1. Home
  2. ਸਫਲਤਾ ਦੀਆ ਕਹਾਣੀਆਂ

PM Modi ਵੱਲੋਂ ਪੰਜਾਬ ਦੇ Farmer Gurbachan Singh ਦਾ ਜ਼ਿਕਰ, ਕੀਤੀ ਰੱਜ ਕੇ ਤਰੀਫ

ਕਿਸਾਨ ਗੁਰਬਚਨ ਸਿੰਘ ਤਰਨਤਾਰਨ ਜ਼ਿਲੇ ਲਈ ਹੀ ਨਹੀਂ ਸਗੋਂ ਪੂਰੇ ਪੰਜਾਬ ਲਈ ਇੱਕ ਚਾਨਣ ਮੁਨਾਰਾ ਹਨ, ਉਨ੍ਹਾਂ ਦੇ ਸ਼ਲਾਘਾਯੋਗ ਕਾਰਜਾਂ ਕਾਰਨ Hon'ble Prime Minister Mr. Narendra Modi Ji ਨੇ ਵੀ ਉਨ੍ਹਾਂ ਦੀ ਰੱਜ ਕੇ ਤਰੀਫ ਕੀਤੀ ਹੈ।

Gurpreet Kaur Virk
Gurpreet Kaur Virk
ਅਗਾਂਹਵਧੂ ਕਿਸਾਨ ਗੁਰਬਚਨ ਸਿੰਘ

ਅਗਾਂਹਵਧੂ ਕਿਸਾਨ ਗੁਰਬਚਨ ਸਿੰਘ

Success Story: ਸ. ਗੁਰਬਚਨ ਸਿੰਘ ਸਪੁੱਤਰ ਸ. ਕੇਹਰ ਸਿੰਘ ਪਿੰਡ ਬੁਰਜ ਦੇਵਾ ਸਿੰਘ, ਜ਼ਿਲਾ ਤਰਨ ਤਾਰਨ ਦਾ ਰਹਿਣ ਵਾਲਾ 62 ਸਾਲਾਂ ਕਿਸਾਨ ਹੈ ਜੋ ਕਿ 1984 ਤੋਂ ਖੇਤੀ ਕਰ ਰਿਹਾ ਹੈ। ਇਹ ਕਿਸਾਨ ਆਪਣੇ ਆਪ ਵਿੱਚ ਇਕ ਵਿਲੱਖਣ ਸ਼ਖਸ਼ੀਅਤ ਹੈ ਜੋ ਕਿ 2001 ਤੋਂ ਫ਼ਸਲਾਂ ਦੀ ਰਹਿੰਦ-ਖੂਹੰਦ ਖੇਤਾਂ ਵਿੱਚ ਮਿਲਾ ਰਿਹਾ ਹੈ ਅਤੇ ਸੰਨ 2006-2007 ਤੋਂ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰ ਰਿਹਾ ਹੈ।

ਦੱਸ ਦੇਈਏ ਕਿ ਕਿਸਾਨ ਸ. ਗੁਰਬਚਨ ਸਿੰਘ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਤੋਂ ਹਮੇਸ਼ਾਂ ਸੇਧ ਲੈਂਦਾ ਹੈ ਅਤੇ ਹਰ ਨਵੀਂ ਤਕਨੀਕ ਨੂੰ ਆਪਣੇ ਖੇਤਾਂ ਵਿੱਚ ਤਜ਼ਰਬਾ ਕਰਕੇ ਵੇਖਦਾ ਹੈ। ਹਾੜ੍ਹੀ 2022-23 ਦੌਰਾਨ ਵੀ ਇਸ ਨੇ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਮਲਚਿੰਗ ਤਕਨੀਕ ਰਾਹੀਂ 32 ਏਕੜ ਕਣਕ ਦੀ ਬਿਜਾਈ ਕੀਤੀ ਸੀ ਅਤੇ ਇਸ ਦਾ ਔਸਤਨ ਝਾੜ 21.0 ਕੁਇੰਟਲ ਰਿਹਾ। ਇਸ ਤਕਨੀਕ ਨੂੰ ਏਨੇ ਵੱਡੇ ਪੱਧਰ ਉੱਤੇ ਤਜ਼ਰਬਾ ਕਰਕੇ ਇਸ ਨੇ ਇਲਾਕੇ ਦੇ ਬਾਕੀ ਕਿਸਾਨਾਂ ਦਾ ਵੀ ਹੋਂਸਲਾ ਵਧਾਇਆ।

ਕਿਸਾਨ ਸ. ਗੁਰਬਚਨ ਸਿੰਘ ਅਨੁਸਾਰ ਇਸ ਸਾਲ ਕਾਫੀ ਹਨੇਰੀ ਅਤੇ ਮੀਹਾਂ ਦੇ ਬਾਵਜ਼ੂਦ ਵੀ ਉਸਦੀ ਕਣਕ ਡਿੱਗੀ ਨਹੀਂ ਅਤੇ ਝਾੜ ਵਿੱਚ ਵੀ ਕੋਈ ਗਿਰਾਵਟ ਨਹੀਂ ਆਈ। ਉਸ ਦੇ ਖੇਤ ਨਦੀਨਾਂ ਤੋਂ ਵੀ ਮੁਕਤ ਹਨ ਅਤੇ ਬਿਜਾਈ ਵਿੱਚ ਕੋਈ ਖਾਸ ਖਰਚਾ ਵੀ ਨਹੀਂ ਆਇਆ।

ਇਸ ਕਿਸਾਨ ਨੇ ਦੱਸਿਆ ਕਿ ਸਰਫੇਸ ਸੀਡਿੰਗ ਤਕਨੀਕ ਨਾਲ ਬੀਜੀ ਕਣਕ ਦਾ ਖਰਚਾ ਤਕਰੀਬਨ 700 ਰੁਪਏ ਪ੍ਰਤੀ ਏਕੜ ਦਾ ਆਇਆ ਜੋ ਕਿ ਕਟਰ ਚਲਾਉਣ ਵੇਲੇ ਡੀਜ਼ਲ ਖਰਚਾ ਅਤੇ ਬੀਜ ਦੇ ਨਾਲ ਖਾਦ ਦਾ ਛਿੱਟਾ ਦੇਣ ਦਾ ਖਰਚਾ ਹੈ। ਕਿਸਾਨ ਨੇ ਦੱਸਿਆ ਕਿ ਪਹਿਲਾਂ ਉਹ ਹੈਪੀ ਸੀਡਰ ਨਾਲ ਕਣਕ ਬੀਜਦਾ ਸੀ ਅਤੇ ਸਾਲ 2022 ਦੌਰਾਨ ਪਹਿਲੀ ਵਾਰ ਉਸ ਨੇ ਸਰਫੇਸ ਸੀਡਿੰਗ ਨਾਲ ਕਣਕ ਦੀ ਬਿਜਾਈ ਕੀਤੀ ਅਤੇ ਦੋਵੇ ਤਕਨੀਕਾਂ ਹੀ ਉਸ ਨੂੰ ਬਹੁਤ ਵਧੀਆ ਲੱਗੀਆਂ।

ਉਸ ਦੇ ਕਹਿਣ ਮੁਤਾਬਿਕ ਜੇਕਰ ਕਿਸੇ ਕਿਸਾਨ ਕੋਲ ਕੋਈ ਵੱਡੀ ਮਸ਼ੀਨਰੀ ਨਹੀਂ ਹੈ ਤਾਂ ਉਹ ਇਸ ਵਿੱਧੀ ਨਾਲ ਕਣਕ ਜਰੂਰ ਬੀਜ ਲਵੇ, ਕਿਉਂਕਿ ਇੱਕ ਤਾਂ ਬਿਜਾਈ ਵੇਲੇ ਖਰਚਾ ਘੱਟ, ਦੂਸਰਾ ਪਰਾਲੀ ਦੀ ਤਹਿ ਕਾਰਨ ਗੁੱਲੀ ਡੰਡੇ ਵਰਗੇ ਨਦੀਨ ਦੀ ਰੋਕਥਾਮ ਅਤੇ ਤੀਸਰਾ ਜਮੀਨ ਦੀ ਉਪਜਾਊ ਸ਼ਕਤੀ ਦਾ ਵਾਧਾ।

ਇਹ ਵੀ ਪੜ੍ਹੋ : ਝੋਨੇ ਦੀ ਲਵਾਈ ਲਈ Mechanical Transplanting Technique ਅਪਨਾਉਣ ਵਾਲਾ ਸਫਲ ਕਿਸਾਨ

ਇਸ ਕਿਸਾਨ ਵਲੋਂ ਹੋਰ ਵੀ ਕਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਬਾਕੀ ਕਿਸਾਨ ਵੀ ਇਸ ਵਾਂਗ ਸਿਰਫ ਫਸਲਾਂ ਤੇ ਨਿਰਭਰ ਨਾਂ ਹੋ ਕੇ ਸਹਾਇਕ ਧੰਦਿਆਂ ਵੱਲ ਵੀ ਜੁੜਣ। ਇਸ ਕਿਸਾਨ ਵੱਲੋਂ ਦੁੱਧ ਦੇ ਉਤਪਾਦਨ ਦੇ ਨਾਲ-ਨਾਲ ਕਾਫੀ ਪਦਾਰਥ ਵੀ ਤਿਆਰ ਕੀਤੇ ਜਾਂਦੇ ਹਨ ਜਿਵੇਂ ਕਿ ਮਠਿਆਇਆਂ, ਕੁਲਫੀ ਆਦਿ ਅਤੇ ਆਪਣੀ ਆਮਦਨ ਵਿੱਚ ਵੀ ਵਾਧਾ ਕੀਤਾ ਜਾਂਦਾ ਹੈ।

ਕਿਸਾਨ ਦਾ ਉਤਸ਼ਾਹ ਵਧਾਉਣ ਲਈ ਇਸ ਸਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ, ਵੀ ਉਚੇਰੇ ਤੌਰ ਉੱਤੇ ਇਹਨਾਂ ਦੇ ਖੇਤਾਂ ਦਾ ਦੌਰਾ ਕਰਨ ਪਹੁੰਚੇ। ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਵੀ ਸ. ਗੁਰਬਚਨ ਸਿੰਘ ਦਾ ਜ਼ਿਕਰ ਆਪਣੇ ‘ਮੰਨ ਕੀ ਬਾਤ ਪ੍ਰੋਗਰਾਮ ਵਿੱਚ ਕੀਤਾ ਹੋਇਆ ਹੈ। ਇਹ ਕਿਸਾਨ ਤਰਨਤਾਰਨ ਜ਼ਿਲੇ ਲਈ ਹੀ ਨਹੀਂ ਸਾਰੇ ਪੰਜਾਬ ਲਈ ਇੱਕ ਚਾਨਣ ਮੁਨਾਰਾ ਹੈ।

ਪਰਮਿੰਦਰ ਸਿੰਘ ਸੰਧੂ, ਅਮਿਤ ਕੌਲ ਅਤੇ ਜਸਵੀਰ ਸਿੰਘ ਗਿੱਲ, ਫਸਲ ਵਿਗਆਨ ਵਿਭਾਗ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

ਜ਼ਰੂਰੀ ਨੋਟ:ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: PM Modi praises Punjab's Farmers

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters