1. Home
  2. ਸਫਲਤਾ ਦੀਆ ਕਹਾਣੀਆਂ

“ਸਬਰ” ਅਤੇ “ਸ਼ੁਕਰਾਨਾ” ਕਦੇ ਵੀ ਡੋਲਣ ਨਹੀਂ ਦਿੰਦਾ, Farmer ਮਨਦੀਪ ਸਿੰਘ ਨੇ ਆਪਣੀ Success ਰਾਹੀਂ ਸਿੱਧ ਕੀਤੀ ਮਿਸਾਲ

ਸਿਆਣੇ ਕਹਿਣੇ ਨੇ ਕਿ “ਸਬਰ” ਅਤੇ “ਸ਼ੁਕਰਾਨਾ” ਤੁਹਾਨੂੰ ਕਦੇ ਵੀ ਡੋਲਣ ਨਹੀਂ ਦਿੰਦਾ ਅਤੇ ਜੋ ਵੀ ਸੱਚੇ ਦਿਲੋਂ, ਈਮਾਨਦਾਰੀ ਅਤੇ ਪੱਕੇ ਇਰਾਦੇ ਨਾਲ ਮਿਹਨਤ ਕਰਦਾ ਹੈ, ਸਫਲਤਾ ਲਾਜ਼ਮੀ ਉਸ ਦੇ ਪੈਰ ਚੁੰਮਦੀ ਹੈ। ਅਜਿਹਾ ਹੀ ਕੁਝ ਹੋਇਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਅਗਾਂਹਵਧੂ ਕਿਸਾਨ ਸ. ਮਨਦੀਪ ਸਿੰਘ ਨਾਲ, ਆਓ ਜਾਣਦੇ ਹਾਂ ਕਿਸਾਨ ਦੀ ਸਫਲਤਾ ਦੀ ਕਹਾਣੀ ਉਨ੍ਹਾਂ ਦੀ ਜ਼ੁਬਾਨੀ।

Gurpreet Kaur Virk
Gurpreet Kaur Virk
ਮਨਦੀਪ ਸਿੰਘ ਮਿਆਰੀ ਗੁੜ ਅਤੇ ਸ਼ੱਕਰ ਉੱਤਪਾਦਨ ਦਾ ਸਫਲ ਕਿਸਾਨ

ਮਨਦੀਪ ਸਿੰਘ ਮਿਆਰੀ ਗੁੜ ਅਤੇ ਸ਼ੱਕਰ ਉੱਤਪਾਦਨ ਦਾ ਸਫਲ ਕਿਸਾਨ

Success Story: ਇਕ ਚੰਗਾ ਵਿਅਕਤੀ, ਜਿਸ ਵਿੱਚ ਸਿੱਖਣ ਦੀ ਕਲਾ ਹੋਵੇ ਅਤੇ ਸਮੇਂ ਦੀ ਕਦਰ ਕਰਦਾ ਹੋਵੇ, ਉਹੀ ਆਪਣੀ ਸਖ਼ਤ ਮਿਹਨਤ ਨਾਲ ਸਫਲਤਾ ਪ੍ਰਾਪਤ ਕਰਦਾ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦਾ ਕਿਸਾਨ ਸ. ਮਨਦੀਪ ਸਿੰਘ ਵੀ ਆਪਣੀ ਮਿਹਨਤ ਸਦਕਾ ਮਿਆਰੀ ਗੁੜ ਅਤੇ ਸ਼ੱਕਰ ਬਣਾਉਣ ਦਾ ਕੰਮ ਕਰ ਰਿਹਾ ਹੈ।

ਇਹ ਕਿਸਾਨ ਆਪਣੇ ਕਿੱਤੇ ਤੋਂ ਵਧੀਆ ਮੁਨਾਫਾ ਤਾਂ ਕਮਾ ਹੀ ਰਿਹਾ ਹੈ, ਪਰ ਹੋਰਨਾਂ ਕਿਸਾਨਾਂ ਲਈ ਵਧੀਆ ਮਿਸਾਲ ਵੀ ਪੇਸ਼ ਕਰ ਰਿਹਾ ਹੈ। ਇਹ ਕਿਸਾਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਬਲਾਕ ਟਾਂਡਾ ਦੇ ਪਿੰਡ ਕੁਰਾਲਾ ਖੁਰਦ ਦਾ ਵਸਨੀਕ ਹੈ।

ਹੁਸ਼ਿਆਰਪੁਰ ਜ਼ਿਲ੍ਹਾ ‘ਗੁੜ-ਸ਼ੱਕਰ’ ਵਾਸਤੇ ਚੁਣਿਆ

ਜਾਣਕਾਰੀ ਲਈ ਦੱਸ ਦੇਈਏ ਕਿ ਜਿਲ੍ਹਾ ਹੁਸ਼ਿਆਰਪੁਰ ਵਿੱਚ ਲੱਗਭਗ 25000 ਹੈਕਟੇਅਰ ਰਕਬੇ 'ਤੇ ਗੰਨੇ ਦੀ ਕਾਸ਼ਤ ਕੀਤੀ ਜਾਂਦੀ ਹੈ। ਇਹ ਜ਼ਿਲ੍ਹਾ ਇੱਕ ਉਤਪਾਦ ਪ੍ਰੋਗਰਾਮ ਤਹਿਤ ਹੁਸ਼ਿਆਰਪੁਰ ਜਿਲ੍ਹੇ ਨੂੰ ‘ਗੁੜ ਸ਼ੱਕਰ’ ਵਾਸਤੇ ਚੁਣਿਆ ਗਿਆ ਹੈ। ਵਧੀਆ ਗੁੜ ਤੇ ਸ਼ੱਕਰ ਬਣਾਉਣ ਬਾਬਤ ਸਿਖਲਾਈਆਂ ਵੱਖ-ਵੱਖ ਕੇਂਦਰਾਂ ਵਿੱਚ ਆਯੋਜਿਤ ਕੀਤੀਆਂ ਜਾ ਰਹੀਆਂ ਹਨ।ਮਿਆਰੀ ਗੁੜ-ਸ਼ੱਕਰ ਉਤਪਾਦਨ ਲਈ ਗੰਨੇ ਦੀ ਫ਼ਸਲ ਦੀ ਕਾਸ਼ਤ ਬਾਰੇ ਸਿਫ਼ਾਰਿਸ਼ ਤਕਨੀਕਾਂ ਨੂੰ ਕਿਸਾਨਾਂ ਨੂੰ ਅਪਨਾਉਣਾ ਚਾਹੀਦਾ ਹੈ। ਵਧੀਆ ਗੁੜ ਤੇ ਸ਼ੱਕਰ ਬਣਾਉਣ ਸਬੰਧੀ ਵੱਖ-ਵੱਖ ਯੰਤਰਾਂ ਜਿਵੇਂ ਕਿ ਰਿਫ੍ਰੈਕਟੋਮੀਟਰ ਅਤੇ ਪੀ.ਐੱਚ.ਮੀਟਰ ਦੀ ਵਰਤੋਂ ਕਰਨੀ ਚਾਹੀਦੀ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੇ ਕੁੱਝ ਅਗਾਂਹਵਧੂ ਕਿਸਾਨਾਂ ਦੀ ਮਿਆਰੀ ਗੁੜ ਅਤੇ ਸ਼ੱਕਰ ਬਣਾਕੇ ਵਧੀਆ ਮੁਨਾਫਾ ਕਮਾ ਰਹੇ ਹਨ, ਉਹਨਾਂ ਵਿੱਚੋ ਇੱਕ ਕਿਸਾਨ ਸ. ਮਨਦੀਪ ਸਿੰਘ ਹੈ, ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਬਲਾਕ ਟਾਂਡਾ ਦੇ ਪਿੰਡ ਕੁਰਾਲਾ ਖੁਰਦ ਦਾ ਵਸਨੀਕ ਹੈ।

ਮਨਦੀਪ ਸਿੰਘ ਮਿਆਰੀ ਗੁੜ ਅਤੇ ਸ਼ੱਕਰ ਉੱਤਪਾਦਨ ਦਾ ਸਫਲ ਕਿਸਾਨ

ਮਨਦੀਪ ਸਿੰਘ ਮਿਆਰੀ ਗੁੜ ਅਤੇ ਸ਼ੱਕਰ ਉੱਤਪਾਦਨ ਦਾ ਸਫਲ ਕਿਸਾਨ

ਕਿਸਾਨ ਦੀ ਸਫਲਤਾ ਦੀ ਕਹਾਣੀ

ਸ. ਮਨਦੀਪ ਸਿੰਘ 10 ਏਕੜ ਰਕਬੇ 'ਤੇ ਗੰਨੇ ਦੀ ਸਫਲ ਕਾਸ਼ਤ ਕਰਦਾ ਹੈ। ਮਨਦੀਪ ਸਿੰਘ ਦਾ ਮੰਨਣਾ ਹੈ ਕਿ ਰੱਸ ਕੱਢਣ ਸਮੇਂ ਰੋਲਰਾਂ ਵਿਚਕਾਰ ਵਿੱਥ, ਰੋਲਰਾਂ ਦਾ ਆਕਾਰ ਅਤੇ ਉਹਨਾਂ ਦੀ ਗਤੀ, ਰੋਲਰਾਂ ਤੇ ਖਰੀਆਂ ਆਦਿ ਦਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਮੁਤਾਬਕ ਗੰਨੇ ਦੀਆਂ ਕਿਸਮਾਂ ਜਿਵੇਂ ਕਿ (ਸੀ ਓ ਪੀ ਬੀ 96, ਸੀ ਓ ਪੀ ਬੀ 92, ਸੀ ਓ 118, ਸੀ ਓ ਜੇ 64 ਅਤੇ ਸੀ ਓ ਜੇ 88) ਦਾ ਵਧੀਆ ਗੁੜ ਬਣਦਾ ਹੈ।

‘ਗੁੜ-ਸ਼ੱਕਰ’ ਦਾ ਕਾਰੋਬਾਰ

ਗੁੜ ਬਣਾਉਣ ਲਈ ਇਹ ਕਿਸਾਨ ਜੰਗਲੀ ਭਿੰਡੀ ਦੀਆਂ ਜੜ੍ਹਾਂ ਅਤੇ ਤਣੇ ਅਤੇ ਮਿੱਠੇ ਸੋਡੇ ਦੀ ਵਰਤੋਂ ਕਰਦਾ ਹੈ। ਸ. ਮਨਦੀਪ ਸਿੰਘ ਅਨੁਸਾਰ ਮਿਆਰੀ ਗੁੜ ਅਤੇ ਸ਼ੱਕਰ ਦੇ ਉਤਪਾਦਨ ਲਈ ਕੱਚੇ ਗੰਨੇ ਦੀ ਅਗੇਤੀ ਪਿੜਾਈ ਤੋਂ ਗੁਰੇਜ ਕਰਨਾ ਚਾਹੀਦਾ ਹੈ। ਗੰਨੇ ਤੋਂ ਮਿਆਰੀ ਗੁੜ ਅਤੇ ਸ਼ੱਕਰ ਤਿਆਰ ਕਰਕੇ ਇਹ ਕਿਸਾਨ ਆਪਣੀ ਉੱਪਜ ਦਾ ਮੰਡੀਕਰਨ ਕਰਕੇ ਆਮਦਨ ਵਿੱਚ ਵਾਧਾ ਕਰ ਰਿਹਾ ਹੈ।

ਕਿਸਾਨ ਮਨਦੀਪ ਸਿੰਘ ਅਨੁਸਾਰ ਮਿਆਰੀ ਗੁੜ ਬਣਾਉਣ ਲਈ ਕਮਾਦ ਦੀ ਵਾਢੀ, ਕਮਾਦ ਦੇ ਪੂਰੇ ਪੱਕਣ 'ਤੇ ਹੀ ਕਰੋ ਅਤੇ ਗੰਨੇ ਦੀ ਕਟਾਈ ਤੋਂ 24 ਘੰਟਿਆਂ ਦੇ ਅੰਦਰ-ਅੰਦਰ ਗੁੜ ਬਣਾ ਲੈਣਾ ਚਾਹੀਦਾ ਹੈ, ਬਰਸਾਤਾਂ ਦੌਰਾਨ ਗੁੜ ਦੀ ਸੁਰੱਖਿਅਤ ਸੰਭਾਲ ਦੌਰਾਨ ਗੁੜ ਵਿੱਚ ਨਮੀ ਦੀ ਮਾਤਰਾ 5-7% ਦੇ ਵਿਚਕਾਰ ਹੋਣੀ ਚਾਹੀਦੀ ਹੈ, ਗੁੜ ਦੇ ਖਪਤਕਾਰਾਂ ਦੀ ਮੰਗ ਅਨੁਸਾਰ ਸਾਂਚੇ ਦੀ ਮਦਦ ਨਾਲ ਗੁੜ ਦੀਆਂ ਟੁਕੜੀਆਂ ਬਣਾਈਆਂ ਜਾ ਸਕਦੀਆਂ ਹਨ ਅਤੇ ਚੰਗਾ ਮੁਨਾਫਾ ਕਮਾਉਣ ਲਈ ਗੁੜ/ਸ਼ੱਕਰ ਦੇ ਸਵੈ ਮੰਡੀਕਰਨ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : Success Story: ਪੰਜਾਬ ਦੇ ਅਗਾਂਹਵਧੂ ਕਿਸਾਨ ਗੁਰਦਿਆਲ ਸਿੰਘ MFOI Award 2023 'ਚ ਸਨਮਾਨਿਤ, ਪੜ੍ਹੋ ਸਫਲਤਾ ਦੀ ਪੂਰੀ ਕਹਾਣੀ

ਤਿੰਨ ਕੜਾਹੇ ਵਾਲੇ ਸਿਸਟਮ ਵਾਲਾ ਗੁੜ ਦਾ ਪਲਾਂਟ

ਸ. ਮਨਦੀਪ ਸਿੰਘ ਨੇ ਗੁੜ/ਸ਼ੱਕਰ ਬਣਾਉਣ ਦਾ ਆਧੁਨਿਕ ਯੂਨਿਟ (ਤਿੰਨ ਕੜਾਹੇ ਵਾਲੇ ਸਿਸਟਮ ਵਾਲਾ ਗੁੜ ਦਾ ਪਲਾਂਟ) ਲਗਾਇਆ ਹੋਇਆ ਹੈ। ਸਾਰੇ ਇਲਾਕੇ ਦੇ ਲੋਕ ਉਸ ਦੇ ਵਧੀਆ ਮਿਆਰ ਦੇ ਗੁੜ ਸ਼ੱਕਰ ਹੋਣ ਕਰਕੇ ਉਸ ਤੋਂ ਹੀ ਗੁੜ ਖਰੀਦਦੇ ਹਨ, ਜੋ ਕਿ ਸ. ਮਨਦੀਪ ਸਿੰਘ ਦੇ ਸਫਲਤਾ ਦੀ ਪ੍ਰਮੁੱਖ ਕੁੰਜੀ ਹੈ। ਕੁਝ ਨਵਾਂ ਸਿੱਖਣ ਦਾ ਚਾਹਵਾਨ ਇਹ ਕਿਸਾਨ, ਲਗਾਤਾਰ ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਦੇ ਸੰਪਰਕ ਵਿੱਚ ਰਿਹਾ ਹੈ ਅਤੇ ਵੱਖ-ਵੱਖ ਸਿਖਲਾਈ ਪ੍ਰੋਗਰਾਮ, ਜਾਗਰੁਕਤਾ ਕੈਂਪਾਂ ਅਤੇ ਹੋਰ ਪਸਾਰ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: "Patience" and "Gratefulness" never waver, farmer Mandeep Singh proved the example through his success.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters