1. Home
  2. ਸਫਲਤਾ ਦੀਆ ਕਹਾਣੀਆਂ

Dairy Farming Business ਨਾਲ ਜੁੜੇ Punjab ਦੇ 3 ਕਿਸਾਨ ਭਰਾਵਾਂ ਦੀ ਕਾਮਯਾਬ ਕਹਾਣੀ, ਰੋਜ਼ਾਨਾ ਤੇ ਹਫ਼ਤਾਵਾਰੀ ਕਰ ਰਹੇ ਹਨ ਮੋਟੀ ਕਮਾਈ, ਤਰੀਕਾ ਆਪਣਾ ਲਿਆ ਤਾਂ ਤੁਸੀਂ ਵੀ ਹੋ ਜਾਓਗੇ ਦਿਨਾਂ ਵਿੱਚ ਅਮੀਰ

ਬਲਾਕ ਕਾਹਨੂੰਵਾਨ ਦੇ ਪਿੰਡ ਤਲਵੰਡੀ ਡੇਰੇ ਦੇ ਤਿੰਨ ਕਿਸਾਨ ਭਰਾ 150 ਤੋਂ 200 ਗਾਂਵਾਂ/ਮੱਝਾਂ ਨਾਲ਼ Dairy Farming Business ਕਰ ਰਹੇ ਹਨ। ਇਨ੍ਹਾਂ ਕਿਸਾਨਾਂ ਦੀ ਆਮਦਨ ਆਮ ਕਿਸਾਨਾਂ ਵਾਂਗ 6 ਮਹੀਨਿਆਂ 'ਤੇ ਨਿਰਭਰ ਨਹੀਂ ਹੈ, ਸਗੋਂ ਇਨ੍ਹਾਂ ਤਿੰਨਾਂ ਨੂੰ ਰੋਜ਼ਾਨਾ ਅਤੇ ਹਫ਼ਤਾਵਾਰੀ ਆਮਦਨ ਹੋ ਰਹੀ ਹੈ। ਅੱਜ ਇਨ੍ਹਾਂ ਕਿਸਾਨ ਭਰਾਵਾਂ ਨੇ ਵੱਡਾ ਉਪਰਾਲਾ ਘਰੇਲੂ ਖਰਚੇ ਪਸ਼ੂਆਂ ਤੋਂ ਪ੍ਰਾਪਤ ਗੋਭਰ ਤੋਂ ਗੈਸ ਪਲਾਂਟ ਤਿਆਰ ਕਰਕੇ ਘਰਾਂ ਵਿੱਚ ਬਜ਼ਾਰੋਂ ਮਹਿੰਗੇ ਭਾਅ ਦੇ ਆਉਂਦੇ ਸਿਲੰਡਰਾਂ ਦੇ ਖਰਚੇ ਖ਼ਤਮ ਕੀਤੇ ਹੋਏ ਹਨ। ਇਹ ਤਿੰਨੋਂ ਕਿਸਾਨ ਵੀਰ ਅੱਜ ਖੇਤੀਬਾੜੀ ਵਿਭਾਗ ਕਾਹਨੂੰਵਾਨ ਦੀ ਬਲਾਕ ਫਾਰਮਰ ਐਡਵਾਇਜ਼ਰੀ ਕਮੇਟੀ, ਕਿਸਾਨ ਹੱਟ ਦੇ ਮੈਂਬਰ ਵੀ ਹਨ।

Gurpreet Kaur Virk
Gurpreet Kaur Virk
ਬਲਾਕ ਕਾਹਨੂੰਵਾਨ ਦੇ ਪਿੰਡ ਤਲਵੰਡੀ ਡੇਰੇ ਦੇ ਤਿੰਨ ਕਿਸਾਨ ਭਰਾ

ਬਲਾਕ ਕਾਹਨੂੰਵਾਨ ਦੇ ਪਿੰਡ ਤਲਵੰਡੀ ਡੇਰੇ ਦੇ ਤਿੰਨ ਕਿਸਾਨ ਭਰਾ

Dairy Farming: ਜਿੱਥੇ ਗੱਲ ਅੱਜ ਕਿਸਾਨ ਨੂੰ ਕਣਕ ਝੋਨੇ ਤੋਂ ਹੱਟ ਕੇ ਚੱਲਣ ਨਾਲ ਸਹਾਇਕ ਧੰਦਿਆਂ ਨੂੰ ਪ੍ਰਫੁੱਲਤ ਕਰਨ ਦੀ ਆਉਂਦੀ ਹੈ। ਉੱਥੇ ਮੁੱਖ ਫ਼ਸਲਾਂ ਨਾਲ਼ ਕਿਰਸਾਨੀ ਪੱਧਰ ਆਰਥਿਕ ਤੌਰ 'ਤੇ 6 ਮਹੀਨਿਆਂ ਦੀ ਆਮਦਨ 'ਤੇ ਨਿਰਭਰ ਦਿਸਦਾ ਹੈ। ਪਰ ਅੱਜ ਅਸੀਂ ਤੁਹਾਨੂੰ 3 ਅਜਿਹੇ ਕਿਸਾਨ ਭਰਾਵਾਂ ਦੀ ਸਫਲਤਾ ਬਾਰੇ ਦੱਸਣ ਜਾ ਰਹੇ ਹਾਂ, ਜਿੰਨਾ ਨੇ ਫਸਲੀ ਚੱਕਰ ਤੋਂ ਹੱਟ ਕੇ ਜੋ ਧੰਦਾ ਅਪਣਾਇਆ, ਉਸ ਨਾਲ ਇਨ੍ਹਾਂ ਤਿੰਨੇ ਕਿਸਾਨਾਂ ਨੂੰ ਨਾ ਸਿਰਫ ਵਧੀਆ ਕਮਾਈ ਹੋ ਰਹੀ ਹੈ, ਸਗੋਂ ਇਹ ਹੋਰਨਾਂ ਕਿਸਾਨਾਂ ਲਈ ਵੀ ਵਧੀਆ ਮਿਸਾਲ ਕਾਇਮ ਕਰ ਰਹੇ ਹਨ।

ਅਸੀਂ ਗੱਲ ਕਰ ਰਹੇ ਹਾਂ ਅਗਾਂਹਵਧੂ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ, ਗੁਰਦੇਵ ਸਿੰਘ ਅਤੇ ਤਲਵਿੰਦਰ ਸਿੰਘ ਦੀ, ਜਿਨ੍ਹਾਂ ਨੇ ਡੇਅਰੀ ਫਾਰਮਿੰਗ ਦੇ ਧੰਦੇ (Dairy Farming Business) ਰਾਹੀਂ ਵੱਡਾ ਮੁਕਾਮ ਹਾਸਲ ਕੀਤਾ ਹੈ। ਗੱਲ ਇਨਕਮ ਦੀ ਕਰੀਏ ਤਾਂ ਆਮ ਕਿਸਾਨਾਂ ਵਾਂਗ ਇਹ 6 ਮਹੀਨੇ 'ਤੇ ਨਿਰਭਰ ਨਹੀਂ ਹਨ, ਸਗੋਂ ਇਨ੍ਹਾਂ ਨੂੰ ਰੋਜ਼ਾਨਾ ਤੇ ਹਫ਼ਤਾਵਾਰੀ ਆਮਦਨ ਹੋ ਰਹੀ ਹੈ। ਆਪਣੀ ਸ਼ਾਨਦਾਰ ਸਫਲਤਾ ਸਦਕਾ ਹੀ ਇਹ ਤਿੰਨੇ ਕਿਸਾਨ ਅੱਜ ਪੂਰੇ ਸੂਬੇ ਵਿੱਚ ਖਿੱਚ ਦਾ ਕੇਂਦਰ ਬਣੇ ਹੋਏ ਹਨ। ਆਓ ਜਾਣਦੇ ਹਾਂ ਇਨ੍ਹਾਂ ਦੀ ਸਫਲਤਾ ਦਾ ਰਾਜ਼...

ਡੇਅਰੀ ਫਾਰਮਿੰਗ ਦੇ ਧੰਦੇ ਤੋਂ ਤਗੜੀ ਕਮਾਈ

ਇਹ ਤਿੰਨੇ ਭਰਾ ਹੋਰਨਾਂ ਕਿਸਾਨ ਭਰਾਵਾਂ ਨਾਲੋਂ ਵੱਖਰੇ ਹਨ ਅਤੇ ਪਸ਼ੂ ਪਾਲਣ ਦੇ ਨਾਲ-ਨਾਲ ਵੱਖ-ਵੱਖ ਫ਼ਸਲਾਂ ਅਤੇ ਸਬਜ਼ੀਆਂ ਨੂੰ ਤਰਜੀਹ ਦਿੰਦੇ ਹਨ। ਮੰਡੀਕਰਨ ਲਈ ਵੀ ਇਹ ਆਪ ਅੱਗੇ ਆ ਕੇ ਉਪਰਾਲੇ ਕਰ ਰਹੇ ਹਨ, ਭਾਵੇਂ ਉਹ ਦੁੱਧ ਡੇਅਰੀਆਂ ਤੱਕ ਪਹੁੰਚਾਉਣ ਦੀ ਗੱਲ ਹੋਵੇ, ਸਬਜ਼ੀ ਮੰਡੀ 'ਚ ਪਹੁੰਚ ਕਰਨ ਬਾਰੇ ਹੋਵੇ, ਪਿੰਡਾਂ ਦੇ ਗੁਰੂਘਰਾਂ ਤੱਕ ਦੇਸੀ ਘਿਓ ਪਹੁੰਚਾਉਣ ਦੀ ਹੋਵੇ, ਪਸ਼ੂਆਂ ਦੇ ਭੱਠੇ ਲੱਤੇ ਤੇ ਵੱਖ-ਵੱਖ ਮਸ਼ੀਨਾਂ ਦੇ ਸੰਬੰਧ ਵਿੱਚ ਵਰਤੀਆਂ ਤਕਨੀਕਾਂ ਬਾਰੇ ਹੋਵੇ, ਕੁੱਲ ਮਿਲਾ ਕੇ ਸਾਰਾ ਦਿਨ ਹੀ ਇਹ ਕੰਮ ਤੱਕ ਹੀ ਰਹਿੰਦੇ ਹਨ। ਦੂਜੇ ਪਾਸੇ ਆਮਦਨ ਆਮ ਕਿਸਾਨਾਂ ਵਾਂਗ ਛੇ ਮਹੀਨਿਆਂ 'ਤੇ ਨਿਰਭਰ ਨਹੀਂ ਹੈ, ਸਗੋਂ ਰੋਜ਼ਾਨਾ ਅਤੇ ਹਫ਼ਤਾਵਾਰੀ ਆਮਦਨ 'ਤੇ ਨਿਰਭਰ ਕਰਦੀ ਹੈ। ਦੇਸੀ ਪਸ਼ੂ ਪਾਲਣ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਅਤੇ ਬਜ਼ਾਰ ਵਿੱਚ ਨਕਲੀ ਖਾਦਾਂ ਦੀ ਖਪਤ ਨੂੰ ਘਟਾਉਣ ਵਿੱਚ ਵਧੇਰੇ ਲਾਹੇਵੰਦ ਰਿਹਾ ਹੈ। ਅੱਜ ਕਾਹਨੂੰਵਾਨ ਪਿੰਡ ਡੇਰੇ ਤਲਵੰਡੀ ਦੇ ਵਸਨੀਕਾਂ ਅਤੇ ਅਗਾਂਹਵਧੂ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ, ਗੁਰਦੇਵ ਸਿੰਘ, ਤਲਵਿੰਦਰ ਸਿੰਘ ਅਤੇ ਉਨ੍ਹਾਂ ਦੇ ਭਰਾ ਸਿਮਰਨਜੀਤ ਸਿੰਘ ਗੋਰ ਨਾਲ ਵੱਡੇ ਵਪਾਰਕ ਡੇਅਰੀ ਫਾਰਮਿੰਗ ਦੇ ਧੰਦੇ ਬਾਰੇ ਆਪਣੇ ਤਜ਼ਰਬੇ ਸਾਂਝੇ ਕਰਨਗੇ।

ਕਿਸਾਨ ਗੁਰਪ੍ਰੀਤ ਸਿੰਘ (Farmer Gurpreet Singh)

ਪਹਿਲੇ ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ ਨੇ ਡੇਅਰੀ ਫਾਰਮਿੰਗ ਬਾਰੇ ਗੱਲ ਕਰਨ ਤੋਂ ਪਹਿਲਾਂ ਅੱਜ ਦੇ ਚਲੰਤ ਮੁੱਦੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੈਂ ਸਾਲ 2012 ਤੋਂ ਫ਼ਸਲੀ ਰਹਿੰਦ ਖੂਹੰਦ ਨੂੰ ਅੱਗ ਨਹੀਂ ਲਗਾਈਂ। ਮਿੱਟੀ ਦੀ ਊਪਜਾਉਤਾ ਵਧਾਉਣ ਲਈ ਸਾਰੀ ਦੀ ਸਾਰੀ ਰਹਿੰਦ ਖੂਹੰਦ ਤਵੀਆਂ ਅਤੇ ਸੁਪਰਸੀਡਰ ਨਾਲ ਖੇਤ 'ਚ ਹੀ ਦਬਾ ਰਿਹਾ ਹਾਂ। ਉਸ ਤੋਂ ਬਾਅਦ ਡੇਅਰੀ ਫਾਰਮਿੰਗ ਦੇ ਧੰਦੇ ਦਾ ਜ਼ਿਕਰ ਕਰਦਿਆਂ ਕਿਹਾ ਕਿ ੳਹਨਾਂ ਨੇ ਡੇਅਰੀ ਵਿਭਾਗ ਵੱਲੋਂ ਡੇਅਰੀ ਸ਼ੈੱਡ ਤੇ 1.5 ਲੱਖ ਦੀ ਸਬਸਿਡੀ ਵੀ ਲਈ ਸੀ। ਸ਼ੂਰੂਆਤ 'ਚ ੳਹਨਾਂ ਵੱਲੋਂ ਦੁੱਧ ਵੇਰਕਾ ਤੇ ਨੈਸਲੇ ਨੂੰ ਫੈਟ ਤੇ ਗਰੈਵਟੀ ਤੇ ਵੀ ਪਾਇਆ ਜਾਂਦਾ ਸੀ। ਅੱਜ ਸਾਡੇ ਏਰੀਏ ਦੇ ਲੋਕਾਂ ਦੀ ਮੰਗ ਤੇ ਸਿਹਤ ਤੇ ਤੰਦਰੁਸਤੀ ਨੂੰ ਮੁੱਖ ਰੱਖਦਿਆਂ ਬਲਾਕ ਕਾਹਨੂੰਵਾਨ ਦੇ ਲੋਕਲ ਕਸਬੇ ਵਿੱਚ ਮੈਂ ਆਪਣੀ ਡੇਅਰੀ ਦੀ ਦੁਕਾਨ ਤੇ ਆਮ ਲੋਕਾਂ ਨੂੰ ਬਜ਼ਾਰ ਦੇ ਮਿਲਾਵਟਖੋਰੀ ਦੇ ਉਤਪਾਦਾਂ ਤੋਂ ਬਚਾ ਕੇ ਖ਼ੁਦ ਸ਼ੁਧ ਦੁੱਧ, ਦਹੀਂ ਤੇ ਪਨੀਰ ਆਪ ਮੁਹੱਈਆ ਕਰਵਾ ਰਿਹਾ ਹਾਂ। ਜਿਸ ਦਾ ਲੋਕਾਂ ਵੱਲੋਂ ਉਚ ਕੁਆਲਿਟੀ ਨੂੰ ਦੇਖਦਿਆਂ ਹੋਇਆਂ ਸੇਲ ਵਿਚ ਵਿਸ਼ੇਸ਼ ਸਹਿਯੋਗ ਅਤੇ ਸਾਡੇ ਤੇ ਭਰੋਸਾ ਜਤਾਇਆ ਜਾ ਰਿਹਾ ਹੈ। ਅਸੀਂ ਮੱਕੀ ਸਾਇਲੇਜ ਵਾਲੀ ਤੇ ਦਾਲਾਂ ਦੀ ਕਾਸ਼ਤ ਲਈ ਸਬਸਿਡੀ ਤੇ ਬੀਜ ਖੇਤੀਬਾੜੀ ਵਿਭਾਗ ਕਾਹਨੂੰਵਾਨ ਤੋਂ ਵੀ ਪ੍ਰਾਪਤ ਕਰਦਾ ਹਾਂ ਤੇ ਪ੍ਰਾਇਵੇਟ ਖੇਤੀ ਦੁਕਾਨਦਾਰ ਤੋਂ ਵੀ।

ਗੁਰਪ੍ਰੀਤ ਸਿੰਘ ਨੇ ਖੇਤੀ ਵਿਭਿੰਨਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਅਸੀਂ ਝੋਨਾ ਲਾਉਣਾਂ ਬੇਹੱਦ ਘਟਾ ਦਿੱਤਾ ਹੈ ਤੇ ਇਸ ਦੇ ਨਾਲ ਦੋ ਫ਼ਸਲਾਂ ਨਾਲ਼ ਹੋਰ ਮੱਕੀ ਤੇ ਜਵੀਂ ਦੀ ਲੈ ਰਹੇ ਹਾਂ। ਅੱਜ ਸਾਡੇ ਕੋਲ ਤਕਰੀਬਨ 10 ਏਕੜ ਰਕਬੇ ਚ ਵੱਖ-ਵੱਖ ਫਸਲਾਂ ਦੀ ਕਾਸ਼ਤ ਕਰ ਰਹੇ ਹਾਂ, ਜਿਸ ਵਿਚ ਕੁਝ ਖੇਤੀ ਠੇਕੇ 'ਤੇ ਹੈ। ੳਹਨਾਂ ਕਿਹਾ ਕਿ ਅੱਜ ਅਸੀਂ ਬਲਾਕ ਕਾਹਨੂੰਵਾਨ ਦੇ ਕਿਸਾਨ ਭਰਾਵਾਂ ਤੋਂ ਮੱਕੀ ਦੀ ਕਾਸ਼ਤ ਪਸ਼ੂ ਚਾਰੇ ਲਈ ਕੰਟਰੈਕਟ ਤੇ ਖੇਤੀ ਕਰਵਾ ਰਹੇ ਹਾਂ। ਇਸ ਖੇਤਰ ਵਿੱਚ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਸਾਨੂੰ ਪਸ਼ੂਆਂ ਤੋਂ ਗੋਹਾਂ ਰੂੜੀ ਮਿਲ਼ ਜਾਂਦੀ ਹੈ, ਜੋ ਮਾਰਕੀਟ ਵਿੱਚ ਮਹਿੰਗੀਆਂ ਬਣਾਉਟੀ ਖਾਦਾਂ ਦੀ ਖੱਪਤ ਘਟਾਉਂਦੀ ਹੈ ਤੇ ਮਿੱਟੀ ਊਪਜਾਉਤਾ ਵਧਾਉਣ ਲਈ ਬੇਹੱਦ ਲਾਭਦਾਇਕ ਹੈ। ਗੁਰਪ੍ਰੀਤ ਨੇ ਕਿਸਾਨਾਂ ਨੂੰ ਕਿਹਾਂ ਕਿ ਅੱਜ ਕਿਸਾਨ ਗਾਂਵਾਂ ਤੋਂ 1.5 ਸਾਲ ਦੀਆਂ ਛੋਟੀਆਂ ਵੱਛੀਆਂ ਤਿਆਰ ਕਰਕੇ ਨਵੇਂ ਦੁੱਧ ਲਈ ਹੋਰਨਾਂ ਕਿਸਾਨਾਂ ਨੂੰ ਵੇਚ ਕੇ ਵੀ ਚੰਗੇ ਬਿਜ਼ਨਸ ਵੱਜੋਂ ਮੁਨਾਫ਼ਾ ਕਮਾਉਣ ਦਾ ਸਾਧਨ ਬਣਾ ਸਕਦੇ ਹਨ। ਉਹਨਾਂ ਦੱਸਿਆ ਕਿ ਅੱਜ ੳਹ ਮੋਸਮ ਦੀਆਂ ਆਪਣੇ ਘਰੇਲੂ ਵਰਤੋਂ ਲਈ ਸਭ ਸਬਜ਼ੀਆਂ ਆਪ ੳਗਾ ਰਹੇ ਨੇ। ਕਿਸਾਨ ਗੁਰਪ੍ਰੀਤ ਸਿੰਘ ਨੇ ਕਿਸਾਨਾਂ ਲਈ ਡੇਅਰੀ ਫਾਰਮਿੰਗ ਦੇ ਧੰਦੇ ਬਾਰੇ ਕੋਈ ਜਾਣਕਾਰੀ ਲੈਣ ਲਈ ਆਪਣਾਂ ਸੰਪਰਕ ਨੰਬਰ 99151- 33584 ਵੀ ਜਾਰੀ ਕੀਤਾ ਹੈ।

ਇਹ ਵੀ ਪੜੋ:ਪੰਜਾਬ ਦੀਆਂ Top 5 Women Farmers ਦੀ ਸੰਘਰਸ਼ ਅਤੇ ਮਿਹਨਤ ਦੀ Success Story, ਕਈ ਔਂਕੜਾਂ ਤੋਂ ਬਾਅਦ ਵੀ ਨਹੀਂ ਮੰਨੀ ਹਾਰ, ਰੱਚ ਦਿੱਤੀ ਸਫਲਤਾ ਦੀ ਵੱਖਰੀ ਮਿਸਾਲ

ਕਿਸਾਨ ਤਲਵਿੰਦਰ ਸਿੰਘ (Farmer Talwinder Singh)

ਦੂਜੇ ਅਗਾਂਹਵਧੂ ਕਿਸਾਨ ਤਲਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਪਸੂ ਚਾਰੇ ਲਈ ਜਵੀਂ ਦਾ ਹੇਅ ਬਣਾ ਰਹੇ ਹਾਂ। ਜਿਸ ਨਾਲ ਬਣਾਉਟੀ ਫੀਡ ਦੀ ਖੱਪਤ ਤੇ ਖ਼ਰਚਾ ਘੱਟ ਰਿਹਾ ਹੈ। ਉਥੇ ਪਸ਼ੂ ਦੀ ਸਿਹਤ ਤੰਦਰੁਸਤੀ ਤੇ ਵੱਧ ਝਾੜ ਦੇਣ ਲਈ ਪ੍ਰੋਟੀਨ ਦਾ ਪੱਧਰ ਸੁਧਾਰਨ ਲਈ ਲਾਹੇਵੰਦ ਕੁਦਰਤੀ ਸੋਮਿਆਂ ਦੁਆਰਾ ਤਿਆਰ ਹੋ ਰਹੀ ਹੈ। ਉਹਨਾਂ ਦੇ ਭਰਾ ਸਿਮਰਨਜੀਤ ਸਿੰਘ ਨੇ ਕਿਹਾ ਕਿ ਅਸੀਂ ਬਰੀਡ ਉਪਰ ਵੀ ਕੰਮ ਕਰ ਰਹੇ ਹਾਂ, ਉਹ ਵੀ ਵਿਦੇਸ਼ੀ ਪਸ਼ੂ ਦਾ ਸੀਮਨ ਲਗਾ ਕੇ। ਸਾਡੇ ਕੋਲ ਜਿਹੜੀਆਂ ਹਾਇਬਰੀਡ ਗਾਵਾਂ ਹਨ ਉਹ ਇੱਕ ਸੂਏ ਦਾ 8000/- ਤੋਂ 9000/- ਲੀਟਰ ਦੁੱਧ ਦੇ ਰਹੀਆਂ ਹਨ। ਜੋ ਸੂਆ 305 ਦਿਨਾਂ ਦਾ ਹੁੰਦਾ ਹੈ। ਕਿਸਾਨ ਤਲਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਰੋਜ਼ਾਨਾ 800/- ਲੀਟਰ ਦੁੱਧ ਪੈਦਾ ਕਰ ਰਹੇ ਹਾਂ। ਸਿਮਰਨਜੀਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਵੀ ਮੈਂ ਆਪਣੀ ਡੇਅਰੀ ਦਾ ਦੁੱਧ ਗੁਰਦਾਸਪੁਰ ਦੇ ਨਾਮਵਰ ਪ੍ਰਾਈਵੇਟ ਰੈਸਟੋਰੈਂਟ ਸ਼ਹਿਰ ਗੁਰਦਾਸਪੁਰ ਵਿਖੇ ਪਾਉਂਦਾ ਹਾਂ ਤੇ ਪਹਿਲੇ ਸ਼ੂਰੂਆਤ ਵਿਚ ਤਾਂ ਸਰਕਾਰੀ ਵੇਰਕਾ ਪਲਾਂਟ ਦੀ ਡੇਅਰੀ ਅਤੇ ਅਮੂਲ ਨੂੰ ਵੀ ਪਾਉਂਦੇ ਰਹੇ ਹਾਂ। ਜਿਥੇ ਪ੍ਰਾਈਵੇਟ ਖਰੀਦਦਾਰਾਂ ਵੱਲੋਂ ਰੋਜ਼ਾਨਾ ਵੀ ਤੇ ਹਫ਼ਤਾਵਾਰੀ ਅਤੇ ਸਰਕਾਰੀ ਅਦਾਰੇ ਵੇਰਕਾ ਵਲੋਂ ਦੱਸਵੇਂ ਦਿਨ ਪੈਸੇ ਦਾ ਭੁਗਤਾਨ ਕੀਤਾ ਜਾਂਦਾ ਹੈ।

ਇਸ ਦੇ ਨਾਲ਼ ਸਬਜ਼ੀਆਂ ਦੀ ਕਾਸ਼ਤ ਵੀ ਰੋਜ਼ਾਨਾ ਆਮਦਨ ਦੇ ਸਾਧਨਾਂ ਵਿਚੋਂ ਇਕ ਹੈ। ਸਬਜ਼ੀਆਂ ਦੀ ਮੰਡੀਕਰਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ ਸਬਜ਼ੀ ਜ਼ਿਲੇ ਗੁਰਦਾਸਪੁਰ ਦੀ ਮੰਡੀ ਚ ਵੇਚੀ ਜਾਂਦੀ ਹੈ। ਜਿਹਨਾਂ ਵਿੱਚ ਮੁੱਖ ਤੌਰ ਤੇ 5. 5 ਏਕੜ ਰਕਬੇ ਵਿੱਚ ਮਿਰਚਾਂ, ਪਿਛਲੇ ਸਾਲ 7-8 ਏਕੜ ਵਿੱਚ ਆਲੂ, 10 ਏਕੜ ਵਿੱਚ ਗੰਨੇ ਦੀ ਫ਼ਸਲ ਦੀ ਬਿਜਾਈ ਹੈ। ਚਾਰੇ ਦੀ ਮੱਕੀ ਲਈ ਅਸੀਂ 15 ਏਕੜ ਜ਼ਮੀਨ ਠੇਕੇ ਤੇ ਲੈ ਕੇ ਉਸ ਦੀ ਕਾਸ਼ਤ ਕਰਦੇ ਹਾਂ। ਏਸਦੇ ਨਾਲ਼ ੳਹਨਾਂ ਵੱਲੋਂ ਏਸ ਦੁੱਧ ਤੋਂ ਦੇਸੀ ਘਿਓ ਬਣਾ ਕੇ ਆਪ ਪ੍ਰੌਸੈਸਿੰਸ ਕਰ ਰਹੇ ਹਾਂ ਤੇ ਸ਼ਹਿਰ ਵਿੱਚ ਵੀ ਤੇ ਬਹੁਤ ਸਾਰੇ ਨੇੜਲੇ ਪਿੰਡਾਂ ਦੇ ਗੁਰੂਘਰਾਂ ਲਈ ਵੀ ਪ੍ਰਬੰਧਕ ਸਾਡੇ ਤੋਂ ਘਿਉ ਦੀ ਉੱਚ ਕੁਆਲਿਟੀ ਹੋਂਣ ਕਰਕੇ ਖਰੀਦ ਕਰ ਰਹੇ ਹਨ। ਅੱਜ ੳਹਨਾਂ ਕੋਲ ਕੈਂਡੀ ਫਰੀਜ਼ਰ, ਜਵਾਰ ਵੱਢਣ ਵਾਲੀ ਮਸ਼ੀਨ, ਦੁੱਧ ਚੋਣ ਵਾਲੀਆਂ ਮਸ਼ੀਨਾਂ ਹਨ। ਸਵੈਂ ਰੋਜ਼ਗਾਰ ਵੱਜੋਂ ਪਿੰਡ ਪੱਧਰੀ ਛੋਟੇ ਕਿਸਾਨਾਂ ਨੂੰ ਦੇਂਣ ਲਈ ੳਹਨਾਂ ਨੂੰ ਆਪਣੀ ਗਾਂਵਾਂ ਮੁਹੱਈਆ ਕਰਵਾ ਰਹੇ ਹਨ। ਏਨਾਂ ਪਸ਼ੂਆਂ ਦੇ ਗੋਹੇ ਤੇ ਮੂਤਰ ਨੂੰ ਅੰਡਰਗਰਾਊਂਡ ਪਾਈਪ ਸਿਸਟਮਜ਼ ਰਾਹੀਂ ਖੇਤਾਂ ਦੀ ਊਪਜਾਉਤਾ ਵਧਾਉਣ ਲਈ ਦੇਸੀ ਖਾਦਾਂ ਦੇ ਤੌਰ ਤੇ ਮਿੱਟੀ ਚ ਵਰਤੋਂ ਲਈ ਲਿਆ ਰਹੇ ਹਨ। ਅਜਿਹੀ ਦੇਸੀ ਰੂੜੀ ਦੀ ਵਧੇਰੇ ਖਾਦ ਕਰਕੇ ਅੱਜ ਏਨਾਂ ਵੱਲੋਂ ਗੰਨਾ ਬਿਨਾਂ ਡੀ.ਏ.ਪੀ. ਦੀ ਵਰਤੋਂ ਕੀਤਿਆਂ ਬਗ਼ੈਰ ਪੈਦਾ ਕਰ ਰਹੇ ਹਨ। ਅਖੀਰ ਵਿੱਚ ਕਿਸਾਨ ਸਿਮਰਨਜੀਤ ਸਿੰਘ ਨੇ ਨੌਜਵਾਨ ਕਿਸਾਨਾਂ ਨੂੰ ਇਸ ਡੇਅਰੀ ਫਾਰਮਿੰਗ ਵੱਲ ਵੱਧਣ ਤੇ ਡੇਅਰੀ ਫਾਰਮਿੰਗ ਨੂੰ ਸ਼ੂਰੂ ਕਰਨ ਬਾਰੇ ਜਾਣਕਾਰੀ ਲੈਣ ਲਈ ਆਪਣਾਂ ਸੰਪਰਕ ਨੰਬਰ 99888 - 91510 ਵੀ ਜਾਰੀ ਕੀਤਾ।

ਇਹ ਵੀ ਪੜ੍ਹੋ : ਇਹ ਹਨ ਪੰਜਾਬ ਦੇ Top 5 Richest Farmers, ਖੇਤੀਬਾੜੀ ਤੋਂ ਕਮਾ ਰਹੇ ਹਨ ਕਰੋੜਾਂ ਰੁਪਏ

ਡੇਅਰੀ ਫਾਰਮਿੰਗ ਦੇ ਧੰਦੇ ਤੋਂ ਤਗੜੀ ਕਮਾਈ

ਡੇਅਰੀ ਫਾਰਮਿੰਗ ਦੇ ਧੰਦੇ ਤੋਂ ਤਗੜੀ ਕਮਾਈ

ਕਿਸਾਨ ਗੁਰਦੇਵ ਸਿੰਘ (Farmer Gurdev Singh)

ਤੀਜੇ ਅਗਾਂਹਵਧੂ ਕਿਸਾਨ ਗੁਰਦੇਵ ਸਿੰਘ ਹੁਰਾਂ ਨਾਲ ਦੁੱਧ ਦੇ ਮੰਡੀਕਰਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀਂ ਬਲਾਕ ਕਾਹਨੂੰਵਾਨ ਵਿਚ ਹੀ ਕੁਝ ਕੁ ਦੁੱਧ ਤਾਂ ਪ੍ਰਾਇਵੇਟ ਡੇਅਰੀਆਂ ਦੀਆਂ ਦੁਕਾਨਾਂ ਤੇ ਵੇਚ ਦਿੰਦੇ ਹਾਂ, ਜੋ ਸਾਨੂੰ ਚੰਗਾ ਰੇਟ ਸਾਡੀ ਕੁਆਲਿਟੀ ਅਨੁਸਾਰ ਨਹੀਂ ਦਿੰਦੇ। ਦੁਕਾਨਾਂ ਵਾਲੇ ਸਾਨੂੰ ਚੰਗੇ ਦੁੱਧ ਲਈ ਵੀ ਖ਼ਰਾਬ ਕਰਦੇਂ ਹਨ। ਬਾਕੀ ਦਾ ਦੁੱਧ ਗਾਵਾਂ ਦਾ ਅਸੀਂ ਲੋਕਾਂ ਦੇ ਘਰਾਂ ਵਿੱਚ ਬਾਂਧਾਂ ਲੱਗੀਆਂ ਹੋਈਆਂ ਹਨ ਉਥੇ ਵੇਚ ਦਿੰਦੇ ਹਾਂ। ਪੰਜਾਬ ਸਰਕਾਰ ਦੇ ਚਲੰਤ ਮੁੱਦੇ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਪਿਛਲੇ 6 ਸਾਲਾਂ ਤੋਂ ਫ਼ਸਲੀ ਰਹਿੰਦ ਖੂਹੰਦ ਨੂੰ ਅੱਗ ਨਹੀਂ ਲਗਾਈਂ ਅਤੇ ਰਹਿੰਦ ਖੂਹੰਦ ਨੂੰ ਤਵੀਆਂ ਤੇ ਸੁਪਰਸੀਡਰ ਨਾਲ਼ ਖੇਤ ਚ ਹੀ ਮਿੱਟੀ ਊਪਜਾਉਤਾ ਵਧਾਉਣ ਲਈ ਦਬਾਇਆ ਹੈ।

ਇਸ ਦੇ ਨਾਲ ਕਿਸਾਨ ਗੁਰਦੇਵ ਸਿੰਘ ਨੇ ਕਿਹਾ ਕਿ ਅਸੀਂ ਹੁਣ ਆਉਂਦੇ ਸਮੇਂ ਵਿੱਚ ਮੱਝਾਂ ਦੇ ਦੁੱਧ ਦੀ ਖੱਪਤ ਗਾਹਕਾਂ ਵੱਲੋਂ ਜ਼ਿਆਦਾ ਦੇਖਦਿਆਂ ਮੱਝਾਂ ਦੇ ਕਾਰੋਬਾਰ ਤੇ ਮੱਝਾਂ ਦੀ ਗਿਣਤੀ ਨੂੰ ਵਧਾਵਾਂਗੇ। ਕਿਉਂਕਿ ਆਮ ਘਰਾਂ ਚ ਲੋਕ ਵੱਧੇਰੇ ਫੈਟ ਵਾਲਾ ਭਾਰਾ ਦੁੱਧ ਪਸੰਦ ਕਰਦੇ ਹਨ, ਗਾਵਾਂ ਦਾ ਘੱਟ ਫੈਟ ਵਾਲਾ ਬਹੁਤਾ ਨਹੀਂ। ਜਦਕਿ ਪ੍ਰਾਇਵੇਟ ਡੇਅਰੀ ਕੰਪਨੀਆਂ ਜਿਆਦਾ ਗਾਵਾਂ ਦਾ ਦੁੱਧ ਹੀ ਪਸੰਦ ਕਰਦੀਆਂ ਹਨ। ਕਾਸ਼ਤ ਥੱਲੇ ਰਕਬੇ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਜਵੀਂ ਵੱਡ ਕੇ ਮੱਕੀ ਸਾਈਲੇਜ ਲਈ ਤਿੰਨ ਏਕੜ ਰਕਬੇ ਵਿੱਚ, ਕਣਕ ਦੋ ਏਕੜ ਵਿੱਚ, ਅਗਾਂਹ ਮਿਰਚ ਦੀ ਕਾਸ਼ਤ ਇੱਕ ਏਕੜ ਵਿੱਚ ਕਰਨ ਲਈ, ਜਵੀਂ ਦੋ ਏਕੜ, ਬਰਸੀਮ ਪੰਜ ਕਿੱਲੇ ਅਤੇ ਕਮਾਦ ਹੇਠ ਦੋ ਏਕੜ ਰਕਬੇ ਦੇ ਨਾਲ ਨਾਲ ਅੱਜ ਮੈਂ ਆਪਣੇ ਸ਼ੋਂਕ ਵੱਜੋਂ ਬਲੋਚੀ ਘੋੜੀਆਂ ਤੇ ਬੀਟਲ, ਦੇਸੀ ਬੱਕਰੀਆਂ ਵੀ ਪਾਲ ਰਿਹਾ ਹਾਂ। ਇਸ ਦੇ ਨਾਲ ਸਾਲ ਚ ਬੱਕਰੀਆਂ ਤੋਂ ਪੈਦਾ ਹੋਏ ਬੱਚੇ ਵੀ ਆਰਾਮ ਨਾਲ ਵਿਕਦੇ ਨੇ ਜੋਂ ਚੰਗੇ ਮੁਨਾਫ਼ੇ ਦੇ ਸ੍ਰੌਤ ਹਨ।

ਇਹ ਵੀ ਪੜ੍ਹੋ : National Award Winner ਸਫਲ ਕਿਸਾਨ ਗੁਰਮੀਤ ਸਿੰਘ

ਬਲਾਕ ਕਾਹਨੂੰਵਾਨ ਦੇ ਪਿੰਡ ਤਲਵੰਡੀ ਡੇਰੇ ਦੇ ਤਿੰਨ ਕਿਸਾਨ ਭਰਾ

ਬਲਾਕ ਕਾਹਨੂੰਵਾਨ ਦੇ ਪਿੰਡ ਤਲਵੰਡੀ ਡੇਰੇ ਦੇ ਤਿੰਨ ਕਿਸਾਨ ਭਰਾ

ਉਦਮ ਤੇ ਉਪਰਾਲੇ

ਅੱਜ ਇਨ੍ਹਾਂ ਸਾਰੇ ਕਿਸਾਨ ਭਰਾਵਾਂ ਨੇ ਵੱਡਾ ਉਪਰਾਲਾ ਘਰੇਲੂ ਖਰਚੇ ਪਸ਼ੂਆਂ ਤੋਂ ਪ੍ਰਾਪਤ ਗੋਭਰ ਤੋਂ ਗੈਸ ਪਲਾਂਟ ਤਿਆਰ ਕਰਕੇ ਘਰਾਂ ਵਿੱਚ ਬਜ਼ਾਰੋਂ ਮਹਿੰਗੇ ਭਾਅ ਦੇ ਆਉਂਦੇ ਸਿਲੰਡਰਾਂ ਦੇ ਖਰਚੇ ਖ਼ਤਮ ਕੀਤੇ ਹੋਏ ਹਨ। ਇਹ ਤਿੰਨੋਂ ਕਿਸਾਨ ਵੀਰ ਅੱਜ ਖੇਤੀਬਾੜੀ ਵਿਭਾਗ ਕਾਹਨੂੰਵਾਨ ਦੀ ਬਲਾਕ ਫਾਰਮਰ ਐਡਵਾਇਜ਼ਰੀ ਕਮੇਟੀ, ਕਿਸਾਨ ਹੱਟ ਦੇ ਮੈਂਬਰ ਵੀ ਹਨ। ਸਿਮਰਨਜੀਤ ਸਿੰਘ ਗੋਰੇ ਨੇ ਦੱਸਿਆ ਕਿ ੳਹ ਪੀ. ਡੀ. ਐਫ. ਏ. ਪੰਜਾਬ ਦੇ ਮੈਂਬਰ ਹਨ। ਕਿਸਾਨ ਤਲਵਿੰਦਰ ਸਿੰਘ ਅੱਜ ਖੇਤੀਬਾੜੀ ਵਿਭਾਗ ਕਾਹਨੂੰਵਾਨ ਦੁਆਰਾ ਬਣਾਈ ਐਫ਼. ਪੀ. ਉਂਜ. ਦੇ ਡਾਇਰੈਕਟਰ ਵਜੋਂ ਵੀ ਸੇਵਾ ਨਿਭਾਅ ਰਹੇ ਹਨ। ਗੁਰਪ੍ਰੀਤ ਸਿੰਘ ਖੇਤੀਬਾੜੀ ਵਿਭਾਗ ਦੇ ਰਜਿਸਟਰਡ ਕਿਸਾਨ ਮਿੱਤਰ ਵੀ ਹਨ। ਕਿਸਾਨ ਗੁਰਪ੍ਰੀਤ ਸਿੰਘ ਖੇਤੀਬਾੜੀ ਵਿਭਾਗ ਦੇ ਕੈਂਪਾਂ ਵਿੱਚ ਬਤੌਰ ਡੇਅਰੀ ਫਾਰਮਿੰਗ ਵਿਸ਼ੇਸ਼ਕ ਦੇ ਤੌਰ ਤੇ ਕਿਸਾਨ ਭਰਾਵਾਂ ਨੂੰ ਏਸ ਧੰਦੇ ਵੱਲ ਪ੍ਰੇਰਿਤ ਕਰਨ ਲਈ ਕਿਸਾਨਾਂ ਨੂੰ ਲੈਕਚਰ ਦੇ ਰੂਪ ਵਜੋਂ ਵੀ ਸੇਵਾ ਨਿਭਾਅ ਰਹੇ ਹਨ। ਏਨਾਂ ਸਾਰੇ ਕਿਸਾਨ ਵੀਰਾਂ ਨੂੰ ਇਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਹੋਂਸਲਾ ਅਫ਼ਜ਼ਾਈ ਕਰਦਿਆਂ ਬਲਾਕ ਪੱਧਰੀ ਚੰਗੇ ਉਦਮਾਂ ਲਈ ਖੇਤੀਬਾੜੀ ਵਿਭਾਗ ਕਾਹਨੂੰਵਾਨ ਵੱਲੋਂ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : Farmer Kuljinder Singh ਦੇ ਖੇਤੀ ਮਾਡਲ ਨੇ ਕਿਸਾਨਾਂ ਨੂੰ ਦਿਖਾਇਆ ਨਵਾਂ ਰਾਹ

ਸੰਦੇਸ਼

ਵਿਦੇਸ਼ਾਂ ਨੂੰ ਭੱਜਦੇ ਨੋਜਵਾਨਾਂ ਨੂੰ ਸੰਦੇਸ਼ ਦਿੰਦਿਆਂ ਪਹਿਲੇ ਕਿਸਾਨ ਗੁਰਪ੍ਰੀਤ ਨੇ ਦੱਸਿਆ ਕਿ ਨੋਜਵਾਨ ਪੀੜ੍ਹੀ ਨੂੰ ਏਸ ਫਾਰਮਿੰਗ ਨੂੰ ਅਪਣਾਉਣ ਲਈ 20 ਪਸ਼ੂਆਂ ਪਿਛੇ ਕੇਵਲ 2 - 3 ਏਕੜ ਨਾਲ ਵਧੀਆ ਤਰੀਕੇ ਨਾਲ ਚੰਗਾ ਰੋਜ਼ਗਾਰ ਸਥਾਪਤ ਕਰ ਸਕਦੇ ਹਨ। ੳਹਨਾਂ ਦੱਸਿਆ ਕਿ ਕਿਸਾਨ ਵੀਰ ਸਾਲ ਵਿੱਚ ਇੱਕ ਮੱਕੀ ਦੀ ਫਸਲ ਤੇ ਇੱਕ ਜਵੀਂ ਦੀ ਫ਼ਸਲ ਆਚਾਰ ਵਾਸਤੇ ਤੇ ਜੂਨ ਮਹੀਨੇ ਚ ਝੋਨਾ ਵਧੀਆ ਤਰੀਕੇ ਨਾਲ ਬੀਜ਼ ਸਕਦੇ ਹਨ। ਇਸ ਦੇ ਨਾਲ ਹੀ ਮੱਖਣ ਘਾਹ, ਬਰਸੀਮ ਦੀ ਫਸਲਾਂ ਲੈ ਸਕਦੇ ਹਾਂ। ਦੂਜੇ ਕਿਸਾਨ ਗੁਰਦੇਵ ਸਿੰਘ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਦੁੱਧ ਦੀ ਫੈਟ ਦੇ ਰੇਟ ਵਧਾਉਣ ਦੀ ਲੋੜ ਹੈ ਖ਼ਰਚ ਤੇ ਖੱਪਤ ਪਸ਼ੂ ਤੇ ਜਿਆਦਾ ਆਉਂਦੀ ਹੈ ਪ੍ਰਾਈਵੇਟ ਦੁਕਾਨਦਾਰ ਚੰਗੀ ਕੁਆਲਿਟੀ ਹੋਂਣ ਕਰਕੇ ਵੀ ਪੱਲੇ ਕੁਝ ਨਹੀਂ ਪਾਉਂਦੇ। ਤੀਜੇ ਕਿਸਾਨ ਸਿਮਰਨਜੀਤ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਡੇਅਰੀ ਫਾਰਮਿੰਗ ਵਾਲੇ ਕਿਸਾਨ ਭਰਾਵਾਂ ਨੂੰ ਪ੍ਰੋਸੈਸਿੰਗ ਤੇ ਪੈਕਿੰਗ ਬੋਤਲਿੰਗ ਆਦਿ ਛੋਟੀ ਮਸ਼ੀਨਰੀਆਂ ਤੇ ਸਬਸਿਡੀ ਦੇਣ ਦੀ ਵਧੇਰੇ ਲੋੜ ਹੈ ਤਾਂ ਜੋ ਵਧੇਰੇ ਲੋਕਾਂ ਨੂੰ ਮਿਲਾਵਟਖੋਰੀ ਤੋਂ ਬਚਾ ਸਕੀਏ ਤੇ ਸਿੱਧਾ ਕਿਸਾਨਾਂ ਤੋਂ ਸਾਫ਼ ਸੁਥਰੇ ਸ਼ੁਧ ਦੁੱਧ ਤੇ ਉਤਪਾਦਾਂ ਨੂੰ ਆਪੋਂ ਆਪਣੇ ਬਲਾਕ ਚੌਂ ਖ਼ਰੀਦ ਸਕਣ। ਜੇਕਰ ਕਿਸਾਨ ਸਫ਼ਲ ਕਹਾਣੀ ਸੰਗ੍ਰਹਿ ਬਾਰੇ ਤੁਹਾਡਾ ਕੋਈ ਸੁਝਾਅ ਹੋਵੇ ਤਾਂ ਕਮਲਇੰਦਰਜੀਤ ਬਾਜਵਾ, ਬਲਾਕ ਟੈਕਨੌਲੋਜੀ ਮੈਨੇਂਜਰ, ਖੇਤੀਬਾੜੀ ਵਿਭਾਗ ਕਾਹਨੂੰਵਾਨ, ਜ਼ਿਲ੍ਹਾ - ਗੁਰਦਾਸਪੁਰ ਦੇ ਨੰਬਰ - 98150 - 82401 'ਤੇ ਸੰਪਰਕ ਕਰ ਸਕਦੇ ਹੋ।

Summary in English: Profitable Farming: Successful story of 3 farmer brothers of Punjab associated with Dairy Farming Business, Progressive Dairy Farmers of Punjab

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters