ਵੱਖਰੇ ਢੰਗ ਨਾਲ ਕਰ ਰਹੇ ਹਨ ਖੇਤੀ, ਆਓ ਜਾਣਦੇ ਹਾਂ ਕਿਸਾਨ ਦੀ Success ਦਾ ਰਾਜ਼

ਅਜੋਕਾ ਸਮਾਂ ਖੇਤੀਬਾੜੀ ਨੂੰ ਆਧੁਨਿਕ ਢੰਗ ਨਾਲ ਵਪਾਰਕ ਪੱਧਰ 'ਤੇ ਕਰਨ ਦਾ ਹੈ। ਇਸੇ ਗੱਲ ਨੂੰ ਅਧਾਰ ਮੰਨ ਕੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਠੁਆਣਾ ਦੇ ਕਿਸਾਨ ਸਰਦਾਰ ਬਲਦੇਵ ਸਿੰਘ ਨੇ ਮਸ਼ਰੂਮ ਦੀ ਖੇਤੀ ਕਰਨੀ ਸ਼ੁਰੂ ਕੀਤੀ ਅਤੇ ਆਪਣੀ ਮਿਹਨਤ ਅਤੇ ਲਗਨ ਸਦਕਾ ਅੱਜ ਉਨ੍ਹਾਂ ਨੇ ਹੋਰਨਾਂ ਕਿਸਾਨਾਂ ਲਈ ਚੰਗੀ ਮਿਸਾਲ ਕਾਇਮ ਕੀਤੀ ਹੈ। ਆਓ ਜਾਣਦੇ ਹਾਂ ਸੂਝਵਾਨ ਅਤੇ ਤਜ਼ਰਬੇਕਾਰ ਕਿਸਾਨ ਅਤੇ ਚੀਮਾ ਖੁੰਬ ਫਾਰਮ ਦੇ ਮਾਲਕ ਸਰਦਾਰ ਬਲਦੇਵ ਸਿੰਘ ਦੀ ਸਫਲਤਾ ਦੀ ਪੂਰੀ ਕਹਾਣੀ।

Gurpreet Kaur Virk
Gurpreet Kaur Virk
ਬਲਦੇਵ ਸਿੰਘ ਪੰਜਾਬ ਦੇ ਹੋਰ ਖੁੰਬ ਕਾਸ਼ਤਕਾਰਾਂ ਨਾਲੋਂ ਵੱਖਰੇ ਢੰਗ ਨਾਲ ਕਰ ਰਹੇ ਹਨ ਖੇਤੀ

ਬਲਦੇਵ ਸਿੰਘ ਪੰਜਾਬ ਦੇ ਹੋਰ ਖੁੰਬ ਕਾਸ਼ਤਕਾਰਾਂ ਨਾਲੋਂ ਵੱਖਰੇ ਢੰਗ ਨਾਲ ਕਰ ਰਹੇ ਹਨ ਖੇਤੀ

Success Story: ਖੁੰਬਾਂ ਦੀ ਕਾਸ਼ਤ ਦਾ ਕਿੱਤਾ ਕੋਈ ਵੀ ਵਿਅਕਤੀ ਅਪਣਾ ਸਕਦਾ ਹੈ ਕਿਉਂਕਿ ਇਸ ਲਈ ਜ਼ਮੀਨ ਅਤੇ ਸ਼ੁਰੂਆਤੀ ਨਿਵੇਸ਼ ਦੀ ਕੋਈ ਖਾਸ ਲੋੜ ਨਹੀਂ ਪੈਂਦੀ। ਖੁੰਬਾਂ ਦੀ ਕਾਸ਼ਤ ਵਿੱਚ ਵਰਤੀ ਜਾਣ ਵਾਲੀ ਤੂੜੀ ਅਤੇ ਪਰਾਲੀ ਬਹੁਤਾਤ ਵਿੱਚ ਉਪਲੱਬਧ ਹੈ। ਇਸਦੀ ਕਾਸ਼ਤ ਦਾ ਸਮਾਂ ਸਤੰਬਰ ਤੋਂ ਮਾਰਚ ਤੱਕ ਹੁੰਦਾ ਹੈ। ਇਸਨੂੰ ਸਰਦ ਰੁੱਤ ਦੀ ਖੁੰਬ ਵੀ ਕਿਹਾ ਜਾ ਸਕਦਾ ਹੈ, ਪਰ ਅੱਜਕੱਲ ਵਾਤਾਵਰਣ ਨੂੰ ਕੰਟਰੋਲ/ਅਨਕੂਲ ਕਰਕੇ ਇਸ ਦੀ ਪੈਦਾਵਾਰ ਸਾਰਾ ਸਾਲ ਕੀਤੀ ਜਾ ਸਕਦੀ ਹੈ।

ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਅਗਾਂਹਵਧੂ ਮਸ਼ਰੂਮ ਫਾਰਮਰ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ, ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਵੱਖਰੀ ਪਛਾਣ ਬਣਾਈ ਹੈ।

ਚੀਮਾ ਖੁੰਬ ਫਾਰਮ ਦੇ ਮਾਲਕ

ਬਟਨ ਖੁੰਬ ਇਕ ਸਰਦ ਰੁੱਤੀ ਖੁੰਬ ਹੈ ਅਤੇ ਇਨ੍ਹਾਂ ਕਾਰਨਾਂ ਕਰਕੇ ਕਈ ਵਾਰ ਸਾਰਾ ਸਾਲ ਖੁੰਬ ਉਤਪਾਦਨ ਬਹੁਤ ਜਿਆਦਾ ਮੁਨਾਫੇ ਦਾ ਕਾਰੋਬਾਰ ਨਹੀਂ ਰਹਿ ਜਾਂਦਾ। ਜੇਕਰ ਘੱਟ ਖਰਚ ਕਰਕੇ ਮੌਸਮੀ ਬਟਨ ਖੁੰਬਾਂ ਦੀ ਕਾਸ਼ਤ ਕੀਤੀ ਜਾਵੇ ਤਾਂ ਜ਼ਿਆਦਾ ਮੁਨਾਫਾ ਕਮਾਇਆ ਜਾ ਸਕਦਾ ਹੈ। ਇਸ ਸੋਚ ਨੂੰ ਅਮਲੀ ਜਾਮ੍ਹਾਂ ਪਹਿਨਾ ਰਹੇ ਹਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਠੁਆਣਾ ਦੇ ਸੂਝਵਾਨ ਅਤੇ ਤਜ਼ਰਬੇਕਾਰ ਕਿਸਾਨ ਅਤੇ ਚੀਮਾ ਖੁੰਬ ਫਾਰਮ ਦੇ ਮਾਲਕ ਸਰਦਾਰ ਬਲਦੇਵ ਸਿੰਘ।

ਕਿਸਾਨ ਦਾ ਪਿਛੋਕੜ

ਸਫਲ ਕਿਸਾਨ ਸਰਦਾਰ ਬਲਦੇਵ ਸਿੰਘ ਦਾ ਪਿਛੋਕੜ ਜ਼ਿਲਾ ਤਰਨਤਾਰਨ ਦੇ ਪਿੰਡ ਚੀਮਾ ਦਾ ਹੈ ਜਿੱਥੇ ਉਹ ਆਪਣੇ ਪਰਿਵਾਰ ਨਾਲ ਪਿਤਾ-ਪੁਰਖੀ ਕਿੱਤੇ ਖੇਤੀ ਦਾ ਕੰਮ ਕਰਦੇ ਸਨ। ਤਕਰੀਬਨ 30 ਸਾਲ ਪਹਿਲ਼ਾਂ ਇਹ ਪਰਿਵਾਰ ਸਮੇਤ ਹਰਿਆਣਾ ਦੇ ਸ਼ਾਹਬਾਦ ਚਲੇ ਗਏ ਅਤੇ ਇਥੇ ਹੀ ਬਟਨ ਖੁੰਬ ਦਾ ਕੰਮ ਸ਼ੁਰੂ ਕੀਤਾ ਅਤੇ ਮੁਹਾਰਤ ਹਾਸਿਲ ਕੀਤੀ। ਪਿਛਲੇ 3-4 ਸਾਲਾਂ ਤੋਂ ਸ. ਬਲਦੇਵ ਸਿੰਘ ਨੇ ਮਾਹਿਲਪੁਰ-ਫਗਵਾੜਾ ਰੋਡ 'ਤੇ ਸਥਿਤ ਪਿੰਡ ਠੁਆਣਾ (ਜਿਲ੍ਹਾ ਹੁਸ਼ਿਆਰਪੁਰ) ਵਿੱਚ ਆਪਣਾ ਖੁੰਬ ਫਾਰਮ ਖੋਲ਼ਿਆ ਹੈ ਜਿਥੇ ਬਟਨ ਖੁੰਬ ਦੀ ਮੌਸਮੀ ਕਾਸ਼ਤ ਕੀਤੀ ਜਾ ਰਹੀ ਹੈ।

ਵੱਖਰੇ ਢੰਗ ਨਾਲ ਮਸ਼ਰੂਮ ਫਾਰਮਿੰਗ

ਸਰਦਾਰ ਬਲਦੇਵ ਸਿੰਘ, ਪੰਜਾਬ ਦੇ ਬਾਕੀ ਖੁੰਬ ਕਾਸ਼ਤਕਾਰਾਂ ਤੋਂ ਅਲੱਗ ਤਰੀਕੇ ਦੀ ਖੇਤੀ ਕਰ ਰਹੇ ਹਨ। ਅਕਤੂਬਰ ਤੋਂ ਮਾਰਚ-ਅਪ੍ਰੈਲ ਮਹੀਨੇ ਤਕ ਬਾਂਸਾਂ ਦੀਆਂ ਕੁੱਲੀਆਂ ਜਾਂ ਝੌਪੜੀਆਂ ਬਣਾ ਕੇ ਖੁੰਬਾਂ ਬੀਜੀਆਂ ਜਾਂਦੀਆਂ ਹਨ ਅਤੇ ਇਸ ਤੋਂ ਬਾਅਦ ਕੁੱਲੀਆਂ ਢਾਹ ਕੇ ਖਾਲੀ ਖੇਤਾਂ ਵਿੱਚ ਝੋਨਾ ਬੀਜ ਦਿੱਤਾ ਜਾਂਦਾ ਹੈ। ਅਕਤੂਬਰ ਮਹੀਨੇ ਝੋਨਾ ਵੱਢਣ ਤੋਂ ਬਾਅਦ, ਦੁਬਾਰਾ ਕੁੱਲੀਆਂ ਬਣਾ ਕੇ ਖੁੰਬਾਂ ਬੀਜੀਆਂ ਜਾਂਦੀਆਂ ਹਨ ਅਤੇ ਇਹ ਚੱਕਰ ਏਸੇ ਤਰ੍ਹਾਂ ਚਲਦਾ ਰਹਿੰਦਾ ਹੈ।

ਇਹ ਵੀ ਪੜ੍ਹੋ: 2011 'ਚ ਇੱਕ ਖੁੰਬ ਉਤਪਾਦਕ ਲਈ ਮਜ਼ਦੂਰ ਵਜੋਂ ਕੰਮ ਕਰਨ ਵਾਲਾ ਵਿਕਰਮਜੀਤ ਅੱਜ ਖੁਦ ਬਣ ਗਿਆ Successful Mushroom Grower

ਸ. ਬਲਦੇਵ ਸਿੰਘ, ਕੁੱਲੀਆਂ ਬਨਾਉਣ ਲਈ ਬਾਂਸ, ਸਰਕੰਡਾ, ਮੱਕੀ ਦੇ ਟਾਂਡੇ, ਪਰਾਲੀ, ਪੌਲੀਸ਼ੀਟ ਆਦਿ ਦੀ ਵਰਤੋਂ ਕਰਦੇ ਹਨ। ਇੱਕ ਕੁੱਲੀ ਲਗਭਗ 60 X 30 ਫੁੱਟ ਦੀ ਹੁੰਦੀ ਹੈ ਅਤੇ ਇਕ ਸੀਜਨ ਵਿਚ ਪਰਵਾਸੀ ਮਜਦੂਰਾਂ ਦੀ ਮਦਦ ਨਾਲ 10-12 ਕੁੱਲੀਆਂ ਬਣਾਈਆਂ ਜਾਂਦੀਆਂ ਹਨ। ਖੁੰਬਾਂ ਦੀ ਕਾਸ਼ਤ ਲਿਫਾਫਿਆਂ ਦੀ ਜਗ੍ਹਾ ਬੈਡ ਸਿਸਟਮ 'ਤੇ ਕੀਤੀ ਜਾਂਦੀ ਹੈ ਜਿਸ ਨਾਲ ਲੇਬਰ ਦੀ ਬਚਤ ਹੁੰਦੀ ਹੈ ਅਤੇ ਝਾੜ ਵੀ ਜਿਆਦਾ ਨਿਕਲਦਾ ਹੈ। ਇੱਕ ਕੁੱਲੀ ਜਾਂ ਝੌਪੜੀ ਵਿਚ ਲਗਭਗ 200 ਕੁਇੰਟਲ ਕੰਪੋਸਟ ਆ ਜਾਂਦਾ ਹੈ, ਜਿਸ ਤੋਂ ਅੰਦਾਜਨ 40-45 ਕੁਇੰਟਲ ਤਾਜੀ ਖੁੰਬ ਪ੍ਰਾਪਤ ਹੋ ਜਾਂਦੀ ਹੈ।

ਵੱਡੇ ਸ਼ਹਿਰਾਂ ਵਿੱਚ ਸਪਲਾਈ

ਸ. ਬਲਦੇਵ ਸਿੰਘ ਅਨੁਸਾਰ ਜ਼ਿਆਦਾ ਝਾੜ ਲਈ ਚੰਗੀ ਕੰਪੋਸਟ (ਜੋ ਕਿ ਬਲਦੇਵ ਸਿੰਘ ਆਪਣੇ ਫਾਰਮ ਤੇ ਕੰਪੋਸਟਿੰਗ ਯੂਨਿਟ ਵਿਚ ਤਿਆਰ ਕਰਦੇ ਹਨ) ਅਤੇ ਵਧੀਆ ਮਿਆਰੀ ਖੁੰਬਾਂ ਦਾ ਬੀਜ (ਸਪਾਨ) ਹੋਣਾ ਜਰੂਰੀ ਹੈ, ਜੋ ਕਿ ਪਟਿਆਲੇ ਤੋਂ ਮੰਗਵਾਇਆ ਜਾਂਦਾ ਹੈ। ਤਿਆਰ ਖੁੰਬਾਂ ਨੂੰ ਪੈਕ ਕਰਕੇ ਜਲੰਧਰ, ਲੁਧਿਆਣਾ, ਚੰਡੀਗੜ੍ਹ ਵਰਗੇ ਸ਼ਹਿਰਾਂ ਵਿਚ ਸਪਲਾਈ ਕੀਤਾ ਜਾਂਦਾ ਹੈ। ਅਪ੍ਰੈਲ ਮਹੀਨੇ ਖੁੰਬਾਂ ਦਾ ਕੰਮ ਖਤਮ ਹੋ ਜਾਂਦਾ ਹੈ ਅਤੇ ਕੁੱਲੀਆਂ ਨੂੰ ਢਾਹ ਕੇ ਖੇਤ ਦੀ ਤਿਆਰੀ ਕੀਤੀ ਜਾਂਦੀ ਹੈ ਜਿਸ ਵਿਚ ਕੱਦੂ ਜਾਤੀ ਦੀਆਂ ਸਬਜ਼ੀਆਂ ਅਤੇ ਝੋਨੇ ਲਈ ਜਲਦੀ ਪੱਕਣ ਵਾਲੀਆਂ ਕਿਸਮ ਪੀ. ਆਰ. 126 ਲਗਾਈ ਜਾਂਦੀ ਹੈ ਤਾਂ ਜੋ ਅਕਤੂਬਰ ਤੱਕ ਖੁੰਬਾਂ ਲਈ ਖੇਤ ਜਲਦੀ ਖਾਲੀ ਹੋ ਜਾਣ।

ਇਹ ਵੀ ਪੜ੍ਹੋ : Punjab ਦਾ ਸਿਰਕੱਢ Dairy Farmer ਸਿਕੰਦਰ ਸਿੰਘ ਬੇਰੁਜ਼ਗਾਰ ਨੋਜਵਾਨਾਂ ਲਈ ਵਧੀਆ ਮਿਸਾਲ, ਪਸ਼ੂ ਪਾਲਣ ਦੇ ਕਿੱਤੇ ਤੋਂ ਹਰ ਮਹੀਨੇ ਕਮਾ ਰਿਹੈ ਲੱਖਾਂ ਰੁਪਏ

ਬਲਦੇਵ ਸਿੰਘ ਪੰਜਾਬ ਦੇ ਹੋਰ ਖੁੰਬ ਕਾਸ਼ਤਕਾਰਾਂ ਨਾਲੋਂ ਵੱਖਰੇ ਢੰਗ ਨਾਲ ਕਰ ਰਹੇ ਹਨ ਖੇਤੀ

ਬਲਦੇਵ ਸਿੰਘ ਪੰਜਾਬ ਦੇ ਹੋਰ ਖੁੰਬ ਕਾਸ਼ਤਕਾਰਾਂ ਨਾਲੋਂ ਵੱਖਰੇ ਢੰਗ ਨਾਲ ਕਰ ਰਹੇ ਹਨ ਖੇਤੀ

ਮੌਸਮੀ ਸਬਜ਼ੀਆਂ ਦੀ ਕਾਸ਼ਤ

ਖੁੰਬਾਂ ਅਤੇ ਝੋਨੇ ਦੇ ਫਸਲੀ ਚੱਕਰ ਤੋਂ ਇਲਾਵਾ, ਇਹ ਸਾਰੀਆਂ ਮੌਸਮੀ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ ਜਿਸ ਵਿਚ ਭਿੰਡੀ, ਕੱਦੂ ਜਾਤੀ, ਮਿਰਚ, ਪਾਲਕ, ਮੇਥੀ, ਗੋਭੀ, ਆਦਿ ਮੁੱਖ ਹਨ।ਘਰੇਲ਼ੂ ਵਰਤੋਂ ਲਈ ਕਮਾਦ ਵੀ ਬੀਜਦੇ ਹਨ। ਭਵਿੱਖ ਵਿਚ ਸ. ਬਲਦੇਵ ਸਿੰਘ ਖੁੰਬਾਂ ਦੀ ਡੱਬਾਬੰਦੀ ਕਰਨ ਵਾਲਾ ਯੂਨਿਟ ਲਗਾਉਣਾ ਚਾਹੁੰਦੇ ਹਨ ਤਾਂ ਜੋ ਵਾਧੂ ਖੁੰਬ ਨੂੰ ਸੰਭਾਲਿਆ ਜਾ ਸਕੇ।ਇਸ ਤਰ੍ਹਾਂ ਘੱਟ ਖਰਚੇ ਵਿਚ ਵੀ ਵੱਧ ਮੁਨਾਫਾ ਕਮਾ ਕੇ ਅਤੇ ਸਹਾਇਕ ਧੰਦੇ ਨਾਲ ਅਜੋਕੀ ਖੇਤੀ ਦਾ ਸੁਮੇਲ ਕਰਨ ਵਾਲੇ ਸ. ਬਲਦੇਵ ਸਿੰਘ ਇੱਕ ਨਿਵੇਕਲੀ ਪਹਿਲ ਕਰ ਰਹੇ ਹਨ ਜੋ ਕਿ ਸ਼ਲਾਘਾਯੋਗ ਹੈ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Mushroom Farmer Baldev Singh is farming in a different way than other mushroom farmers of Punjab, let's know the secret of success of the farmer.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters