1. Home
  2. ਸਫਲਤਾ ਦੀਆ ਕਹਾਣੀਆਂ

Success Story: ਪੰਜਾਬ ਦੇ ਅਗਾਂਹਵਧੂ ਕਿਸਾਨ ਗੁਰਦਿਆਲ ਸਿੰਘ MFOI Award 2023 'ਚ ਸਨਮਾਨਿਤ, ਪੜ੍ਹੋ ਸਫਲਤਾ ਦੀ ਪੂਰੀ ਕਹਾਣੀ

ਕਹਿੰਦੇ ਨੇ ਕਿ ਜੇਕਰ ਮਨ ਵਿੱਚ ਕੁਝ ਕਰਨ ਦੀ ਇੱਛਾ ਸ਼ਕਤੀ ਮਜ਼ਬੂਤ ​​ਹੋਵੇ ਤਾਂ ਔਖੇ ਕੰਮ ਵੀ ਸੌਖੇ ਹੋ ਜਾਂਦੇ ਹਨ ਅਤੇ ਸਫਲਤਾ ਆਪਣੇ ਆਪ ਕਦਮ ਚੁੰਮਦੀ ਹੈ। ਅਜਿਹੀ ਹੀ ਕਹਾਣੀ ਹੈ ਅਗਾਂਹਵਧੂ ਕਿਸਾਨ ਗੁਰਦਿਆਲ ਸਿੰਘ ਦੀ।

Gurpreet Kaur Virk
Gurpreet Kaur Virk
ਅਗਾਂਹਵਧੂ ਕਿਸਾਨ ਗੁਰਦਿਆਲ ਸਿੰਘ

ਅਗਾਂਹਵਧੂ ਕਿਸਾਨ ਗੁਰਦਿਆਲ ਸਿੰਘ

ਹਰ ਸਫਲ ਵਿਅਕਤੀ ਪਿੱਛੇ ਉਸ ਦੀ ਸਖ਼ਤ ਮਿਹਨਤ, ਲਗਨ ਤੇ ਉਸ ਦੀਆਂ ਖੂਬੀਆਂ ਹੁੰਦੀਆਂ ਹਨ। ਦੁਨੀਆਂ ਦਾ ਕੋਈ ਅਜਿਹਾ ਕੰਮ ਨਹੀਂ, ਜੋ ਮਨੁੱਖ ਨਾ ਕਰ ਸਕੇ। ਹਰ ਮਨੁੱਖ ਦਾ ਸੁਪਨਾ ਹੁੰਦਾ ਹੈ ਕਿ ਉਹ ਜ਼ਿੰਦਗੀ ਵਿੱਚ ਉੱਚਾ ਮੁਕਾਮ ਹਾਸਿਲ ਕਰੇ। ਜ਼ਿਆਦਾਤਾਰ ਲੋਕ ਆਪਣੇ ਜੀਵਨ ਵਿੱਚ ਤਰੱਕੀ ਤਾਂ ਕਰਨੀ ਚਾਹੁੰਦੇ ਹਨ ਪਰ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਉਹ ਉੰਨੀ ਮਿਹਨਤ ਨਹੀਂ ਕਰਦੇ, ਜਿੰਨੀ ਸਫਲਤਾ ਪ੍ਰਾਪਤ ਕਰਨ ਲਈ ਜ਼ਰੂਰੀ ਹੁੰਦੀ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸ਼ਕਸ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ ਜਿੰਨਾ ਨੇ ਆਪਣੀ ਸਖ਼ਤ ਮਿਹਨਤ ਅਤੇ ਲਗਨ ਸਦਕਾ ਨਾ ਸਿਰਫ਼ ਸੂਬੇ ਵਿੱਚ, ਸਗੋਂ ਦੇਸ਼ ਭਰ ਵਿੱਚ ਨਾਮ ਰੌਸ਼ਨ ਕੀਤਾ ਹੈ।

ਅਗਾਂਹਵਧੂ ਕਿਸਾਨ ਗੁਰਦਿਆਲ ਸਿੰਘ

ਅਗਾਂਹਵਧੂ ਕਿਸਾਨ ਗੁਰਦਿਆਲ ਸਿੰਘ

ਅਸੀਂ ਗੱਲ ਕਰ ਰਹੇ ਹਾਂ ਅਗਾਂਹਵਧੂ ਕਿਸਾਨ ਗੁਰਦਿਆਲ ਸਿੰਘ ਦੀ, ਜਿੰਨਾ ਨੇ ਕ੍ਰਿਸ਼ੀ ਜਾਗਰਣ ਵੱਲੋਂ ਆਯੋਜਿਤ ਸਾਲ ਦੇ ਸਭ ਤੋਂ ਵੱਡੇ ਅਵਾਰਡ ਪ੍ਰੋਗਰਾਮ 'ਮਿਲੀਅਨੇਅਰ ਫਾਰਮਰ ਆਫ ਇੰਡੀਆ' ਵਿੱਚ ਕੌਮੀ ਪੱਧਰ 'ਤੇ ਸਨਮਾਨ ਪ੍ਰਾਪਤ ਕੀਤਾ ਹੈ। ਦੱਸ ਦੇਈਏ ਕਿ ਅਗਾਂਹਵਧੂ ਕਿਸਾਨ ਗੁਰਦਿਆਲ ਸਿੰਘ ਨੇ ਆਪਣੇ ਸ਼ੁਰੂਆਤੀ ਸਾਲ 1998-99 ਵਿੱਚ ਆਤਮਾ ਖੇਤੀਬਾੜੀ ਵਿਭਾਗ ਕਾਹਨੂੰਵਾਨ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਤਮਾ ਦੇ ਪ੍ਰਦਰਸ਼ਨੀ ਪਲਾਟ ਵਿੱਚ ਪਹਿਲੀ ਵਾਰ 1 ਕਨਾਲ ਰਕਬੇ ਵਿੱਚ ਹਲਦੀ ਦੀ ਖੇਤੀ ਸ਼ੁਰੂ ਕੀਤੀ ਸੀ ਅਤੇ ਅੱਜ ਠੇਕੇ 'ਤੇ ਜ਼ਮੀਨ ਲੈ ਕੇ ਵੀ ਖੇਤੀ ਕੀਤੀ ਜਾ ਰਹੀ ਹੈ। ਜਿਸ ਚ ਅੱਜ 15 ਏਕੜ ਵਿੱਚ ਆਮ ਹਲਦੀ, ਪੰਜਾਬ-2, ਅੰਬਾਂ ਹਲਦੀ, ਕਾਲੀ ਹਲਦੀ ਤੇ ਦੇਸੀ ਕਿਸਮਾਂ ਦੀ ਹਲਦੀ ਵੀ ਬਿਜਾਈ ਹੇਠ ਲਿਆਂਦੀ ਹੈ।

ਗੁਰਦਿਆਲ ਸਿੰਘ ਨੇ ਦੱਸਿਆ ਕਿ ਅੱਜ ਜਦੋਂ ਮੈਂ ਹਲਦੀ ਬਾਹਰ ਅਤੇ ਵੱਖ-ਵੱਖ ਵਿਭਾਗਾਂ ਨੂੰ ਤੇ ਦੁਕਾਨਦਾਰਾਂ ਨੂੰ ਦੇਣ ਜਾਂਦਾ ਹਾਂ ਤਾਂ ਮੇਰੇ ਪਿਛੋਂ ਮੇਰਾ ਸਾਰਾ ਪਰਿਵਾਰ ਪੈਕਿੰਗ ਕਰਨ ਵਿੱਚ ਸਹਿਯੋਗ ਕਰਦਾ ਹੈ। ਗੁਰਦਿਆਲ ਸਿੰਘ ਨੇ ਇਸ ਆਯੁਰਵੈਦਿਕ ਕਾਲੀ ਹਲਦੀ ਦੇ ਬੀਜ਼ ਤੇ ਆਮ ਹਲਦੀ ਦੇ ਬੀਜ਼ ਦੇ ਫ਼ਰਕ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕਾਲੀ ਹਲਦੀ ਦਾ ਬੀਜ 500 ਰੁਪਏ ਕਿੱਲੋ ਹੈ ਤੇ ਪ੍ਰੋਸੈਸਿੰਗ ਹਲਦੀ ਪਾਊਡਰ 2000 ਰੁਪਏ ਕਿੱਲੋ ਵਿਕਦਾ ਹੈ ਤੇ ਇਸ ਦੇ ਮੁਕਾਬਲੇ ਆਮ ਹਲਦੀ ਦਾ ਬੀਜ 35 ਰੁਪਏ ਕਿੱਲੋ ਤੇ ਪ੍ਰੋਸੈਸਿੰਗ ਹਲਦੀ ਪਾਊਡਰ ਦੀ ਕੀਮਤ 200 ਰੁਪਏ ਕਿੱਲੋ ਵਿਕਦੀ ਹੈ। ਦੋਨੋਂ ਬੀਜ਼ ਦੇ ਰੰਗਾਂ 'ਚ ਵੀ ਫ਼ਰਕ ਹੈ ਤੇ ਪੱਤਿਆਂ ਵਿੱਚ ਵੀ।

ਗੁਰਦਿਆਲ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਜਿਸ ਕਿਸੇ ਮਰੀਜ਼ ਨੂੰ ਸਾਰੇ ਸਰੀਰ ਦੀ ਸੋਜ਼ਿਸ਼ ਹੋਵੇ, ਜਿਗ਼ਰ ਦੀ ਇਨਫੈਕਸ਼ਨ, ਕੈਲੈੱਸਟਰੋਲ ਵੱਧਦੇ ਹੋਣ, ਕੈਂਸਰ ਦੇ ਇਲਾਜ ਲਈ, ਬਲੱਡ ਪਰੈਸ਼ਰ ਦੇ ਮਰੀਜ਼ਾਂ ਲਈ, ਖੂਨ ਦੀ ਅਲਰਜੀ, ਗੁਰਦੇ ਦੀ ਇਨਫੈਕਸ਼ਨ, ਇਨ੍ਹਾਂ ਬਿਮਾਰੀਆਂ ਨਾਲ ਗ੍ਰਸਤ ਮਰੀਜ਼ਾਂ ਨੂੰ ਕਾਲੀ ਹਲਦੀ ਦੇ ਪਾਊਡਰ ਅੱਧੇ ਗ੍ਰਾਂਮ ਨੂੰ ਦੁੱਧ, ਦਹੀਂ, ਜਾਂ ਪਾਣੀ ਨਾਲ ਲੈਣ ਨਾਲ ਜ਼ਿਆਦਾ ਲਾਭਕਾਰੀ ਸਿੱਧ ਹੁੰਦਾ ਹੈ।

ਇਹ ਵੀ ਪੜੋ:- Successful Fish Farmer: ਜਸਵੀਰ ਸਿੰਘ ਔਜਲਾ

ਅਗਾਂਹਵਧੂ ਕਿਸਾਨ ਗੁਰਦਿਆਲ ਸਿੰਘ

ਅਗਾਂਹਵਧੂ ਕਿਸਾਨ ਗੁਰਦਿਆਲ ਸਿੰਘ

ਕਿਸਾਨ ਗੁਰਦਿਆਲ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਦੌਰ ਵਿੱਚ ਮੈਨੂੰ ਆਪਣੇ ਪਿੰਡ ਦੇ ਲੋਕਾਂ ਵੱਲੋਂ ਫੇਰੀ ਲਗਾਉਣ ਵਾਲਾਂ ਵੀ ਕਿਹਾ ਗਿਆ। ੳਹਨਾਂ ਦਾ ਕਹਿਣਾ ਸੀ ਕਿ ਇਹ ਬੰਦਾ ਜਿੰਮੀਦਾਰ ਹੋ ਕੇ ਫ਼ੇਰੀਆਂ ਲਗਾਉਂਦਾ। ਜਦੋਂਕਿ ਮੈਂ ਖ਼ੁਦ ਸਕੂਟਰ ਚਲਾ ਕੇ ਹਲਦੀ ਦੁਕਾਨਦਾਰਾਂ ਤੇ ਵਿਭਾਗਾਂ ਦੇ ਖਪਤਕਾਰਾਂ ਨੂੰ ਤੇ ਹੋਰ ਖਰੀਦਦਾਰਾਂ ਨੂੰ ਆਪ ਦੇਂਣ ਜਾਂਦਾ ਸੀ। ਅੱਜ ਇਹੀ ਆਯੁਰਵੈਦਿਕ ਕਾਲੀ ਹਲਦੀ ਬਹੁਤ ਪੜ੍ਹੇ - ਲਿਖੇ ਤੇ ਇਸ ਹਲਦੀ ਦੇ ਉੱਚ ਜਾਣਕਾਰ ਤੇ ਐਸ. ਜੀ. ਪੀ. ਸੀ. ਸ੍ਰੀ ਅੰਮ੍ਰਿਤਸਰ ਸਾਹਿਬ ਦੇ ਚੰਗੇ ਸਿੱਖ ਨੁਮਾਇੰਦਿਆਂ ਵੱਲੋਂ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ।

ਆਯੁਰਵੈਦਿਕ ਕਾਲੀ ਹਲਦੀ ਵੱਲ ਤੋਰਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਜ਼ਿਲਾ ਨਵਾਂ ਸ਼ਹਿਰ ਦੇ ਪਿੰਡ ਜਗਤਪੁਰ ਦੇ ਆਪਣੇ ਅਗਾਂਹਵਧੂ ਕਿਸਾਨ ਦੋਸਤ ਸ. ਮਹਿੰਦਰ ਸਿੰਘ ਦੁਸਾਂਝ ਨੇ ਇਸ ਦੀ ਕਾਸ਼ਤ ਤੇ ਵਰਤੋਂ ਲਈ ਪ੍ਰੇਰਿਤ ਕੀਤਾ ਤੇ ੳਹਨਾਂ ਵੱਲੋਂ ਹੀ ੳਹਨਾਂ ਨੂੰ ਬੀਜ਼ ਮੁਹੱਈਆ ਕਰਵਾਇਆ ਗਿਆ। ਇਸੇ ਤਰ੍ਹਾਂ ਹਲਦੀ ਦੇ ਪ੍ਰੌਸੈਸਿੰਗ ਪਲਾਂਟ ਨੂੰ ਸ਼ੁਰੂ ਕਰਨ ਲਈ ਆਤਮਾ ਤਹਿਤ ਵਿਜ਼ਿਟ ਭੋਗਪੁਰ ਸ਼ਹਿਰ ਦੇ ਪਿੰਡ ਸਿਨੋਰਾ ਦੇ ਅਗਾਂਹਵਧੂ ਕਿਸਾਨ ਬ੍ਰਗੇਡੀਅਰ ਸ. ਕੁਲਦੀਪ ਸਿੰਘ ਦੇ ਚੰਗੇ ਚੱਲਦੇ ਹਲਦੀ ਦੇ ਪਲਾਂਟ ਨੂੰ ਦੇਖ ਕੇ ਚਲਾਉਣ ਦੀ ਦਿਸ਼ਾ ਮਿਲੀ। ਜਿਸ ਤੋਂ ਬਾਅਦ ਮੈਨੂੰ ਵੀ ਮਸ਼ੀਨਰੀ ਲੈਣ ਦੀ ਲੋੜ ਮਹਿਸੂਸ ਹੋਈ। ਅੱਜ ਉਹਨਾਂ ਕੋਲ ਖੇਤੀਬਾੜੀ ਮਸ਼ੀਨਰੀਆਂ ਵਿੱਚ i ਏਨਾਂ ਕੋਲ਼ ਸਰਫੇਸ ਸੀਡਰ, ਸੁਪਰਸੀਡਰ, ਹੈਪੀ ਸੀਡਰ, ਮੱਲਚਰ, ਜਰਨੇਟਰ, ਫ਼ਾਰਮਟ੍ਰੈਕ ਟਰੈਕਟਰ, ਪਲਟਾਵੀ ਹੱਲ, ਪਟੈਂਟੋ ਡਿੱਗਰ, ਰੋਟਾਵੇਟਰ, ਪਟੈਟੋ ਪਲਾਂਟਰ, ਸੀਡ ਡਰਿੱਲ ਸ਼ਾਮਲ ਹਨ।

ਇਹ ਵੀ ਪੜ੍ਹੋ : ਕਿਸਾਨ ਗੁਰਪ੍ਰੀਤ ਸਿੰਘ MFOI ਅਵਾਰਡ ਨਾਲ ਸਨਮਾਨਿਤ, ਜਾਣੋ ਕਿਵੇਂ ਖੇਤੀ ਖੇਤਰ 'ਚ ਗੱਡੇ ਸਫ਼ਲਤਾ ਦੇ ਝੰਡੇ

ਅਗਾਂਹਵਧੂ ਕਿਸਾਨ ਗੁਰਦਿਆਲ ਸਿੰਘ

ਅਗਾਂਹਵਧੂ ਕਿਸਾਨ ਗੁਰਦਿਆਲ ਸਿੰਘ

ਅੱਜ ਗੁਰਦਿਆਲ ਸਿੰਘ ਆਤਮਾ ਖੇਤੀਬਾੜੀ ਵਿਭਾਗ ਕਾਹਨੂੰਵਾਨ ਦੇ ਬਲਾਕ ਫਾਰਮਰ ਸਲਾਹਕਾਰ ਕਮੇਟੀ ਦੇ ਚੇਅਰਮੈਨ, ਮੱਧੂ ਮੱਖੀ ਪਾਲਣ ਪੰਜਾਬ ਬੋਰਡ ਦੇ ਮੈਂਬਰ, ਜ਼ਿਲੇ ਦੇ ਗਵਰਨਿੰਗ ਬੋਰਡ ਤੇ ਜ਼ਿਲ੍ਹਾ ਪੈਦਾਵਾਰ ਕਮੇਟੀ ਦੇ ਮੈਂਬਰ, ਜ਼ਿਲ੍ਹਾ ਬਾਗ਼ਬਾਨੀ ਸਲਾਹਕਾਰ ਕਮੇਟੀ ਦੇ ਮੈਂਬਰ, ਕੇ.ਵੀ.ਕੇ. ਕਮੇਟੀ ਦੇ ਮੈਂਬਰ, ਹੋਰਟੀਕਲਚਰ ਸਟੇਟ ਦੇ ਮੈਂਬਰ, ਗੁਰਦਾਸਪੁਰ ਕੋਆਪਰੇਟਿਵ ਬੈਂਕ ਕਮੇਟੀ ਦੇ ਮੈਂਬਰ, ਪੰਜਾਬ ਦੇ ਜੱਟ ਐਕਸਪੋ ਮੇਲਾ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਅਹਿਮ ਯੋਗਦਾਨ ਅਹੁਦਿਆਂ ਨੂੰ ਜ਼ਿੰਮੇਵਾਰੀ ਨਾਲ ਨਿਭਾ ਰਹੇ ਹਨ। ਇਸ ਦੇ ਨਾਲ ਆਪਣੇ ਪਿੰਡ ਦੇ ਗੁਰੂਦੁਆਰਾ ਸਾਹਿਬ ਦੇ 15 ਸਾਲ ਪ੍ਰਧਾਨ ਵੀ ਰਹਿ ਚੁੱਕੇ ਹਨ। ਅੱਜ ਇਨ੍ਹਾਂ ਨੂੰ ਚੰਗੇ ਉੱਧਮਾਂ ਲਈ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ।

ਗੁਰਦਿਆਲ ਸਿੰਘ ਆਤਮਾ ਖੇਤੀਬਾੜੀ ਵਿਭਾਗ ਦੇ ਰਜਿਸਟਰਡ ਕਿਸਾਨ ਮਿੱਤਰ ਵੀ ਹਨ। ਕਿਸਾਨ ਗੁਰਦਿਆਲ ਸਿੰਘ ਦੀ ਸਖ਼ਤ ਮਿਹਨਤ ਸਦਕਾ ਆਤਮਾ ਖੇਤੀਬਾੜੀ ਵਿਭਾਗ ਕਾਹਨੂੰਵਾਨ ਵੱਲੋਂ ਬਲਾਕ ਪੱਧਰੀ ਕੈਂਪ ਵਿੱਚ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ। ਬਹੁਤ ਸਾਰੇ ਨੈਸ਼ਨਲ ਚੈਨਲ ਤੇ ਕਿਸਾਨ ਕਮੇਟੀਆਂ ਉਹਨਾਂ ਦੇ ਫ਼ਾਰਮ ਤੇ ਦਸਤਕ ਦੇ ਚੁੱਕੇ ਹਨ। ਹਾਲ ਹੀ ਵਿੱਚ ਕ੍ਰਿਸ਼ੀ ਜਾਗਰਣ ਵੱਲੋਂ ਆਈ.ਏ.ਆਰ.ਆਈ, ਪੂਸਾ ਗਰਾਊਂਡ, ਨਵੀਂ ਦਿੱਲੀ ਵਿਖੇ ਮਹਿੰਦਰਾ ਟਰੈਕਟਰਜ਼ ਦੁਆਰਾ ਸਪਾਂਸਰ ਐਮਐਫਓਆਈ ਅਵਾਰਡ-2023 ਵਿੱਚ ਕਿਸਾਨ ਗੁਰਦਿਆਲ ਸਿੰਘ ਨੂੰ ਕੌਮੀ ਪੱਧਰ 'ਤੇ ਸਨਮਾਨ ਪ੍ਰਾਪਤ ਹੋਇਆ ਹੈ।

ਇਹ ਵੀ ਪੜ੍ਹੋ : ਮਿਆਰੀ ਗੁੜ ਬਣਾਉਣ ਵਾਲਾ Successful Farmer ਸ. ਨਿਰਭੈ ਸਿੰਘ ਖਾਲਸਾ

ਅਗਾਂਹਵਧੂ ਕਿਸਾਨ ਗੁਰਦਿਆਲ ਸਿੰਘ

ਅਗਾਂਹਵਧੂ ਕਿਸਾਨ ਗੁਰਦਿਆਲ ਸਿੰਘ

ਗੁਰਦਿਆਲ ਸਿੰਘ ਵੱਲੋਂ ਐਫ਼ ਐਸ ਐਸ ਏਂ ਆਈਂ ਦੇ ਲਾਇਸੈਂਸ ਤੇ ਬਰਾਂਡ ਗਰੀਨ ਗੋਲਡ ਨਾਂਮ ਦੀ ਹਲਦੀ ਪਾਊਡਰ ਮਾਰਕਿਟ ਵਿੱਚ ਵੇਚਿਆ ਜਾ ਰਿਹਾ ਹੈ। ਮੰਡੀਕਰਨ ਪ੍ਰਬੰਧਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹੁਤ ਸਾਰੇ ਖਰੀਦਦਾਰ ਵਪਾਰਕ ਪੱਧਰ ਬਾਹਰਲੇ ਜ਼ਿਲ੍ਹਿਆਂ ਤੋਂ ਤੇ ਬਹੁਤ ਸਾਰੇ ਕਿਸਾਨ ਭਰਾ ਵੀ ਘਰੇਲੂ ਵਰਤੋਂ ਲਈ ਆਪ ਘਰੋਂ ਲੈ ਜਾਂਦੇ ਹਨ ਤੇ ਬਾਕੀ ਗੁਰਦਾਸਪੁਰ ਆਤਮਾ ਕਿਸਾਨ ਬਜ਼ਾਰ, ਖੇਤੀਬਾੜੀ ਵਿਭਾਗ ਦੇ ਜ਼ਿਲੇ ਪੱਧਰੀ ਤੇ ਬਲਾਕ ਪੱਧਰੀ ਕਿਸਾਨ ਮੇਲਿਆਂ/ਕੈਂਪਾਂ 'ਚ ਵੀ ਵਿਭਾਗ ਦੇ ਸਟਾਲਾਂ ਤੇ ਸੇਲ ਕੀਤੀ ਜਾਂਦੀ ਹੈ।

ਇਸ ਦੇ ਨਾਲ ਵਿਦੇਸ਼ਾਂ (ਅਮਰੀਕਾ, ਕਨੇਡਾ, ਅਸਟ੍ਰੇਲੀਆ) ਵਿੱਚ ਵੀ ਕੋਰੀਅਰ ਰਾਹੀਂ ਲਗਾਤਾਰ ਭੇਜੀ ਜਾਂਦੀ ਹੈ। ਅੰਮ੍ਰਿਤਸਰ, ਮੋਗੇ, ਜਲੰਧਰ, ਲੁਧਿਆਣਾ ਤੇ ਕਾਦੀਆਂ ਦੇ ਬਜ਼ਾਰਾਂ ਵਿੱਚ ਹਲਦੀ ਆਮ ਦੁਕਾਨਦਾਰਾਂ ਵੱਲੋਂ ਖ਼ਰੀਦ ਕੇ ਵੇਚੀ ਜਾਂਦੀ ਹੈ। ਬਹੁਤ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਵੀ ਆਪਣੇ ਘਰੇਲੂ ਵਰਤੋਂ ਲਈ ਹਲਦੀ ਘਰੋਂ ਹੀ ਖ਼ਰੀਦੀ ਜਾਂਦੀ ਹੈ। ਅਸੀਂ ਜ਼ਿਆਦਾ ਇਸ ਦੀ ਸੇਲ ਸੋਸ਼ਲ ਨੈੱਟਵਰਕਿੰਗ/ਮੀਡੀਆ ਨੇ ਵੀ ਮੰਡੀਕਰਨ ਵਿਚ ਅੱਜ ਅਹਿਮ ਰੋਲ ਨਿਭਾਏ ਹਨ। ਅੱਜ ਕਿਸਾਨ ਗੁਰਦਿਆਲ ਸਿੰਘ ਦੇ ਬੇਟੇ ਵੀ ਪੰਜਾਬ ਦੇ ਹਰੇਕ ਕਿਸਾਨ ਮੇਲਿਆਂ ਚ ਸਟਾਲਾਂ ਤੇ ਆਪਣੇ ਪਿਤਾ ਨਾਲ ਸ਼ਮੂਲੀਅਤ ਕਰਦੇ ਹਨ।

ਇਹ ਵੀ ਪੜ੍ਹੋ : Mansa District ਦਾ ਮਿਹਨਤਕਸ਼ ਨੌਜਵਾਨ Farmer Amandeep Singh

ਗੁਰਦਿਆਲ ਸਿੰਘ ਨੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਏ ਮੈਡੀਕੇਟਡ ਕਾਲੀ ਹਲਦੀ ਹਰੇਕ ਘਰ 'ਚ ਆਪਣੇ ਘਰੇਲੂ ਵਰਤੋਂ ਲਈ ਜ਼ਰੂਰ ਉਗਾੳ। ਉਹਨਾਂ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਖੇਤੀ ਦਵਾਈਆਂ ਵਾਲੀ ਤੇ ਮਸਾਲੇਦਾਰ ਫ਼ਸਲ ਵੀ ਬਿਜਾਈ ਹੇਠ ਲਿਆਉਣ ਤੇ ਬਿਨਾਂ ਕਿਸੇ ਸੰਗ ਸ਼ਰਮ ਦੇ ਪ੍ਰੌਸੈਸਿੰਗ ਕਰਕੇ ਆਪ ਅੱਗੇ ਆ ਕੇ ਸੇਲ ਕਰਨ। ਅੱਜ ਵੀ ਬਹੁਤ ਸਾਰੇ ਲੋਕ ਚੰਗੇ ਭੋਜਨ ਉਤਪਾਦਾਂ ਲਈ ਚੰਗੇ ਕਿਸਾਨਾਂ ਦੀ ਭਾਲ ਕਰਦੇ ਆਮ ਲੱਭਦੇ ਹਨ।

ਉਹਨਾਂ ਕਿਹਾ ਕਿ ਕਾਲੀ ਹਲਦੀ ਆਮ ਲੋਕ ਵੀ ਜਿੱਥੇ ਘਰੇਲੂ ਸਬਜ਼ੀਆਂ ਬਣਾਉਣ 'ਚ ਵਰਤੋਂ ਕਰਨ ਉਥੇ ਚੰਗੀ ਸਿਹਤ ਲਈ ਪਾਊਡਰ ਦਾ ਆਮ ਪਾਣੀ ਜਾਂ ਦੁੱਧ ਨਾਲ ਵੀ ਸੇਵਨ ਕਰ ਸਕਦੇ ਹਨ। ਕਾਲੀ ਹਲਦੀ ਪਾਊਡਰ ਜਾਂ ਹੋਰ ਉਤਪਾਦ ਖ਼ਰੀਦਣ ਤੇ ਇਸ ਕਾਸ਼ਤ ਬਾਰੇ ਜਾਣਕਾਰੀ, ਬੀਜ਼ ਲੈਣ ਲਈ ਜਾਂ FPO ਬਾਰੇ ਜਾਣਕਾਰੀ ਲੈਣ ਲਈ ੳਹਨਾਂ ਆਪਣਾਂ ਸੰਪਰਕ 94632 - 26244 ਨੰਬਰ ਵੀ ਜਾਰੀ ਕੀਤਾ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Success Story: Progressive Farmer of Punjab Gurdayal Singh honored in MFOI Award 2023, read full success story

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters