1. Home
  2. ਸਫਲਤਾ ਦੀਆ ਕਹਾਣੀਆਂ

ਝੋਨੇ ਦੀ ਲਵਾਈ ਲਈ Mechanical Transplanting Technique ਅਪਨਾਉਣ ਵਾਲਾ ਸਫਲ ਕਿਸਾਨ

Farmer Dharminder Singh ਨੇ ਨਵੀਆਂ ਖੇਤੀ ਤਕਨੀਕਾਂ ਰਾਹੀਂ ਅਗਾਂਹਵਧੂ ਸੋਚ ਦੀ ਵਧੀਆ ਮਿਸਾਲ ਪੇਸ਼ ਕੀਤੀ ਹੈ।

Gurpreet Kaur Virk
Gurpreet Kaur Virk
ਸੰਗਰੂਰ ਜ਼ਿਲ੍ਹੇ ਦਾ ਸਿਰਕੱਢ ਕਿਸਾਨ ਧਰਮਿੰਦਰ ਸਿੰਘ

ਸੰਗਰੂਰ ਜ਼ਿਲ੍ਹੇ ਦਾ ਸਿਰਕੱਢ ਕਿਸਾਨ ਧਰਮਿੰਦਰ ਸਿੰਘ

Success Story: ਸ. ਧਰਮਿੰਦਰ ਸਿੰਘ, ਪਿੰਡ ਫਤਹਿਗੜ੍ਹ ਭਾਦਸੋਂ, ਤਹਿਸੀਲ ਭਵਾਨੀਗੜ੍ਹ, ਜ਼ਿਲ੍ਹਾ ਸੰਗਰੂਰ ਦਾ ਇੱਕ ਸਿਰਕੱਢ ਕਿਸਾਨ ਹੈ, ਜੋ ਸਮੇਂ ਦੀ ਨਬਜ਼ ਪਛਾਣਦਿਆਂ ਨਵੀਆਂ ਖੇਤੀ ਤਕਨੀਕਾਂ ਅਪਣਾ ਕੇ ਅਗਾਂਹਵਧੂ ਸੋਚ ਦੀ ਮਿਸਾਲ ਪੇਸ਼ ਕਰ ਰਿਹਾ ਹੈ। ਆਓ ਜਾਣਦੇ ਹਾਂ ਇਸ ਸਫਲ ਕਿਸਾਨ ਦੀ ਸਫਲਤਾ ਦੀ ਕਹਾਣੀ...

ਤੁਹਾਨੂੰ ਦੱਸ ਦੇਈਏ ਕਿ ਕਿਸਾਨ ਧਰਮਿੰਦਰ ਸਿੰਘ ਆਪਣੇ 52 ਏਕੜ ਰਕਬੇ ਵਿੱਚ ਕਣਕ-ਝੋਨੇ ਦੀ ਰਵਾਇਤੀ ਖੇਤੀ ਕਰਦਾ ਹੈ। ਪਰ ਪਹਿਲਾਂ ਉਹ ਝੋਨੇ ਦੀ ਲਵਾਈ ਰਵਾਇਤੀ ਢੰਗ ਨਾਲ ਕੱਦੂ ਕਰ ਕੇ ਪ੍ਰਵਾਸੀ ਲੇਬਰ ਤੋਂ ਕਰਵਾਉਂਦਾ ਸੀ ਅਤੇ ਮੁੱਖ ਤੌਰ 'ਤੇ ਲੰਮੇ ਸਮੇਂ ਵਿੱਚ ਪੱਕਣ ਵਾਲੀ ਕਿਸਮ ਪੂਸਾ 44 ਲਾਉਂਦਾ ਸੀ। ਸੰਨ 2019 ਵਿੱਚ ਉਸ ਨੇ ਤਜ਼ਰਬੇ ਦੇ ਤੌਰ ਤੇ 14 ਏਕੜ ਵਿੱਚ ਕਿਰਾਏ 'ਤੇ ਮਸ਼ੀਨੀ ਲਵਾਈ ਕਰਵਾਈ। ਸਾਲ 2020 ਵਿੱਚ ਜਦੋਂ ਕਰੋਨਾ ਦੇ ਕਹਿਰ ਨੇ ਪੂਰੀ ਦੁਨੀਆਂ ਨੂੰ ਆਪਣੀ ਲਪੇਟ ਵਿੱਚ ਲਿਆ ਹੋੲਆ ਸੀ ਤਾਂ ਉਸ ਸਮੇਂ ਇਸ ਮਹਾਂਮਾਰੀ ਦਾ ਖ਼ੇਤੀ ਸੈਕਟਰ ਉੱਪਰ ਵੀ ਡੂੰਘਾ ਅਸਰ ਪਿਆ।

ਪੂਰੇ ਪੰਜਾਬ ਵਿੱਚ ਝੋਨੇ ਦੀ ਲਵਾਈ ਲਈ ਪ੍ਰਵਾਸੀ ਮਜ਼ਦੂਰਾਂ ਦੀ ਬਹੁਤ ਘਾਟ ਆ ਗਈ। ਇਸ ਦੌਰਾਨ ਧਰਮਿੰਦਰ ਸਿੰਘ ਨੇ ਪਿਛਲੇ ਸਾਲ ਦੇ ਤਜ਼ਰਬੇ ਦਾ ਲਾਹਾ ਲੈਂਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਿਫਾਰਸ਼ ਮਕੈਨੀਕਲ ਟਰਾਂਸਪਲਾਂਟਿੰਗ ਤਕਨੀਕ ਦਾ ਸਹਾਰਾ ਲਿਆ ਅਤੇ ਝੋਨੇ ਦੀ ਲਵਾਈ ਲਈ ਪਿੱਛੇ ਤੁਰ ਕੇ ਲਵਾਈ ਕਰਨ ਵਾਲਾ ਛੇਕਤਾਰੀ ਟਰਾਂਸਪਲਾਂਟਰ ਖਰੀਦਿਆ।

ਉਸ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਦੇ ਸਾਇੰਸਦਾਨਾਂ ਦਾ ਭਰਪੂਰ ਸਾਥ ਮਿਲਿਆ ਅਤੇ ਪਨੀਰੀ ਤਿਆਰ ਕਰਨੀ ਆਸਾਨ ਰਹੀ। ਉਸ ਨੇ ਦੱਸਿਆ ਕਿ ਇਸ ਤਰ੍ਹਾਂ ਬੀਜੀ ਪਨੀਰੀ ਵਿੱਚ ਆਮ ਤਰੀਕੇ ਨਾਲ ਬੀਜੀ ਜਾਂਦੀ ਪਨੀਰੀ ਨਾਲੋਂ ਜ਼ਿਆਦਾ ਖੇਚਲ ਆਊਂਦੀ ਹੈ, ਪਰ ਜੇਕਰ ਪਨੀਰੀ ਸਹੀ ਤਰੀਕੇ ਨਾਲ ਤਿਆਰ ਹੋ ਜਾਵੇ ਤਾਂ ਉਸ ਦੀ ਮਸ਼ੀਨ ਨਾਲ ਲਵਾਈ ਦੇ ਸਮੇਂ ਕੋਈ ਵੀ ਦਿੱਕਤ ਨਹੀਂ ਆਉਂਦੀ।

ਧਰਮਿੰਦਰ ਸਿੰਘ ਨੇ ਸਾਉਣੀ 2022 ਦੌਰਾਨ ਕੇ.ਵੀ.ਕੇ ਦੇ ਵਿਗਿਆਨੀਆਂ ਦੀ ਗੱਲ ਮੰਨ ਕੇ ਇੱਕ ਏਕੜ ਰਕਬੇ ਵਿੱਚ ਝੋਨੇ ਦੀ ਘੱਟ ਸਮੇਂ ਵਿੱਚ ਪੱਕਣ ਵਾਲੀ ਕਿਸਮ ਪੀ ਆਰ 126 ਲਗਾਈ। ਜਿਸ ਦਾ ਝਾੜ ਪੂਸਾ 44 ਕਿਸਮ ਤੋਂ ਲਗਭਗ ਡੇਢ ਕੁਇੰਟਲ ਪ੍ਰਤੀ ਏਕੜ ਵੱਧ ਰਿਹਾ ਅਤੇ ਇਸ ਕਿਸਮ ਨੇ ਸਮੇਂ ਦੇ ਨਾਲ-ਨਾਲ ਪਾਣੀ ਦੀ ਵੀ ਬੱਚਤ ਕੀਤੀ। ਸਾਲ 2023 ਵਿੱਚ ਉਸ ਨੇ ਆਪਣਾ ਜ਼ਿਆਦਾ ਰਕਬਾ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਪੀ ਆਰ 126, ਪੂਸਾ ਬਾਸਮਤੀ 1509 ਅਤੇ ਪੂਸਾ ਬਾਸਮਤੀ 1886 ਹੇਠ ਲੈ ਆਂਦਾ ਹੈ।

ਇਹ ਵੀ ਪੜ੍ਹੋ : ਖ਼ਰਬੂਜ਼ੇ ਦੀ ਖੇਤੀ ਕਰ ਰਹੇ Farmer Kulwinder Singh ਦੀ Success ਦੀ ਕਹਾਣੀ

ਉਸ ਨੇ ਆਪਣਾ ਤਜ਼ਰਬਾ ਸਾਂਝਾ ਕਰਦੇ ਹੋਏ ਦੱਸਿਆ ਕਿ ਝੋਨੇ ਦੀ ਟਰਾਂਸਪਲਾਂਟਰ ਨਾਲ ਲਵਾਈ ਕਰਨ ਨਾਲ ਪ੍ਰਤੀ ਵਰਗ ਮੀਟਰ ਆਸਾਨੀ ਨਾਲ 30-32 ਦੇ ਕਰੀਬ ਬੂਟੇ ਲੱਗ ਜਾਂਦੇ ਹਨ, ਜੋ ਕਿ ਯੂਨੀਵਰਸਿਟੀ ਦੀ ਸਿਫਾਰਿਸ਼ ਮੁਤਾਬਿਕ ਸਹੀ ਗਿਣਤੀ ਹੈ ਅਤੇ ਲੇਬਰ ਵੱਲੋਂ ਲਗਾਏ ਜਾਂਦੇ ਪ੍ਰਤੀ ਵਰਗ ਮੀਟਰ (16-20) ਤੋਂ ਕਾਫੀ ਜ਼ਿਆਦਾ ਹਨ। ਇਸ ਤਰੀਕੇ ਨਾਲ ਲਾਏ ਝੋਨੇ ਦੀਆਂ ਕਤਾਰਾਂ ਸਿਧੀਆਂ ਬਣਦੀਆਂ ਹਨ ਜਿਸ ਨਾਲ ਖ਼ੇਤ ਵਿੱਚ ਤੁਰਨਾ ਆਸਾਨ ਹੁੰਦਾ ਹੈ ਅਤੇ ਰੇਹ-ਸਪਰੇਅ ਪਾਉਣ ਵਿੱਚ ਕੋਈ ਦਿੱਕਤ ਨਹੀਂ ਆਉਂਦੀ। ਇਸ ਤੋਂ ਇਲਾਵਾ ਖੇਤ ਵਿੱਚ ਚੰਗੀ ਤਰ੍ਹਾਂ ਨਾਲ ਹਵਾ ਪੈਦਾ ਹੋ ਜਾਂਦੀ ਹੈ ਜਿਸ ਨਾਲ ਬਿਮਾਰੀਆਂ ਪੈਣ ਦਾ ਖਦਸ਼ਾ ਘੱਟ ਜਾਂਦਾ ਹੈ।

ਇਹ ਵੀ ਪੜ੍ਹੋ : ਕਣਕ ਦੀ 826 ਕਿਸਮ ਨੇ ਤੋੜੇ Record, Seeds ਲੈਣ ਲਈ Farmer Harpreet Singh ਨੂੰ ਕਰੋ Contact

ਉਸ ਨੇ ਅੱਗੇ ਦੱਸਿਆ ਕਿ ਟਰਾਂਸਪਲਾਂਟਰ ਤਕਨੀਕ ਨਾਲ ਲਾਏ ਝੋਨੇ ਦਾ ਝਾੜ ਕੱਦੂ ਕਰਕੇ ਲਾਏ ਝੋਨੇ ਤੋਂ ਡੇਢ ਤੋਂ ਦੋ ਕੁਇੰਟਲ ਪ੍ਰਤੀ ਏਕੜ ਤੱਕ ਵੱਧ ਨਿੱਕਲਦਾ ਹੈ। ਪੀ ਆਰ 126 ਕਿਸਮ ਘੱਟ ਸਮੇਂ ਦੀ ਹੋਣ ਕਾਰਨ ਕਣਕ ਦੀ ਵਾਢੀ ਅਤੇ ਝੋਨੇ ਦੀ ਲਵਾਈ ਦਰਮਿਆਨ ਕਾਫੀ ਸਮਾਂ ਮਿਲ ਜਾਂਦਾ ਹੈ। ਇਸ ਤਰ੍ਹਾਂ ਧਰਮਿੰਦਰ ਸਿੰਘ ਨਵੀਆਂ ਖੇਤੀ ਤਕਨੀਕਾਂ ਅਪਣਾ ਕੇ ਅਤੇ ਝੋਨੇ ਦੀਆਂ ਲੰਮੇ ਸਮੇਂ ਦੀਆਂ ਕਿਸਮਾਂ ਦੀ ਕਾਸ਼ਤ ਨੂੰ ਤਿਆਗ ਕੇ ਸਮੇਂ ਦਾ ਹਾਣੀ ਬਨਣ ਦੇ ਨਾਲ-ਨਾਲ ਇਲਾਕੇ ਦੇ ਹੋਰਨਾਂ ਕਿਸਾਨਾਂ ਲਈ ਰਾਹ ਦਸੇਰਾ ਹੋਣ ਦੀ ਮਿਸਾਲ ਸਿਰਜ ਰਿਹਾ ਹੈ।

ਸੁਨੀਲ ਕੁਮਾਰ ਅਤੇ ਮਨਦੀਪ ਸਿੰਘ, ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ (ਖੇੜੀ)
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Successful farmer adopting mechanical transplanting technique for paddy planting

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters